Tag Archive "lok-sabha-elections-2014"

ਮੋਦੀ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਭਾਰਤੀ ਰਾਜਨੀਤੀ ਦਾ ਅੱਤਵਾਦੀਕਰਨ ਜੋਰਾਂ ‘ਤੇ: ਦਲ ਖਾਲਸਾ

ਹੁਸ਼ਿਆਰਪੁਰ,17 ਮਈ 2014):- ਪੰਥਕ ਸਿੱਖ ਜੱਥੇਬੰਦੀ ਦਲ ਖਾਲਸਾ ਨੇ ਚੋਣਾਂ ਨਤਿਜਿਆਂ ਨੂੰ ਜੋ ਮੋਦੀ ਦੀ ਲਹਿਰ ਦਾ ਨਾਮ ਦਿੱਤਾ ਜਾ ਰਿਹਾ ਹੈ ਅਜਿਹਾ ਨਹੀਂ ਹੈ ਬਲਕਿ ਇਹ ਭਾਰਤੀ ਰਾਜਨੀਤੀ ਦਾ ਅੱਤਵਾਦੀਕਰਨ ਹੈ। ਭਾਰਤ ਦੀ ਬਹੁ ਗਿਣਤੀ ਨੇ ਸੱਤਾ ਦੀ ਵਾਗ ਉਸ ਆਦਮੀ ਦੇ ਹੱਥਾਂ ਵਿੱਚ ਦੇ ਦਿੱਤੀ ਹੈ, ਜਿਸਦਾ ਘੱਟ ਗਿਣਤੀਆਂ ਪ੍ਰਤੀ ਪਹੁੰਚ ਅਤੇ ਰਵੱਈਆ ਸ਼ੱਕ ਦੇ ਘੇਰੇ ਵਿੱਚ ਹੈ।

ਪੰਜਾਬ ਵਿਚੋਂ ਜਿੱਤੇ ਅਤੇ ਹਾਰੇ ਆਮ ਆਦਮੀ ਪਾਰਟੀ ਉਮੀਦਵਾਰਾਂ ਦੀ ਪੂਰੀ ਸੂਚੀ

ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚੋਂ ਜਿੱਤੇ ਅਤੇ ਹਾਰੇ ਆਮ ਆਦਮੀ ਪਾਰਟੀ ਉਮੀਦਵਾਰਾਂ ਦੀ ਪੂਰੀ ਸੂਚੀ

ਜਰਨੈਲ਼ ਸਿੰਘ ਪੱਤਰਕਾਰ ਪੱਛਮੀ ਦਿੱਲੀ ਤੋਂ ਲੋਕ ਸਭਾ ਦੀ ਚੋਣ ਹਾਰੇ

ਨਵੀ ਦਿੱਲੀ,( 17 ਮਈ 2014):- ਸਾਬਕਾ ਪੱਤਰਕਾਰ, ਲੇਖਕ ਅਤੇ ਸਿੱਖ ਕਾਰਕੂਨ ਜਰਨੈਲ ਸਿੰਘ ਜੋੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ , ਅਤੇ ਪਾਰਟੀ ਵੱਲੋਂ ਪੱਛਮੀ ਦਿੱਲੀ ਦੀ ਸੀਟ ਤੋਂ ਲੋਕ ਸਭਾ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ ,ਉਹ ਕੱਲ ਚੋਣਾਂ ਦੀ ਗਿਣਤੀ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੋ 2,68,000 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਹਨ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰ. ਹਰਵਿੰਦਰ ਸਿੰਘ ਫੂਲਕਾ ਲੁਧਿਆਣਾ ਤੋਂ ਚੋਣ ਹਾਰੇ

ਲੁਧਿਆਣਾ (16 ਮਈ 2014): ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸੀਨੀਅਰ ਸਿੱਖ ਵਕੀਲ ਹਰਵਿੰਦਰ ਸਿੰਘ ਫੂਲਕਾ ਐਡਵੋਕੇਟ, ਲੁਧਿਆਣਾ ਲੋਕ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਤੋਂ ਚੋਣ ਹਾਰ ਗਏ ਹਨ।