Tag Archive "kotkapura-incident"

ਰੁਪਿੰਦਰ ਸਿੰਘ ਨੂੰ ਪੀ.ਜੀ.ਆਈ ਤੋਂ ਵਾਪਿਸ ਭੇਜਿਆ ਗਿਆ ਫ਼ਰੀਦਕੋਟ ਜੇਲ

ਚੰਡੀਗੜ੍ਹ: ਬਰਗਾੜੀ ਪਿੰਡ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪਿੰਡ ਪੰਜਗਰਾਈਆਂ ਦੇ ਰੁਪਿੰਦਰ ਸਿੰਘ ਨੂੰ ਅੱਜ ਪੀ.ਜੀ.ਆਈ ਤੋਂ ਵਾਪਿਸ ਫ਼ਰੀਦਕੋਟ ਜੇਲ ਭੇਜ ਦਿੱਤਾ ਗਿਆ ਹੈ।ਜਿਕਰਯੋਗ ਹੈ ਕਿ ਕੋਟਕਪੂਰਾ ਧਰਨੇ ’ਤੇ ਪੁਲਿਸ ਵੱਲੋਂ ਸਿੱਖ ਸੰਗਤਾਂ ਉੱਤੇ ਕੀਤੇ ਗਏ ਲਾਠੀਚਾਰਜ ਵਿੱਚ ਰੁਪਿੰਦਰ ਸਿੰਘ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ ਸੀ।ਇਸ ਸੱਟ ਦੀ ਤਕਲੀਫ ਕਾਰਨ ਹੀ ਰੁਪਿੰਦਰ ਸਿੰਘ ਨੂੰ ਜੇਲ ਪ੍ਰਸ਼ਾਸਨ ਵੱਲੋਂ ਮੈਡੀਕਲ ਕਾਲੇਜ ਫ਼ਰੀਦਕੋਟ ਦਾਖਲ ਕਰਵਾਇਆ ਗਿਆ ਸੀ ਜਿੱਥੋਂ ਉਸ ਨੂੰ ਪੀ.ਜੀ.ਆਈ ਸ਼ਿਫਟ ਕਰ ਦਿੱਤਾ ਗਿਆ ਸੀ।ਪਰ ਹੁਣ ਉਸਦੀ ਹਾਲਤ ਵਿੱਚ ਸੁਧਾਰ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਨੂੰ ਅਰਾਮ ਕਰਨ ਦੀ ਸਲਾਹ ਦੇ ਕੇ ਦੁਬਾਰਾ ਜੇਲ ਭੇਜ ਦਿੱਤਾ ਗਿਆ ਹੈ।

ਸਿੱਖ ਰੋਹ: ਚੰਦੂਮਾਜਰਾ ਸਮੇਤ ਬਾਦਲ ਦਲ ਦੇ ਆਗੂਆਂ ਨੇ ਪਸ਼ਚਾਤਾਪ ਸਮਾਗਮ ਦੌਰਾਨ ਲੋਹੇ ਦੇ ਜੰਗਲੇ ‘ਚੋਂ ਸੰਬੋਧਨ ਕੀਤਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਹੋਰ ਪੰਥਖ ਮੁੱਦਿਆਂ ‘ਤੇ ਬਾਦਲ ਦਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਪਨਾਣੇ ਰਵੱਈਏ ਕਰਕੇ ਪੰਜਾਬ ਬਾਦਲ ਦਲ ਵੱਖ-ਵੱਖ ਆਗੂਆਂ ਦੇ ਕੀਤੇ ਗਏ ਘਿਰਾਓ ਤੋਂ ਡਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਬਾਦਲ ਦਲ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਨੇ ਆਪਣੀ ਸੁਰੱਖਿਆ ਲਈ ਲੋਹੇ ਦੇ ਜੰਗਲੇ ਲਾ ਕੇ ਵਿਚਾਰਾਂ ਕੀਤੀਆਂ। ਬਾਕੀ ਸਾਰੀ ਸੰਗਤ ਜੰਗਲੇ ਤੋਂ ਬਾਹਰ ਬੈਠੀ ਹੋਈ ਸੀ, ਜਿਨ੍ਹਾਂ ਜੰਗਲੇ ਦੇ ਬਾਹਰੋਂ ਹੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ।

ਜੂਨੀਅਰ ਅਧਿਕਾਰੀ ਸੀਨੀਅਰ ਅਧਿਕਾਰੀ ਵਿਰੱਧ ਜਾਂਚ ਕਿਵੇਂ ਕਰੇਗਾ: ਕੈ.ਅਮਰਿੰਦਰ ਸਿੰਘ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਇਕਬਾਲਪ੍ਰੀਤ ਸਹੋਤਾ ਵੱਲੋਂ ਕੋਟਕਪੂਰਾ ਨੇੜੇ ਪੁਲਿਸ ਗੋਲੀਬਾਰੀ ਦੀ ਜਾਂਚ ਇੱਕ ਡੀ.ਐਸ.ਪੀ ਪੱਧਰ ਦੇ ਅਧਿਕਾਰੀ ਨੂੰ ਦੇਣ ਦੇ ਬਿਆਨ ਤੇ ਸਵਾਲ ਚੁੱਕਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੂਨੀਅਰ ਅਧਿਕਾਰੀ ਆਪਣੇ ਤੋਂ ਦੋ ਰੈਂਕ ਉੱਤੇ ਸੀਨੀਅਰ ਅਧਿਕਾਰੀ ਵਿਰੁੱਧ ਜਾਂਚ ਕਿਵੇਂ ਕਰੇਗਾ।

ਸਿੱਖਾਂ ‘ਤੇ ਗੋਲੀਆਂ ਚਲਾਉਣ ਦਾ ਹੁਕਮ ਦੇਣ ਵਾਲੇ ਪੁਲਿਸ ਅਫਸਰਾਂ ਨੂੰ ਕਤਲ ਦੇ ਮੁਕੱਦਮੇ ‘ਚ ਗ੍ਰਿਫਤਾਰ ਕੀਤਾ ਜਾਵੇ: ਦਲ ਖਾਲਸਾ, ਪੰਚ ਪ੍ਰਧਾਨੀ

ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਪੰਜਾਬ ਦੀ ਅਕਾਲੀ ਸਰਕਾਰ ਉਤੇ ਵਰ੍ਹਦਿਆਂ ਕਿਹਾ ਹੈ ਕਿ ਉਹ, ਜਿਲਾ ਫਰੀਦਕੋਟ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਉਣ ਅਤੇ ੨ ਸਿੱਖਾਂ ਦੀ ਮੌਤ ਦੇ ਜ਼ਿਮੇਵਾਰ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਨਾ ਕਰਕੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਜਥੇਬੰਦੀ ਨੇ ਪੰਜ ਪਿਆਰਿਆਂ ਦੀ ਬਹਾਲੀ ਅਤੇ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਫੈਸਲੇ ਨੂੰ ਦੇਰ ਨਾਲ ਚੁਕਿਆ ਸਹੀ ਕਦਮ ਦਸਿਆ ਹੈ।

ਸਿੱਖ ਸੰਗਤਾਂ ‘ਤੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ

ਹੁਸ਼ਿਆਰਪੁਰ: ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਪੰਜਾਬ ਦੀ ਅਕਾਲੀ ਸਰਕਾਰ ਉਤੇ ਵਰ੍ਹਦਿਆਂ ਕਿਹਾ ਹੈ ਕਿ ਉਹ, ਜਿਲਾ ਫਰੀਦਕੋਟ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਤੇ ਗੋਲੀ ਚਲਾਉਣ ਅਤੇ ੨ ਸਿੱਖਾਂ ਦੀ ਮੌਤ ਦੇ ਜ਼ਿਮੇਵਾਰ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਨਾ ਕਰਕੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਜਥੇਬੰਦੀ ਨੇ ਪੰਜ ਪਿਆਰਿਆਂ ਦੀ ਬਹਾਲੀ ਅਤੇ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਫੈਸਲੇ ਨੂੰ ਦੇਰ ਨਾਲ ਚੁਕਿਆ ਸਹੀ ਕਦਮ ਦਸਿਆ ਹੈ।

ਹਾਂਗਕਾਂਗ ਦੇ ਸਿੱਖਾਂ ਨੇ ਬਾਦਲ ਦਲ ਦਾ ਬਾਈਕਾਟ ਕਰਦਿਆਂ ਭਾਰਤੀ ਦੂਤਾਘਰ ਸਾਹਮਣੇਂ ਕੀਤਾ ਰੋਸ ਮਾਰਚ

ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੀਆਂ ਦਰਦਨਾਕ ਘਟਨਾਵਾਂ ਸਮੇਤ ਪੰਜਾਬ ਸਰਕਾਰ ਵੱਲੋਂ ਨਿਰਦੋਸ਼ ਵਿਅਕਤੀਆਂ 'ਤੇ ਪਾਏ ਜਾ ਰਹੇ ਝੂਠੇ ਕੇਸਾਂ ਦੇ ਰੋਸ ਵਜੋਂ ਗੁਰਦੁਆਰਾ ਖਾਲਸਾ ਦੀਵਾਨ ਤੋਂ ਭਾਰਤੀ ਸਫਾਰਤਖਾਨੇ ਤੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। । ਇਸ ਮੌਕੇ ਸੰਗਤਾਂ ਵੱਲੋਂ ਬਾਹਵਾਂ ਖੜ੍ਹੀਆਂ ਕਰਕੇ ਪੰਜਾਬ ਸਰਕਾਰ ਅਤੇ ਬਾਦਲ ਦਲ ਦਾ ਪੂਰਨ ਤੌਰ 'ਤੇ ਬਾਈਕਾਟ ਦਾ ਮਤਾ ਪਾਇਆ ਗਿਆ।

ਅੰਮ੍ਰਿਤਸਰ(ਸ਼ਹਿਰੀ) ਬਾਦਲ ਦਲ ਦੀ ਜਿਲਾ ਜੱਥੇਬੰਦੀ ਵੱਲੋਂ ਸਮੂਹਿਕ ਰੂਪ ਵਿੱਚ ਅਸਤੀਫੇ ਦਿੱਤੇ

ਬਾਦਲ ਦਲ ਵੱਲੋਨ ਸੱਤਾ ਦੇ ਨਸ਼ੇ ਵਿੱ ਚ ਸਿੱਖ ਸੰਸਥਾਵਾਂ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼ਰੋਮਣੀ ਕਮੇਟੀ ਦੀ ਆਪਣੇ ਰਾਜਸੀ ਹਿੱਤਾਂ ਲਈ ਵਰਤੋਂ ਕਰਕੇ ਸਿੱਖ ਕਦਰਾਂ ਕੀਮਤਾ ਦੇ ਕੀਤੇ ਘਾਣ ਅਤੇ ਪਿਛਲੇ ਦਿਨਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਅਤੇੳਨ੍ਹਾਂ ਘਟਨਾਵਾਂ ਪ੍ਰਤੀ ਬਾਦਲ ਸਰਕਾਰ ਵੱਲੋਂ ਅਪਣਾਈ ਪਹੁੰਚ ਤੋਂ ਦੁਖੀ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਅਹੁਦੇਦਾਰਾਂ ਵੱਲੋਂ ਅਸਤੀਫੇ ਦਿੱਤੇ ਜਾ ਰਹੇ ਹਨ।

ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਸਿੱਖ ਸੰਗਤ ਨੇ ਸਹੀਦਾਂ ਨੂੰ ਪਿੰਡ ਬਰਗਾੜੀ ਵਿੱਚ ਸ਼ਰਧਾਜ਼ਲੀ ਭੇਟ ਕੀਤੀ

ਪਿੰਡ ਬਰਗਾੜੀ ਵਿੱਚ ਸ਼੍ਰੀ ਗਰ ਗ੍ਰੰਥ ਸਾਬਿ ਜੀ ਦੀ ਬੇਅਦਬੀ ਅਤੇ ਦੋਸ਼ੀਆਂ ਵਿਰੁੱਧ ਗ੍ਰਿਥਾਰੀ ਦੀ ਮੰਗ ਕਰ ਰਹੀਆਂ ਸ਼ਾਂਤਮਈ ਧਰਨੇ 'ਤੇ ਬੈਠੀਆਂ ਸਿੱਖ ਸੰਗਤਾਂ 'ਤੇ ਪੰਜਾਬ ਪੁਲਿਸ ਵਲੋਂ ਗੋਲੀਆਂ ਚਲਾਉਣ ਨਾਲ ਸ਼ਹੀਦ ਹੋਏ ਸਿੰਘਾਂ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਪੰਥਕ ਜੱਥੇਬੰਦੀਆਂ ਦੇ ਆਗੂਆਂ ਅਤੇ ਰਾਜਸੀ ਪਾਰਟੀਆਂ ਦੇ ਨੁਮਾਂਇਦਿਆਂ ਨੇ ਹਾਜ਼ਰੀ ਭਰੀ।

ਪੰਜਗਰਾਾਂਈ ਸ਼ਹੀਦੀ ਸਮਾਗਮ ‘ਤੇ ਸਿੱਖ ਜੱਥੇਬੰਦੀਆਂ ਨੇ 9 ਮਤੇ ਪਾਸ ਕੀਤੇ

ਪਿਛਲੇ ਦਿਨੀ ਫਰੀਦਕੋਟ ਜਿਲੇ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਵਿਰੁੱਧ ਰੋਸ ਪ੍ਰਗਟ ਕਰ ਰਹੇ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੋਸ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਪੰਜਾਬ ਪੁਲਿਸ ਵੱਲੋਂ ਚਲਾਈ ਗੋਲੀਆਂ ਨਾਲ ਸ਼ਹੀਦ ਹੋਏ ਸਿੰਘਾਂ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਅੰਤਿਮ ਅਰਦਾਸ ਸਮੇਂ ਸਿੱਖ ਸੰਗਤਾਂ ਦਾ ਭਾਰੀ ਇਕੱਠ ਹੋਇਆ। ਸੰਗਤਾਂ ਦੇ ਬਾਰੀ ਇਕੱਠ ਵਿੱਚ ਸਿੱਖ ਜੱਥੇਬੰਦੀਆਂ ਅਤੇ ਵੱਲੋਂ 9 ਮਤੇ ਪਾਸ ਕੀਤੇ ਗਏ:

ਬਰਗਾੜੀ ਬੇਅਦਬੀ ਧਰਨੇ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਅੰਤਿਮ ਅਰਦਾਸ ਅੱਜ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਪਿੰਡ ਬਾਰਗਾੜੀ ਵਿੱਚ ਹੋਈ ਬੇਅਦਬੀ ਦੀ ਘਟਨਾ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ਼ਾਂਤਮਈ ਰੋਸ ਧਰਨਾ ਦੇ ਰਹੀ ਸਿੱਖ ਸੰਗਤ ‘ਤੇ 14 ਅਕਤੂਬਰ ਨੂੰ ਪਿੰਡ ਬਹਿਬਲ ਕਲਾਂ ਵਿੱਚ ਪੁਲਸ ਵੱਲੋਂ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ।

« Previous PageNext Page »