5 ਦਿਨ ਨਹੀਂ, 5 ਸਾਲ ਵਾਪਰਦਾ ਰਿਹਾ ਨਵੰਬਰ ’84: ਸਿੱਖ ਨਸਲ+ਕੁਸ਼ੀ ‘ਤੇ ਖੋਜ ਕਰਨ ਵਾਲੇ ਸਿੱਖ ਨੌਜਵਾਨ ਖੋਜੀ ਨਾਲ ਮੁਲਾਕਾਤ

ਪੱਤਰਕਾਰ ਮਨਦੀਪ ਸਿੰਘ ਵੱਲੋਂ “ਸਿਰਫ ਦਿੱਲੀ ਨਹੀਂ” ਅਤੇ “ਸਿੱਖ ਨਸ+ਲ+ਕੁਸ਼ੀ ਦਾ ਖੁਰਾ-ਖੋਜ” (ਭਾਗ 1 ਅਤੇ 2) ਕਿਤਾਬਾਂ ਦੇ ਲੇਖਕ ਸ. ਗੁਰਜੰਟ ਸਿੰਘ ਬੱਲ ਨਾਲ ਖਾਸ ਮੁਲਾਕਾਤ ਕੀਤੀ ਗਈ ਹੈ। ਅੱਜ ਇਹ ਗੱਲਬਾਤ ਅਦਾਰਾ ਸਿੱਖ ਸਿਆਸਤ ਦੇ ਦਰਸ਼ਕਾਂ ਅਤੇ ਸਰੋਤਿਆਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਜਰੂਰ ਸਾਂਝੀ ਕਰ ਦਿਓ ਜੀ।
ਕੀ ਸੀ ਸਾਰੇ ਸਿੱਖਾਂ ਨੂੰ ਖਤਮ ਕਰਨ ਵਾਲਾ ਓਪਰੇਸ਼ਨ ਸ਼ਾਂਤੀ ਜਿਸਦੀ ਹੁਣ ਕੋਈ ਗੱਲ ਨਹੀਂ ਕਰਦਾ? ਖਾਸ ਗੱਲਬਾਤ

ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਨਾਲ ਪੱਤਰਕਾਰ ਮਨਦੀਪ ਸਿੰਘ ਵੱਲੋਂ ਕੀਤੀ ਗਈ ਖਾਸ ਮੁਲਾਕਾਤ ਅੱਜ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ।
ਕਨੇਡਾ ਇੰਡੀਆ ਸੰਬੰਧਾਂ ਦੇ ਬਦਲ ਰਹੇ ਹਾਲਾਤ ਦਾ ਕਨੇਡਾ ਵਿਚਲੇ ਸਿੱਖ ਭਾਈਚਾਰੇ ਉੱਤੇ ਕੀ ਅਸਰ ਪੈ ਰਿਹਾ ਹੈ? ਖਾਸ ਗੱਲਬਾਤ

ਕਨੇਡਾ ਰਹਿੰਦੇ ਸਿੱਖ ਵਕੀਲ ਅਤੇ ਸਿੱਖ ਫੈਡਰੇਸ਼ਨ ਕਨੇਡਾ ਦੇ ਆਗੂ ਸ. ਪ੍ਰਭਜੋਤ ਸਿੰਘ ਨਾਲ ਪੱਤਰਕਾਰ ਮਨਦੀਪ ਸਿੰਘ ਵੱਲੋਂ ਕੀਤੀ ਗਈ ਖਾਸ ਗੱਲਬਾਤ ਅੱਜ ਆਪ ਸਭ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।
ਨਿਊ ਯਾਰਕ ਤੋਂ ਹੋਇਆ ਵੱਡਾ ਖੁਲਾਸਾ: ਸਿੱਖਾਂ ਆਗੂਆਂ ਨੂੰ ਖਤਮ ਕਰਨ ਲਈ ਇੰਡੀਆ ਤੋਂ ਹਥਿਆਰਾਂ ਦਾ ਜਖੀਰਾ ਅਮਰੀਕਾ ਜਾਣਾ ਸੀ

ਅਮਰੀਕਾ ਦੀ ਨਿਊਯਾਰਕ ਅਦਾਲਤ ਵਿਚ ਨਿਖਲ ਗੁਪਤਾ ਵਿਰੁਧ ਚੱਲ ਰਹੇ ਮੁਕਦਮੇਂ ਵਿਚ ਰਾਅ ਅਧਿਕਾਰੀ ਵਿਕਾਸ਼ ਯਾਦਵ ਬਾਰੇ ਕਈ ਅਹਿਮ ਖੁਲਾਸੇ ਸਾਹਮਣੇ ਆਏ ਹਨ। ਇਹਨਾ ਬਾਰੇ ਵਿਸਤਾਰ ਵਿਚ ਜਾਨਣ ਲਈ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਖਾਸ ਗੱਲਬਾਤ ਕੀਤੀ ਹੈ।
ਅੰਗਰੇਜ਼ਾਂ ਨੇ ਸ਼੍ਰੋਮਣੀ ਕਮੇਟੀ ਕਾਨੂੰਨ ਸਿੱਖਾਂ ਨੂੰ ਕਾਬੂ ਹੇਠ ਰੱਖਣ ਲਈ ਬਣਾਇਆ? ਗੁਰਮੀਤ ਸਿੰਘ ਰਾਂਚੀ ਨਾਲ ਖਾਸ ਗੱਲਬਾਤ

ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਵਿਚਾਰਕ ਸ. ਗੁਰਮੀਤ ਸਿੰਘ ਰਾਂਚੀ ਨਾਲ ਸਿੱਖ ਗੁਰਦੁਆਰਾ ਪ੍ਰਬੰਧਨ ਬਾਰੇ ਖਾਸ ਗੱਲਬਾਤ ਕੀਤੀ ਹੈ। ਇਹ ਗੱਲਬਾਤ ਵਿਚ ਅੰਗਰੇਜ਼ਾਂ ਵੱਲੋਂ ਬਣਾਏ ਗਏ ਗੁਰਦੁਆਰਾ ਪ੍ਰਬੰਧਨ ਕਾਨੂੰਨ ਅਤੇ ਇਸ ਦੇ ਸਿੱਖਾਂ ਉੱਤੇ ਪਏ ਅਸਰ ਖਾਸ ਤੌਰ ਉੱਤੇ ਵਿਚਾਰੇ ਗਏ।
ਪਰਵਾਸੀਆਂ ਦਾ ਮਸਲਾ: ਗੈਰ-ਸੰਜੀਦਾ ਪਹੁੰਚ ਨੂੰ ਛੱਡ ਕੇ ਗੁਰਮਤਿ ਬਿਬੇਕ ਨਾਲ ਨਜਿੱਠਣ ਦੀ ਲੋੜ: ਭਾਈ ਮਨਧੀਰ ਸਿੰਘ

ਪੰਜਾਬ ਵਿਚ ਪਰਵਾਸੀਆਂ ਦੀ ਬੇਰੋਕ ਤੇ ਬੇਨਿਯਮਤ ਆਮਦ ਤੇ ਆਵਾਸ ਦਾ ਮਸਲਾ ਇਸ ਵੇਲੇ ਚਰਚਾ ਵਿਚ ਹੈ। ਇਸ ਮਸਲੇ ਉੱਤੇ ਪੱਤਰਕਾਰ ਮਨਦੀਪ ਸਿੰਘ ਨੇ ਪੰਥ ਸੇਵਕ ਜਥਾ ਦੋਆਬਾ ਦੇ ਭਾਈ ਮਨਧੀਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਹੈ।
ਪੰਜਾਬ ਵਿਚੋਂ ਸਿੱਖ ਬਣ ਕੇ ਬਿਹਾਰ ਗਏ ਨਰਿੰਦਰ ਸਿੰਘ ਦੀ ਦਾਸਤਾਨ: ਅੱਜ ਕਿਵੇਂ ਹੋਰਨਾਂ ਨੂੰ ਸਿੱਖੀ ਨਾਲ ਜੋੜ ਰਹੇ ਹਨ?

ਪੰਜਾਬ ਵਿਚੋਂ 1980ਵਿਆਂ ਵਿਚ ਸਿੰਘ ਸਜ ਕੇ ਵਾਪਿਸ ਬਿਹਾਰ ਗਏ ਭਾਈ ਨਰਿੰਦਰ ਸਿੰਘ ਬੀਤੇ ਦਿਨੀ ਬਿਹਾਰੀ ਸਿੱਖਾਂ ਦੇ ਜਥੇ ਨਾਲ ਗੱਲਬਾਤ ਕਰਨ ਲਈ ਪੰਜਾਬ ਆਏ ਸਨ। ਪੱਤਰਕਾਰ ਮਨਦੀਪ ਸਿੰਘ ਨੇ ਭਾਈ ਨਰਿੰਦਰ ਸਿੰਘ ਅਤੇ ਉਹਨਾ ਦੇ ਜਥੇ ਨਾਲ ਖਾਸ ਗੱਲਬਾਤ ਕੀਤੀ ਹੈ। ਇਸ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਇਕ ਬਿਹਾਰੀ ਆਖਿਰਕਾਰ ਸਿੱਖ ਬਣਨ ਲਈ ਕਿਵੇਂ ਉਤਸ਼ਾਹਿਤ ਹੋਇਆ ਅਤੇ ਅੱਜ ਕਿਵੇਂ ਸਿੱਖੀ ਦੀ ਖੁਸ਼ਬੋ ਅੱਗੇ ਵੰਡ ਰਹੇ ਹਨ।
UN ਦੀ ਮਦਦ ਨਾਲ ਕਿਵੇਂ ਬਣ ਸਕਦਾ ਹੈ ਨਵਾਂ ਦੇਸ਼? ਸਿੱਖ ਫੈਡਰੇਸ਼ਨ ਦੇ ਨੁਮਾਇੰਦੇ ਨਾਲ ਜਨੇਵਾ (ਯੂ.ਐਨ.) ਤੋਂ ਖਾਸ ਗੱਲਬਾਤ

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਦੇ ਨੁਮਾਇੰਦੇ ਭਾਈ ਮਨਿੰਦਰ ਸਿੰਘ ਇਹਨੀ ਦਿਨੀਂ ਜਨੇਵਾ (ਯੂ.ਐਨ.) ਵਿਚ ਹਨ। ਪੱਤਰਕਾਰ ਮਨਦੀਪ ਸਿੰਘ ਨੇ ਉਹਨਾ ਨਾਲ ਖਾਸ ਗੱਲਬਾਤ ਕੀਤੀ ਹੈ ਤਾਂ ਕਿ ਸੰਯੁਕਤ ਰਾਸ਼ਟਰ ਦੇ ਕੰਮ ਕਾਜ ਦੇ ਤਰੀਕਾਕਾਰ ਅਤੇ ਇਸ ਵਿਚ ਸਿੱਖਾਂ ਦੇ ਮਸਲਿਆਂ ਦੀ ਪੇਸ਼ਕਾਰੀ ਬਾਰੇ ਜਾਣਿਆ ਜਾ ਸਕੇ।
ਪੁਲਿਸ ਵਾਲਿਆਂ ਦੇ ਵੀ ਝੂ੍ਠੇ ਮੁਕਾਬਲੇ ਬਣਾਉਣ ਵਾਲੇ ਸੂਬੇ ਦੇ ਜ਼ੁਲਮ: ਐਡਵੋਕੇਟ ਜਗਜੀਤ ਸਿੰਘ ਨਾਲ ਖਾਸ ਮੁਲਾਕਾਤ

ਪੱਤਰਕਾਰ ਮਨਦੀਪ ਸਿੰਘ ਨੇ ਵਕੀਲ ਸ. ਜਗਜੀਤ ਸਿੰਘ (ਸਪੁੱਤਰ ਭਾਈ ਨਰਾਇਣ ਸਿੰਘ ਚੌੜਾ) ਨਾਲ ਖਾਸ ਮੁਲਾਕਾਤ ਕੀਤੀ ਹੈ। ਸ. ਜਗਜੀਤ ਸਿੰਘ ਵਕੀਲਾਂ ਦੇ ਉਸ ਜਥੇ (ਟੀਮ) ਦਾ ਹਿੱਸਾ ਹਨ ਜਿਹਨਾ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਵਾਲਿਆਂ ਵਿਰੁਧ ਕੇਸਾਂ ਦੀ ਪੀੜਤ ਪਰਿਵਾਰਾਂ ਵੱਲੋਂ ਪੈਰਵੀ ਕੀਤੀ ਹੈ ਅਤੇ ਪੁਲਿਸ ਵਾਲਿਆਂ ਨੂੰ ਅਦਾਲਤਾਂ ਵਿਚੋਂ ਸਜਾਵਾਂ ਦਿਵਾਈਆਂ ਹਨ।
ਪੰਜਾਬ ਵਿਚ ਹੜ੍ਹਾਂ ਦੀ ਮਾਰ: ਸਰਕਾਰਾਂ ਦੀ ਨਲਾਇਕੀ ਜਾਂ ਪੰਜਾਬ ਵਿਰੁਧ ਸਾਜਿਸ਼? ਜਰੂਰ ਸੁਣੋ

ਪੰਜਾਬ ਦੇ ਕਈ ਇਲਾਕੇ ਇਹਨੀ ਦਿਨੀਂ ਹੜ੍ਹਾਂ ਦੀ ਮਾਰ ਹੇਠ ਹਨ। ਕਪੂਰਥਲਾ, ਫਾਜ਼ਿਲਕਾ, ਤਰਨ ਤਾਰਨ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਰਗੇ ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਲੱਖਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਡੁੱਬ ਗਈ ਹੈ, ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਬੇਸ਼ੁਮਾਰ ਪਿੰਡ ਵਾਸੀਆਂ ਨੂੰ ਆਪਣੇ ਘਰ ਛੱਡ ਕੇ ਬਾਹਰ ਜਾਣ ਲਈ ਮਜਬੂਰ ਹੋਣਾ ਪਿਆ ਹੈ।
