ਪੱਤਰਕਾਰ ਮਨਦੀਪ ਸਿੰਘ ਨੇ ਵਕੀਲ ਸ. ਜਗਜੀਤ ਸਿੰਘ (ਸਪੁੱਤਰ ਭਾਈ ਨਰਾਇਣ ਸਿੰਘ ਚੌੜਾ) ਨਾਲ ਖਾਸ ਮੁਲਾਕਾਤ ਕੀਤੀ ਹੈ। ਸ. ਜਗਜੀਤ ਸਿੰਘ ਵਕੀਲਾਂ ਦੇ ਉਸ ਜਥੇ (ਟੀਮ) ਦਾ ਹਿੱਸਾ ਹਨ ਜਿਹਨਾ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਵਾਲਿਆਂ ਵਿਰੁਧ ਕੇਸਾਂ ਦੀ ਪੀੜਤ ਪਰਿਵਾਰਾਂ ਵੱਲੋਂ ਪੈਰਵੀ ਕੀਤੀ ਹੈ ਅਤੇ ਪੁਲਿਸ ਵਾਲਿਆਂ ਨੂੰ ਅਦਾਲਤਾਂ ਵਿਚੋਂ ਸਜਾਵਾਂ ਦਿਵਾਈਆਂ ਹਨ। ਸ. ਜਗਜੀਤ ਸਿੰਘ ਨਾਲ ਇਹ ਗੱਲਬਾਤ ਇੰਸਪੈਕਟਰ ਸੂਬਾ ਜਿਸ ਨੇ ਕਿ ਆਪਣੇ ਆਪ ਨੂੰ ਸੂਬਾ ਸਰਹੰਦ ਕਹਿਣਾ ਸ਼ੁਰੂ ਕਰ ਦਿੱਤਾ ਸੀ, ਦੇ ਕੇਸਾਂ ਬਾਰੇ ਕੀਤੀ ਗਈ ਹੈ। ਆਪ ਸੁਣ ਕੇ ਅਗਾਂਹ ਸਾਂਝੀ ਕਰ ਦਿਓ ਜੀ।