Tag Archive "jnu-crackdown"

ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੇ ਕਨ੍ਹਈਆ ਕੁਮਾਰ ਅਤੇ ਪ੍ਰੋ. ਗਿਲਾਨੀ ਨੂੰ ਰਿਹਾਅ ਕਰਨ ਦੀ ਮੰਗ ਕੀਤੀ

ਅਫਜ਼ਲ ਗੁਰੂ ਅਤੇ ਮਕਬੂਲ ਬੱਟ ਦੀ ਬਰਸੀ ‘ਤੇ ਭਾਰਤ ਵਿਰੋਧੀ ਨਾਅਰੇ ਲਾਉਣ ਦੇ ਦੋਸ਼ਾਂ ਅਧੀਨ ਦੇਸ਼ ਧਰੋਹ ਦੇ ਕੇਸ ਵਿੱਚ ਗ੍ਰਿਫਤਾਰ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਅਤੇ ਦਿੱਲੀ ਯੁਨੀਵਰਸਿਟੀ ਦੇ ਸਬਾਕਾ ਪ੍ਰੋ. ਐੱਸ ਏ ਆਰ ਗਿਲਾਨੀ ਦੀ ਰਿਹਾਈ ਦੀ ਮੰਗ ਕਰਦਿਆਂ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੇ ਉਨ੍ਹਾਂ 'ਤੇ ਲਾਏ ਦੇਸ਼ ਧ੍ਰੋਹ ਦੇ ਦੋਸ਼ਾਂ ਨੂੰ ਵਾਪਸ ਲੈਣਾ ਚਾਹੀਦਾ ਹੈ।

ਦੇਸ਼ ਧਰੋਹ ਮਾਮਲਾ: ਕਨ੍ਹਈਆ ਕੁਮਾਰ ‘ਤੇ ਫਿਰ ਹੋਇਆ ਅਦਾਲਤ ਵਿੱਚ ਹਮਲਾ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਭਾਰਤ ਵਿਰੋਧੀ ਨਾਅਰੇ ਲਾਉਣ ਦੇ ਦੋਸ਼ਾਂ ਅਧੀਨ ਦੇਸ਼ ਧਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਜੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ 'ਤੇ ਪਟਿਆਲਾ ਹਾਊਸ ਅਦਾਲਤ 'ਚ ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵਕੀਲਾਂ ਨੇ ਇਕ ਵਾਰ ਫਿਰ ਹਮਲਾ ਕਰ ਦਿੱਤਾ ਪਰ ਪੁਲਿਸ ਨੇ ਕਨੱਈਆ ਕੁਮਾਰ ਨੂੰ ਬਚਾ ਲਿਆ।

ਦੇਸ਼ ਧੋਰਹ ਮਾਮਲਾ: ਪੱਤਰਕਾਰਾਂ ਨੇ ਬਦਸਲੂਕੀ ਖਿਲਾਫ ਕੀਤਾ ਮੁਜ਼ਾਹਰਾ, ਅੰਤਰਾਸ਼ਟਰੀ ਯੁਨੀਵਰਸਿਟੀਆਂ ਦੇ ਮਾਹਿਰ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰੇ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਭਾਰਤੀ ਵਿਰੋਧੀ ਨਾਅਰੇ ਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਵਿਦਿਆਰਥੀ ਆਗੂ ਪ੍ਰਧਾਨ ਕਨਹੀਆ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮਾਮਲਾ ਗੰਭੀਰ ਰੁਖ ਅਖਤਿਆਰ ਕਰਦਾ ਜਾ ਰਿਹਾ ਹੈ।

ਕਨ੍ਹਈਆ ਕੁਮਾਰ ਦੀ ਰਿਹਾਈ ਦੀ ਮੰਗ ਦੀ 40 ਯੁਨਵਰਸਿਟੀਆਂ ਦੀਆਂ ਅਧਿਆਪਕ ਯੂਨੀਅਨਾਂ ਨੇ ਹਮਾਇਤ ਕੀਤੀ

ਦੇਸ਼ ਧਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਦੀ ਰਿਹਾਈ ਦੀ ਮੰਗ ਕਰ ਰਹੇ ਵਿਦਿਆਰਥੀਆਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਵਿਰੋਧੀ ਪਾਰਟੀਆਂ ਦੇ ਨਾਲ-ਨਾਲ 40 ਸੈਂਟਰਲ ਯੂਨੀਵਰਸਿਟੀਆਂ ਦੀਆਂ ਅਧਿਆਪਕ ਐਸੋਸੀਏਸ਼ਨਾਂ ਨੇ ਜੇਐਨਯੂ ’ਚ ਹੋ ਰਹੇ ਵਿਰੋਧ ਨੂੰ ਹਮਾਇਤ ਦੇ ਦਿੱਤੀ।

ਭਾਰਤ ਵਿਰੋਧੀ ਨਾਅਰੇ ਲਾਉਣ ਪਿੱਛੇ ਹਾਫਿਜ਼ ਦਾ ਹੱਥ: ਰਾਜਨਾਥ ਸਿੰਘ, ਘਰੇਲੂ ਮੰਤਰੀ ਸਬੂਤ ਦੇਵੇ -ਵਿਰੋਧੀ ਪਾਰਟੀਆਂ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਭਾਰਤ ਵਿਰੋਧੀ ਨਾਅਰੇ ਲਾਉਣ ਦੇ ਮਾਮਲੇ ਵਿੱਚ ਭਾਰਤੀ ਘਰੇਲੂ ਮੰਤਰੀ ਰਾਜ ਨਾਥ ਨੇ ਇੱਕ ਵੱਡਾ ਬਿਆਨ ਦਿੰਦਿਆਂ ਆਖਿਆ ਕਿ ਅਫ਼ਜ਼ਲ ਗੁਰੂ ਦੀ ਹਮਾਇਤ ’ਚ ਹੋ ਰਹੇ ਪ੍ਰਦਰਸ਼ਨਾਂ ਨੂੰ ਲਸ਼ਕਰ-ਏ-ਤੋਇਬਾ ਦੇ ਬਾਨੀ ਹਾਫ਼ਿਜ਼ ਸਈਦ ਦੀ ਹਮਾਇਤ ਹਾਸਲ ਸੀ। ਭਾਰਤੀ ਘਰੇਲੂ ਮੰਤਰੀ ਰਾਜਨਾਥ ਸਿੰਘ ਦੇ ਇਸ ਬਿਆਨ ਨੇ ਮਾਮਲੇ ਨੂੰ ਹੋਰ ਭਖਾ ਦਿੱਤਾ ਹੈ।

ਵਿਰੋਧੀ ਵਿਚਾਰਾਂ ਨੂੰ ਦਬਾਉਣ ਲਈ ਦੇਸ਼ ਧ੍ਰੋਹ ਕਨੂੰਨ ਦੀ ਸਰਕਾਰਾਂ ਕਰ ਰਹੀਆਂ ਹਨ ਦੁਰਵਰਤੋਂ

ਅਫਜਲ ਗੁਰੂ ਦੀ ਫਾਂਸੀ ਖਿਲਾਫ ਇੱਕ ਸਮਾਗਮ ਕਰਨ ਵਾਲੇ ਜੇਐਨਯੂ ਵਿਦਿਆਰਥੀਆਂ ਅਤੇ ਪ੍ਰੋ.ਐਸਏਆਰ ਗਿਲਾਨੀ ਉੱਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਅਜਿਹਾ ਕਰਕੇ ਭਾਰਤੀ ਰਾਜਪ੍ਰਣਾਲੀ ਅਤੇ ਪੁਲਿਸ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਰਾਜਸੀ ਟਕਰਾਅ ਵਾਲੇ ਮਾਮਲਿਆਂ ਵਿੱਚ ਦੇਸ਼ ਧ੍ਰੋਹ ਸੰਬੰਧੀ ਆਏ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ।

« Previous Page