Tag Archive "jaspal-singh-manjhpur-advocate"

ਭਾਈ ਦਿਲਵਾਰ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆ…….

ਅੱਜ 31 ਅਗਸਤ ਹੈ, ਇਸ ਦਿਨ ਪੰਜਾਬ ‘ਚ ਸਿੱਖ ਇਤਿਹਾਸ ਦੀਆਂ ਮਹਾਨ ਪ੍ਰੰਪਰਾਵਾਂ ਨੂੰ ਦੁਹਰਾਉਂਦਿਆ ਇੱਕ ਕੁਰਬਾਨੀ ਦਾ ਸਿਖ਼ਰ ਹੋ ਨਿਬੜੀ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ ਨੇ ਪੰਜਾਬ ‘ਚ ਜੁਆਨੀ ਦੇ ਹੋ ਰਹੇ ਬੇਤਹਾਸ਼ਾ ਵਹਿਸ਼ੀਆਨਾ ਕਤਲੇਆਮ, ਥਾਣਿਆਂ ‘ਚ ਸਿੱਖਾਂ ਦੀਆਂ ਬਹੂੁ-ਬੇਟੀਆਂ ਦੀ ਰੁਲਦੀ ਪੱਤ, ਬਾਪੂਆਂ ਦੀ ਲਹਿੰਦੀ ਪੱਗ ਨੂੰ ਰੋਕਣ ਲਈ ਸਿੱਖ ਕੌਮ ਦੇ ਸਵੈਮਾਣ ਦੀ ਰਾਖੀ ਲਈ ਜੂਝਦਿਆਂ, ਇੱਕ ਕਾਲੇ ਦੌਰ ਨੂੰ ਆਪਣੇ ਖੂੁਨ ਨਾਲ ਬਰੇਕਾਂ ਲਾਉਣ ਲਈ ਲਾਸਾਨੀ ਕੁਰਬਾਨੀ ਦਿੱਤੀ।

ਬੰਦੀ ਸਿੰਘਾਂ ਦੇ ਮਾਮਲੇ ਦਾ ਅਸਲ ਸੱਚ !

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਬੰਦੀ ਸਿੰਘਾਂ ਦੇ ਮਾਮਲਿਆਂ ਵਿਚ ਅਸਲ ਕਰਨਯੋਗ ਕਾਰਜਾਂ ਅਤੇ ਅਦਾਲਤੀ ਦਿੱਕਤਾਂ ਬਾਰੇ ਜਾਣਕਾਰੀ ਦੇ ਰਹੇ ਹਨ।

ਭਗਵੰਤ ਮਾਨ ਸਰਕਾਰ ਨੇ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਪੱਕੀ ਰਿਹਾਈ ਰੋਕੀ

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿਧਾਇਕਾਂ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ਆਪ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਪੱਕੀ ਰਿਹਾਈ ਦੀ ਹਾਮੀ ਹੈ ਪਰ ਹਕੀਕਤ ਵਿੱਚ ਇਹ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਰਾਹ ਵਿੱਚ ਰੋੜੇ ਅਟਕਾਏ ਜਾ ਰਹੇ ਹਨ। ਇਸ ਗੱਲ ਦਾ ਪ੍ਰਮਾਣ ਬੀਤੇ ਦਿਨ ਉਸ ਵੇਲੇ ਸਾਹਮਣੇ ਆਇਆ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਪੱਕੀ ਰਿਹਾਈ ਬਾਬਤ ਚੱਲ ਰਹੀ ਸੁਣਵਾਈ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ

ਭਾਈ ਗੁਰਮੀਤ ਸਿੰਘ ਦੇ ਕੇਸ ਵਿੱਚ ਬੇਲੋੜੀ ਦੇਰੀ ਤੇ ਜਥੇਬੰਦੀਆ ਨੇ ਕੀਤੇ ਸਵਾਲ। ਰਿਪੋਰਟ ਨਾ ਭੇਜਣ ਤੇ ਰੁਕੀ ਰਿਹਾਈ

6 ਅਕਤੂਬਰ 2022 ਨੂੰ, ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਲਈ ‛ਪੰਜਆਬ ਲਾਇਰਜ਼’ ਵਲੋਂ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਅਤੇ ਸਿੱਖ ਜਥੇਬੰਦੀਆਂ ਨੇ ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਭਾਈ ਗੁਰਮੀਤ ਸਿੰਘ ਦੀ ਰਿਹਾਈ ਵਿਚ ਕੀਤੀ ਜਾ ਰਹੀ ਬੇਲੋੜੀ ਦੇਰੀ ਬਾਰੇ ਸਵਾਲ ਕੀਤੇ ਗਏ ਅਤੇ ‛ਸਵਾਲਨਾਮਾ’ ਸੌਂਪਿਆ ਗਿਆ। ਭਾਈ ਗੁਰਮੀਤ ਸਿੰਘ ਦੀ ਪਟਿਆਲਾ ਵਿੱਚ ਰਿਹਾਇਸ਼ ਹੈ, ਜਿਸ ਵਜ੍ਹਾ ਕਰਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਰਿਹਾਈ ਸਬੰਧੀ ਰਿਪੋਰਟ ਭੇਜਣੀ ਸੀ ਕਿਉਂਕਿ ਭਾਈ ਗੁਰਮੀਤ ਸਿੰਘ ਦੇ ਕੇਸ ਨੂੰ ਪੰਜਾਬ/ਹਰਿਆਣਾ ਹਾਈ ਕੋਰਟ ਵਲੋਂ ਰਿਹਾਈ ਲਈ ਵਿਚਾਰਿਆ ਜਾ ਰਿਹਾ ਹੈ।

ਭਾਈ ਗੁਰਮੀਤ ਸਿੰਘ ਦੀ ਰਿਹਾਈ ਲਈ ਕੀਤੇ ਸਵਾਲ ਨਾਮਾ ਰੋਸ ਮਾਰਚ ਨੂੰ ਸਿੱਖ ਸੰਗਤਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ

ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਦੇ ਮਾਮਲੇ ਦੀ ਕਾਨੂੰਨੀ ਪੈਰਵੀ ਕਰ ਰਹੀ ਸੰਸਥਾ ਪੰਜਆਬ ਲਾਇਰਜ਼ ਵੱਲੋਂ ਬੀਤੇ ਦਿਨ (6 ਅਕਤੂਬਰ ਨੂੰ) ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਡੀ ਸੀ ਦਫਤਰ ਪਟਿਆਲਾ ਤੱਕ ਇਕ ਮਾਰਚ ਕੀਤਾ ਗਿਆ ਤੇ ਡੀ.ਸੀ. ਨੂੰ ਇਕ ਸਵਾਲਨਾਮਾ ਸੌਂਪਿਆ ਗਿਆ।

ਪੰਥਕ ਜਥੇਬੰਦੀਆਂ ਵਲੋਂ 6 ਅਕਤੂਬਰ ਨੂੰ ਜਿਲ੍ਹਾ ਪਟਿਆਲਾ ਦੇ ਡੀਸੀ ਨੂੰ ਸੌਪਿਆ ਜਾਵੇਗਾ ਸਵਾਲਨਾਮਾ

ਜਾਬ ਲਾਇਰਜ਼ ਵੱਲੋਂ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਲਈ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਯੂ. ਟੀ. ਪ੍ਰਸ਼ਾਸ਼ਨ, ਚੰਡੀਗੜ੍ਹ ਨੂੰ ਰਿਪੋਰਟ ਨਾ ਭੇਜਣ ਦੇ ਰੋਸ ਵਜੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸਵਾਲਨਾਮਾ ਸੌਪਿਆ ਜਾ ਰਿਹਾ ਹੈ।

ਕਿਤਾਬਾਂ ਵਾਲੇ ਕੇਸ ਵਿਚ ਇਕ ਉਮਰਕੈਦੀ ਨੌਜਵਾਨ ਸੁਰਜੀਤ ਸਿੰਘ ਦੀ ਜਮਾਨਤ ਉੱਤੇ ਰਿਹਾਈ ਹੋਈ

ਫਰੀਦਕੋਟ: ਨਵਾਂਸ਼ਹਿਰ ਦੀ ਇੱਕ ਆਦਲਤ ਵੱਲੋਂ ਸਾਲ 2019 ਵਿਚ ਇਕ ਫੈਸਲਾ ਸੁਣਾਉਂਦਿਆਂ ਤਿੰਨ ਸਿੱਖ ਨੌਜਵਾਨਾਂ ਨੂੰ ਭਾਈ ਰਣਧੀਰ ਸਿੰਘ ਜੀ ਲਿਖੀ ਕਿਤਾਬ ਸਮੇਤ ਪੁਸਤਕਾਂ ਮਿਲਣ ਦੇ ਦੋਸ਼ ਵਿਚ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਸੀ। ਇਹਨਾਂ ਵਿਚੋਂ ਇਕ ਨੌਜਵਾਨ ਭਾਈ ਸੁਰਜੀਤ ਸਿੰਘ ਲੱਕੀ ਦੀ ਲੰਘੇ ਦਿਨ (27 ਜੁਲਾਈ ਨੂੰ) ਜਮਾਨਤ ਉੱਤੇ ਰਿਹਾਈ ਹੋਈ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੀ ਪੈਰਵੀ ਕਮੇਟੀ ਕਿਵੇਂ ਬਣੇ?

ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਗਤ ਦੀ ਇਹ ਭਾਵਨਾ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਇਸ ਮਸਲੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 11 ਮਈ 2022 ਨੂੰ ਇਕ ਇਕੱਤਰਤਾ ਸੱਦੀ ਗਈ ਹੈ। ਬਾਦਲ ਦਲ ਵਲੋਂ ਲੰਘੇ 25 ਸਾਲਾਂ ਵਿਚੋਂ 15 ਸਾਲ ਪੰਜਾਬ ਉੱਤੇ ਰਾਜ ਕੀਤਾ ਗਿਆ ਪਰ ਇਸ ਦੌਰਾਨ ਉਹਨਾ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਤਰੱਦਦ ਨਹੀਂ ਕੀਤੇ

ਜਗਤਾਰ ਸਿੰਘ ਜੱਗੀ ਜੌਹਲ ਨੂੰ ਇੱਕ ਹੋਰ ਮਾਮਲੇ ਵਿੱਚ ਜ਼ਮਾਨਤ ਮਿਲੀ

ਇੰਡੀਆ ਵਿਚ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਅੱਜ ਇੱਕ ਹੋਰ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਜੱਗੀ ਜੌਹਲ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਕ ਬੋਲਦੇ ਸੁਨੇਹੇ ਵਿਚ ਦੱਸਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਫਾ 307 (ਆਈ.ਪੀ.ਸੀ.) ਅਤੇ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸ ਐਫ.ਆਈ.ਆਰ. ‘ਆਰ.ਸੀ. 24 ਐਨ.ਆਈ.ਏ. 2017’ ਵਿੱਚ ਜਗਤਾਰ ਸਿੰਘ ਜੱਗੀ ਨੂੰ ਜ਼ਮਾਨਤ ਦੇ ਦਿੱਤੀ ਹੈ।

ਪ੍ਰੋ. ਭੁੱਲਰ ਦੀ ਰਿਹਾਈ ਲਈ ਮੁਹਿੰਮ ਨੇ ਜੋਰ ਫੜ੍ਹਿਆ

ਜਨਵਰੀ 1996 ਤੋਂ ਜੇਲ੍ਹ ਦੀਆਂ ਸੀਖਾਂ ਪਿੱਛੇ ਕੈਦ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੁਹਿੰਮ ਜ਼ੋਰ ਫੜ੍ਹਦੀ ਜਾ ਰਹੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਦਿੱਲੀ ਵਿਚਲੀ ਕੇਜਰੀਵਾਲ ਸਰਕਾਰ ਨੂੰ 26 ਜਨਵਰੀ ਤੱਕ ਪ੍ਰੋ. ਭੁੱਲਰ ਦੀ ਰਿਹਾਈ ਕਰਨ ਲਈ ਸਿੱਖ ਜਥੇਬੰਦੀਆਂ ਵਲੋਂ ਦਿੱਤੀ ਗਈ ਮਿਆਦ ਖਤਮ ਹੋ ਗਈ ਹੈ

« Previous PageNext Page »