Tag Archive "jagdish-gagneja"

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਮਸਲਿਆਂ ‘ਤੇ ਸੌਂ ਜਾਂਦੀ ਹੈ ਪੁਲਿਸ? ਯੂਨਾਇਰਿਡ ਖਾਲਸਾ ਦਲ

ਜਲੰਧਰ ਵਿੱਚ ਆਰ.ਐਸ.ਐਸ. ਦੇ ਸੂਬਾ ਮੀਤ ਪ੍ਰਧਾਨ ਸਾਬਕਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ 'ਤੇ ਦੋ ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ ਤਾਂ ਸਮੁੱਚੇ ਪੰਜਾਬ ਦੀ ਪੁਲਿਸ ਅਤੇ ਸਿਆਸਤਦਾਨਾਂ ਨੂੰ ਵਖਤ ਪੈ ਗਿਆ। ਪੁਲਿਸ ਵਲੋਂ ਦਸ ਟੀਮਾਂ ਦੋਸ਼ੀਆਂ ਦੀ ਭਾਲ ਵਿੱਚ ਜੁਟ ਗਈਆਂ, ਮੱਹਤਵਪੂਰਨ ਗੱਲ ਕਿ ਇੱਕ ਬੰਦੇ 'ਤੇ ਹਮਲਾ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਅਤੇ ਪੁਲਸ ਵਿੱਚ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

ਗਗਨੇਜਾ ਵੈਂਟੀਲੇਟਰ ‘ਤੇ: ਸੂਹ ਦੇਣ ਵਾਲੇ ਨੂੰ 10 ਲੱਖ ਦੇ ਇਨਾਮ ਅਤੇ ਨੌਕਰੀ ਦੇਣ ਦਾ ਐਲਾਨ

ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਲਈ ਆਉਣ ਵਾਲੇ 72 ਘੰਟੇ ਖ਼ਤਰੇ ਵਾਲੇ ਹਨ। ਉਹ ਡੀਐਮਸੀ ਵਿੱਚ ਵੈਂਟੀਲੇਟਰ ’ਤੇ ਹਨ। ਡਾਕਟਰਾਂ ਮੁਤਾਬਕ ਗਗਨੇਜਾ ਦੇ ਸਰੀਰ ’ਚ ਹਾਲੇ ਵੀ ਤਿੰਨ ਗੋਲੀਆਂ ਹਨ ਅਤੇ ਪੂਰੇ ਸਰੀਰ ਅੰਦਰ 9 ਜ਼ਖ਼ਮ ਹਨ। ਡਾ. ਜੀ.ਐਸ. ਵਾਂਡਰ ਨੇ ਦੱਸਿਆ ਕਿ ਅੱਠ ਜ਼ਖ਼ਮ ਉਨ੍ਹਾਂ ਦੀਆਂ ਅੰਤੜੀਆਂ ਵਿੱਚ ਅਤੇ ਇੱਕ ਜ਼ਖ਼ਮ ਛਾਤੀ ਵਿੱਚ ਹੈ। ਡਾਕਟਰ ਉਨ੍ਹਾਂ ਦੇ ਬੀਪੀ ਤੇ ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਲਗਾਤਾਰ ਯਤਨ ਕਰ ਰਹੇ ਹੈ। ਡਾਕਟਰ ਨੇ ਮੰਨਿਆ ਕਿ ਅਜਿਹੇ ਕੇਸ ’ਚ ਮਰੀਜ਼ ਲਈ ਹੁਣ ਤੋਂ 72 ਘੰਟੇ ਖ਼ਤਰੇ ਵਾਲੇ ਹੁੰਦੇ ਹਨ ਕਿਉਂਕਿ ਇਨਫੈਕਸ਼ਨ ਫੈਲਣ ਦਾ ਡਰ ਹੁੰਦਾ ਹੈ।

ਭਾਜਪਾ ਤੇ ਸੰਘ ਆਗੂਆਂ ਵੱਲੋਂ ਬਾਦਲਾਂ ਨਾਲ ਮੁਲਾਕਾਤ; ਕਿਹਾ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ

ਭਾਜਪਾ ਤੇ ਆਰਐਸਐਸ ਆਗੂਆਂ ਨੇ ਸੋਮਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਪੰਜਾਬ ਅੰਦਰ ਵਿਗੜੀ ਕਾਨੂੰਨ ਵਿਵਸਥਾ ਠੀਕ ਕਰਨ ਦੀ ਮੰਗ ਕੀਤੀ। ਭਾਜਪਾ ਦੇ ਸੀਨੀਅਰ ਆਗੂ ਪ੍ਰਭਾਤ ਝਾਅ ਤੇ ਆਰਐਸਐਸ ਦੇ ਉੱਤਰੀ ਭਾਰਤ ਦੇ ਪ੍ਰਚਾਰਕ ਰਮੇਸ਼ਵਰ ਦੀ ਅਗਵਾਈ ਵਾਲੇ ਵਫ਼ਦਾਂ ਨੇ ਆਰਐਸਐਸ ਆਗੂ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ’ਤੇ ਹੋਏ ਕਾਤਲਾਨਾ ਹਮਲੇ ਬਾਰੇ ਬਾਦਲਾਂ ਨਾਲ ਮੁਲਾਕਾਤ ਕੀਤੀ। ਕੇਂਦਰ ਸਰਕਾਰ ਤੇ ਸੰਘ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਵੀ ਰਾਜ ਸਰਕਾਰ ਤੋਂ ਲਗਾਤਾਰ ਰਿਪੋਰਟ ਲਈ ਜਾ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਬਾਰੇ ਸਰਕਾਰ ਨਾਲ ਗੱਲਬਾਤ ਕੀਤੀ ਹੈ।

ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਦਾ ਹਾਲ ਪੁੱਛਣ ਪਹੁੰਚੇ ਦੋਵੇਂ ਬਾਦਲ ਡੀ.ਐਮ.ਸੀ. ਲੁਧਿਆਣਾ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵੱਖੋ-ਵੱਖ ਆਰ.ਐਸ.ਐਸ. ਦੇ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਜਗਦੀਸ਼ ਗਗਨੇਜਾ ਦਾ ਹਾਲ ਜਾਣਨ ਲਈ ਡੀ.ਐਮ.ਸੀ. ਪਹੁੰਚੇ। ਇਸ ਮੌਕੇ ਉਨ੍ਹਾਂ ਡਾਕਟਰਾਂ ਤੋਂ ਗਗਨੇਜਾ ਦੀ ਸਿਹਤ ਬਾਰੇ ਪੁੱਛਿਆ। ਮੁੱਖ ਮੰਤਰੀ ਬਾਦਲ ਦੇ ਨਾਲ ਅਕਾਲੀ ਦਲ ਅਤੇ ਭਾਜਪਾ ਦੇ ਬਹੁਤ ਸਾਰੇ ਆਗੂ ਵੀ ਨਾਲ ਸਨ।

ਸੰਘ ਨੇ ਬਾਦਲ ਨੂੰ ਘੂਰਿਆ, ਕਿਹਾ 80 ਦੇ ਦਹਾਕੇ ‘ਚ ਅਜਿਹੀਆਂ ਘਟਨਾਵਾਂ ਨਾਲ ਹੀ ਹਾਲਾਤ ਵਿਗੜੇ ਸਨ

ਪੰਜਾਬ ਦੀ ਸੱਤਾ ਵਿਚ ਭਾਈਵਾਲ ਅਕਾਲੀ ਦਲ ਨੂੰ ਸਖ਼ਤ ਸੁਨੇਹਾ ਦਿੰਦਿਆਂ ਭਾਜਪਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਰਐਸਐਸ ਦੇ ਸੀਨੀਅਰ ਆਗੂ ਬ੍ਰਿਗੇਡੀਅਰ (ਰਿਟਾ.) ਜਗਦੀਸ਼ ਗਗਨੇਜਾ ’ਤੇ ਹੋਏ ਹਮਲੇ ਨੂੰ ‘ਬੇਹੱਦ ਗੰਭੀਰਤਾ’ ਨਾਲ ਲੈਣ ਲਈ ਕਿਹਾ ਹੈ। ਭਾਜਪਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਚਿਤਾਵਨੀ ਦਿੱਤੀ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਰਐਸਐਸ ਵਰਗੀ ‘ਸਮਾਜਿਕ ਜਥੇਬੰਦੀ’ ਦੇ ਆਗੂ ’ਤੇ ਹਮਲਾ ਸਮਾਜ-ਵਿਰੋਧੀ ਅਨਸਰਾਂ ਵੱਲੋਂ ਸਰਹੱਦੀ ਸੂਬੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੀਤਾ ਗਿਆ ਹੋ ਸਕਦਾ ਹੈ।

ਆਮ ਆਦਮੀ ਪਾਰਟੀ ਵਲੋਂ ਆਰ.ਐਸ.ਐਸ ਆਗੂ ਜਗਦੀਸ਼ ਗਗਨੇਜਾ ‘ਤੇ ਹੋਏ ਹਮਲੇ ਦੀ ਨਿੰਦਾ, ਹਾਈ ਕੋਰਟ ਦੀ ਜਾਂਚ ਮੰਗੀ

ਆਮ ਆਦਮੀ ਪਾਰਟੀ (ਆਪ) ਨੇ ਆਰ. ਐਸ. ਐਸ. ਦੀ ਪੰਜਾਬ ਸ਼ਾਖਾ ਦੇ ਸਾਥੀ-ਸੰਚਾਲਕ ਬਿਗਰੇਡਿਅਰ (ਸੇਵਾ ਮੁਕਤ) ਜਗਦੀਸ਼ ਗਗਨੇਜਾ ਉੱਤੇ ਜਲੰਧਰ ਵਿੱਚ ਹੋਏ ਜਾਨਲੇਵਾ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਬੁਰੀ ਹਾਲਤ ਉੱਤੇ ਚਿੰਤਾ ਜਾਹਿਰ ਕੀਤੀ।

ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਕੇਸ: ਸੁਖਬੀਰ ਬਾਦਲ ਨੇ ਬਣਾਈ ਵਿਸ਼ੇਸ਼ ਜਾਂਚ ਟੀਮ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਆਰ. ਐਸ. ਐਸ. ਆਗੂ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੀ ਜਾਂਚ ਲਈ ਇਨਵੈਸਟੀਗੇਸ਼ਨ ਬਿਊਰੋ (ਆਈ.ਬੀ.) ਦੇ ਵਧੀਕ ਡੀ.ਜੀ.ਪੀ.-ਕਮ-ਡਾਇਰੈਕਟਰ ਆਈ.ਪੀ.ਐਸ. ਸਹੋਤਾ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ।

ਜਗਦੀਸ਼ ਗਗਨੇਜਾ ਕੇਸ: ਭਾਜਪਾ ਨੇ ਅੱਜ ਸੱਦੀ ਕੋਰ ਗਰੁੱਪ ਦੀ ਮੀਟਿੰਗ

ਆਰ. ਐੱਸ. ਐੱਸ. ਦੇ ਪੰਜਾਬ ਮੀਤ ਪ੍ਰਧਾਨ ਜਗਦੀਸ਼ ਗਗਨੇਜਾ 'ਤੇ ਸ਼ਨੀਵਾਰ ਸ਼ਾਮ ਹੋਏ ਹਮਲੇ ਨੇ ਪੰਜਾਬ ਭਾਜਪਾ ਨੂੰ ਚਿੰਤਤ ਕਰ ਦਿੱਤਾ ਹੈ ਤੇ ਪੰਜਾਬ ਭਾਜਪਾ ਨੇ 7 ਅਗਸਤ ਨੂੰ ਪਾਰਟੀ ਦੀ ਕੋਰ ਗਰੁੱਪ ਦੀ ਹੰਗਾਮੀ ਮੀਟਿੰਗ ਸਰਕਟ ਹਾਊਸ ਵਿਚ ਸੱਦ ਲਈ ਹੈ। ਮੀਟਿੰਗ ਦੇ ਏਜੰਡੇ ਦਾ ਚਾਹੇ ਪਾਰਟੀ ਨੇ ਖ਼ੁਲਾਸਾ ਨਹੀਂ ਕੀਤਾ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਮੁੱਖ ਮੁੱਦਾ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦਾ ਹੀ ਹੋਏਗਾ ਕਿਉਂਕਿ ਰਾਜ ਵਿਚ ਆਰ.ਐੱਸ.ਐੱਸ. ਦੇ ਵੱਡੇ ਆਗੂ 'ਤੇ ਹੋਏ ਹਮਲੇ ਨੇ ਨਾ ਸਿਰਫ਼ ਪੰਜਾਬ ਭਾਜਪਾ ਨੂੰ ਸਗੋਂ ਕੇਂਦਰੀ ਆਰ.ਐੱਸ.ਐੱਸ. ਅਤੇ ਭਾਜਪਾ ਨੂੰ ਵੀ ਚਿੰਤਤ ਕਰ ਦਿੱਤਾ ਹੈ।

ਆਰ.ਐਸ.ਐਸ. ਦੇ ਸੂਬਾ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਨੂੰ ਮਾਰੀ ਗੋਲੀ

ਸ਼ਨੀਵਾਰ ਦੇਰ ਸ਼ਾਮ ਜੋਤੀ ਚੌਕ, ਜਲੰਧਰ ਨੇੜੇ ਦੋ ਅਣਪਛਾਤੇ ਨਕਾਬਪੋਸ਼ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਹਿ ਸੰਚਾਲਕ (ਮੀਤ ਪ੍ਰਧਾਨ) ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਹਮਲਾਵਰ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਹਮਲੇ ਪਿੱਛੋਂ ਇਕ ਰਾਹਗੀਰ ਨੇ ਇਕ ਹੋਰ ਵਿਅਕਤੀ ਦੀ ਸਹਾਇਤਾ ਦੇ ਨਾਲ ਜਗਦੀਸ਼ ਗਗਨੇਜਾ ਨੂੰ ਸਥਾਨਕ ਪਟੇਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

« Previous Page