ਐਤਵਾਰ ਨੂੰ ਹਰਿਆਣਾ 'ਚ ਦੋ ਜਾਤ ਆਧਾਰਤ ਰੈਲੀਆਂ ਕਾਰਨ ਵਧਦੇ ਤਣਾਅ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਂ 'ਤੇ 26 ਨਵੰਬਰ ਦੀ ਅੱਧੀ ਰਾਤ ਤਕ ਮੋਬਾਇਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਦਿੱਲੀ ਵੱਲ ਮਾਰਚ ਕਰਨ ਤੋਂ ਰੋਕਣ ਉਤੇ ਕੱਲ੍ਹ (ਐਤਵਾਰ) ਜਾਟਾਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਵਿੱਚ ਐਸਪੀ, ਡੀਐਸਪੀ ਤੇ 18 ਪੁਲਿਸ ਮੁਲਾਜ਼ਮਾਂ ਸਮੇਤ ਕੁੱਲ 35 ਵਿਅਕਤੀ ਫੱਟੜ ਹੋ ਗਏ। ਸਿਰਸਾ-ਹਿਸਾਰ-ਦਿੱਲੀ ਮੁੱਖ ਮਾਰਗ ਉਤੇ ਪਿੰਡ ਢਾਣੀ ਗੋਪਾਲ ਵਿੱਚ ਹੋਏ ਟਕਰਾਅ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਦੋ ਬੱਸਾਂ ਨੂੰ ਅੱਗ ਲਗਾ ਦਿੱਤੀ। ਸਥਿਤੀ ਉਦੋਂ ਤਣਾਅਪੂਰਨ ਬਣ ਗਈ ਜਦੋਂ ਜ਼ਿਲ੍ਹਾ ਹਿਸਾਰ ਦੇ ਪਿੰਡ ਚਮਾਰਖੇੜਾ ਤੇ ਖੇੜੀ ਦੇ ਜਾਟ ਪ੍ਰਦਰਸ਼ਨਕਾਰੀਆਂ ਨੇ ਢਾਣੀ ਗੋਪਾਲ ਵਿੱਚ ਲੱਗੇ ਧਰਨੇ ਵਿੱਚ ਸ਼ਾਮਲ ਹੋਣ ਲਈ ਫਤਿਆਬਾਦ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਦਾ ਯਤਨ ਕੀਤਾ।
ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਦੇ ਲਈ 5 ਜੂਨ ਤੋਂ ਹਰਿਆਣਾ ਵਿਚ ਫਿਰ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ।
ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਵਲੋਂ ਜੀ.ਟੀ.ਰੋਡ ਮੁਰਥਲ,ਪਾਣੀਪਤ, ਸੋਨੀਪਤ ਆਦਿ ਘਟਨਾ ਸਥਾਨ ਦਾ ਆਪਣੀ ਟੀਮ ਨਾਲ਼ ਦੌਰਾ ਕੀਤਾ ।
ਆਉ ਸੋਚਣ ਦਾ ਵੇਲਾ ਕਿ ਕੁੱਝ ਸੋਚੀਏ, ਆਉ ਸਮਝਣ ਦਾ ਵੇਲਾ ਕਿ ਕੁੱਝ ਸਮਝੀਏ। ਪਿਛਲੇ ਦਿਨੀ ਚੱਲੇ 'ਜਾਟ ਰਾਖਵਾਂਕਰਨ ਅੰਦੋਲਨ' ਦੌਰਾਨ ਜਿਸ ਤਰਾਂ ਦਾ ਵਿਹਾਰ ਅੰਦੋਲਨਕਾਰੀਆਂ ਦਾ ਦੇਖਣ ਨੂੰ ਮਿਿਲਆ ਉਸਤੋਂ ਕੁੱਝ ਸਵਾਲ ਮਨਾਂ ਅੰਦਰ ਪੈਦਾ ਹੁੰਦੇ ਹਨ। ਕਿ ਇਸ ਤਰਾਂ ਦਾ ਪ੍ਰਗਟਾਵਾ ਕਿਉਂ ਕੀਤਾ ਗਿਆ? ਵੱਡੇ ਪੱਧਰ ਤੇ ਮਾਰਕੁੱਟ, ਸਾੜਫੂਕ ਅਤੇ ਸਮੂਹਿਕ ਬਲਾਤਕਾਰ ਵਰਗੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਗਈਆਂ।
ਅੰਮ੍ਰਿਤਸਰ ਸਾਹਿਬ: ਦਲ ਖਾਲਸਾ ਨੇ ਕਿਹਾ ਕਿ ਹਰਿਆਣਾ ਵਿੱਚ ਰਾਖਵਾਂਕਰਨ ਦੀ ਮੰਗ ਕਰ ਰਹੇ ਜਾਟਾਂ ਦੇ ਅੰਦੋਲਨ ਦੌਰਾਨ ਦੁਸ਼ਕਰਮਾਂ ਦੀਆਂ ਸ਼ਿਕਾਰ ਹੋਈਆਂ ਔਰਤਾਂ ਦੇ ਦਰਦ ਨੂੰ ਸ਼ਬਦਾਂ ਰਾਹੀ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਭਾਰਤ ਦੇ ਆਗੂਆਂ ਦਾ ਸ਼ਰਮ ਨਾਲ ਸਿਰ ਨੀਵਾਂ ਹੋਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਘਟਨਾਵਾਂ ਨੇ ਭਾਰਤ ਦੇ ਲੋਕਾਂ ਦੇ ਅਸੱਭਿਅਕ ਚਿਹਰੇ ਨੂੰ ਇੱਕ ਵਾਰ ਫੇਰ ਦੁਨੀਆ ਸਾਹਮਣੇ ਨੰਗਾ ਕੀਤਾ ਹੈ।
ਹਰਿਆਣਾ ਵਿੱਚ ਰਾਖਵੇਂਕਰਨ ਦੀ ਮੰਗ ਦੇ ਹੱਕ ਵਿੱਚ , ਜਾਟ ਭਾਈਚਾਰੇ ਵਲੋਂ ਵਿੱਡੇ ਅੰਦੋਲਨ ਦੇ ਕਰੂਰ ਚਿਹਰੇ ਨੇ ,ਭਾਰਤੀ ਸਭਿਆਚਾਰ ਨੂੰ ਕਲੰਕਤ ਕਰ ਕੇ ਰੱਖ ਦਿੱਤਾ ਹੈ। ਇਸ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੇ, ਹਾਕਮਾਂ ਨੂੰ ਮੂੰਹ ਦਿਖਾਉਣ ਜੋਗੇ ਨਹੀ ਛੱਡਿਆ।
ਪਿਛਲੇ ਦਿਨੀ ਹਰਿਆਣਾ ਵਿੱਚ ਜਾਟ ਅੰਦੋਲਨ ਦੌਰਾਨ ਸੋਨੀਪਤ ਦੇ ਮੁਰਥਲ ਢਾਬੇ ਨਜਦੀਕ ਰਾਹਗੀਰ ਬੀਬੀਆਂ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਗਵਾਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਹਰਿਆਣਾ ਸਰਕਾਰ ਨੇ 22 ਤੇ 23 ਫਰਵਰੀ ਦੀ ਰਾਤ ਨੂੰ ਮੁਰਥਲ ਨੇੜੇ ਕੁਝ ਔਰਤਾਂ ਦੇ ਜਬਰ ਜਨਾਹ ਦੀਆਂ ਘਟਨਾਵਾਂ ਸਬੰਧੀ ਸੂਚਨਾ ਇਕੱਠੀ ਕਰਨ ਲਈ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਡਾ: ਰਾਜਸ੍ਰੀ ਸਿੰਘ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜਿਸ ਵਿਚ ਦੋ ਮਹਿਲਾ ਪੁਲਿਸ ਡਿਪਟੀ ਸੁਪਰਡੈਂਟ ਵੀ ਸ਼ਾਮਿਲ ਹਨ।
ਚੰਡੀਗੜ੍ਹ: ਹਰਿਆਣਾ ਅੰਦਰ ਜਾਟਾਂ ਵੱਲੋਂ ਰਾਖਵੇਂ ਕੋਟੇ ਦੀ ਮੰਗ ਕਰਦਿਆ ਜੋ ਹਿੰਸਕ ਅੰਦੋਲਨ ਕੀਤਾ ਗਿਆ ਹੈ ਉਸ ਵਿੱਚ ਸਭ ਤੋਂ ਜਿਆਦਾ ਨੁਕਸਾਨ ਪੰਜਾਬੀਆ ਦਾ ਹੋਇਆ ਹੈ ਤੇ ਇਸ ਹਿੰਸਕ ਅੰਦੋਲਨ ਦੀ ਜਾਚ ਕੇਂਦਰ ਸਰਕਾਰ ਵੱਲੋਂ ਸੀ.ਬੀ.ਆਈ ਤੋ ਕਰਵਾਈ ਜਾਵੇ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹ ਮੰਗ ਕਰਦਿਆਂ ਕਿਹਾ ਕਿ ਹਰਿਆਣਾ ਦੇ ਰੋਹਤਕ, ਜੀਂਦ, ਪਾਨੀਪਤ, ਸੋਨੀਪਤ, ਕਰਨਾਲ, ਝੱਜਰ ਸਮੇਤ ਕਈ ਵੱਡੇ ਸ਼ਹਿਰਾਂ ਅੰਦਰ ਸਿਰਫ਼ ਪੰਜਾਬੀਆਂ ਦੀਆ ਜਾਇਦਾਦਾਂ ਨੂੰ ਨਿਸ਼ਾਨਾ ਬਣਾਕੇ ਜਲਾਇਆ ਗਿਆ ਹੈ।
Next Page »