ਆਮ ਖਬਰਾਂ » ਸਿਆਸੀ ਖਬਰਾਂ

ਹਰਿਆਣਾ ਵਿਚ ਧਾਰਾ 144 ਲਾਗੂ: ਜਾਟਾਂ ਵਲੋਂ 5 ਜੂਨ ਤੋਂ ਮੁਜਾਹਰੇ ਕਰਨ ਦਾ ਐਲਾਨ

May 31, 2016 | By

ਚੰਡੀਗੜ੍ਹ: ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਸਰਕਾਰੀ ਨੌਕਰੀਆਂ ‘ਚ ਰਾਖਵਾਂਕਰਨ ਦੇ ਲਈ 5 ਜੂਨ ਤੋਂ ਹਰਿਆਣਾ ਵਿਚ ਫਿਰ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ।

ਜਾਟ ਰਾਖਵਾਂਕਰਨ ਦੀ ਮੰਗ ਨੂੰ ਲੈ ਹੋਈ ਹਿੰਸਾ (ਫਾਈਲ ਫੋਟੋ)

ਜਾਟ ਰਾਖਵਾਂਕਰਨ ਦੀ ਮੰਗ ਨੂੰ ਲੈ ਹੋਈ ਹਿੰਸਾ (ਫਾਈਲ ਫੋਟੋ)

ਇਸ ਤੋਂ ਬਾਅਦ ਸਰਕਾਰ ਨੇ ਸੂਬਿਆਂ ਦੇ 8 ਜ਼ਿਲ੍ਹਿਆਂ ਵਿਚ ਧਾਰਾ 144 ਲਗਾ ਦਿੱਤੀ ਹੈ। ਖੱਟਰ ਸਰਕਾਰ ਅੰਦੋਲਨ ਰੋਕਣ ਦੇ ਲਈ ਹਾਈਕੋਰਟ ਵਿਚ ਇਕ ਅਰਜ਼ੀ ਵੀ ਦਾਇਰ ਕਰਨ ਵਾਲੀ ਹੈ।

ਜ਼ਿਕਰਯੋਗ ਹੈ ਕਿ ਕੁਝ ਮਹੀਨਿਆਂ ਪਹਿਲਾਂ ਹੀ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਹਰਿਆਣਾ ਦੇ ਜਾਟ ਸੜਕਾਂ ‘ਤੇ ਆ ਗਏ ਸਨ ਅਤੇ ਦੁਕਾਨਾਂ, ਗੱਡੀਆਂ ਆਦਿ ਦਾ ਬਹੁਰ ਨੁਕਸਾਨ ਹੋਇਆ ਸੀ। ਇਹੋ ਜਿਹੀਆਂ ਖ਼ਬਰਾਂ ਵੀ ਆਈਆਂ ਸਨ ਕਿ ਜਾਟਾਂ ਨੇ ਪੰਜਾਬੀਆਂ ਨੂੰ ਖਾਸ ਕਰਕੇ ਨਿਸ਼ਾਨਾ ਬਣਾਇਆ ਸੀ।

ਸਬੰਧਤ:

ਹਰਿਆਣੇ ਵਿੱਚ ਵਾਪਰੀਆਂ ਘਟਨਾਵਾਂ ਭਾਰਤੀ ਪ੍ਰਜਾਤੰਤਰ ਦੇ ਮੂੰਹ ਤੇ ਕਰਾਰੀ ਚਪੇੜ

ਹਰਿਆਣਾ ਦੇ 8 ਕਸਬਿਆਂ ਵਿੱਚ ਕਰਫਿਊ; ਦਿੱਲੀ ਨੂੰ ਪਾਣੀ ਦੀ ਸਪਲਾਈ ਰੋਕੀ

ਜਾਟ ਰਾਖਵਾਂਕਰਨ ਨੂੰ ਲੈ ਕੇ ਭੜਕੀ ਹਿੰਸਾ ਵਿੱਚ 12 ਮੌਤਾਂ, 150 ਜਖਮੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,