Tag Archive "islamic-state"

ਇਰਾਕ ਵਿਚ ਲਾਪਤਾ 39 ਵਿਅਕਤੀ ਮਾਰੇ ਗਏ ਹਨ: ਸੁਸ਼ਮਾ ਸਵਰਾਜ

ਦਿੱਲੀ: ਇਰਾਕ ਵਿਚ ਲਾਪਤਾ ਹੋਏ 27 ਪੰਜਾਬੀਆਂ ਸਮੇਤ 39 ਲੋਕਾਂ ਦੇ ਪਰਿਵਾਰਾਂ ਦੀ ਆਪਣਿਆਂ ਨੂੰ ਦੇਖਣ ਦੀ ਚਾਰ ਸਾਲ ਲੰਬੀ ਦੁੱਖ ਭਰੀ ਉਡੀਕ ਆਖਰ ਉਨ੍ਹਾਂ ...

ਅਮਰੀਕਾ: 64 ਸਾਲਾ ਗੋਰੇ ਨੇ ਹੋਟਲ ਦੀ 32ਵੀਂ ਮੰਜ਼ਿਲ ਤੋਂ ਗੋਲੀਆਂ ਚਲਾ ਕੇ 58 ਬੰਦੇ ਮਾਰੇ

ਅਮਰੀਕੀ ਸ਼ਹਿਰ ਲਾਸ ਵੈਗਸ ਵਿੱਚ ਐਤਵਾਰ ਦੀ ਰਾਤ ਇਕ ਭਿਆਨਕ ਹਮਲੇ ਦੌਰਾਨ ਇਕ ਬੰਦੂਕਧਾਰੀ ਨੇ ਸੰਗੀਤ ਸਮਾਗਮ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਘੱਟੋ-ਘੱਟ 58 ਲੋਕਾਂ ਨੂੰ ਮਾਰ ਦਿੱਤਾ ਅਤੇ ਸੈਂਕੜੇ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਅਮਰੀਕੀ ਪੁਲਿਸ ਨੇ ਕਿਹਾ ਕਿ ਹਮਲਾਵਰ ਗੰਨਮੈਨ ਦੀ ਪਛਾਣ ਨੇਵਾਦਾ ਸੂਬੇ ਦੇ ਵਾਸੀ ਸਟੀਫਨ ਪੈਡੌਕ (64) ਵਜੋਂ ਹੋਈ ਹੈ, ਜਿਸ ਨੇ ਸੰਗੀਤਕ ਸਮਾਗਮ ਵਾਲੀ ਥਾਂ ਨੇੜਲੇ ਹੋਟਲ-ਜੂਆਖ਼ਾਨੇ ਮਾਂਡਲੇ ਬੇਅ ਦੀ 32ਵੀਂ ਮੰਜ਼ਲ ਤੋਂ ਗੋਲੀਆਂ ਚਲਾਈਆਂ।

ਇਰਾਨ ਦੀ ਸੰਸਦ ਅਤੇ ਖੁਮੈਨੀ ਦੀ ਮਜ਼ਾਰ ‘ਤੇ ਹਮਲਾ, 12 ਲੋਕਾਂ ਦੀ ਮੌਤ

ਇਰਾਨ ਦੀ ਰਾਜਧਾਨੀ 'ਚ ਸੰਸਦ ਦੇ ਅੰਦਰ ਅਤੇ ਇਰਾਨ ਦੇ ਸਾਬਕਾ ਧਾਰਮਕ ਆਗੂ ਅਯਾਤੁਲਾ ਖੁਮੈਨੀ ਦੀ ਮਜ਼ਾਰ 'ਤੇ ਹੋਈ ਗੋਲਬਾਰੀ 'ਚ 12 ਲੋਕਾਂ ਦੀ ਮੌਤ ਹੋ ਗਈ ਹੈ।

ਰੂਸ: ਸੈਂਟ ਪੀਟਰਸਬਰਗ ‘ਚ ਮੈਟਰੋ ‘ਚ ਧਮਾਕਾ; 10 ਦੀ ਮੌਤ

ਰੂਸੀ ਸ਼ਹਿਰ ਸੈਂਟ ਪੀਟਰਸਬਰਗ 'ਚ ਇਕ ਮੈਟਰੋ 'ਚ ਹੋਏ ਧਮਾਕੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਰੂਸੀ ਪ੍ਰਧਾਨ ਮੰਤਰੀ ਦਿਮਿਤਰੀ ਮੇਦਵੇਦੇਵ ਨੇ ਇਸ ਨੂੰ 'ਦਹਿਸ਼ਤੀ' ਹਮਲਾ ਦੱਸਿਆ ਹੈ।

ਮੀਡੀਆ ਰਿਪੋਰਟ: 12 ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਆਈ.ਐਸ. ਨਾਲ ਸਬੰਧਤ ਇਕ ਹਮਲਾਵਰ ਲਖਨਊ ‘ਚ ਮਾਰਿਆ ਗਿਆ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ 12 ਘੰਟੇ ਤਕ ਚੱਲਿਆ ਮੁਕਾਬਲਾ ਖ਼ਤਮ ਹੋ ਗਿਆ। ਹਮਲਾਵਰ ਨੂੰ ਜਿਉਂਦਾ ਫੜਨ ਦੀ ਕੋਸ਼ਿਸ਼ ਨਾਕਾਮ ਰਹੀ। ਅੱਜ ਤੜਕੇ ਤਿੰਨ ਵਜੇ ਠਾਕੁਰਗੰਜ ਇਲਾਕੇ ਦੇ ਇਕ ਘਰ 'ਚ ਘੁਸੀ ਐਂਟੀ ਟੈਰੋਰਿਸਟ ਸਕੁਐਡ (ATS) ਨੇ ਇਕ ਹਥਿਆਰਬੰਦ ਹਮਲਾਵਰ ਨੂੰ ਮਾਰ ਦਿੱਤਾ।

ਸਿੰਧ ‘ਚ ਲਾਲ ਸ਼ਾਹਬਾਜ਼ ਕਲੰਦਰ ‘ਝੂਲੇਲਾਲ’ ਦੀ ਦਰਗਾਹ ’ਚ ਆਤਮਘਾਤੀ ਹਮਲਾ; 100 ਮੌਤਾਂ

ਪਾਕਿਸਤਾਨ ਦੇ ਸੂਬਾ ਸਿੰਧ ਦੇ ਸਹਿਵਨ ਕਸਬੇ ਵਿੱਚ ਸਥਿਤ ਲਾਲ ਸ਼ਾਹਬਾਜ਼ ਕਲੰਦਰ ਦੀ ਸੂਫ਼ੀ ਦਰਗਾਹ ਵਿੱਚ ਵੀਰਵਾਰ ਰਾਤ ਕੀਤੇ ਗਏ ਇਕ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ-ਘੱਟ 100 ਤੋਂ ਵੱਧ ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਘਟਨਾ ਵੇਲੇ ਦਰਗਾਹ ਖਚਾਖਚ ਭਰੀ ਹੋਈ ਸੀ। ਪਾਕਿਸਤਾਨ 'ਚ ਪਿਛਲੇ ਇਕ ਹਫ਼ਤੇ ਦੌਰਾਨ ਕੀਤਾ ਗਿਆ ਇਹ ਪੰਜਵਾਂ ਵੱਡਾ ਹਮਲਾ ਹੈ। ਇਸ ਦੌਰਾਨ ਇਸਲਾਮਿਕ ਸਟੇਟ ਖੁਰਾਸਾਨ ਨੇ ਇਸ ਹਮਲੇ ਦੀ ਜਿ਼ੰਮੇਵਾਰੀ ਲਈ ਹੈ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।

ਅਮਰੀਕਾ ‘ਚ ਸਮਲਿੰਗੀਆਂ ਦੇ ਨਾਈਟ ਕਲੱਬ ‘ਚ ਗੋਲੀਬਾਰੀ: 50 ਲੋਕਾਂ ਦੀ ਮੌਤ ਅਤੇ 53 ਲੋਕ ਜ਼ਖ਼ਮੀ

ਅਮਰੀਕਾ 'ਚ ਫਲੋਰੀਡਾ ਸੂਬੇ 'ਚ ਅੱਜ ਤੜਕੇ ਇਕ ਸਮਲਿੰਗੀਆਂ ਦੇ ਨਾਈਟ ਕਲੱਬ 'ਚ ਇਕ ਹਮਲਾਵਰ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕਰਨ ਨਾਲ 50 ਲੋਕਾਂ ਦੀ ਮੌਤ ਹੋ ਗਈ ਅਤੇ 53 ਲੋਕ ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਹਮਲਾਵਰ ਵੀ ਮਾਰਿਆ ਗਿਆਙ ਹਮਲਾਵਰ ਦੀ ਪਛਾਣ ਅਫ਼ਗਾਨ ਮੂਲ ਦੇ ਉਮਰ ਮਤੀਨ ਵਜੋਂ ਕੀਤੀ ਗਈ। ਇਸ ਹਮਲੇ ਨੂੰ ਅਮਰੀਕਾ ਦੇ ਇਤਿਹਾਸ 'ਚ 9/11 ਤੋਂ ਬਾਅਦ ਸਭ ਤੋਂ ਭਿਆਨਕ ਹਮਲਾ ਦੱਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਘਟਨਾ ਸਥਾਨ 'ਤੇ ਭਾਰੀ ਗਿਣਤੀ 'ਚ ਪੁਲਿਸ ਸਵਾਤ ਟੀਮ ਦੀ ਤਾਇਨਾਤੀ ਕੀਤੀ ਗਈ ਤੇ ਐਮਰਜੈਂਸੀ ਵਾਹਨਾਂ ਦੀ ਵਿਵਸਥਾ ਕੀਤੀ ਗਈ ਹੈ।