Tag Archive "international-sikh-martial-art-academy-ismaa"

ਬੂਰਮਾਜਰਾ ਵਿਖੇ ਗੁਰਮਤਿ ਸਮਾਗਮ ਤੇ ਗੱਤਕਾ ਮੁਕਾਬਲੇ ਆਯੋਜਿਤ

ਵਿਰਾਸਤੀ ਖੇਡ ਗੱਤਕਾ ਸਵੈਰੱਖਿਆ ਦੀ ਵਡਮੁੱਲੀ ਦਾਤ ਹੈ ਸਾਨੂੰ ਵਿਰਸੇ ਨਾਲ ਜੜਦੀ ਹੈ ਇਸ ਕਰਕੇ ਸਮੂਹ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਪੁਰਾਤਨ ਤੇ ਸਿੱਖ ਸਭਿਆਚਾਰ ਦੀ ਖੇਡ ਨਾਲ ਜੋੜਨ। ਇਹ ਵਿਚਾਰ ਬਾਬਾ ਗੁਰਚਰਨ ਸਿੰਘ ਲੰਗਰਾਂ ਵਾਲੇ ਬੂਰਮਾਜਰਾ ਨੇ ਅੱਜ ਇਥੇ ਕਰਤਾਰ ਬਿਰਧ ਆਸ਼ਰਮ ਵਿਖੇ ਕਰਵਾਏ ਸਲਾਨਾ ਗੁਰਮਤਿ ਸਮਾਗਮ ਤੇ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੀ ਸਮਾਪਤੀ ਉਪਰੰਤ ਆਪਣੇ ਸੰਬੋਧਨ ਦੌਰਾਨ ਪ੍ਰਗਟ ਕੀਤੇ।

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ’ਗੱਤਕਾ ਅਖਾੜਿਆਂ’ ਦੀ ਹਵਾਲਾ ਪੁਸਤਕ ਛਾਪੇਗੀ

ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੁਨੀਆਂ ਭਰ ਵਿਚ ਸਰਗਰਮ ਗੱਤਕਾ ਅਖਾੜਿਆਂ ਅਤੇ ਗੱਤਕਾ ਸਿਖਲਾਈ ਕੇਂਦਰਾਂ ਦੀ ਜਾਣਕਾਰੀ ਇਕੱਠੀ ਕਰਕੇ ਇਕ ਕੌਮਾਂਤਰੀ ਪੱਧਰ ਦੀ ਡਾਇਰੈਕਟਰੀ ਤਿਆਰ ਕਰੇਗੀ ਅਤੇ ਉਨ੍ਹਾਂ ਨੂੰ ਅਕੈਡਮੀ ਨਾਲ ਜੋੜੇਗੀ ਤਾਂ ਜੋ ਪਹਿਲੀ ਵਾਰ ਇਸ ਸਬੰਧੀ ਇਕ ਪਲੇਠੀ ਹਵਾਲਾ ਪੁਸਤਕ ਪ੍ਰਕਾਸ਼ਿਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸਿੱਖ ਮਾਰਸ਼ਲ ਆਰਟ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਅਕੈਡਮੀ ਵੱਲੋਂ ਇਸ ਪੂਰੇ ਸਾਲ ਵਿਚ ਦੇਸ਼ ਭਰ ਵਿੱਚ ਵੱਖ-ਵੱਖ ਥਾਂਵਾਂ ’ਤੇ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਏ ਜਾਣਗੇ।