Tag Archive "indian-railways"

ਰੇਲ ਗੱਡੀਆਂ ਵਿਚ ਚਾਹ ਕੇਤਲੀਆਂ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦਾ ਮਾਮਲਾ ਸਾਹਮਣੇ ਆਇਆ

ਅੰਮ੍ਰਿਤਸਰ: ਭਾਰਤੀ ਰੇਲਵੇ ਵੱਲੋਂ ਰੇਲ ਗੱਡੀਆਂ ’ਚ ਯਾਤਰੂਆਂ ਨੂੰ ਦਿੱਤੇ ਜਾਂਦੇ ਪਾਣੀ ਦੀਆਂ ਬੋਤਲਾਂ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੋਂ ਬਾਅਦ ਹੁਣ ਚਾਹ ...

ਪਾਣੀ ਦੀਆਂ ਬੋਤਲਾਂ ’ਤੇ ਦਰਬਾਰ ਸਾਹਿਬ ਦੀ ਤਸਵੀਰ ਦਾ ਮਾਮਲਾ: ਬਿਜਲ ਸੱਥ ਦੇ ਰੌਲੇ ਨੇ ਸ਼੍ਰੋਮਣੀ ਕਮੇਟੀ ਦੀ ਨੀਦ ਤੋੜੀ

ਉਤਰ ਰੇਲਵੇ ਦੇ ਪ੍ਰਬੰਧ ਹੇਠਲ਼ੀ ਸ਼ਤਾਬਦੀ ਐਕਸਪ੍ਰੈਸ ਵਿਚ ਯਾਤਰੂਆਂ ਨੂੰ ਦਿੱਤੀਆਂ ਜਾਂਦੀਆਂ ਪਾਣੀ ਦੀਆਂ ਬੋਤਲਾਂ ਉੱਪਰ ਦਰਬਾਰ ਸਾਹਿਬ ਦੀ ਤਸਵੀਰ ਛਾਪਣ ਦਾ ਮਾਮਲਾ ਸਾਹਮਣੇ ਆਉਣ ’ਤੇ ਰੇਲਵੇ ਵਿਭਾਗ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਜਥਾ ਸਿਰਲੱਥ ਖਾਲਸਾ ਨਾਮੀ ਸਿੱਖ ਸੰਸਥਾ ਨੇ ਪੂਰਾ ਮਾਮਲਾ ਸ਼ੋਸ਼ਲ ਮੀਡੀਆ ਫੇਸਬੁੱਕ ਤੇ ਵਟਸਐਪ ਤੇ ਪਾ ਦਿੱਤਾ।

ਪੰਜਾਬ ’ਚ ਰੇਲਵੇ ਲਾਈਨਾਂ ’ਤੇ ਰੋਜ਼ਾਨਾ ਹੁੰਦੀਆਂ ਨੇ 4 ਮੌਤਾਂ

ਲੁਧਿਆਣਾ ਜ਼ਿਲ੍ਹੇ ਵਿੱਚ ਰੇਲਵੇ ਲਾਈਨਾਂ ’ਤੇ ਪੰਜਾਬ ਵਿੱਚੋਂ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ ਜਦੋਂਕਿ ਸਭ ਤੋਂ ਘੱਟ ਮੌਤਾਂ ਅਬੋਹਰ ਖੇਤਰ ਵਿੱਚ ਹੁੰਦੀਆਂ ਹਨ। ਪੰਜਾਬ ਵਿੱਚ ਪਿਛਲੇ ਸਾਲ ਕੁਲ 1465 ਮੌਤਾਂ ਹੋਈਆਂ, ਜਿਸ ਦੇ ਹਿਸਾਬ ਨਾਲ ਰੋਜ਼ਾਨਾ ਚਾਰ ਮੌਤਾਂ ਰੇਲ ਗੱਡੀਆਂ ਕਾਰਨ ਹੋਣ ਦੇ ਅੰਕੜੇ ਸਾਹਮਣੇ ਆਏ ਹਨ।

ਚਿਤਰਕੂਟ (ਯੂ.ਪੀ.) ‘ਚ ਰੇਲਗੱਡੀ ਨੂੰ ਹਾਦਸਾ: ਵਾਸਕੋ ਡੀ ਗਾਮਾ ਰੇਲ ਗੱਡੀ ਦੇ ਪਟਰੀ ਤੋਂ ਲਹਿਣ ਕਾਰਨ 3 ਮੌਤਾਂ

ਉੱਤਰ ਪ੍ਰਦੇਸ਼ ਦੇ ਮਾਣਿਕਪੁਰ ਰੇਲਵੇ ਸਟੇਸ਼ਨ ਦੇ ਨੇੜੇ ਅੱਜ (24 ਨਵੰਬਰ, 2017) ਸਵੇਰੇ ਵਾਸਕੋ ਡੀ ਗਾਮਾ-ਪਟਨਾ ਐਕਸਪ੍ਰੈਸ ਰੇਲ ਗੱਡੀ ਦੀਆਂ 13 ਬੋਗੀਆਂ ਪਟਰੀ ਤੋਂ ਉੱਤਰ ਗਈਆਂ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰਾਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਹਨ। ਉੱਤਰ ਪ੍ਰਦੇਸ਼ ਦੇ ਪੁਲਿਸ ਮੁਖੀ (ਕਾਨੂੰਨ ਵਿਵਸਥਾ) ਅਨੰਦ ਕੁਮਾਰ ਨੇ ਦੱਸਿਆ ਕਿ ਪਹਿਲੀ ਨਜ਼ਰੇ ਇੰਝ ਲਗਦਾ ਹੈ ਕਿ ਇਹ ਹਾਦਸਾ ਪਟਰੀਆਂ 'ਚ ਤਰੇੜ ਆਉਣ ਕਰਕੇ ਹੋਈ ਹੈ।