ਨਵੀਂ ਦਿੱਲੀ, (17 ਮਈ 2014):- ਸਮੁੱਚੇ ਭਾਰਤ ਵਿੱਚੋਂ ਭਾਜਪਾ ਨੂੰ ਮਿਲੀ ਵੱਡੀ ਜਿੱਤ ਅਤੇ ਰਾਜਧਾਨੀ ਦਿੱਲੀ ਵਿੱਚੋਂ ਲੋਕ ਸਭਾ ਦੀਆਂ ਸਾਰੀਆਂ ਸੱਤ ਸੀਟਾਂ ਉੱਪਰ ਜਿੱਤ ਦਰਜ਼ ਕਰਵਾਉਣ ਦਾ ਦਿੱਲੀ ਦੀ ਸਿੱਖ ਰਾਜਨੀਤੀ ਉੱਤੇ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ।ਪੰਜਾਬ ਤੋਂ ਅਕਾਲੀ ਦਲ ਦੀ ਕਾਰਗੁਜ਼ਾਰੀ ਸੰਤੁਸ਼ਟੀ ਜਨਕ ਨਾ ਹੋਣ ਕਾਰਣ ਅਤੇ ਭਾਜਪਾ ਨੂੰ ਦੇਸ਼ ਭਰ ‘ਚੋਂ ਮਿਲੀ ਬੇਮਿਸਾਲ ਸਫਲਤਾ ਦੇ ਮੱਦੇਨਜ਼ਰ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਹਲਚਲ ਹੋਣ ਦੀ ਉਮੀਦ ਹੈ ।ਅੰਮ੍ਰਿਤਸਰ ਤੋਂ ਬਾਜਪਾ ਆਗੂ ਅਰੁਣ ਜੇਤਲੀ ਦੀ ਵੱਡੀ ਹਾਰ ਦਿੱਲੀ ਦੀ ਰਾਜਨੀਤੀ ਕਿਸੇ ਨਾ ਕਿਸੇ ਢੰਗ ਨਾਲ ਜਰੂਰ ਪ੍ਰਭਾਵ ਪਾਵੇਗੀ।
ਨਵੀਂ ਦਿੱਲੀ,(18 ਮਈ 2014):- ਲੋਕਸਭਾ ਚੋਣਾਂ ਵਿੱਚ ਦਿੱਲੀ ਦੀ ਕਿਸੇ ਵੀ ਸੀਟ ਤੋਂ ਜਿੱਤ ਪ੍ਰਾਪਤ ਨਾ ਕਰ ਸਕੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੀ ਅੱਜ ਮੀਿਟੰਗ ਹੋਈ,ਜਿਸ ਵਿੱਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਪਾਰਟੀ ਦੀ ਕਾਰਗੁਜ਼ਾਰੀ ਦਾ ਮੁਲੰਕਣ ਕੀਤਾ ਗਿਆ ਜਿਸ ਵਿੱਚ ਪਾਰਟੀ ਦੇ ਕੁਝ ਵਿਧਾਇਕਾਂ ਨੇ ਪਾਰਟੀ ਨੂੰ ਦਿੱਲੀ ਵਿੱਚ ਦੁਬਾਰਾ ਸਰਕਾਰ ਬਨਾਉਣ ਦੀ ਸਲਾਹ ਦਿੱਤੀ।
ਭਾਰਤ ਦੀਆਂ ਮੌਜੁਦਾ ਲੋਕ ਸਭਾ ਦੀਆਂ ਚੋਣਾਂ ਵਿੱਚ ਵੱਖ ਵੱਖ ਪਾਰਟੀਆਂ ਨੂੰ ਮਿਲੀਆਂ ਸੀਟਾਂ ਦਾ ਵੇਰਵਾ ਹੇਠਾਂ ਦਿੱਤੀ ਲਿਸਟ ਵਿੱਚ ਦਿੱਤਾ ਗਿਆ ਹੈ।
ਵਿਸ਼ਵ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਭਾਰਤੀ ਜਮਹੂਰੀਅਤ ਦੀ ਸੋਲ੍ਹਵੀਂ ਲੋਕ ਸਭਾ ਦੇ ਨਤੀਜੇ ਸਾਧਾਰਨ ਰੂਪ ਵਿੱਚ ਕਾਂਗਰਸ ਦੀ ਕਰਾਰੀ ਹਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਲਾਮਿਸਾਲ ਜਿੱਤ ਦਰਸਾ ਰਹੇ ਹਨ ਪਰ ਇਨ੍ਹਾਂ ਦਾ ਡੂੰਘਾਈ ਵਿੱਚ ਕੀਤਾ ਵਿਸ਼ਲੇਸ਼ਣ ਹੋਰ ਵੀ ਕਾਫ਼ੀ ਕੁਝ ਕਹਿ ਰਿਹਾ ਹੈ। ਇਹ ਗੱਲ ਗੰਭੀਰਤਾ ਨਾਲ ਸੋਚਣ ਵਾਲੀ ਹੈ ਕਿ ਪਿਛਲੇ ਲਗਪਗ ਤਿੰਨ ਦਹਾਕਿਆਂ ਬਾਅਦ ਮੁਲਕ ਅੰਦਰ ਕਿਸੇ ਇੱਕ ਪਾਰਟੀ ਨੂੰ ਇੰਨੀ ਵੱਡੀ ਸਫ਼ਲਤਾ ਮਿਲਣ ਪਿੱਛੇ ਕੀ ਕਾਰਨ ਰਹੇ ਹਨ? ਬਿਨਾਂ ਸ਼ੱਕ ਇਹ ਜਿੱਤ ਭਾਜਪਾ ਤੇ ਮੋਦੀ ਦੀ ਲਹਿਰ ਦੇ ਉਭਾਰ ਕਾਰਨ ਸੰਭਵ ਹੋਈ ਹੈ। ਇਸ ਲਹਿਰ ਦੇ ਉਭਾਰ ਲਈ ਮੁੱਖ ਰੂਪ ਵਿੱਚ ਤਿੰਨ ਕਾਰਕ; ਪਹਿਲਾ, ਭਾਜਪਾ, ਆਰ.ਐੱਸ.ਐੱਸ. ਅਤੇ ਮੋਦੀ ਵੱਲੋਂ ਮਿਥ ਕੇ ਇੱਕ ਨਿਸ਼ਚਿਤ ਵਿਚਾਰਧਾਰਾ ਨੂੰ ਹਵਾ ਦੇਣੀ ਹੈ; ਦੂਜਾ, ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੀਆਂ ਨਾਕਾਮੀਆਂ ਤੇ ਨਾਦਾਨੀਆਂ ਅਤੇ ਤੀਜਾ, ਖੱਬੇ ਪੱਖੀ ਸ਼ਕਤੀਆਂ ਦਾ ਕਮਜ਼ੋਰ ਹੋਣਾ, ਜ਼ਿੰਮੇਵਾਰ ਕਹੇ ਜਾ ਸਕਦੇ ਹਨ।
ਮਾਨਸਾ, ( 16 ਮਈ 2014):- ਭਾਰਤੀ ਲੋਕ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ, ਜਿਸ ਅਨੁਸਾਰ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਨੂੰ ਚਾਰ, ਆਮ ਆਦਮੀ ਪਾਰਟੀ ਨੂੰ ਚਾਰ, ਕਾਂਗਰਸ ਨੂੰ ਤਿੰਨ ਅਤੇ ਭਾਜਪਾ ਨੂੰ ਮਿਲੀਆਂ ਦੋ ਸੀਟਾਂ ਮਿਲੀਆਂ।
ਨਵੀਂ ਦਿੱਲੀ, (14 ਮਈ 2014):- ਐਗਜ਼ਿੱਟ ਪੋਲਜ਼ ਦੇ ਨਤੀਜ਼ਿਆਂ ਤੋਂ ਬਹੁਤ ਉਤਸ਼ਾਹ ਵਿੱਚ ਆਈ ਭਾਜਪਾ ਦੇ ਕੌਮੀ ਤਰਜਮਾਨ ਪ੍ਰਕਾਸ਼ ਜਾਵਦੇਕਰ ਨੇ ਕਿਹਾ ਕਿ ਐਗਜ਼ਿੱਟ ਪੋਲਜ਼ ਦੇ ਨਤੀਜਿਆਂ ਵਿੱਚ ਉਨ੍ਹਾਂ ਨੂੰ ਜਿੰਨੀਆਂ ਸੀਟਾਂ ਮਿਲ ਰਹੀਆਂ ਹਨ, ਅਸਲ ਨਤੀਜੇ ਆਉਣ ’ਤੇ ਉਸ ਤੋਂ ਵੀ ਵੱਧ ਮਿਲਣਗੀਆਂ, ਇਸ ਕਰਕੇ ਪਾਰਟੀ ਤੇ ਗਠਜੋੜ ਨੂੰ ਮੁਕੰਮਲ ਬਹੁਗਿਣਤੀ ਮਿਲੇਗੀ ਪਰ ਫਿਰ ਵੀ ਕੌਮੀ ਵਿਕਾਸ ਲਈ ਜਾਂ ਦੇਸ਼ ਦੇ ਹਿੱਤਾਂ ਵਿੱਚ ਜਿਹੜੀਆਂ ਵੀ ਪਾਰਟੀਆਂ ਐਨਡੀਏ ਨੂੰ ਮੱਦਦ ਦੇਣੀ ਚਾਹੁਣਗੀਆਂ ਉਨ੍ਹਾਂ ਦਾ ਸਵਾਗਤ ਹੈ।
ਨਵੀਂ ਦਿੱਲੀ, (12 ਮਈ 2014):- ਭਾਰਤੀ ਲੋਕ ਸਭਾ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਚੋਣ ਸਰਵੇਖਣਾਂ ਦੇ ਅੰਦਾਜ਼ਿਆਂ ਮੁਤਾਬਿਕ ਕੇਂਦਰ ਵਿੱਚ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਸਰਕਾਰ ਬਣਾਉਣ ਲਈ ਸ਼ਪੱਸਟ ਬਹੁਮਤ ਮਿਲਣ ਦੇ ਆਸਾਰ ਘੱਟ ਨਜ਼ਰ ਆ ਰਹੇ ਹਨ। ਇਸ ਲਈ ਕੇਦਰ ਵਿੱਚ ਸਰਕਾਰ ਬਣਨਾ ਸਿਆਸੀ ਸੌਦੇਬਾਜ਼ੀ 'ਤੇ ਹੀ ਨਿਰਭਰ ਕਰਦਾ ਹੈ।
ਵਾਸ਼ਿੰਗਟਨ, 13 ਮਈ ---- ਭਾਰਤੀ ਲੋਕ ਸਭਾ ਦੀਆਂ ਚੋਣਾਂ ਮੁਕੰਮਲ ਹੋਣ 'ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ ਭਾਰਤ ਦੇ ਲੋਕਾਂ ਨੂੰ ਚੋਣਾਂ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਦੀ ਵਧਾਈ ਦਿੰਦਿਆਂ ਕਿ ਉਨ੍ਹਾਂ ਨੇ ਸੰਸਾਰ ਦੇ ਸਭ ਤੋਂ ਵੱਡੇ ਮੁਲਕ ਨੇ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਸੰਸਾਰ ਦੇ ਸਾਹਮਣੇ ਮਿਸਾਲ ਪੇਸ਼ ਕੀਤੀ ਹੈ।ਉਨਾਂ ਕਿਹਾ ਕਿ ਅਮਰੀਕਾ ਨਤੀਜਿਆਂ ਤੋਂ ਬਾਅਦ ਬਨਣ ਵਾਲੀ ਨਵੀਂ ਸਰਕਾਰ ਪ੍ਰਤੀ ਬਹੁਤ ਉਸਤਕ ਹੈ ਅਤੇ ਬਨਣਵਾਲੀ ਨਵੀਂ ਸਰਕਾਰ ਨਾਲ ਮਿਲਕੇ ਕੰਮ ਕਰਨ ਲਈ ਬਿਲਕੁਲ ਤਿਆਰ ਹੈ|
ਚੰਡੀਗੜ੍ਹ, (12 ਮਈ 2014):- ਸਮੁੱਚੇ ਦੇਸ਼ ’ਚ ਜਿਉਂ ਹੀ ਅੱਜ ਸ਼ਾਮ ਨੂੰ ਲੋਕ ਸਭਾ ਲਈ ਵੋਟਾਂ ਪਾਉਣ ਦੀ ਕਾਰਵਾਈ ਮੁਕੰਮਲ ਹੁੰਦਿਆਂ ਹੀ ਵੱਖ-ਵੱਖ ਟੀ.ਵੀ. ਚੈਨਲਾਂ ਨੇ ਐਗਜ਼ਿਟ ਪੋਲ ਦੇ ਅਨੁਮਾਨ ਜਾਰੀ ਕਰ ਦਿੱਤੇ, ਜਿਨ੍ਹਾਂ ’ਚ ਭਾਜਪਾ ਦੀ ਅਗਵਾਈ ਹੇਠ ਐਨਡੀਏ ਨੂੰ ਬਹੁਮਤ ਵੱਲ ਜਾਂਦੇ ਦਿਖਾਇਆ ਗਿਆ ਹੈ। ਹਾਲਾਂਕਿ ਚੋਣਾਂ ਦੇ ਨਤੀਜੇ 16 ਮਈ ਨੂੰ ਆਉਣੇ ਹਨ ਪਰ ਖਬਰ ਚੈਨਲਾਂ ਦੇ ਅੰਦਾਜ਼ਿਆਂ ਮੁਤਾਬਕ ਨਰਿੰਦਰ ਮੋਦੀ ਦੇਸ਼ ਨਵਾਂ ਪ੍ਰਧਾਨ ਮੰਤਰੀ ਹੋ ਸਕਦਾ ਹੈ।
ਮੁਕੰਦਪੁਰ ,(12 ਮਈ 2014):- 16 ਵੀਂ ਲੋਕ ਸਭਾ ਦੇ ਸਾਰੇ ਪੜਾਵਾਂ 'ਚ ਵੋਟਾਂ ਦਾ ਕੰਮ ਅੱਜ ਨੇਪਰੇ ਚੜ ਗਿਆ ਹੈ। ਇਸ ਵਾਰ ਚੋਣਾਂ ਦੀਆਂ ਸਰਗਰਮੀਆਂ 'ਚ ਪਹਿਲਾਂ ਵਾਲਾ ਦਮ ਖਮ ਨਜ਼ਰ ਨਹੀਂ ਆਇਆ। ਸਾਰੀਆਂ ਪਾਰਟੀਆਂ ਦੇ ਨੇਤਾਵਾਂ ਵਲੋਂ ਇੱਕ ਦੂਜੇ ਨੂੰ ਨੀਵੇਂ ਦਿਖਾਉਣ ਦਾ ਯਤਨ ਹੀ ਕੀਤਾ ਗਿਆ, ਅਸਲ ਲੋਕ ਮੁੱਦੇ ਤਾਂ ਇਸ ਵਾਰ ਗਾਇਬ ਹੀ ਰਹੇ।
Next Page »