ਲੰਡਨ: ਅਖਬਾਰੀ ਖ਼ਬਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਕ ਬਰਤਾਨੀਆ ਦੀ ਵੈਸਟ ਮਿਡਲੈਂਡ ਪੁਲਿਸ ਨੇ ਕੁਝ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਭਾਰਤ ਵਿਚ ਵਾਪਰੀਆਂ ਕੁਝ ...
ਜੇਨੇਵਾ: ਕਸ਼ਮੀਰ ਵਿਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਬਾਰੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕ ਦਫਤਰ ਵਲੋਂ ਜਾਰੀ ਕੀਤੇ ਲੇਖੇ (ਰਿਪੋਰਟ) ਸਬੰਧੀ ਭਾਰਤੀ ਮੀਡੀਆ ਅਦਾਰਿਆਂ ...
ਚੰਡੀਗੜ੍ਹ: ਭਾਰਤੀ ਮੀਡੀਆ ਇਕ ਵਾਰ ਮੁੜ “ਤਸਵੀਰ” ਦੇ ਅਧਾਰ ‘ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਸਪਾਲ ਅਟਵਾਲਾ ਦੀ ” ਕੇਨੇਡਾ ਦੇ ...
ਕੋਬਰਾਪੋਸਟ ਨਾਮੀਂ ਇਕ ਸੰਸਥਾ ਵਲੋਂ ਇਕ ਸਟਿੰਗ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ 17 ਵੱਡੇ ਮੀਡੀਆ ਅਦਾਰੇ ਪੈਸੇ ਲੈ ਕੇ ਸਮਾਜ ਵਿਚ ਵੰਡੀਆਂ ਪਾਉਣ ਵਾਲੀਆਂ ਖਬਰਾਂ ਚਲਾਉਣ ਲਈ ਤਿਆਰ ਹੋ ਗਏ ਸਨ। ਜਾਰੀ ਕੀਤੀ ਗਈ ਵੀਡੀਓ ਵਿਚ ਇਕ ਅੰਡਰਕਵਰ ਪੱਤਰਕਾਰ ਇਹਨਾਂ ਮੀਡੀਆ ਅਦਾਰਿਆਂ ਦੇ ਉੱਚ ਅਧਿਕਾਰੀਆਂ ਜਾ ਮਾਲਕਾਂ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ ਤੇ ਉਪਰੋਕਤ ਖ਼ਬਰਾਂ ਨੂੰ ਚਲਾਉਣ ਲਈ ਇਹ ਲੋਕ ਬਿਨ੍ਹਾ ਕਿਸੇ ਬਿਲ ਤੋਂ ਨਗਦ ਰਾਸ਼ੀ ਲੈਣ ਲਈ ਵੀ ਰਜ਼ਾਮੰਦ ਹਨ।
ਸਿਆਣਿਆਂ ਦਾ ਕਹਿਣਾ ਹੈ ਕਿ ਕਾਹਲੀ ਅੱਗੇ ਟੋਏ ਤੇ ਜੇਕਰ ਅੱਜ ਕੱਲ ਦੇ ਖਬਰਾਂ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਇਹ ਗੱਲ ਬੜੀ ਢੁਕਵੀਂ ਲੱਗਦੀ ਹੈ।
ਅੱਜ, ਭਾਵੇਂ ਸ. ਜਸਵੰਤ ਸਿੰਘ ਖਾਲੜਾ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਤਾਂ ਨਹੀਂ ਹੈ ਪਰ ਮਨੁੱਖੀ ਹੱਕਾਂ ਦੇ ਪਿੜ ਵਿੱਚ ਖਾਸ ਤੌਰ ਤੇ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਨੂੰ ਅੰਤਰਰਾਸ਼ਟਰੀ ਪਛਾਣ ਦੇਣ ਵਾਲੇ ਖਾਲੜਾ ਸਾਹਿਬ ਦੇ ਪਿਛੋਕੜ ਵੱਲ ਝਾਤ ਮਾਰਨੀ ਇੱਕ ਲਾਹੇਵੰਦਾ ਕਦਮ ਹੋਵੇਗਾ।
ਇਸ ਫੇਰੀ ਸਬੰਧੀ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੋਂ ਭਾਰਤੀ ਮੀਡੀਏ ਅਤੇ ਭਾਰਤੀ ਸਟੇਟ ਦੇ ਰਵੱਈਏ ਬਾਰੇ ਸਿੱਖ ਵਿਦਵਾਨ ਅਤੇ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ ।ਇਹ ਗੱਲਬਾਤ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਹਾਜ਼ਰ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਸਟਿਨ ਟਰੂਡੋਂ ਦੀ ਪੰਜਾਬ ਫੇਰੀ ਅਤੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਸਮੇਂ ਭਾਰਤੀ ਹੁਕਮਰਾਨਾਂ ਵੱਲੋਂ ਅਤੇ ਇਥੋਂ ਦੇ ਮੀਡੀਏ ਵੱਲੋਂ ਕੀਤੀ ਗਈ ਨਾਂਹਪੱਖੀ ਭੂਮਿਕਾ ਦੀ ਅਲੋਚਨਾ ਕੀਤੀ।ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋਂ ਦੇ ਸਿੱਖ ਕੌਮ ਨਾਲ ਬਹੁਤ ਸਹਿਜ਼ ਭਰੇ ਅਤੇ ਡੂੰਘੇ ਸੰਬੰਧ ਹਨ। ਇਹੀ ਵਜਹ ਹੈ ਕਿ ਟਰੂਡੋਂ ਆਪਣੇ ਪੂਰੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ-ਨਾਲ ਸਿੱਖ ਕੌਮ ਨਾਲ ਆਪਣੇ ਸੰਬੰਧਾਂ ਨੂੰ ਹੋਰ ਵਧੇਰੇ ਮਜ਼ਬੂਤ ਕਰਕੇ ਗਏ ਹਨ ਅਤੇ ਸਿੱਖ ਕੌਮ ਨੇ ਵੀ ਉਨ੍ਹਾਂ ਦੀ ਆਓ-ਭਗਤ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਨ੍ਹਾਂ ਸੰਬੰਧਾਂ ਨੂੰ ਦੋਵਾਂ ਵੱਲੋਂ ਪੂਰੀ ਇਮਾਨਦਾਰੀ ਤੇ ਸੰਜ਼ੀਦਗੀ ਨਾਲ ਅੱਗੇ ਨਾਲੋਂ ਵੀ ਵਧੇਰੇ ਪੀੜਾ ਕੀਤਾ ਗਿਆ ਹੈ ।
ਅਮਰਿੰਦਰ ਸਿੰਘ ਵੱਲੋਂ ਕਨੇਡਾ ਦੇ ਪ੍ਰਧਾਨ ਮੰਤਰੀ ਨੂੰ, 'ਅਤਿਵਾਦੀਆਂ' ਦੀ ਇਕ ਸੂਚੀ ਸੌਂਪੇ ਜਾਣ ਦੀਆਂ ਖਬਰਾਂ ਹਨ । ਇੱਕ ਦੂਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਰਕਾਰੀ ਤੌਰ ਤੇ ਇਹ ਸੂਚੀ ਸੌਂਪਣ ਦਾ ਕੰਮ ਤਾਂ ਮੋਦੀ ਦਾ ਸੀ, ਭਾਰਤ ਦੇ ਪ੍ਰਧਾਨ ਮੰਤਰੀ ਦਾ । ਅਮਰਿੰਦਰ ਸਿੰਘ ਦੇ ਸੂਚੀ ਸੌਂਪਣ ਦਾ ਇੱਕ ਮਤਲਬ ਇਹ ਹੈ ਕਿ ਉਹ ਮੋਦੀ ਦਾ ਤਰਜਮਾਨ ਹੈ, ਤੇ ਦੂਜਾ ਇਹ ਹੈ ਕਿ 'ਪੰਜਾਬ ਦਾ ਪ੍ਰਧਾਨ ਮੰਤਰੀ' ਹੈ?
ਵਾਸ਼ਿੰਗਟਨ ਪੋਸਟ ਨੇ ਆਪਣੀ ਇਕ ਰਿਪੋਰਟ/ਵੀਡੀਓ ਖਬਰ ਵਿਚ ਖੁਾਲਸਾ ਕੀਤਾ ਹੈ ਕਿ ਭਾਰਤ ਵਿੱਚ ਮੀਡੀਆ ਅਦਾਰਿਆਂ ਦਾ ਮੁਨਾਫਾ ਵਧ ਰਿਹਾ ਹੈ ਜਦੋਂਕਿ ਪ੍ਰੈਸ ਦੀ ਅਜ਼ਾਦੀ ਦਾ ਦਾਇਰਾ ਸੁੰਗੜ ਰਿਹਾ ਹੈ। ਰਿਪੋਰਟ ਦੀ ਸ਼ੁਰੂਆਤ ਵਿੱਚ ਪੱਤਰਕਾਰ ਰਚਨਾ ਖਹਿਰਾ ਦਾ ਹਵਾਲਾ ਦਿੱਤਾ ਹੈ ਜਿਸ "ਦਾ ਟ੍ਰਿਬਿਊਨ" ਅਖਬਾਰ ਵਿਚ ਅਧਾਰ ਕਾਰਡਾਂ ਬਾਰੇ ਖੁਲਾਸਾ ਕੀਤਾ ਸੀ ਕਿ ਕਿਵੇਂ ਅਧਾਰ ਨਾਲ ਜੁੜੇ ਲੋਕ 500/- ਰੁਪਏ ਬਦਲੇ ਸਾਰਾ ਅਧਾਰ ਡਾਟਾ ਵੇਚ ਰਹੇ ਹਨ। ਇਸ ਰਿਪੋਰਟ ਤੋਂ ਬਾਅਦ ਰਚਨਾ ਖਹਿਰਾ 'ਤੇ ਪੁਲਿਸ ਕੇਸ ਦਰਜ਼ ਕਰ ਦਿੱਤਾ ਗਿਆ ਸੀ।
« Previous Page — Next Page »