ਸਿੱਖ ਕਤਲੇਆਮ: ਸੱਜਣ ਕੁਮਾਰ ਖਿਲਾਫ ਚੱਲ ਰਹਿਆ ਕੇਸ ਹੋਰ ਅਦਾਲਤ ਵਿੱਚ ਤਬਦੀਲ

ਦਿੱਲੀ ਸਿੱਖ ਕਤਲੇਆਮ ਸਬੰਧੀ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਚੱਲ ਰਹੇ ਇੱਕ ਕੇਸ ਨੂੰ ਦਿੱਲੀ ਹਾਈਕੋਰਟ ਨੇ ਕੜਕੜਡੂਮਾ ਅਦਾਲਤ ਨੇ ਪਟਿਆਲਾ ਹਾਊਸ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਹੈ।

ਸਿੱਖ ਨਸਲਕੁਸ਼ੀ: ਜਗਦੀਸ਼ ਟਾਇਟਲਰ ਦੋਸ਼ ਮੁਕਤੀ ਮਾਮਲੇ ਵਿੱਚ ਅੱਜ ਫੈਸਲਾ ਆਉਣ ਦੀ ਸੰਭਾਵਨਾ

ਦਿੱਲੀ ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਅਤੇ ਨਸਲਕੁਸ਼ੀ ਦੇ ਮੰਨੇ ਜਾਂਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਸੀਬੀਆਈ ਵੱਲੋਂ ਦੋਸ਼ ਮੁਕਤ ਕਰਾਰ ਦੇਣ ਦੇ ਮਾਮਲੇ ਵਿੱਚ ਪੀੜਤਾਂ ਵੱਲੋਂ ਦਾਇਰ ਅਰਜ਼ੀ ‘ਤੇ ਅਦਲਾਤ ਵੱਲੋਂ ਅੱਜ ਫੇਸਲਾ ਦਿੱਤੇ ਜਾਣ ਦੀ ਸੰਭਾਵਨਾ ਹੈ।

ਦਿੱਲੀ ਸਿੱਖ ਕਤਲੇਆਮ ਦੀ ਜਾਂਚ ਤੇਜ਼ ਕਰਨ ਲਈ ਭਾਜਪਾ ਨੇ ਭਾਰਤੀ ਗ੍ਰਹਿ ਮੰਤਰਾਲੇ ‘ਤੇ ਦਿੱਤਾ ਜ਼ੋਰ

ਦਿੱਲੀ ਸਿੱਖ ਕਤਲੇਆਮ ਤੇ ਸਿਆਸੀ ਰੋਟੀਆਂ ਸੇਕਣ ਅਤੇ ਕਤਲੇਆਮ ਦੇ ਦੋਸ਼ੀਆਂ ਖਿਲਾਫ ਕਰਵਾਈ ਨਾ ਕਰਨ ‘ਤੇ ਆਲੋਚਨਾ ਦ ਸ਼ਿਕਾਰ ਹੋ ਰਹੀ ਭਾਜਪਾ ਨੇ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਦਿੱਲੀ ਸਰਕਾਰ ਦੇ ਕਾਨੂੰਨ ਵਿਭਾਗ ਤੇ ਪੁਲਿਸ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਸੱਦਣ ਲਈ ਕਿਹਾ ਹੈ ਤੇ ਇਹ ਯਕੀਨੀ ਬਣਾਇਆ ਜਾਵੇ ਕਿ 1984 ਸਿੱਖ ਕਤਲੇਆਮ ਨਾਲ ਸਬੰਧਿਤ ਪੀੜਤਾਂ ਦੀਆਂ ਐਫਆਈਆਰ ਤੇ ਚਾਰਜ ਸੀਟ ਸਬੰਧਿਤ ਅਦਾਲਤਾਂ ‘ਚ ਪੇਸ਼ ਕੀਤੀਆਂ ਗਈਆਂ ਹਨ।

ਸਿੱਖ ਕਤਲੇਆਮ: ਜਗਦੀਸ਼ ਟਾਇਟਲਰ ਖਿਲਾਫ ਕੇਸ ਬੰਦ ਕਰਨ ਦੀ ਰਿਪੋਰਟ ਨੂੰ ਰੱਦ ਕਰਨ ਦੀ ਕੀਤੀ ਮੰਗ

Delhi High court denies to stay CBI investigations against Jagdish Tytler; Next hearing on 14 Junuary 2013

ਦਿੱਲੀ ਦੀ ਕੜਕੜਡੂਮਾ ਦੀ ਅਦਾਲਤ ਵਿੱਚ ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲੇ ਵਿੱਚ ਸੀਬੀਆਈ ਵੱਲੋ ਦਇਰ ਕੇਸ ਬੰਦ ਕਰਨ ਦੀ ਰਿਪੋਰਟ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਵਧੀਕ ਚੀਫ ਮੈਟਰੋਪੋਲਿਟਨ ਮੈਜਿਸਟ੍ਰੇਟ ਐਸ.ਪੀ.ਐਸ. ਲਰੇਰੇ ਦੀ ਅਦਾਲਤ ਵਿੱਚ ਸੁਣਵਾਈ ਹੋਈ ਤੇ ਅਦਾਲਤ ਨੇ ਸੀਬੀਆਈ ਤੋਂ ਪੁੱਛਿਆ ਕਿ ਜਗਦੀਸ਼ ਟਾਈਟਲਰ ਵਿਰੁੱਧ ਗਵਾਹਾਂ ਨੂੰ ਪੈਸੇ ਨਾਲ ਪ੍ਰਭਾਵਤ ਕਰਨ ਤੇ ਹਵਾਲਾ ਰਾਹੀਂ ਪੈਸੇ ਵਿਦੇਸ਼ ਭੇਜਣ ਬਾਰੇ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਨੂੰ ਲੈ ਕੇ ਜਾਂਚ ਏਜੰਸੀ ਨੇ ਕੀ ਕਾਰਵਾਈ ਕੀਤੀ ਹੈ?

ਸਿੱਖ ਕਤਲੇਆਮ: ਵਿਸ਼ੇਸ਼ ਜਾਂਚ ਦਲ (ਟੀਮ) ਦੇ ਸਮੇਂ ਵਿੱਚ ਇੱਕ ਸਾਲ ਦਾ ਹੋਰ ਵਾਧਾ !

ਦਿੱਲੀ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸੋਚੀ ਸਮਝੀ ਸਾਜਿਸ਼ ਅਧੀਨ ਵਕਤ ਦੀ ਹਕੂਮਤ ਅਤੇ ਸਰਕਾਰੀ ਤੰਤਰ ਦੀ ਮਿਲੀ ਭੁਗਤ ਨਾਲ ਸਿੱਖਾਂ ਦੀ ਨਵੰਬਰ 1984 ਵਿੱਚ ਕੀਤੇ ਗਈ ਨਸਲਕੁਸ਼ੀ ਦੇ ਕੇਸਾਂ ਦੀ ਜਾਂਚ ਲਈ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਦਲ (ਟੀਮ) ਦੀ ਮਿਆਦ ਇੱਕ ਸਾਲ ਹੋਰ ਵਧਾ ਦਿੱਤੀ ਗਈ ਹੈ।

ਯਾਕੂਬ ਮੈਮਨ ਨੂੰ ਤਾਂ ਫਾਂਸੀ ਚਾੜ ਦਿੱਤਾ, ਪਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਕਦੋ?: ਦਿੱਲੀ ਗੁ. ਕਮੇਟੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1993 ਮੁੰਬਈ ਬੰਬ ਕਾਂਡ ਦੇ ਕਥਿਤ ਦੋਸ਼ੀ ਯਾਕੂਬ ਮੇਮਨ ਨੂੰ ਫਾਂਸੀ ਦੇਣ ਵਾਸਤੇ ਨਿਆਪਾਲਿਕਾ ਵੱਲੋਂ ਵਿਖਾਈ ਗਈ ਤੇਜ਼ੀ ਨੂੰ 1984 ਸਿੱਖ ਕਤਲੇਆਮ ਦੇ ਕੇਸਾਂ ਵਿੱਚ ਨਹੀਂ ਮਿਲੇ ਇਨਸਾਫ਼ ਨਾਲ ਜੋੜਦੇ ਹੋਏ ਕਈ ਸਵਾਲ ਖੜੇ ਕੀਤੇ ਹਨ।

ਸਿੱਖ ਨਸਲਕੁਸ਼ੀ: ਜਗਦੀਸ਼ ਟਾਇਟਲਰ ਖਿਲਾਫ ਗਵਾਹੀਆਂ 5 ਅਗਸਤ ਨੂੰ ਹੋਣਗੀਆਂ

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਕੇਸ ਦੀ ਸੁਣਵਾਈ ਕਰ ਰਹੀ ਦਿੱਲੀ ਦੇ ਇੱਕ ਅਦਾਲਤ ਨੇ ਪੀੜਤ ਪੱਖ ਦੇ ਗਵਾਹਾਂ ਦੀ ਗਵਾਹੀ ਦਰਜ਼ ਕਰਨ ਲਈ 5 ਅਗਸਤ ਦੀ ਤਰੀਕ ਨਿਸ਼ਚਿਤ ਕੀਤੀ ਹੈ।

ਸਿੱਖ ਕਤਲੇਆਮ: ਭਾਰਤੀ ਘਰੇਲੂ ਮੰਤਰਾਲੇ ਨੇ ਜਂਚ ਟੀਮ ਲਈ ਦਿੱਲੀ ਸਰਕਾਰ ਤੋਂ ਵਕੀਲਾਂ ਦੀ ਸੂਚੀ ਮੰਗੀ

ਨਵੰਬਰ 1984 ਵਿੱਚ ਵਾਪਰੇ ਸਿੱਖ ਕਤਲੇਆਮ ਦੇ ਕੇਸਾਂ ਦੀ ਨਵੇਂ ਸਿਰਿਉਂ ਜਾਂਚ ਕਰਨ ਵਾਸਤੇ ਭਾਰਤ ਦੇ ਕੇਂਦਰੀ ਘਰੇਲੂ ਮੰਤਰਾਲੇ ਨੇ ਦਿੱਲੀ ਸਰਕਾਰ ਤੋਂ ਵਿਸ਼ੇਸ਼ ਜਾਂਚ ਟੀਮ ਲਈ ਸਰਕਾਰੀ ਵਕੀਲਾਂ ਦੇ ਨਾਵਾਂ ਦੀ ਸੂਚੀ ਮੰਗੀ ਹੈ ।

ਸੰਜੇ ਦੱਤ ਦੀ ਸਜ਼ਾ ਮੁਆਫੀ ਪ੍ਰਕਿਰਿਆ: ਬਹੁ-ਗਿਣਤੀ ਬਨਾਮ ਘੱਟ-ਗਿਣਤੀ

ਭਾਰਤੀ ਨਿਆਇਕ ਅਤੇ ਪ੍ਰਸ਼ਾਸ਼ਨਿਕ ਢਾਂਚਾ ਦੀ ਭਾਰਤੀ ਕਾਨੂੰਨ ‘ਤੇ ਅਮਲ ਕਰਨ ਦੀ ਤਰਕਸੰਗਤਾ, ਨਿਰਪੱਖਤਾ ਅਤੇ ਕਿਸੇ ਨਿਆ ਸਬੰਧੀ ਪ੍ਰਤੀਬੱਧਤਾ ਉਸ ਸਮੇਂ ਵੇਖਣ ਨੂੰ ਮਿਲੀ ਜਦ ਮੁੰਬਈ ਬੰਬ ਧਮਾਕੇ ਨਾਲ ਜੁੜੇ ਅਸਲੇ ਦੇ ਕੇਸ ਅਤੇ ਬੰਬ ਧਮਾਕੇ ਦੇ ਦੋਸ਼ੀਆਂ ਨਾਲ ਸਬੰਧਾਂ ਦੇ ਦੋਸ਼ੀ ਪੁਣੇ ਦੀ ਯਰਵਦਾ ਜੇਲ ‘ਚ ਸਜ਼ਾ ਕੱਟ ਰਹੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਸਜ਼ਾ ਹੁਣ ਮਾਫ ਕਰਨ ਦੀ ਕਵਾਇਦ ਸ਼ੁਰੂ ਹੋ ਗਈ।

ਸਿੱਖ ਨਸਲਕੁਸ਼ੀ: 2 ਨਵੰਬਰ ਨੂੰ ਇਨਸਾਫ ਮਾਰਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਪਹੁੰਚੇਗਾ, 3 ਨੂੰ ਦਿੱਲੀ ‘ਚ ਹੋਵੇਗੀ ਇਨਸਾਫ ਰੈਲੀ

ਅੱਜ ਤੋਂ ਤੀਹ ਸਾਲ ਪਹਿਲਾਂ ਦਿੱਲੀ ਸਮੇਤ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਲਈ ਇਨਸਾਫ ਲਈ ਕੀਤੇ ਜਾ ਰਹੇ ਇਨਸਾਫ ਮਾਰਚ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਦਲ ਖਾਲਸਾ ਆਗੂ ਭਾਈ ਹਰਚਰਨਜੀਤ ਸਿੰਘ ਧਾਮੀ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਤੇ ਭਾਈ ਕੰਵਰਪਾਲ ਸਿੰਘ ਨੇ ਅੱਜ ਇਥੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ 3 ਨਵੰਬਰ ਸੋਮਵਾਰ ਨੂੰ ਇਹ ਮਾਰਚ ਸਵੇਰੇ 9 ਵਜੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੱਲ ਕੇ 11 ਵਜੇ ਜੰਤਰ-ਮੰਤਰ ਪੁੱਜੇਗਾ, ਜਿਥੇ ਰੈਲੀ ਕੀਤੀ ਜਾਵੇਗੀ। ਇਸ ਉਪਰੰਤ ਸੰਯੁਕਤ ਰਾਸ਼ਟਰ (ਯੂ. ਐਨ. ਓ.) ਦੇ ਦੂਤ ਘਰ ਦੇ ਅਧਿਕਾਰੀਆਂ ਨੂੰ ਯਾਦ-ਪੱਤਰ ਸੌਾਪਿਆ ਜਾਵੇਗਾ।