ਬੰਦੀ ਸਿੰਘਾਂ ਦੀ ਰਿਹਾਈ ਮਾਮਲੇ ‘ਚ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਮੁੱਖ ਮੰਤਰੀ ਅਤੇ ਰਾਜਪਾਲ ਪੰਜਾਬ ਨੂੰ ਦਿੱਤਾ ਮੰਗ ਪੱਤਰ

ਅਦਾਲਤ ਵੱਲੋਂ ਦਿੱਤੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਭਾਰਤ ਦੀਆਂ ਵੱਖ- ਵੱਖ ਜੇਲਾਂ ਵਿੱਚ ਨਜ਼ਰਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 45 ਦਿਨ ਦੀ ਭੁੱਖ ਹੜਤਾਲ ਕਰਨ ਵਾਲੇ ਸਰਕਾਰ ਦੀ ਨੀਂਦ ਉਡਾ ਦੇਣ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਅੱਜ ਇਸ ਸਿਲਸਲੇ ਚ 5 ਸਿੰਘਾਂ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਤੇ ਗਵਰਨਰ ਸ਼ਿਵਰਾਜ ਪਾਟਿਲ ਨੂੰ ਮੰਗ ਪੱਤਰ ਸੌਂਪਕੇ ਭਾਈ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਲਾਲ ਸਿੰਘ, ਵਰਿਆਮ ਸਿੰਘ, ਗੁਰਦੀਪ ਸਿੰਘ ਤੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਛੇਤੀ ਤੋਂ ਛੇਤੀ ਰਿਹਾਈ ਕਰਾਉਣ ਦੀ ਬੇਨਤੀ ਕੀਤੀ ਹੈ।

ਬੰਬਈ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਮੈਨਨ ਦੀ ਫਾਂਸੀ ‘ਤੇ ਭਾਰਤੀ ਸੁਪਰੀਮ ਕੋਰਟ ਨੇ ਲਾਈ ਰੋਕ

ਭਾਰਤ ਦੀ ਆਰਥਿਕ ਰਾਜਧਾਨੀ ਬੰਬਈ ਵਿੱਚ ਸੰਨ 1993 ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਯਾਕੂਬ ਅਬਦੁਲ ਰੱਜ਼ਾਕ ਮੇਮਨ ਦੀ ਫਾਂਸੀ ‘ਤੇ ਭਾਰਤੀ ਸੁਪਰੀਮ ਕੋਰਟ ਨੇ ਇੱਕ ਵਾਰ ਰੋਕ ਲਾ ਦਿੱਤੀ ਹੈ।

ਦਿੱਲੀ ਸਿੱਖ ਕਤਲੇਆਮ: ਦਿੱਲੀ ਕਮੇਟੀ ਨੇ ਕੇਸਾਂ ਦੇ ਜਲਦੀ ਨਿਪਟਾਰੇ ਲਈ ਵਿਸ਼ੇਸ਼ ਸਰਕਾਰੀ ਵਕੀਲ ਲਾਉਣ ਲਈ ਪ੍ਰਧਾਨ ਮੰਤਰੀ ਦਫਤਰ ਨੂੰ ਦਿੱਤਾ ਮੰਗ ਪੱਤਰ

ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਨੂੰ ਦਿੱਲੀ ਵਿੱਚ ਸਿੱਖਾਂ ਦੇ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਰਕਾਰੀ ਕਤਲੇਆਮ (ਸਿੱਖ ਨਸਲਕੁਸ਼ੀ) ਦੇ ਕੁਝ ਵਿਸ਼ੇਸ਼ ਮਾਮਲਿਆਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਦਫ਼ਤਰ ‘ਚ ਰਾਜਮੰਤਰੀ ਜਤਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਵਿਸ਼ੇਸ਼ ਸਰਕਾਰੀ ਵਕੀਲ ਥਾਪਣ ਦੀ ਮੰਗ ਕਰਨ ਵਾਲਾ ਮੰਗ ਪੱਤਰ ਸੌਂਪਿਆਂ।

ਭਾਈ ਬਲਜੀਤ ਸਿੰਘ ਭਾਊ ਤਿਹਾੜ ਜੇਲ ਤੋਂ ਹੋਇਆ ਰਿਹਾਅ

ਸਿੱਖ ਸੰਘਰਸ਼ ਦੇ ਅਣਮੋਲ ਹੀਰੇ ਭਾਈ ਜਗਤਾਰ ਸਿੰਘ ਹਵਾਰਾ ਦੇ ਸਾਥੀ ਬਲਜੀਤ ਸਿੰਘ ਭਾਊ ਦਿੱਲੀ ਦੀ ਇੱਕ ਅਦਾਲਤ ਵੱਲੋਂ ਦੇਸ਼ ਧਰੋਹ ਦੇ ਕੇਸ ਵਿੱਚ ਸਜ਼ਾ ਸੁਣਾਉਣ ਤੋਂ ਬਾਅਦ ਤਿਹਾੜ ਜੇਲ੍ਹ ‘ਚੋਂ ਅੱਜ ਸਾਢੇ ਛੇ ਸਾਲ ਮਗਰੋਂ ਰਿਹਾਅ ਹੋ ਗਿਆ।

ਸ਼ਹੀਦ ਜਸਪਾਲ ਸਿੰਘ ਚੌੜਸਿੱਧਵਾਂ ਕੇਸ ਵਿੱਚ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆ

ਗੁਰਦਾਸਪੁਰ ਵਿੱਚ 29 ਮਾਰਚ 2012 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵੱਲੋਂ ਫਾਂਸੀ ਦੇਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਭਰ ਵਿੱਚ ਚੱਲੀ ਕੇਸਰੀ ਲਹਿਰ ਦੌਰਾਨ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੱਖਾਂ ਉੱਤੇ ਪੁਲਿਸ ਵੱਲੋਂ ਬਿਨ੍ਹਾਂ ਭੜਕਾਹਟ ਦੇ ਚਲਾਈ ਗੋਲੀ ਨਾਲ ਸ਼ਹੀਦ ਹੋਏ ਇੰਜ਼ੀਨਿਅਰਰਿੰਗ ਦੇ ਸਿੱਖ ਵਿਦਿਆਰਥੀ ਜਸਪਾਲ ਸਿੰਘ ਦੇ ਮਾਮਲੇ ਸਬੰਧੀ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਆਸ਼ੂਤੋਸ਼ ਮਹੰਤਾ ਅਤੇ ਜਸਟਿਸ ਐਚ. ਐਸ. ਸਿੱਧੂ ‘ਤੇ ਅਧਾਰਤ ਡਵੀਜ਼ਨ ਬੈਂਚ ਵੱਲੋਂ ਅੱਜ ਪਿਛਲੀਆਂ 2 ਤਰੀਕਾਂ ਦੌਰਾਨ ਇਸ ਮਾਮਲੇ ਵਿਚ ਦਾਇਰ ਹੋ ਚੁੱਕੀ ਫਾਈਨਲ ਰਿਪੋਰਟ ਅਤੇ ਇਸ ਉੱਤੇ ਪਟੀਸ਼ਨਰ ਧਿਰ ਦੇ ਵਕੀਲ ਦਾ ਪੱਖ ਸੁਣਨ ਮਗਰੋਂ ਕੇਸ ਦਾ ਇਕ ਤਰ੍ਹਾਂ ਨਾਲ ਨਿਬੇੜਾ ਕਰਦੇ ਹੋਏ ਇਹ ਫੈਸਲਾ ਰਾਖਵਾਂ ਰੱਖ ਲਿਆ।

ਭਾਰਤ ਵਿੱਚ ਸਿੱਖਾਂ ਲਈ ਅਦਾਲਤੀ ਇਨਸਾਫ: ਦਿੱਲੀ ਦੇ ਸਿੱਖ ਕਤਲੇਆਮ ‘ਚ ਤਿੰਨ ਸਿੱਖਾਂ ਦਾ ਕਾਤਲ ਬਰੀ

ਅੱਜ ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਦੀ ਇਨਸਾਫ ਲਈ ਆਸ ਦੀ ਆਖਰੀ ਕਿਰਨ ਉਦੋਂ ਖਤਮ ਹੋ ਗਈ ਜਦੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਕੇਸ ਜਿਸ ਵਿੱਚ, ਜਿਸ ਵਿਚ ਭੀੜ ਨੇ ਉੱਤਰੀ ਦਿੱਲੀ ਵਿਚ ਗੁਰਦੁਆਰਾ ਪੁਲਬਨਗਾਸ਼ ਨੂੰ ਅੱਗ ਲਾ ਕੇ ਤਿੰਨ ਵਿਅਕਤੀਆਂ ਨੂੰ ਮਾਰ ਦਿੱਤਾ ਸੀ ਦੇ ਇਕੋ ਇਕ ਦੋਸ਼ੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ ।

ਹੁਣ ਹਾਈਕੋਰਟਾਂ ਅਤੇ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਰਾਜਸੀ ਵਿਅਕਤੀ ਕਰਨਗੇ, ਬਿੱਲ ਹੋਇਆ ਪਾਸ

ਇਕ ਦਿਨ ਪਹਿਲਾਂ ਲੋਕ ਸਭਾ ਵਿੱਚ ਪਾਸ ਜੱਜਾਂ ਦੀ ਨਿਯੂਕਤੀ ਲਈ ਸੰਵਿਧਾਨਕ ਸੋਧ ਨੂੰ ਅੱਜ ਰਾਜ ਸਭਾ ਨੇ 179 ਵੋਟਾਂ ਨਾਲ ਪਾਸ ਕਰ ਦਿੱਤਾ। ਹੁਣ ਇਸ ਬਿੱਲ ਤਹਿਤ ਜੱਜਾਂ ਦੀਆਂ ਨਿਯੁਕਤੀਆਂ ਲਈ ਕੌਮੀ ਕਮਿਸ਼ਨ ਐਨਜੇਏਸੀ ਕਾਇਮ ਕੀਤਾ ਜਾਏਗਾ ਜੋ ਸੁਪਰੀਮ ਕੋਰਟ ਤੇ 24 ਹਾਈ ਕੋਰਟਾਂ ਵਿੱਚੋਂ ਜੱਜਾਂ ਦੀਆਂ ਨਿਯੁਕਤੀਆਂ ਤੇ ਤਬਾਦਲਿਆਂ ਦਾ ਕਾਰਜ ਕਰੇਗਾ।

ਭਾਈ ਰਾਜੋਆਣਾ ਦੀ ਫਾਂਸੀ ਸਬੰਧੀ ਪੰਜਾਬ ਸਰਕਾਰ ਨੇ ਕੀ ਕੀਤਾ ਹੈ, ਜਾਨਣ ਲਈ ਸੂਚਨਾ ਐਕਟ ਤਹਿਤ ਮੰਗੀ ਜਾਣਕਾਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਾਲ ਕਾਂਡ ਵਿੱਚ ਫਾਂਸੀ ਦਾ ਸਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਸੀ ਦੇ ਮਾਮਲੇ ਵਿੱਚ ਭਾਰਤ ਦੀ ਕੇਂਦਰ ਸਰਕਾਰ ਨੇ ਸਮੇਂ ਸਮੇਂ ਪੰਜਾਬ ਸਰਕਾਰ ਕੋਲੋਂ ਭਾਈ ਰਾਜੋਆਣਾ ਦੀ ਫਾਂਸੀ ਦੇ ਕੇਸ ਨਾਲ ਸਬੰਧਿਤ ਪੱਖ ਜਾਨਣ ਲਈ ਕੀਤੇ ਪੱਤਰ ਵਿਹਾਰ ਅਤੇ ਕੇਂਦਰ ਸਰਕਾਰ ਦੇ ਇਨਾਂ ਪੱਤਰਾਂ ਦਾ ਪੰਜਾਬ ਸਰਕਾਰ ਨੇ ਕੀ ਉੱਤਰ ਦਿੱਤਾ, ਇਹ ਜਾਨਣ ਲਈ ਭਾਈ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੇ ਸੂਚਨਾ ਐਕਟ ਰਾਹੀਂ ਜਾਣਕਾਰੀ ਲੈਣ ਦਾ ਫੈਸਲਾ ਕੀਤਾ ਹੈ।

ਬੁੜੈਲ਼ ਜ਼ੇਲ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਲਾਇਆ ਅੜਿੱਕਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ਵਿੱਚ ਅਦਾਲਤ ਵੱਲੋਂ ਦਿੱਤੀ ਸਜ਼ਾ ਪੂਰੀ ਕਰਨ ਦੇ ਬਾਵਜ਼ੂਦ ਵੀ ਚੰਡੀਗੜ੍ਹ ਦੀ ਬੂਡੈਲ ਜੇਲ ਵਿੱਚ ਬੰਦ ਸਿਆਸੀ ਸਿੱਖ ਕੈਦੀ ਸਮਸ਼ੇਰ ਸਿੰਘ ਦੀ ਪੱਕੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ•ਪ੍ਰਸ਼ਾਸਨ ਨੇ ਅੜਿੱਕਾ ਢਾਹ ਦਿੱਤਾ ਹੈ ।

ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ: ਭਗਵੰਤ ਮਾਨ

ਪੰਜਾਬ ਦੀਆਂ ਜੇਲਾਂ ਵਿੱਚ ਜਿਆਦਾਤਰ ਕਾਨੂੰਨ ਮੁਤਾਬਕ ਸ਼ਜਾ ਪੂਰੀ ਕਰ ਚੁੱਕੇ ਹੀ ਆਪਣੇ ਸੂਬੇ ਦੇ ਨਾਗਰਿਕ ਜੇਲਾਂ ਅੰਦਰ ਸੜ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਭਗਵੰਤ ਮਾਨ ਨੇ ਸਾਡੀ ਟੀਮ ਨਾਲ ਗੱਲ ਕਰਦਿਆਂ ਕੀਤਾ।