Tag Archive "hsgpc"

ਗੈਰਰਵਾਇਤੀ ਢੰਗ ਨਾਲ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ ‘ਚੋ ਛੇਕਿਆ

ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਰਿਆਣਾ ਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਬਣਾਈ ਗਈ ਐਡਹਾਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇਹਰਿਆਣਾ ਸਰਕਾਰ ਵਿੱਚ ਕੈਬਨਿਟ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਸਿੱਖ ਪੰਥ ‘ਚੋਂ ਛੇਕਣ ਦਾ ਹੁਕਮ ਜਾਰੀ ਕੀਤਾ ਹੈ।

ਸੁਖਬੀਰ ਬਾਦਲ, ਉੱਪ-ਮੁੱਖ ਮੰਤਰੀ, ਪੰਜਾਬ (ਪੁਰਾਣੀ ਤਸਵੀਰ)

ਸੋਨੀਆ ਗਾਂਧੀ ਨੇ ਰਚੀ ਸਿੱਖਾਂ ਵਿੱਚ ਵੰਡ ਪਾਉਣ ਦੀ ਸਾਜ਼ਿਸ: ਸੁਖਬੀਰ

ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਮਸਲੇ ‘ਤੇ ਹੁੱਡਾ ਸਰਕਰ ਦੀ ਦਖਲ ਅੰਦਾਜ਼ੀ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਸਿੱਖਾਂ ਨੂੰ ਵੰਡ ਕੇ ਖਿੱਤੇ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਰਚੀ ਗਈ ਸਾਜ਼ਿਸ਼ ਖ਼ਿਲਾਫ਼ ਸਿੱਖ ਕੌਮ ਦੇ ਆਗੂਆਂ ਦਾ ਵਫ਼ਦ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰੇਗਾ।

ਵੱਖਰੀ ਹਰਿਆਣਾ ਕਮੇਟੀ ਬਨਣਾ ਗੈਰ-ਕਾਨੂੰਨੀ, ਅਗਲਾ ਪ੍ਰੋਗਰਾਮ ਨਿਰਧਾਰਤ ਕਰਨ ਦਾ ਅਧਿਕਾਰ ਬਾਦਲਾਂ ਨੂੰ : ਮੱਕੜ

ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਸਰਕਾਰ ਵੱਲੋਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੀ ਸ਼ੁਰੂਆਤ ਨੂੰ “ਗੈਰ ਸੰਵਿਧਾਨਕ ਅਤੇ ਗੈਰ ਕਾਨੂੰਨੀ ਕਰਾਰ ਦਿੰਦਿਆਂ ਗੁੱਸੇ ਦਾ ਇਜ਼ਹਾਰ ਕੀਤਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਦਖ਼ਲ ਦੇ ਕੇ ਵੱਖਰ ਹਰਿਆਣਾ ਕਮੇਟੀ ਬਨਣ ਤੋਂ ਰੋਕੇ।

ਵੱਖਰੀ ਹਰਿਆਣਾ ਕਮੇਟੀ, ਹਰਿਆਣਾ ਵਿਧਾਨ ਸਭਾ ਵੱਲੋ ਬਿੱਲ ਪਾਸ

ਵੱਖਰੀ ਹਰਿਆਣਾ ਕਮੇਟੀ ਮੁਦੇ ‘ਤੇ ਅੱਜ ਹਰਿਆਣਾ ਵਿਧਾਨ ਸਭਾ ਨੇ ਲਗਭਗ 3 ਘੰਟੇ ਦੀ ਗਰਮਾ ਗਰਮ ਭਖਵੀਂ ਤੇ ਜ਼ਬਰਦਸਤ ਬਹਿਸ ਤੋਂ ਬਾਅਦ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਸਬੰਧੀ ਬਿੱਲ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ।

ਵੱਖਰੀ ਗੁਰਦੁਆਰਾ ਕਮੇਟੀ ਮਾਮਲਾ: 11 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਕੇਂਦਰ ਨੂੰ ਦਖਲ ਦੇਣ ਲਈ ਕੀਤੀ ਜਾਵੇਗੀ ਅਪੀਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਅੰਤ੍ਰਿਗ ਕਮੇਟੀ ਦੀ ਹੰਗਾਮੀ ਮੀਟਿੰਗ 11 ਜੁਲਾਈ ਨੂੰ ਬੁਲਾਈ ਗਈ ਹੈ, ਜਿਸਵਿੱਚ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਖਿਲਾਫ ਕੇਂਦਰ ਤੋਂ ਦਖਲ ਦੀ ਮੰਗ ਕੀਤੀ ਜਾਵੇਗੀ।

ਵੱਖਰੀ ਹਰਿਆਣਾ ਕਮੇਟੀ ਲਈ ਦਿੱਤੇ ਹਲਫੀਆ ਬਿਆਨ ਫਰਜ਼ੀ: ਮੱਕੜ

ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਅੱਜ ਇੱਥੇ ਡੇਰਾ ਕਾਰ ਸੇਵਾ ਵਿੱਖੇ ਵੱਖਰੀ ਗੁਰਦੁਆਰਾ ਕਮੇਟੀ ਦੇ ਮਸਲੇ ‘ਤੇ ਹਰਿਆਣਾ ਸਰਕਾਰ ਦੇ ਐਲਾਨ ਦੇ ਖਿਲਾਫ਼ ਕੱਢੇ ਜਾ ਰਹੇ ਰੋਸ ਮਾਰਚ ਤੋਂ ਪਹਿਲਾਂ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਹੁੱਡਾ ਸੌੜੇ ਸਿਆਸੀ ਹਿੱਤਾ ਲਈ ਸਿੱਖਾਂ ਵਿੱਚ ਵੰਡੀਆਂ ਪਾ ਰਹੇ ਹਨ।

ਹਰਿਆਣਾ ਸਿੱਖ ਸੰਮੇਲਨ ਸਫਲ, ਮੁੱਖ ਮੰਤਰੀ ਹਰਿਆਣਾ ਨੇ ਕੀਤਾ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦਾ ਐਲਾਨ

ਲੰਮੇ ਸਮੇਂ ਤੋਂ ਹਰਿਆਣਾ ਦੇ ਸਿੱਖਾਂ ਦੀ ਵੱਖਰੀ ਕਮੇਟੀ ਲਈ ਜਦੱ ਜਹਿਦ ਆਖਰ ਰੰਗ ਲਿਆਈ ਜਦ ਅੱਜ ਹਰਿਆਣਾ ਦੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਵੱਲੋਂ ਕੈਥਲ ਵਿੱਚ ਹੋਏ ਹਰਿਆਣਾ ਸਿੱਖ ਸੰਮੇਲਨ ਵਿੱਚ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ।

ਸਿੱਖ ਸੰਮੇਲਨ ਹੀ ਨਿਰਧਾਰਤ ਕਰੇਗਾ ਹੁੱਡਾ ਸਰਕਾਰ ਵੱਲੋਂ ਕਮੇਟੀ ਸਬੰਧੀ ਲਿਆ ਜਾਣ ਵਾਲਾ ਫੈਸਲਾ

ਹਰਿਆਣਾ ਦੇ ਸਿੱਖਾਂ ਵੱਲੋਂ ਵੱਖਰੀ ਗੁਰਦੁਆਰਾ ਕਮੇਟੀ ਕਈ ਅੱਜ ਹਰਿਆਣਾ ਦੇ ਕੈਥਲ ਸ਼ਹਿਰ ਵਿੱਚ ਸਿੱਖ ਸੰਮੇਲਨ ਹੋ ਰਿਹਾ ਹੈ ,ਜਿਸ ਵਿੱਚ ਵੱਖਰੀ ਕਮੇਟੀ ਦੇ ਮੁਦੱਾ ਉਠਾਉਣ ਵਾਲੇ ਨਲਵੀ ਅਤੇ ਝੀਡਾ ਧੜਿਆਂ ਤੋਂ ਇਲਾਵਾ ਬਾਦਲ ਦਲ ਨਾਲ ਸਬੰੀਧਤ ਚਾਰ ਸ਼੍ਰੋਮਣੀ ਲਮੇਟੀ ਮੈਂਬਰ ਵੀ ਸ਼ਾਮਿਲ ਹੋ ਰਹੇ ਹਨ ।ਇਸ ਸੰਮੇਲਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁਡਾ ਦੇ ਸ਼ਾਮਿਲ ਹੋਣ ਦੀ ਚਰਚਾ ਹੈ।

ਹਰਿਆਣਾ ਦੀ ਵੱਖਰੀ ਕਮੇਟੀ ਦਾ ਮੁੱਦਾ: ਜਥੇਦਾਰ ਗਿਆਨੀ ਗੁਰਬਚਨ ਸਿੰਘ ਆਪਣੇ ਅਹੁਦੇ ਦੀ ਸ਼ਾਨ ਅਤੇ ਸਨਮਾਨ ਆਪ ਹੀ ਘਟਾ ਰਹੇ ਹਨ

ਦਲ ਖਾਲਸਾ ਨੇ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਹਰਿਆਣਾ ਵਿੱਚ ਬਨਣ ਜਾ ਰਹੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ਉਤੇ ਕੀਤੀ ਜਾ ਰਹੀ ਬਿਆਨਬਾਜੀ ਦਾ ਨੋਟਿਸ ਲੈਂਦਿਆਂ ਕਿਹਾ ਹੈ ਕਿ ਗਿਆਨੀ ਗੁਰਬਚਨ ਸਿੰਘ ਆਪਣੇ ਅਹੁਦੇ ਦੀ ਸ਼ਾਨ ਅਤੇ ਸਨਮਾਨ ਆਪ ਹੀ ਘਟਾ ਰਹੇ ਹਨ।

ਵਧੀਆ ਸੇਵਾ ਸੰਭਾਲ ਲਈ ਗੁਰਦੁਆਰਿਆਂ ਦਾ ਪ੍ਰਬੰਧ ਸਥਾਨਿਕ ਸੰਗਤ ਕਰੇ: ਭਾਈ ਹਰਦੀਪ ਸਿੰਘ ਮੋਹਾਲੀ

ਮੋਹਾਲੀ ਤੋਂ ਚੁਣੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਦੇ ਠੀਕ ਪ੍ਰਬੰਧ ਲਈ ਅਤੇ ਗਰਮਤਿ ਦੇ ਪ੍ਰਚਾਰ ਲਈ ਸਿਰਫ ਹਰਿਆਣਾ ਹੀ ਨਹੀਂ ਸਗੋਂ ਬਲਕਿ ਮੂਲ ਗੁਰਦੁਆਰਾ ਐਕਟ ਤਹਿਤ ਦਰਸਾਏ ਗੁਰਦੁਆਰੇ ਛੱਡ ਕੇ ਪੰਜਾਬ ਦੇ ਸਾਰੇ ਵੱਡੇ-ਛੋਟੇ ਗੁਰਦੁਆਰਿਆਂ ਦਾ ਪ੍ਰਬੰਧ ਧਾਰਾ 87 ਅਧੀਨ ਸਥਾਨਕ ਕਮੇਟੀਆਂ ਹਵਾਲੇ ਹੋਣਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਕਾਰਜ ਖੇਤਰ ਕੇਵਲ ਦੇਖ-ਰੇਖ ਤੱਕ ਸੀਮਤ ਹੋਵੇ।

« Previous PageNext Page »