Tag Archive "fatehgarh-sahib"

ਫਤਹਿਗੜ੍ਹ ਸਾਹਿਬ ਸ਼ਹੀਦੀ ਸਭਾ 2012: ਪੰਥਕ ਜਥੇਬੰਦੀਆਂ ਵੱਲੋਂ ਸਿੱਖ ਮਸਲਿਆਂ ਲਈ ਸੰਘਰਸ ਜਾਰੀ ਰੱਖਣ ਦਾ ਅਹਿਦ

ਫ਼ਤਹਿਗੜ੍ਹ ਸਾਹਿਬ (27 ਦਸੰਬਰ, 2011): ਪੰਥਕ ਸੇਵਾ ਲਹਿਰ (ਬਾਬਾ ਬਲਜੀਤ ਸਿੰਘ ਦਾਦੂਵਾਲ), ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਸਮੂਹ ਪੰਥਕ ਜਥੇਬੰਦੀਆਂ ਦੀ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਕੀਤੀ ਗਈ ਸਾਂਝੀ ਕਾਨਫਰੰਸ ਵਿੱਚ ਪੰਥਕ ਬੁਲਾਰਿਆਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਤੇ ਹੋਰਨਾਂ ਬੇਦੋਸ਼ੇ ਨਜ਼ਰਬੰਦ ਸਿੱਖਾਂ ਦੀ ਰਿਹਾਈ, ਸਾਕਾ ਨੀਲਾ ਤਾਰਾ ਦੀ ਯਾਦਗਾਰ ਦੀ ਉਸਾਰੀ ਅਤੇ ਅਨੰਦ ਮੈਰਿਜ਼ ਐਕਟ ਦੇ ਮੁੱਦਿਆਂ ਦੇ ਹੱਲ ਲਈ ਸਮੁੱਚੀ ਕੌਮ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ।

ਜੋੜ ਮੇਲ ਮੌਕੇ ਪੰਥਕ ਜਥੇਬਦੀਆਂ ਸਾਂਝੀ ਕਾਨਫਰੰਸ ਕਰਨਗੀਆਂ

ਫ਼ਤਹਿਗੜ੍ਹ ਸਾਹਿਬ (22 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਛੋਟੇ ਸ਼ਾਹਿਬਜ਼ਾਦਿਆਂ ਬਾਬਾ ਜ਼ੋਰਾਵਰ ...

ਲੁਹਾਰੀ ਕਲਾਂ ਦੇ ਫ਼ੁੱਟਬਾਲ ਟੂਰਨਾਮੈਂਟ ਵਿੱਚ ਕੁਲੀਵਾਲ ਅਤੇ ਮੁਸਤਫਾਬਾਦ ਦੀਆਂ ਟੀਮਾਂ ਜੇਤੂ ਰਹੀਆ

ਫ਼ਤਹਿਗੜ੍ਹ ਸਾਹਿਬ (6 ਦਸੰਬਰ, 2011): ਨਜ਼ਦੀਕੀ ਪਿੰਡ ਲੁਹਾਰੀ ਕਲਾਂ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵਲੋਂ ..ਏ ਗਏ 9 ਵੇਂ 9ਵਾਂ ਫੁੱਟਬਾਲ ਟੂਰਨਾਮੈਂਟ ਵਿੱਚ ਕੁਲੀਵਾਲ ਅਤੇ ਮੁਸਤਾਫਾਬਾਦ ਦੀਆਂ ਟੀਮਾਂ ਪਹਿਲੇ ਨੰਬਰ ’ਤੇ ਰਹੀਆਂ। 2 ਤੋਂ 5 ਦਸੰਬਰ ਤੱਕ ਚੱਲੇ ਮੈਚਾਂ ਦੌਰਾਨ 58 ਕਿੱਲੋ ਦੇ ਮੁਕਾਬਲਿਆਂ ਵਿੱਚ ਪਿੰਡ ਕੁਲੀਵਾਲ ਤੇ ਪਿੰਡ ਮੁੰਡੀਆਂ ਦੀਆਂ ਟੀਮ ਕ੍ਰਮਵਾਰ 1-0 ਦੇ ਫਰਕ ਨਾਲ ਪਹਿਲੇ ਤੇ ਦੂਜੇ ਨੰਬਰ ’ਤੇ ਰਹੀਆਂ। ਇਸੇ ਤਰ੍ਹਾਂ ਕਲੱਬ ਇੱਕ ਪਿੰਡ ਦੇ ਮੁਕਾਬਲਿਆਂ ਵਿੱਚ ਮੁਸਤਾਫਾਬਾਦ ਅਤੇ ਲੁਹਾਰੀ ਕਲੱਬ ਦੀਆਂ ਟੀਮਾਂ ਪਲੈਨਟੀਆਂ ਰਾਹੀਂ ਕ੍ਰਮਵਾਰ ਪਹਿਲੇ ਤੇ ਦੂਜੇ ਨੰਬਰ ’ਤੇ ਰਹੀਆਂ।

ਆਹਲੂਵਾਲੀਆ ਨੂੰ ਮੁੜ ਉਪ-ਕੁਲਪਤੀ ਲਗਾਏ ਜਾਣ ਦਾ ਪੰਚ ਪ੍ਰਧਾਨੀ ਵਲੋਂ ਵਿਰੋਧ ; ਭਾਈ ਬੜਾ ਪਿੰਡ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹ ਮੁੱਦਾ ਉਠਾਉਣਗੇ

ਫ਼ਤਿਹਗੜ੍ਹ ਸਾਹਿਬ ( 18 ਅਕਤੂਬਰ, 2011 ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਾ. ਜਸਬੀਰ ਸਿੰਘ ਆਹਲੂਵਾਲੀਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮੁੜ ਵੀ.ਸੀ. ਲਗਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਸਿੱਖ ਕੌਮ ਲਈ ਅਤਿ ਨਮੋਸ਼ੀ ਵਾਲੀ ਗੱਲ ਹੈ ਕਿ ਸ਼ਬਦ ਗੁਰੂ ਦੇ ਨਾਂ ਹੇਠ ਬਣੀ ਯੂਨੀਵਰਿਸਟੀ ਦੇ ਅਹਿਮ ਆਹੁਦੇ ’ਤੇ ਵਾਰ-ਵਾਰ ਸ਼ੰਗੀਨ ਦੋਸ਼ਾਂ ਵਿੱਚ ਘਿਰੇ ਵਿਅਕਤੀ ਨੂੰ ਬਿਠਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਸਬੀਰ ਸਿੰਘ ਆਹਲੂਵਾਲੀਆ ਕਿਸੇ ਵਕਾਰੀ ਸੰਸਥਾ ਲਈ ਯੋਗ ਪ੍ਰਬੰਧਕ ਵੀ ਸਾਬਿਤ ਨਹੀਂ ਹੋ ਸਕਿਆ ਜੇ ਅਜਿਹਾ ਹੁੰਦਾ ਤਾਂ ਯੁਨੀਵਰਿਸਟੀ ਵਿੱਚ ਉਸ ’ਤੇ ਹਮਲੇ ਵਾਲੀ ਗੋਲੀ ਚੱਲਣ ਦੀ ਘਟਨਾ ਵੀ ਨਹੀਂ ਸੀ ਵਪਾਰਨੀ। ਉਨ੍ਹਾਂ ਕਿਹਾ ਕਿ ਇਹ ਘਟਨਾ ਆਹਲੂਵਾਲੀਏ ਦੇ ਮਾੜੇ ਵਿਵਹਾਰ ਕਾਰਨ ਵਾਪਰੀ ਹੈ।

ਅਕਾਲੀ ਦਲ ਬਾਦਲ ਤੇ ਕਾਂਗਰਸ ਦੋਵੇਂ ਹਮ-ਖਿਆਲੀ ਪਾਰਟੀਆਂ : ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (13 ਅਕਤੂਬਰ, 2011): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ‘ਭ੍ਰਿਸ਼ਟਾਚਾਰ ਵਿਰੁੱਧ’ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜਣ ਦੇ ਬਿਆਨ ਬਾਰੇ ਪ੍ਰਤੀਕਰਮ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸਲ ਵਿੱਚ ਕਾਂਗਰਸ ਹੀ ਅਕਾਲੀ ਦਲ ਬਾਦਲ ਦੀ ਦੀ ਹਮ ਖ਼ਿਆਲ ਪਾਰਟੀ ਹੈ, ਸ. ਬਾਦਲ ਨੂੰ ਚਾਹੀਦਾ ਹੈ ਕਿ ਇਸੇ ਪਾਰਟੀ ਨਾਲ ਚੋਣ ਗੱਠਜੋੜ ਕਰ ਕਰਕੇ ਵਿਧਾਨ ਸਭਾ ਚੋਣਾਂ ਲੜਣ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਸਥਾਪਿਤ ਭਾਰਤੀ ਢਾਂਚੇ ਦੇ ਇਸ਼ਾਰੇ ’ਤੇ ਪੰਜਾਬ ਅਤੇ ਪੰਥਕ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੀਆਂ ਹਨ।

’ਵਰਿਸਟੀ ਦੇ ਉਦਘਾਟਨ ਤੋਂ ਪਹਿਲਾਂ ਹੀ ਪੰਥਕ ਸਫਾਂ ਵਿੱਚ ਫਿਰ ਭਖਿਆ ਵੀ.ਸੀ. ਦਾ ਮਾਮਲਾ

ਫ਼ਤਿਹਗੜ੍ਹ ਸਾਹਿਬ, 24 ਜੁਲਾਈ : ਫ਼ਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੀਂ ਬਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵੀ.ਸੀ. ਅਤੇ ਇਸ ਯੂਨੀਵਰਸਿਟੀ ਦੇ ਨਾਂ ਵਿੱਚੋਂ ਸਿੱਖ ਸ਼ਬਦ ਕੱਢੇ ਜਾਣ ਦੇ ਮੁੱਦੇ ’ਤੇ ਇਹ ‘ਵਰਸਿਟੀ ਇਕ ਵਾਰ ਫਿਰ ਪੰਥਕ ਸਫਾਂ ਵਿੱਚ ਚਰਚਾ ਦਾ ਕੇਂਦਰ ਬਣ ਗਈ ਹੈ। ਪੰਥਕ ਜਥੇਬੰਦੀਆਂ ਵੀ ਮੰਗ ਕਰ ਰਹੀਆਂ ਹਨ ਕਿ ਪੰਥਕ ਹਿੱਤਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਹੇਠ ਬਣੀ ਇਸ ਸੰਸਥਾ ਦਾ ਵਾਈਸ ਚਾਂਸਲਰ ਕਿਸੇ ਬੇਦਾਗ ਅਤੇ ਸਮਰਪਿਤ ਸਿੱਖ ਨੂੰ ਹੀ ਲਗਾਇਆ ਜਾਵੇ ਇਸ ਤੋਂ ਬਿਨਾਂ ‘ਵਰਿਸਟੀ ਦੇ ਨਾਂ ਵਿੱਚੋਂ ਹਟਾਇਆ ਗਿਆ ਸਿੱਖ ਸ਼ਬਦ ਮੁੜ ਤੋਂ ਜੋੜਿਆ ਜਾਵੇ।

ਫਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਮੌਕੇ ਸਜਾਏ ਨਗਰ ਕੀਰਤਨ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ

ਫਤਹਿਗੜ੍ਹ ਸਾਹਿਬ (28 ਦਸੰਬਰ): ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਵੱਲੋਂ ਮਨੁੱਖਤਾ, ਧਰਮ ਅਤੇ ਸਚਾਈ ਦੀ ਰੱਖਿਆ ਲਈ ਦਿੱਤੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ ਦੀ ਇਤਿਹਾਸਕ ਪਵਿੱਤਰ ਧਰਤੀ ’ਤੇ ਤਿੰਨ ਰੋਜਾ ਸਾਲਾਨਾ ਸ਼ਹੀਦੀ ਜੋੜ ਮੇਲ ਦੇ ਅੰਤਿਮ ਦਿਨ ਅੱਜ ਇੱਥੇ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਤੋਂ ਪ੍ਰਾਰੰਭ ਹੋਇਆ ਅਤੇ ਸਰਧਾ ਦੇ ਪ੍ਰਤੀਕ, ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਸਸਕਾਰ ਅਸਥਾਨ ਗੁਰਦੁਆਰਾ ਸ਼੍ਰੀ ਜਯੋਤੀ ਸਰੂਪ ਸਾਹਿਬ ਵਿਖੇ ਪਹੁੰਚਣ ’ਤੇ ਅਰਦਾਸ ਉਪਰੰਤ ਸੰਪੰਨ ਹੋਇਆ।

ਰਾਤ ਦੇ ਦੀਵਾਨਾਂ ਵਿੱਚ ਸਿੱਖ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ

ਫਤਹਿਗੜ੍ਹ ਸਾਹਿਬ (27 ਦਸੰਬਰ, 2010): ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ ਵਿਖੇ ਸਿੱਖ ਪੰਥ ਵੱਲੋਂ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ।

ਕੌਮ ਗੁਲਾਮੀ ਦੀ ਮਾਨਸਿਕਤਾ ਛੱਡ ਕੇ ਆਜ਼ਾਦੀ ਦਾ ਰਾਹ ਫੜੇ: ਪੰਚ ਪ੍ਰਧਾਨੀ

ਫ਼ਤਿਹਗੜ੍ਹ ਸਾਹਿਬ (27 ਦਸੰਬਰ, 2010) : ਸ਼ਹੀਦੀ ਜੋੜ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਸਟੇਜ ਤੋਂ ਪੰਚ ਪ੍ਰਧਾਨੀ, ਖ਼ਾਲਸਾ ਐਕਸ਼ਨ ਕਮੇਟੀ, ਦਲ ਖਾਲਸਾ ਅਤੇ ਸਿੱਖ ਸਟੂਡੈਂਟ ਫ਼ੈਡਰੇਸ਼ਨ (ਪੀਰ ਮੁਹੰਮਦ) ਦੇ ਆਗੂਆਂ ਨੇ ਇੱਕ ਮੱਤ ਹੋ ਕੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੇ ਪੰਜਾਬ ਦੀ ਰਾਜਨੀਤੀ ਦਾ ਅਪਰਾਧੀਕਰਨ ਅਤੇ ਵਪਾਰੀਕਰਨ ਕਰ ਦਿੱਤਾ ਹੈ। ਉਕਤ ਜਥੇਬੰਦੀਆਂ ਨੇ ਸਿੱਖਾਂ ਦਾ ਸ੍ਵੈ ਨਿਰਣੈ ਦਾ ਹੱਕ ਪ੍ਰਾਪਤ ਕਰਨ ਲਈ ਵਚਨਵੱਧਤ ਦਾ ਪ੍ਰਗਟਾਵਾ ਕੀਤਾ।

ਸ਼ਹੀਦਾਂ ਦੀ ਧਰਤੀ ਉੱਤੇ ਸੰਗਤਾਂ ਦੀ ਆਮਦ ਸ਼ੁਰੂ

ਫਤਹਿਗੜ੍ਹ ਸਾਹਿਬ (25 ਦਸੰਬਰ, 2010): ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਸਿੱਖ ਸੰਗਤਾਂ ਸ਼ਹੀਦਾਂ ਦੀ ਧਰਤੀ ਫਤਹਿਗੜ੍ਹ ਸਾਹਿਬ ਵਿਖੇ ਪਹੁੰਚ ਰਹੀਆਂ ਹਨ।

« Previous PageNext Page »