ਪ੍ਰੋ. ਭੁਲਰ ਨਾਲ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਕੀਤੀ ਮੁਲਾਕਾਤ

ਲੰਮੇ ਸਮੇਂ ਤੋਂ ਦਿੱਲੀ ਦੀ ਤਿਹਾੜ ਜੇਲ ‘ਚ ਬੰਦ ਅਤੇ ਪਿੱਛੇ ਜਿਹੇ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤੇ ਸਿੱਖ ਸਿਆਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮੁਲਾਕਾਤ ਕੀਤੀ।

ਹਸਪਤਾਲ ਵਿੱਚ ਦਾਖਲ਼ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਵਿੱਚ ਹੋ ਰਿਹਾ ਹੈ ਸੁਧਾਰ

ਸਿੱਖ ਸਿਆਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ, ਉਹ ਇਸ ਸਮੇਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਿਜ਼ੋਫਰੇਨੀਆ (ਡਿਪਰੈਸ਼ਨ) ਨਾਂ ਦੀ ਬਿਮਾਰੀ ਦਾ ਇਲਾਜ਼ ਚੱਲ ਰਿਹਾ ਹੈ।

ਪ੍ਰੋ. ਭੁੱਲਰ ਨੂੰ ਮਿਲੀ ਘਰ ਦਾ ਖਾਣਾ ਖਾਣ ਦੀ ਇਜ਼ਾਜਤ

ਦਿੱਲੀ ਦੀ ਤਿਹਾੜ ਜੇਲ ਤੋ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤੇ ਸਿੱਖ ਸਿਆਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਉਨਾਂ ਦੀ ਸਿਹਤ ਦੇ ਮੱਦੇਨਜ਼ਰ ਘਰ ਦਾ ਬਣਿਆ ਹੋਇਆ ਖਾਣਾ ਮੁਹੱਈਆ ਕਰਵਾਉਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ।

ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ‘ਤੇ ਰਿਹਾਈ ਵਾਸਤੇ ਅਰਜ਼ੀ ਅਗਲੇ ਹਫਤੇ ਦਾਇਰ ਕਰਨ ਦੀ ਸੰਭਾਵਨਾ

ਦਿੱਲੀ ਦੀ ਤਿਹਾੜ ਜੇਲ ਤੋਂ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਪੈਰੋਲ ਦੇਣ ਸਬੰਧੀ ਉਨ੍ਹਾਂ ‘ਤੇ ਦਰਜ਼ ਦੋ ਪੁਰਾਣੇ ਕੇਸ ਅੜਿੱਕਾ ਬਣ ਰਹੇ ਸਨ ਤੇ ਉਨ੍ਹਾਂ ਦੇ ਹੱਲ ਹੋਣ ਉਪਰੰਤ ਹੀ ਪੈਰੋਲ ਮਿਲਣੀ ਸੰਭਵ ਹੋ ਸਕੇਗੀ। ਉਮੀਦ ਹੈ ਕਿ ਇਹ ਦੋਵੇਂ ਕੇਸ ਜਲਦੀ ਹੱਲ ਹੋ ਜਾਣਗੇ। ਇਨ੍ਹਾਂ ਤੱਥਾਂ ਦਾ ਪ੍ਰਗਟਾਵਾ ਬੰਦੀ ਸਿੰਘ ਰਿਹਾਈ ਕਮੇਟੀ ਦੇ ਕਨਵੀਨਰ ਗੁਰਬਖਸ਼ ਸਿੰਘ ਬਠਿੰਡਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ।

ਬੀਜੇਪੀ ਜੇਲ ਵਿਭਾਗ ਦੇ ਏਡੀਜੀਪੀ ਰਾਹੀ ਪ੍ਰੋ: ਭੁੱਲਰ ਦੀ ਪੈਰੋਲ ਵਿੱਚ ਰੁਕਾਵਟ ਖੜੀ ਕਰ ਰਹੀ ਹੈ: ਦਲ ਖਾਲਸਾ

ਦਲ ਖਾਲਸਾ ਨੇ ਜੇਲ ਵਿਭਾਗ ਦੇ ਏਡੀਜੀਪੀ ਰਾਜਪਾਲ ਮੀਨਾ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਪੈਰੋਲ ਦਿੱਤੇ ਜਾਣ ਸਬੰਧੀ ਦਿੱਤੀ ਰਿਪੋਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ, ਜਿਸ ਵਿੱਚ ਉਸਨੇ ਕਿਹਾ ਹੈ ਕਿ ਭੁੱਲਰ ਨੂੰ ਪੈਰੋਲ ਦੇਣ ਨਾਲ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।

ਜੇਲ ਵਿਭਾਗ ਨੇ ਪ੍ਰੋ. ਭੁੱਲਰ ਨੂੰ ਪੈਰੋਲ ਨਾ ਦੇਣ ਦੀ ਦਿੱਤੀ ਸਲਾਹ

ਦਿੱਲ਼ੀ ਦੀ ਤਿਹਾੜ ਜੇਲ ਤੋਂ ਪੰਜਾਬ ਦੀ ਅੰਮ੍ਰਿਤਸਰ ਜੇਲ ਭੇਜੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਵੱਲੋਂ ਭਾਂਵੇਂ ਅਜੇ ਤੱਕ ਪੈਰੋਲ ‘ਤੇ ਰਿਹਾਅ ਹੋਣ ਲਈ ਸਰਕਾਰ ਨੂੰ ਦਰਖਾਸਤ ਨਹੀਂ ਦਿੱਤੀ, ਪਰ ਜੇਲ ਵਿਭਾਗ ਪੰਜਾਬ ਨੇ ਪ੍ਰੋ. ਭੁੱਲਰ ਨੂੰ ਪੈਰੋਲ ਨਾ ਦੇਣ ਦਾ ਮਸ਼ਵਰਾ ਸਰਕਾਰ ਨੂੰ ਦਿੱਤਾ ਹੈ।

ਪ੍ਰੋ. ਭੁੱਲਰ ਦੀ ਧਰਮ ਪਤਨੀ ਨੂੰ ਉਨ੍ਹਾਂ ਕੋਲ ਜ਼ਿਆਦਾ ਸਮਾਂ ਰਹਿਣ ਦੀ ਮਿਲੀ ਇਜ਼ਾਜਤ

ਦਿੱਲੀ ਦੀ ਤਿਹਾੜ ਜੇਲ ਤੋਂ ਅੰਮ੍ਰਿਤਸਰ ਅਤੇ ਹਸਪਤਾਲ ‘ਚ ਜ਼ੇਰੇ ਇਲਾਜਸਿੱਖ ਸਿਆਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਨੂੰ ਉਨ੍ਹਾਂ ਕੋਲ ਜਿਆਦਾ ਸਮਾਂ ਰਹਿਣ ਦੀ ਇਜ਼ਾਜ਼ਤ ਜੇਲ ਪ੍ਰਸ਼ਾਸ਼ਨ ਨੇ ਦੇ ਦਿੱਤੀ ਹੈ।

ਪ੍ਰੋਫ਼ੈਸਰ ਭੁੱਲਰ ਨਾਲ ਮੁਲਕਾਤ ਕਰਨ ਵਾਸਤੇ ਪਹੁੰਚੀਆਂ ਸਿੱਖ ਵਿਦਿਆਰਥਣਾਂ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜੋ ਕਿ ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਹਸਪਤਾਲ ਵਿਚ ਦਾਖਲ ਹਨ, ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਵਿਚ ਬੀ.ਐਸ.ਸੀ ਨਰਸਿੰਗ ਦੀਆ ਕੁਝ ਵਿਦਿਆਰਥਣਾਂ ਨੇ ਪ੍ਰੋਫੈਸਰ ਭੁੱਲਰ ਨਾਲ ਮੁਲਾਕਾਤ ਕਰਨ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ। ਕਰੀਨੇ ਨਾਲ ਸਜਾਏ ਹੋਏ ਦੁਮਾਲਿਆ ਵਾਲੀਆ ਇਹਨਾ ਵਿਦਿਆਰਥਣਾਂ ਨੂੰ ਦੇਖ ਕੇ ਪ੍ਰੋਫੈਸਰ ਭੁੱਲਰ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਵੀ ਇਕ ਵਾਰ ਹੈਰਾਨ ਹੋ ਗਈ। ਕਿਉਂਕਿ ਕਿਸੇ ਅਣਜਾਣ ਵਿਅਕਤੀ ਦਾ ਮੁਲਾਕਾਤ ਲਈ ਜ਼ੋਰ ਪਾਉਣਾ ਉਹਨਾ ਦੀ ਹੈਰਾਨਗੀ ਦਾ ਸਬਬ ਸੀ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨਾਲ ਗਿਆਨੀ ਗੁਰਬਚਨ ਸਿੰਘ ਨੇ ਕੀਤੀ ਮੁਲਾਕਾਤ

ਅੱਜ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਭੁੱਲਰ ਦੀ ਸਿਹਤ ਦਾ ਹਾਲ ਪੁੱਛਣ ਲਈ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਹੋਰਨਾਂ ਨੇ ਉਸ ਨਾਲ ਮੁਲਾਕਾਤ ਕੀਤੀ। ਜਥੇਦਾਰ ਨੇ ਸਰਕਾਰ ਕੋਲੋਂ ਉਸਦੀ ਪੱਕੀ ਰਿਹਾਈ ਅਤੇ ਹੋਰ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਪਰਿਵਾਰ ਵਲੋਂ ਫਿਲਹਾਲ ਅੱਜ ਭੁੱਲਰ ਦੀ ਪੈਰੋਲ ਸਬੰਧੀ ਅਰਜ਼ੀ ਦਾਇਰ ਨਹੀਂ ਕੀਤੀ ਗਈ।

ਪ੍ਰੋ. ਭੁੱਲਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ

ਤਿਹਾੜ ਜੇਲ ਵਿੱਚੋਂ ਪੰਜਾਬ ਦੀ ਅੰਮ੍ਰਿਤਸਰ ਬਦਲੀ ਕੀਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।ਅੰਮਿ੍ਤਸਰ ਦੇ ਸਵਾਮੀ ਵਿਵੇਕਾਨੰਦ ਮਨੋਰੋਗ ਕੇਂਦਰ ‘ਚ ਜ਼ੇਰੇ ਇਲਾਜ਼ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਦੂਜੀ ਰਾਤ ਕੁਝ ਠੀਕ ਬਤੀਤ ਹੋਈ ਤੇ ਡਾਕਟਰਾਂ ਵੱਲੋਂ ਦਵਾਈ ਬਦਲ ਕੇ ਦਿੱਤੇ ਜਾਣ ਕਾਰਨ ਜਿਥੇ ਉਨ੍ਹਾਂ ਦੀ ਹਾਲਤ ‘ਚ ਕੁਝ ਸੁਧਾਰ ਹੋਇਆ ਹੈ ਉਥੇ ਉਹ ਚੈਨ ਦੀ ਨੀਂਦ ਵੀ ਸੁੱਤੇ ।