ਸਿੱਖ ਸਿਆਸੀ ਕੈਦੀਆਂ ਦੀ ਪੰਜਾਬ ਜੇਲ ਤਬਦੀਲੀ ਨਾਲ ਅਮਨ-ਅਮਾਨ ਨੂੰ ਕੋਈ ਖ਼ਤਰਾ ਨਹੀਂ: ਬਾਦਲ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਸਿੱਖ ਸਿਆਸੀ ਕੈਦੀਆਂ ਨੂੰ ਭਾਰਤ ਦੀਆਂ ਵੱਖ-ਵੱਖ ਜੇਲਾਂ ਤੋਂ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਨ ਦੇ ਮਸਲੇ ‘ਤੇ ਕਾਂਗਰਸ ਵੱਲੋਂ ਪੰਜਾਬ ਦੇ ਅਮਨ-ਅਮਾਨ ਨੂੰ ਖ਼ਤਰੇ ਦੇ ਪਾਏ ਜਾ ਰਹੇ ਰੌਲੇ ਨੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਧਾਰਹੀਣ ਦੱਸਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਇਸ ਮੁੱਦੇ ‘ਤੇ ਇਕ ਹੀ ਰਾਇ ਹੈ ।
ਪ੍ਰੋ. ਭੁੱਲਰ ਦੇ ਘਰ ਦੀ ਸੰਗਤਾਂ ਨੇ ਸਫਾਈ ਕਰਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਖੇ ਵਿਖੇ ਉਨ੍ਹਾਂ ਦੀ ਸਿਹਤਯਾਬੀ ਲਈ ਕੀਤੀ ਅਰਦਾਸ

ਪਿੱਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਦਰਤੀ ਤੋਂ ਦੂਰ ਦਿੱਲੀ ਦੀ ਤਿਹਾੜ ਜੇਲ ਵਿੱਵ ਬੰਦਪ੍ਰੋ . ਦਵਿੰਦਰਪਾਲ ਸਿੰਘ ਦੇ ਪੰਜਾਬ ਵਿੱਚ ਆਉਣ ਨਾਲ ਜਿੱਥੇ ਉਹਨਾਂ ਦੇ ਤੰਦਰੁਸਤ ਹੋਣ ਦੀ ਆਸ ਜਾਗੀ ਹੈ, ਉਥੇ ਕੁੱਝ ਦਿਨਾਂ ਤੱਕ ਉਹਨਾਂ ਨੂੰ ਪੈਰੋਲ ਮਿਲਣ ਦੀ ਵੀ ਆਸ ਹੈ।ਪ੍ਰੋ. ਭੁੱਲਰ ਦੀ ਪੈਰੋਲ ‘ਤੇ ਰਿਹਾਈ ਦੀ ਸੰਭਾਵਨਾ ਨੂੰ ਧਿਆਨ ‘ਚ ਰੱਖਦੇ ਹੋਏ ਬਾਬਾ ਹਰਦੀਪ ਸਿੰਘ ਦੀ ਅਗਵਾਈ ‘ਚ ਸੰਗਤਾਂ ਵੱਲੋਂ ਪਿੰਡ ਦਿਆਲਪੁਰਾ ਭਾਈਕਾ ਵਿਖੇ ਸਥਿਤ ਪ੍ਰੋ. ਭੁੱਲਰ ਦੇ ਘਰ ਦੀ ਸਫਾਈ ਕੀਤੀ ।
ਪ੍ਰੋ: ਭੁੱਲਰ ਨਾਲ ਪਤਨੀ ਨੇ ਕੀਤੀ ਹਸਪਤਾਲ ਵਿਚ ਮੁਲਾਕਾਤ

ਦਿੱਲੀ ਦੀ ਤਿਹਾੜ ਜੇਲ੍ਹ ਤੋਂ ਤਬਦੀਲ ਕਰਕੇ ਅੰਮਿ੍ਤਸਰ ਲਿਆਂਦੇ ਗਏ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਭੁੱਲਰ ਉਸ ਨੂੰ ਮਿਲਣ ਲਈ ਸਥਾਨਕ ਵਿਵੇਕਾਨੰਦ ਇਲਾਜ ਕੇਂਦਰ ਵਿਖੇ ਪਹੁੰਚੀ ।
ਪ੍ਰੋ. ਭੁੱਲਰ ਤੋਂ ਬਾਅਦ ਗੁਰਦੀਪ ਸਿੰਘ ਖੇੜਾ ਨੂੰ ਪੰਜਾਬ ਦੀ ਜੇਲ ਵਿੱਚ ਬਦਲਣ ਦਾ ਰਸਤਾ ਹੋਇਆ ਸਾਫ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦਿੱਲੀ ਦੀ ਤਿਹਾੜ ਜੇਲ ਤੋਂ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਬਦਲਣ ਮਗਰੋਂ ਕਰਨਾਟਕ ਦੀ ਜੇਲ ਗੁਲਬਰਗਾ ਜੇਲ ਵਿੱਚ ਬੰਦ ਗੁਰਦੀਪ ਸਿੰਘ ਖੇੜਾ ਨੂੰ ਪੰਜਾਬ ਦੀ ਜੇਲ ਵਿੱਚ ਜਲਦੀ ਬਦਲਣ ਦੀ ਸੰਭਾਵਨਾ ਹੈ।
ਦੁੱਖ ਅਜਰ ਨੂੰ ਜਰਣ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ …

-ਐਡਵੋਕੇਟ ਜਸਪਾਲ ਸਿੰਘ ਮੰਝਪੁਰਪੰਜਾਬ ਸਰਕਾਰ ਨੇ ਆਖਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ 21 ਸਾਲ ਤੋਂ ਵੱਧ ਸਮਾਂ ਗੁਰੂ-ਵਰੋਸਾਈ ਧਰਤ ਪੰਜਾਬ ਤੋਂ ਦੂਰ ਤਿਹਾੜ ਜੇਲ੍ਹ ਦਿੱਲੀ ਵਿਚ ਨਜ਼ਰਬੰਦ ਰਹਿਣ ਤੋਂ ਗੁਰੂ ਰਾਮਦਾਸ ਪਾਤਸ਼ਾਹ ਦੀ ਧਰਤੀ ਸ੍ਰੀ ਅੰਮ੍ਰਿਤਸਰ ਵਿਖੇ ਲਿਆਉਂਣਾ ਕੀਤਾ ਹੈ। 21 ਸਾਲ ਦਾ ਸਮਾਂ ਬੜਾ ਲੰਮਾ ਹੁੰਦਾ ਹੈ ਅਤੇ ਇਕ ਪੀੜੀ ਦਾ ਫਾਸਲਾ ਪੈ ਜਾਂਦਾ ਹੈ।ਭਾਵੇਂ ਕਿ ਇਹ ਫੈਸਲਾ ਟਰਾਂਸਫਰ ਆਫ ਪਰਿਜ਼ਨਰ ਐਕਟ 1950 ਦੀ ਧਾਰਾ 3 ਤਹਿਤ ਕੀਤਾ ਗਿਆ ਹੈ ਪਰ ਇਸ ਵਿਚ ਸਿਆਸਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਪ੍ਰੋ. ਭੁੱਲਰ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ

ਲੰਮੇ ਸਮੇ ਤੋਂ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਜ ਬਾਅਦ ਦੁਪਿਹਰ ਅੰਮ੍ਰਿਤਸਰ ਦੀ ਗੁਮਟਾਲਾ ਜੇਲ ਵਿੱਚ ਦਿੱਲੀ ਤੋਂ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਲਿਆਦਾ ਗਿਆ।ਪ੍ਰੋ. ਭੁੱਲਰ ਨੂੰ ਅੱਜ ਪੰਜਾਬ ਲਿਆਉਣ ਤੋਂ ਪਹਿਲਾਂ ਕਲ ਦਿੱਲੀ ਦੇ ਸਵਾਮੀ ਦਇਆਨੰਦ ਹਸਪਤਾਲ ‘ਚ ਡਾਕਟਰੀ ਜਾਂਚ ਕੀਤੀ ਗਈ ਸੀ।
ਭਾਜਪਾ ਨੇ ਸਿੱਖ ਰਾਜਸੀ ਕੈਦੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਬਦਲਣ ਦੀ ਕਾਰਵਾਈ ਦੀ ਕੀਤੀ ਵਿਰੋਧਤਾ

ਪੰਜਾਬ ਦੀ ਸੱਤਾ ਵਿੱਚ ਬਾਦਲ ਦਲ ਦੀ ਭਾਈਵਾਲ ਪਾਰਟੀ ਬੀਜੇਪੀ ਨੇ ਪੰਜਾਬ ਸਰਕਾਰ ਵੱਲੋਂ ਬਾਹਲਰੇ ਸੂਬਿਆਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਤਬਦੀਲ ਕਰਨ ਦੀ ਸ਼ੁਰੂ ਕੀਤੀ ਕਾਰਵਾਈ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਜੇਲ ਵਿੱਚ ਅੱਜ ਭੇਜਣ ਦੀ ਸੰਭਾਵਨਾ

ਸਿੱਖ ਰਾਜਸੀ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਕੱਲ੍ਹ ਸ਼ੁੱਕਰਵਾਰ ਨੂੰ ਅੰਮਿ੍ਤਸਰ ਦੀ ਕੇਂਦਰੀ ਜੇਲ੍ਹ ਭੇਜਿਆ ਜਾ ਸਕਦਾ ਹੈ ।ਉਹ ਉਮਟ ਕੈਦ ਦੀ ਸਜ਼ਾ ਭੁਗਤ ਰਹੇ ਹਨ ਅਤੇ ਪਿੱਛਲੇ ਲੰਮੇ ਸਮੇਂ ਤੋਂ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਹਨ। ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇਬੈਠੇ ਬਾਪੂ ਸੂਰਤ ਸਿੰਘ ਅਤੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਬਣੀ ਸੰਘਰਸ਼ ਕਮੇਟੀ ਦੇ ਯਤਨਾ ਸਦਕਾ ਉਨ੍ਹਾਂ ਦੀ ਪੰਜਾਬ ਵਿੱਚ ਜੇਲ ਬਦਲੀ ਹੋਣ ਜਾ ਰਹੀ ਹੈ।
ਪੰਜਾਬ ਸਰਕਾਰ ਨੇ ਪ੍ਰੋ. ਭੁੱਲਰ ਦੀ ਜੇਲ ਬਦਲੀ ਦਾ ਰਸਤਾ ਸਾਫ ਕੀਤਾ

ਦਿੱਲੀ ਦੀ ਤਿਹਾੜ ਜੇਲ ਵਿੱਚ ਟਾਡਾ ਕਾਨੂੰਨ ਤਹਿਤ ਉਮਰ ਕੈਦ ਸਜ਼ਾ ਅਧੀਨ ਬੰਦ ਸਿੱਖ ਰਾਜਸੀਕੈਦੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਤਿਹਾੜ ਜੇਲ ਤੋਂ ਪੰਜਾਬ ਦੀ ਅੰਮ੍ਰਤਸਰ ਜੇਲ ਵਿੱਚ ਤਬਦੀਲੀ ਨੂੰ ਪੰਜਾਬ ਦੇ ਜੇਲ ਵਿੱਭਾਗ ਨੇ “ਇਤਰਾਜ਼ ਨਹੀ” ਪੱਤਰ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਉਸਨੂੰ ਪ੍ਰੋ. ਭੁੱਲਰ ਦੀ ਪੰਜਾਬ ਵਿੱਵ ਜੇਲ ਬਦਲੀ ‘ਤੇ ਕੋਈ ਇਤਰਾਜ਼ ਨਹੀਂ ਹੈ।
ਪ੍ਰੋ: ਭੁੱਲਰ ਨੂੰ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕਰਨ ‘ਤੇ ਕੋਈ ਇਤਰਾਜ਼ ਨਹੀ: ਕੇਜਰੀਵਾਲ

ਦਿੱਲੀ ਦੀ ਤਿਹਾੜ ਜੇਲ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਿੱਖ ਰਾਜਸੀ ਕੈਦੀ ਪ੍ਰ; ਦਵਿੰਦਰਪਾਲ ਸਿੰਘ ਭੁੱਲਰ ਦੀ ਦਿੱਲੀ ਤੋਂ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਤਬਦੀਲੀ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿਮਘ ਬਾਦਲ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਪ੍ਰੋ: ਭੁੱਲਰ ਦੀ ਜੇਲ ਤਬਦੀਲੀ ਬਾਰੇ ਕੋਈ ਇਤਰਾਜ਼ ਨਹੀਂ।
