Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦੁੱਖ ਅਜਰ ਨੂੰ ਜਰਣ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ …

ਦੁੱਖ ਅਜਰ ਨੂੰ ਜਰਣ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ …

ਪੰਜਾਬ ਸਰਕਾਰ ਨੇ ਆਖਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ 21 ਸਾਲ ਤੋਂ ਵੱਧ ਸਮਾਂ ਗੁਰੂ-ਵਰੋਸਾਈ ਧਰਤ ਪੰਜਾਬ ਤੋਂ ਦੂਰ ਤਿਹਾੜ ਜੇਲ੍ਹ ਦਿੱਲੀ ਵਿਚ ਨਜ਼ਰਬੰਦ ਰਹਿਣ ਤੋਂ ਗੁਰੂ ਰਾਮਦਾਸ ਪਾਤਸ਼ਾਹ ਦੀ ਧਰਤੀ ਸ੍ਰੀ ਅੰਮ੍ਰਿਤਸਰ ਵਿਖੇ ਲਿਆਉਂਣਾ ਕੀਤਾ ਹੈ। 21 ਸਾਲ ਦਾ ਸਮਾਂ ਬੜਾ ਲੰਮਾ ਹੁੰਦਾ ਹੈ ਅਤੇ ਇਕ ਪੀੜੀ ਦਾ ਫਾਸਲਾ ਪੈ ਜਾਂਦਾ ਹੈ।ਭਾਵੇਂ ਕਿ ਇਹ ਫੈਸਲਾ ਟਰਾਂਸਫਰ ਆਫ ਪਰਿਜ਼ਨਰ ਐਕਟ 1950 ਦੀ ਧਾਰਾ 3 ਤਹਿਤ ਕੀਤਾ ਗਿਆ ਹੈ ਪਰ ਇਸ ਵਿਚ ਸਿਆਸਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

bhullar free bhullarਪ੍ਰੋ. ਭੁੱਲਰ ਜੀ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਨੇ ਅਕਤੂਬਰ 2014 ਵਿਚ ਪ੍ਰੋ. ਭੁੱਲਰ ਨੂੰ ਪੰਜਾਬ ਅਤੇ ਵਿਸੇਸ਼ ਕਰਕੇ ਅੰਮ੍ਰਿਤਸਰ ਜੇਲ੍ਹ ਵਿਚ ਤਬਦੀਲ ਕਰਨ ਲਈ ਪੱਤਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਪੱਤਰ ਲਿਖਿਆ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਹੋਈ ਅਤੇ ਆਖਰ ਸਾਰੀਆਂ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਅੱਜ ਪ੍ਰੋ. ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਲਿਆਂਦਾ ਗਿਆ।

ਜਿਕਰਯੋਗ ਹੈ ਕਿ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਨੂੰ  ਜਨਵਰੀ 1995 ਵਿਚ ਜਰਮਨੀ ਸਰਕਾਰ ਨੇ ਸਿਆਸੀ ਸ਼ਰਨ ਦੇਣ ਦੀ ਥਾਂ ਡਿਪੋਰਟ ਕਰਕੇ ਲੁਫਥਾਨਸਾ ਏਅਰਵੇਜ਼ ਦੀ ਫਲਾਈਟ ਨੰਬਰ ਲ਼੍ਹ-760 ਰਾਹੀਂ ਭਾਰਤ ਵਾਪਸ ਭੇਜ ਦਿੱਤਾ ਸੀ ਅਤੇ 19 ਜਨਵਰੀ 1995 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਵਾਈ ਅੱਡਾ ਪੁਲਿਸ ਅਥਾਰਟੀ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਜਾਅਲੀ ਪਾਸਪੋਰਟ ਦੇ ਕਾਰਨ ਐੱਫ. ਆਈ. ਆਰ ਨੰਬਰ 22 ਅਧੀਨ ਧਾਰਾ 419, 420, 468,ਤੇ 471 ਆਈ.ਪੀ.ਸੀ ਤੇ 12 ਪਾਸਪੋਰਟ ਐਕਟ ਅਧੀਨ ਕੇਸ ਦਰਜ਼ ਕੀਤਾ ਗਿਆ ਤੇ ਦਰਸਾਇਆ ਗਿਆ ਕਿ ਉਹਨਾਂ ਨੇ ਕਈ ਕੇਸਾਂ ਵਿਚ ਆਪਣੀ ਮੌਜੂਦਗੀ ਦੱਸੀ ਜਿਸ ਵਿਚ  11 ਸਤੰਬਰ 1993 ਨੂੰ ਮਨਿੰਦਰਜੀਤ ਬਿੱਟੇ ‘ਤੇ ਹੋਇਆ ਹਮਲਾ ਵੀ ਸ਼ਾਮਲ ਸੀ ਅਤੇ ਇਸੇ ਕਾਰਨ ਉਹਨਾਂ ਨੂੰ ਇਸ ਕੇਸ ਦੀ ਜਾਂਚ ਕਰ ਰਹੇ ਇਕ ਏ.ਸੀ.ਪੀ. ਦੇ ਹਵਾਲੇ ਕਰ ਦਿੱਤਾ ਗਿਆ ਤੇ ਕੇਸ ਵਿਚ ਫਸਾ ਦਿੱਤਾ ਗਿਆ ਜਿਸਦੇ ਫੈਸਲੇ ਵਜੋਂ 25 ਅਗਸਤ 2001 ਨੂੰ ਦਿੱਲੀ ਦੀ ਟਾਡਾ ਕੋਰਟ ਵਲੋਂ ਫਾਂਸੀ ਦੀ ਸਜ਼ਾ ਦਿੱਤੀ ਗਈ ਜਿਸਨੂੰ ਸੁਪਰੀਮ ਕੋਰਟ ਨੇ 2:1 ਦੇ ਬਹੁਮਤ ਨਾਲ 22 ਮਾਰਚ 2002 ਨੂੰ ਸਹੀ ਕਰਾਰ ਦਿੱਤਾ ਅਤੇ 19 ਦਸੰਬਰ 2002 ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰੋ. ਭੁੱਲਰ ਜੀ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਦੀ ਪਟੀਸ਼ਨ ਪਾਈ ਗਈ ਅਤੇ ਅੰਤ 26 ਮਈ 2011 ਨੂੰ ਭਾਰਤ ਦੀ ਰਾਸ਼ਰਟਪਤੀ ਪ੍ਰਤਿਭਾ ਪਾਟਲ ਨੇ ਇਹ ਅਪੀਲ ਖਾਰਜ਼ ਕਰਨ ਦਾ ਫੈਸਲਾ ਦਿੱਤਾ ਸੀ ਭਾਵੇਂ ਕਿ ਪ੍ਰੋ. ਸਾਹਿਬ ਦਸੰਬਰ 2010 ਤੋਂ ਦਿੱਲੀ ਦੀ ਮਨੁੱਖੀ ਵਿਵਹਾਰ ਤੇ ਸਇੰਸਜ਼ ਸੰਸਥਾ ਵਿਚ ਇਲਾਜ ਲਈ ਨਜ਼ਰਬੰਦ ਸਨ।ਅਤੇ ਅੰਤ 31 ਮਾਰਚ 2014 ਨੂੰ ਸੁਪਰੀਮ ਕੋਰਟ ਵਲੋਂ ਪ੍ਰੋ. ਭੁੱਲਰ ਦੀ ਪਤਨੀ ਬੀਬੀ ਨਵਨੀਤ ਕੌਰ ਵਲੋਂ ਪਾਈ ਰਿੱਟ ਉਪਰ ਫੈਸਲਾ ਦਿੰਦਿਆਂ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ ਸੀ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਪੜ੍ਹ-ਸੁਣ ਕੇ ਇਕ ਛੋਟੇ ਜਿਹੇ ਕੱਦ ਵਾਲੇ ਵਿਅਕਤੀ ਦਾ ਭਰਵੀਂ ਦਾਹੜੀ ਵਾਲ ਰੂਹਾਨੀ ਚੇਹਰਾ ਸਾਹਮਣੇ ਆ ਜਾਂਦਾ ਹੈ ਜਿਸਦੀਆਂ ਅੱਖਾਂ ਵਿਚ ਸਰਬੱਤ ਦੇ ਭਲੇ ਲਈ ਸੰਘਰਸ਼ ਦਾ ਜਲਾਲ ਤੇ ਮੁੱਖ ਵਿਚ ਮਿੱਠੀ ਬਾਣੀ ਹੋਵੇ।ਜੇਲ੍ਹ ਕਰਮਚਾਰੀ ਪ੍ਰੋ. ਭੁੱਲਰ ਨੂੰ ਬਾਬਾ ਜੀ ਕਹਿ ਕੇ ਸੰਬੋਧਤ ਹੁੰਦੇ ਹਨ ਅਤੇ ਜਦੋਂ ਵੀ ਕੋਈ ਜੇਲ੍ਹ ਕਰਮਚਾਰੀ ਜੋ ਪ੍ਰੋ. ਭੁੱਲਰ ਦੀ ਸੇਵਾ ਵਿਚ ਰਿਹਾ ਹੋਵੇ ਮਿਲਦਾ ਹੈ ਤਾਂ ਉਹ ਉਹਨਾਂ ਦੇ ਗੁਣ-ਗਾਣ ਗਾਉਂਦਾ ਥੱਕਦਾ ਨਹੀਂ ਕਿ ਵੋਹ ਤੋਂ ਬਹੁਤ ਭਲੇ ਹੈ, ਸਹੀ ਰੂਪ ਮੇਂ ਸੰਤ ਹੈ ਵੋਹ, ਕਭੀ ਕਿਸੀ ਕੋ ਬੁਰਾ ਨਹੀਂ ਬੋਲਤੇ ਔਰ ਹਮੇਸ਼ਾ ਗੁਰਬਾਣੀ ਪੜ੍ਹਤੇ ਰਹਿਤੇ ਹੈ।… ਕਈਆਂ ਦਾ ਤਾਂ ਕਹਿਣਾ ਹੈ ਕਿ ਉਹ ਲਗਾਤਾਰ 20-20 ਘੰਟੇ ਸਿਮਰਨ ਕਰਦੇ ਰਹੇ ਹਨ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਚਲਾਈ ਗਈ ਦਸਤਖਤੀ ਮੁਹਿੰਮ ਤਹਿਤ ਫਤਹਿਗੜ੍ਹ ਸਾਹਿਬ ਵਿਖੇ 25 ਦਸੰਬਰ 2009 ਨੂੰ ਦਸਤਖਤ ਕਰਦੇ ਹੋਏ ਪ੍ਰੋ. ਭੁੱਲਰ ਦੇ ਮਾਤਾ ਉਪਕਾਰ ਕੌਰ।
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਚਲਾਈ ਗਈ ਦਸਤਖਤੀ ਮੁਹਿੰਮ ਤਹਿਤ ਫਤਹਿਗੜ੍ਹ ਸਾਹਿਬ ਵਿਖੇ 25 ਦਸੰਬਰ 2009 ਨੂੰ ਦਸਤਖਤ ਕਰਦੇ ਹੋਏ ਪ੍ਰੋ. ਭੁੱਲਰ ਦੇ ਮਾਤਾ ਉਪਕਾਰ ਕੌਰ।

ਪ੍ਰੋ. ਭੁੱਲਰ ਜੀ ਦੇ ਮਾਤਾ ਜੀ ਮਾਤਾ ਉਪਕਾਰ ਕੌਰ ਹੁਰਾਂ ਨਾਲ ਕਈ ਵਾਰ ਮੁਲਾਕਾਤ ਹੋਈ ਤਾਂ ਉਹਨਾਂ ਦੱਸਿਆ ਕਿ ਭੁੱਲਰ ਸਾਹਿਬ ਦਾ ਸੁਭਾਅ ਜਿਆਦਾ ਬੋਲਣ ਦਾ ਕਦੇ ਰਿਹਾ ਹੀ ਨਹੀਂ ਤੇ ਉਹ ਜਿੱਥੇ ਪੜਾਈ ਵਿਚ ਹੁਸ਼ਿਆਰ ਸੀ ਉੱਥੇ ਹਾਕੀ ਦਾ ਵੀ ਵਧੀਆ ਖਿਡਾਰੀ ਸੀ।ਮਾਤਾ ਜੀ ਜਿਆਦਾ ਕਰਕੇ ਪ੍ਰੋ. ਭੁੱਲਰ ਨੂੰ ਭੁੱਲਰ ਸਾਹਿਬ ਕਹਿ ਕੇ ਸੰਬੋਧਤ ਹੁੰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਮਾਂ ਹੋਣ ਦੇ ਬਾਵਜੂਦ ਆਪਣੇ ਪੁੱਤਰ ਦਾ ਕਿੰਨਾ ਸਨਮਾਨ ਕਰਦੇ ਹਨ।

ਬੀਬੀ ਨਵਨੀਤ ਕੌਰ
ਬੀਬੀ ਨਵਨੀਤ ਕੌਰ

ਪ੍ਰੋ. ਭੁੱਲਰ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਦਾ ਤਪ ਵੀ ਮਿਸਾਲੀ ਹੈ ਕਿਉਂਕਿ ਉਹਨਾਂ ਦੇ ਵਿਆਹ ਸਤੰਬਰ 1994 ਤੋਂ ਤਕਰੀਬਨ 10-15 ਦਿਨਾਂ ਬਾਅਦ ਹੀ ਪੁਲਿਸ ਦੀਆਂ ਡਾਰਾਂ ਪ੍ਰੋ. ਭੁੱਲਰ ਨੂੰ ਭਾਲਦੀਆਂ ਫਿਰ ਰਹੀਆਂ ਸਨ ਅਤੇ ਦਸੰਬਰ 1994 ਵਿਚ ਪ੍ਰੋ. ਭੁੱਲਰ ਜਰਮਨੀ ਚਲੇ ਗਏ ਜਿੱਥੋਂ ਉਹਨਾਂ ਨੂੰ ਜਨਵਰੀ 1995 ਵਿਚ ਡਿਪੋਟਰਟ ਕਰ ਦਿੱਤਾ ਗਿਆ ਅਤੇ ਬੀਬੀ ਜੀ ਨੇ ਅਕਾਲ ਪੁਰਖ ਦਾ ਓਟ-ਆਸਰਾ ਲੈ ਕੇ ਇਕ ਸਿਰੜ ਭਰਿਆ ਸਮਾਂ ਬਤੀਤ ਕੀਤਾ।

ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ( ਫਾਈਲ ਫੋਟੋ)
ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ( ਫਾਈਲ ਫੋਟੋ)

ਜਦੋਂ ਮੈਂ ਪ੍ਰੋ. ਭੁੱਲਰ ਨੂੰ ਮਿਲਣ ਤਿਹਾੜ ਜੇਲ੍ਹ ਗਿਆ ਤਾਂ ਉਹਨਾਂ ਦੀਆਂ ਅੱਖਾਂ ਵਿਚ ਅਜਬ ਚਮਕ ਦੇਖੀ ਤੇ ਉਹਨਾਂ ਬੜੀ ਆਸ ਪ੍ਰਗਟਾਈ ਕਿ ਨੌਜਵਾਨ ਸਿੱਖ ਹਿੱਤਾਂ ਲਈ ਵਿੱਦਿਆ ਨਾਲ ਲੈੱਸ ਹੋ ਕੇ  ਸੰਘਰਸ਼ ਨੂੰ ਨਵੀਆਂ ਲੀਹਾਂ ਤੇ ਤੋਰਨਗੇ।

ਪ੍ਰੋ. ਭੁੱਲਰ ਨੂੰ ਫਾਂਸੀ ਦੀ ਸਜ਼ਾ ਉਪਰ ਜਦੋਂ ਸੁਪਰੀਮ ਕੋਰਟ ਨੇ ਸਹੀ ਪਾਈ ਤਾਂ ਪ੍ਰੋ. ਭੁੱਲਰ ਰਾਸ਼ਟਰਪਤੀ ਕੋਲ ਅਪੀਲ ਲਈ ਸਹਿਮਤ ਨਹੀ ਸਨ ਹੋ ਰਹੇ।ਉਹ ਰਾਸ਼ਟਰਪਤੀ ਕੋਲ ਅਪੀਲ ਨਾ ਪਾਉਂਣ ਲਈ ਬਜ਼ਿੱਦ ਸਨ ਤੇ ਇਸ ਸਬੰਧੀ ਨਾ ਤਾਂ ਆਪਣੇ ਮਾਤਾ ਤੇ ਨਾ ਹੀ ਆਪਣੀ ਪਤਨੀ ਦੀ ਗੱਲ ਸੁਣ ਰਹੇ ਸਨ ਤਾਂ ਪੰਥਕ ਦਰਦੀਆਂ ਤੇ ਜਥੇਬੰਦੀਆਂ ਵਲੋਂ ਸਮੇਂ ਨੂੰ ਵਿਚਾਰਦਿਆਂ ਉਹਨਾਂ ਨੂੰ ਰਾਸ਼ਟਰਪਤੀ ਕੋਲ ਅਪੀਲ ਪਾਉਂਣ ਲਈ ਰਾਜ਼ੀ ਕੀਤਾ ਤੇ ਐਨ ਆਖਰੀ ਮੌਕੇ ਉਹਨਾਂ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਅਪੀਲ ਰਾਸ਼ਟਰਪਤੀ ਕੋਲ ਪਾਈ ਗਈ। ਰਾਸ਼ਟਰਪਤੀ ਕੋਲ ਅਪੀਲ ਪਾ ਕੇ ਵੀ ਉਹਨਾਂ ਨੇ ਕਦੇ ਰਹਿਮ ਦੀ ਆਸ ਨਹੀਂ ਰੱਖੀ ਤੇ ਨਾ ਹੀ ਇਹ ਉਹਨਾਂ ਦਾ ਨਿੱਜੀ ਜਾਂ ਪਰਿਵਾਰਕ ਫੈਸਲਾ ਸੀ ਪਰ ਜਥੇਬੰਦੀਆਂ ਤੇ ਪਿਆਰੇ ਮਿੱਤਰਾਂ ਦੇ ਹੁਕਮ ਅੱਗੇ ਸਿਰ ਝੁਕਾ ਦਿੱਤਾ।ਸਭ ਤੋਂ ਵੱਡੀ ਗੱਲ ਹੈ ਕਿ ਭਾਰਤੀ ਕਾਨੂੰਨ ਮੁਤਾਬਕ ਵੀ ਪ੍ਰੋ. ਭੁੱਲਰ ਨੂੰ ਫਾਂਸੀ ਸਹੀ ਨਹੀਂ ਕਹੀ ਜਾ ਸਕਦੀ ਤੇ ਕੌਮਾਂਤਰੀ ਪੱਧਰ ਉੱਤੇ ਵੀ ਇਹ ਗੱਲ ਮੰਨੀ ਜਾ ਚੁੱਕੀ ਹੈ।

ਪ੍ਰੋ. ਭੁੱਲਰ ਨੇ ਕਦੇ ਕਿਸੇ ਕਿਸਮ ਦੀ ਅਖਬਾਰੀ ਬਿਆਨਬਾਜ਼ੀ ਨਹੀਂ ਕੀਤੀ ਨਾ ਹੀ ਉਹਨਾਂ ਕਦੇ ਆਪਣਾ ਆਪ ਜਤਾਇਆ ਕਿ ਮੈਂ ਕੋਈ ਪੰਥ ਦਾ ਬਹੁਤ ਵੱਡਾ ਸੇਵਾਦਾਰ ਹਾਂ। ਉਹ ਤਾਂ ਕਹਿੰਦੇ ਹਨ ਕਿ ਅਸੀਂ ਤਾਂ ਅਪਣਾ ਸਿੱਖ ਹੋਣ ਦਾ ਫਰਜ਼ ਅਦਾ ਕੀਤਾ ਹੈ ਅਤੇ ਇਹ ਕਿਸੇ ਉਪਰ ਕੋਈ ਅਹਿਸਾਨ ਨਹੀਂ ਕੀਤਾ, ਉਹਨਾਂ ਜਾਂ ਉਹਨਾਂ ਦੇ ਪਰਿਵਾਰ ਨੇ ਕਦੇ ਪੰਥ ਜਾਂ ਸੰਘਰਸ਼ ਦੇ ਨਾਮ ਉਪਰ ਕਦੇ ਕਿਸੇ ਕੋਲੋਂ ਕੋਈ ਮੰਗ ਨਹੀਂ ਕੀਤੀ ਸਗੋਂ ਉਹਨਾਂ ਨਾਲ ਜੇਲ਼੍ਹ ਵਿਚ ਰਹਿਣ ਵਾਲੇ ਬਾ-ਖੂਬੀ ਜਾਣਦੇ ਹਨ ਕਿ ਉਹਨਾਂ ਦੀਆਂ ਆਪਣੀਆਂ ਨਿੱਜੀ ਲੋੜਾਂ ਬਹੁਤ ਸੀਮਤ ਰਹੀਆਂ ਤੇ ਉਹ ਹਮੇਸ਼ਾਂ ਜਿੱਥੇ ਸਿੱਖ ਬੰਦੀਆਂ ਦੀਆਂ ਨਿੱਜੀ, ਪਰਿਵਾਰਕ ਤੇ ਕਾਨੂੰਨੀ ਲੋੜਾਂ ਲਈ ਫਿਕਰਮੰਦ ਰਹਿੰਦੇ  ਉੱਥੇ ਜੇਲ੍ਹ ਵਿਚ ਬੰਦ ਗਰੀਬ ਲੋਕਾਂ ਤੇ ਇੱਥੋਂ ਤੱਕ ਕਿ ਆਰਥਿਕ ਤੌਰ ਤੇ ਕਮਜ਼ੋਰ ਜੇਲ੍ਹ ਕਰਮਚਾਰੀਆਂ ਦੀਆਂ ਲੋੜਾਂ ਦਾ ਵੀ ਪ੍ਰਬੰਧ ਕਰ ਦਿੰਦੇ।ਪਰਉਪਕਾਰੀ ਸੰਤ ਵਾਲੇ ਸਾਰੇ ਗੁਣ ਉਹਨਾਂ ਵਿਚ ਮੌਜੂਦ ਹਨ।ਆਸ ਹੈ ਕਿ ਉਹ ਜਲਦੀ ਜੇਲ੍ਹ ਤੋਂ ਰਿਹਾ ਹੋ ਕੇ ਹਮੇਸ਼ਾ ਵਾਂਗ ਗੁਰੂ ਭਾਣੇ ਵਿਚ ਆਪਣੀ ਅਗਲੀ ਜਿੰਦਗੀ ਬਤੀਤ ਕਰਨਗੇ। ਅਕਾਲ ਪੁਰਖ ਪਰਮਾਤਮਾ ਸਮੁੱਚੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ। ਇਸ ਮੌਕੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੀ ਕਵਿਤਾ ਦਾ ਇਹ ਬੰਦ ਮੱਲੋ-ਮੱਲੀ ਅੱਖਾਂ ਸਾਹਮਣੇ ਆ ਜਾਂਦਾ ਹੈ:

ਦੂਰ ਚੰਨ ਚਾਨਣੀ ਅੰਦਰ,

ਕੌਣ ਅਜਨਬੀ ਜਾਂਦੇ।

ਲੱਖਾਂ ਭੇਦ ਛੁਪੇ ਜੋ ਸੀਨੇ,

ਚੁੱਪ ਨਾਲ ਗਰਮਾਂਦੇ।

ਕਿਉਂ ਨ ਸੁਣੋਂ ਸਨੇਹੜੇ ਯਾਰੋ,

ਭੇਜ ਰਹੇ ਜੋ ਚਿਰ ਤੋਂ,

ਅੱਗ ਦੇ ਛੰਭ ਚ ਘਿਰੇ ਅਸਾਡੇ,

ਹੰਸ ਪਏ ਦਰਮਾਂਦੇ।

–0–

– ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜਿਲ੍ਹਾ ਕਚਹਿਰੀਆਂ, ਲੁਧਿਆਣਾ
phone: +91-985-540-1843
email: jsmanjhpur (at) gmail (dot) com

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਨਵਾਂਸ਼ਹਿਰ ਦੀ ਵਿਸ਼ੇਸ਼ ਯੂ.ਏ.ਪੀ.ਏ ਅਦਾਲਤ ਨੇ ਤਕਰੀਬਨ 9 ਸਾਲ ਪੁਰਾਣੇ ਮੁਕੰਦਪੁਰ ਕੇਸ ਦਾ ਫੈਸਲਾ ਸੁਣਾਉਂਦਿਆਂ 7 ਵਿਅਕਤੀਆਂ ਨੂੰ ਅੱਤਵਾਦ ਅਤੇ ਸਾਜ਼ਿਸ਼ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਅੱਜ ਭਾਈ ਨਾਰਾਇਣ ਸਿੰਘ ਚੌੜਾ ਦੀ ਜਮਾਨਤ ਮਨਜ਼ੂਰ ਕਰ ਲਈ ਗਈ
ਅੱਜ ਭਾਈ ਨਾਰਾਇਣ ਸਿੰਘ ਚੌੜਾ ਦੀ ਜਮਾਨਤ ਮਨਜ਼ੂਰ ਕਰ ਲਈ ਗਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: