ਪੀ.ਟੀ.ਸੀ. ਅਤੇ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਵਿਚਾਰਨ ਲਈ 17 ਜਨਵਰੀ ਨੂੰ ਕੇਂਦਰੀ ਸਿੰਘ ਸਭਾ, ਸੈਕਟਰ 28, ਚੰਡੀਗੜ੍ਹ ਵਿਖੇ ਇਕੱਰਤਾ ਹੋਵੇਗੀ
ਸਿੱਖ ਸਿਆਸਤ ਦੇ ਸੰਪਾਦਕ ਭਾਈ ਪਰਮਜੀਤ ਸਿੰਘ ਵਲੋਂ ਕੱਲ੍ਹ ਜਲੰਧਰ ਪ੍ਰੈਸ ਕਲੱਬ ਵਿਖੇ ਪ੍ਰੈਸ ਮਿਲਣੀ ਕਰ ਕੇ ਪੀ ਟੀ ਸੀ ਚੈਨਲ ਵੱਲੋ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਤੇ ਹੁਕਮਨਾਮਾ ਸਾਹਿਬ ਨੂੰ ਆਪਣੀ ਬੌਧਿਕ ਜਗੀਰ ਦੱਸ ਕੇ ਉਸ ਦੇ ਪ੍ਰਚਾਰ ਪ੍ਰਸਾਰ ਨੂੰ ਰੋਕੇ ਜਾਣ ਦੇ ਸਾਰੇ ਘਟਨਾਕ੍ਰਮ ਅਤੇ ਤੱਥਾਂ ਤੇ ਚਾਨਣਾ ਪਾਇਆ ਗਿਆ।
• ਬਾਬਾ ਚਰਨ ਸਿੰਘ ਕਾਰ ਸੇਵਾ ਅਤੇ ਪੰਜ ਹੋਰ ਸਿੱਖਾਂ ਨੂੰ ਕਤਲ ਕਰਨ ਦੇ ਮਾਮਲੇ ਚ 6 ਪੁਲਿਸ ਵਾਲੇ ਦੋਸ਼ੀ ਕਰਾਰ • ਘਟਨਾ ਦੇ 27 ਸਾਲ ਬਾਅਦ ਆਇਆ ਫੈਸਲਾ • ਬਾਬਾ ਚਰਨ ਸਿੰਘ ਤੇ ਉਨ੍ਹਾਂ ਦੇ 5 ਹੋਰ ਰਿਸ਼ਤੇਦਾਰਾਂ ਨੂੰ ਪੁਲਿਸ ਨੇ 1993 ਵਿੱਚ ਜਬਰੀ ਚੁੱਕ ਅਤੇ ਫਿਰ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ • ਬਾਬਾ ਚਰਨ ਸਿੰਘ ਨੂੰ ਦੋ ਜਿਪਸੀਆਂ ਨਾਲ ਬੰਨ੍ਹ ਕੇ ਸ਼ਹੀਦ ਕੀਤਾ ਗਿਆ ਸੀ
• ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਵਿੱਚ ਹੀ ਸਿੱਖ ਸੁਰੱਖਿਅਤ ਨਹੀਂ ਹਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਟਿੱਪਣੀ ਕੀਤੀ • ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਭਾਜਪਾ ਤੋਂ ਨਾਤਾ ਤੋੜ ਲੈਣਾ ਚਾਹੀਦਾ ਹੈ • ਕਿਉਂਕਿ ਕੇਂਦਰ ਘੱਟ ਗਿਣਤੀਆਂ ਵਿੱਚ ਸੁਰੱਖਿਆ ਦੀ ਭਾਵਨਾ ਲਿਆਉਣ ਚ ਨਾਕਾਮ ਰਹੀ ਹੈ
• ਅਮਰੀਕਾ ਵਲੋਂ ਇਰਾਕ ਵਿਚ ਹਮਲਾ ਕਰਕੇ ਉੱਚ ਇਰਾਨੀ ਫੌਜੀ ਅਫਸਰ ਨੂੰ ਮਾਰਨ ਤੋਂ ਬਾਅਦ ਅਮਰੀਕਾ-ਇਰਾਨ ਵਿਚ ਤਣਾਅ ਹੋਰ ਵਧਿਆ • ਇਰਾਕ ਦੀ ਸੰਸਦ ਨੇ ਮਤਾ ਪਾਸ ਕਰਕੇ ਅਮਰੀਕੀ ਫੌਜੀਆਂ ਨੂੰ ਇਰਾਕ ਛੱਡਣ ਦਾ ਹੁਕਮ ਜਾਰੀ ਕੀਤਾ • ਇਰਾਕ ਵਿੱਚ ਇਸ ਵਕਤ 5 ਹਜ਼ਾਰ ਦੇ ਕਰੀਬ ਅਮਰੀਕੀ ਫੌਜੀ ਹਨ
• ਨਵੇਂ ਭਾਰਤੀ ਫੌਜ ਐਮ. ਐਮ. ਮੁਖੀ ਨਰਵਾਣੇ ਨੇ ਕਿਹਾ ਕਿ ਚੀਨ ਤੇ ਭਾਰਤੀ ਸਰਹੱਦ ਹਾਲੀ ਤਹਿ ਨਹੀਂ ਹੋਈ • ਚੀਨ ਤੇ ਭਾਰਤ ਦਰਮਿਆਨ ਸਰਹੱਦ ਨਹੀਂ 'ਲਾਈਨ ਆਪ ਐਕਚੁਅਲ ਕੰਟਰੋਲ' (ਅਸਲ ਕਬਜੇ ਵਾਲੀ ਲੀਕ) ਹੈ • ਕਿਹਾ ਜੇ ਇਸ ਲੀਕ 'ਤੇ ਸ਼ਾਂਤੀ ਤੇ ਸਦਭਾਵਨਾ ਰੱਖੀਏ ਤਾਂ ਸਮਾਂ ਪਾ ਕੇ ਸਰਹੱਦ ਦਾ ਮਾਮਲਾ ਹੱਲ ਹੋਣ ਦੇ ਅਸਾਰ ਬਣ ਸਕਦੇ ਹਨ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਵਿਰੁੱਧ ਸ਼੍ਰੋ.ਗੁ.ਪ੍ਰ.ਕ. ਵੱਲੋਂ ਅਦਾਲਤ ਵਿੱਚ ਜਾਣ ਨੂੰ ਸ਼੍ਰੋ.ਅ.ਦ.(ਬਾਦਲ) ਦੀ ਦੋਗਲੀ ਨੀਤੀ ਕਰਾਰ ਦਿੱਤਾ
ਮਹਾਂਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਵਿੱਚ ਅਜੀਤ ਪਵਾਰ ਨੂੰ ਉੱਪ-ਮੁੱਖ ਮੰਤਰੀ ਬਣਾਇਆ ਝਾਰਖੰਡ ਦਾ ਮੁੱਖ ਮੰਤਰੀ ਬਣਦਿਆਂ ਹੀ ਹੇਮੰਤ ਸੋਰੇਨ ਨੇ ਪਤਥਲਗਾਡੀ ਵਿਰੋਧ ਵਿਖਾਵਿਆਂ ਦੌਰਾਨ ਭਾਜਪਾ ਸਰਕਾਰ ਵੱਲੋਂ ਦਰਜ ਕੀਤੇ ਸਾਰੇ ਮੁਕਦਮੇ ਵਾਪਿਸ ਲਏ
• ਉੱਤਰ ਪ੍ਰਦੇਸ਼ ਹੁਣ ਤੱਕ 1113 ਲੋਕ ਗ੍ਰਿਫਤਾਰ ਕੀਤੇ ਅਤੇ 5,558 ਹੋਰ ਹਿਰਾਸਤ ਵਿਚ ਲਏ • ਸੂਬੇ ਦੇ ਹਿਰਾਸਤੀਆਂ ਦੀ ਗਿਣਤੀ ਕਸ਼ਮੀਰ ਨਾਲੋਂ ਵੀ ਵੱਧ • ਬਿਜਲ-ਸੱਥ 'ਤੇ ਜਾਣਕਾਰੀ ਪਾਉਣ ਉੱਤੇ 124 ਮਾਮਲੇ ਦਰਜ, 93 ਲੋਕ ਗ੍ਰਿਫਤਾਰ ਕੀਤੇ • 372 ਨੂੰ ਜਾਇਦਾਦ ਜਬਤ ਕਰਨ ਬਾਬਤ ਨੋਟਿਸ ਭੇਜੇ, ਕਿਹਾ ਹਿੰਸਾ ਤੇ ਭੰਨਤੋਨ ਦਾ ਹਰਜਾਨਾ ਭਰੋ ਨਹੀਂ ਤਾਂ ਜਾਇਦਾਦ ਜਬਤ ਹੋਵੇਗੀ
• ਐੱਨ ਆਰ ਸੀ ਤੋਂ ਬਾਅਦ ਹੁਣ ਐੱਨ.ਪੀ.ਆਰ. ਉੱਪਰ ਨਵੀਂ ਬਹਿਸ ਛਿੜੀ • ਸਰਕਾਰ ਵਿਰੋਧੀਆਂ ਦਾ ਦਾਅਵਾ ਕਿ ਐੱਨ ਪੀ ਆਰ ਜਨਸੰਖਿਆ ਨਾਲ ਨਹੀਂ ਬਲਕਿ ਐਨਆਰਸੀ ਭਾਵ ਨਾਗਰਿਕਤਾ ਰਜਿਸਟਰ ਦੇ ਨਾਲ ਜੁੜਦੀ ਹੈ • ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਦਾਅਵਾ ਕੀਤਾ ਕਿ ਐੱਨ.ਪੀ.ਆਰ ਹੀ ਐੱਨ.ਆਰ.ਸੀ ਦਾ ਅਧਾਰ ਬਣੇਗਾ
« Previous Page — Next Page »