ਚੀਨ ਦੀ ਕੌਮੀ ਸਿਹਤ ਕਮਿਸ਼ਨ ਨੇ 2 ਫਰਵਰੀ ਦੀ ਰੋਜਾਨਾ ਰਿਪੋਰਟ ‘ਚ 2829 ਨਵੇ ਕੇਸਾ ਦੀ ਪੁਸ਼ਟੀ ਕਤੀ
ਸਰਵੇਖਣ ਮੁਤਾਬਕ 56.6% ਲੋਕਾਂ ਨੇ ਮੰਨਿਆ ਵਧਦੀ ਮਹਿੰਗਾਈ ਅਤੇ ਅਰਥਚਾਰੇ ਦੀ ਮੰਦੀ ਨੇ ਜਿੰਦਗੀ ਬਦ ਤੋਂ ਬਦਤਰ ਬਣਾ ਦਿੱਤੀ ਹੈ
ਭਾਰਤੀ ਉਪਮਹਾਂਦੀਪ ਸਮੇਤ 15 ਦੇਸ਼ਾਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ।
• ਚੀਨੀ ਫੌਜ ਨੇ ਭਾਰਤ ਦੀ ਸਰਹੱਦ ਨਾਲ ਲੱਗਦੇ ਉੱਚਾਈ ਵਾਲੇ ਤਿੱਬਤੀ ਖੇਤਰ ਵਿੱਚ ਵੱਡਾ ਫੌਜੀ ਮਸ਼ਕ ਸ਼ੁਰੂ ਕੀਤੀ • ਚੀਨੀ ਫੌਜ ਦੀ ਮਸ਼ਕ ਦੌਰਾਨ ਹਲਕੇ ਲੜਾਕੂ ਟੈਂਕ ਹੈਲੀਕਾਪਟਰ ਬਖਤਰਬੰਦ ਗੱਡੀਆਂ ਭਾਰੀ ਤੋਪਖਾਨਾ ਅਤੇ ਜਹਾਜ਼ਾਂ ਨੂੰ ਮਾਰਨ ਵਾਲੀਆਂ ਮਿਜ਼ਾਈਲਾਂ ਤੈਨਾਤ ਕੀਤੀਆਂ
ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵੱਲੋਂ ਕਸ਼ਮੀਰ ਦੀ ਸਰਹੱਦ ਉੱਤੇ ਇੱਕ ਦੂਜੇ ਵੱਲ ਲੰਘੇ ਕਈ ਦਿਨਾਂ ਤੋਂ ਗੋਲੀਬਾਰੀ ਕੀਤੀ ਜਾ ਰਹੀ ਹੈ। ਇਸ ਗੋਲੀਬਾਰੀ ਵਿੱਚ ਦੋਵੇਂ ਪਾਸੇ ਫੌਜੀਆਂ ਅਤੇ ਆਮ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ।
ਵਿਗਿਆਨੀਆਂ ਦੀ ਧਰਤੀ ਤੋਂ ਬਿਨਾ ਹੋਰਨਾਂ ਥਾਵਾਂ ਉੱਤੇ ਜੀਵਨ ਦੀਆਂ ਸੰਭਾਵਨਾਵਾਂ ਦੀ ਭਾਲ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਚੀਨ ਵੱਲੋਂ ਚੰਨ ਉੱਤੇ ਪੁੰਗਰਾਈ ਗਈ ਕਪਾਹ ਦੀ ਫੋਟ ਇਕੋ ਰਾਤ ਚ ਹੀ ਕੁਮਲਾਅ ਕੇ ਸੁੱਕ ਗਈ।
ਸਿੱਕਮ ਦੀ ਚੀਨ ਨਾਲ ਲਗਦੀ ਸਰਹੱਦ 'ਤੇ ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਹੇ ਚੀਨ-ਭਾਰਤ ਵਿਵਾਦ 'ਚ ਅੱਜ ਇਕ ਨਵਾਂ ਮੋੜ ਆਇਆ ਹੈ। ਚੀਨ ਵਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਭਾਰਤ ਪਹਿਲਾਂ ਆਪਣੇ ਫੌਜੀ ਪਿੱਛੇ ਹਟਾਏ ਫਿਰ ਹੀ ਕੋਈ ਗੱਲ ਹੋਏਗੀ।
ਮੁੱਖ ਲੜਾਕੂ ਟੈਂਕ ਟੀ-90 'ਚ ਤਕਨੀਕੀ ਖਾਮੀ ਆਉਣ ਤੋਂ ਬਾਅਦ ਭਾਰਤੀ ਫੌਜ ਦੀ ਇਕ ਟੀਮ ਰੂਸ 'ਚ ਹੋ ਰਹੀ ਕੌਮਾਂਤਰੀ 'ਟੈਂਕ ਬਾਇਥਲਾਨ' ਤੋਂ ਬਾਹਰ ਹੋ ਗਈ ਹੈ। ਭਾਰਤ ਅਤੇ ਚੀਨ ਸਣੇ 19 ਦੇਸ਼ਾਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਸੀ। ਭਾਰਤੀ ਅਧਿਕਾਰੀਆਂ ਮੁਤਾਬਕ ਭਾਰਤੀ ਟੀਮ ਇਸਦੇ ਦੋ ਟੀ-90 ਟੈਂਕਾਂ 'ਚ ਗੜਬੜੀ ਆਉਣ ਤੋਂ ਬਾਅਦ ਮੁਕਾਬਲੇ ਦੇ ਅਗਲੇ ਹਿੱਸੇ 'ਚ ਨਹੀਂ ਪਹੁੰਚ ਸਕੀ। ਇਹ ਮੁਕਾਬਲਾ ਅਲਾਬਿਨੋ ਰੇਂਜੇਸ 'ਚ 29 ਜੁਲਾਈ ਨੂੰ ਸ਼ੁਰੂ ਹੋਇਆ ਸੀ। ਇਨ੍ਹਾਂ ਟੈਂਕਾਂ ਨੂੰ ਰੂਸ ਤੋਂ 2001 'ਚ ਖਰੀਦਿਆ ਗਿਆ ਸੀ। ਭਾਰਤੀ ਫੌਜ ਇਨ੍ਹਾਂ ਟੈਂਕਾਂ ਨੂੰ 'ਭੀਸ਼ਮ' ਕਹਿੰਦੀ ਹੈ। ਹੁਣ ਇਨ੍ਹਾਂ ਟੈਂਕਾਂ ਨੂੰ ਭਾਰਤ ਵਿਚ ਬਣਾਇਆ ਜਾਂਦਾ ਹੈ।
ਇੰਗਲੈਂਡ ਤੋਂ ਚੀਨ ਤਕ ਪਹਿਲੀ ਰੇਲ ਗੱਡੀ 12000 ਕਿਲੋਮੀਟਰ ਦੇ ਸਫਰ 'ਤੇ ਏਸੈਕਸ ਤੋਂ ਅੱਜ ਸ਼ੁਰੂ ਹੋਣ ਜਾ ਰਹੀ ਹੈ। ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਮੁਤਾਬਕ ਸਮਾਨ ਢੋਣ ਵਾਲੀ ਇਸ ਰੇਲ ਗੱਡੀ 'ਚ 30 ਬੋਗੀਆਂ ਹਨ, ਜਿਨ੍ਹਾਂ ਵਿਚ ਵ੍ਹਿਸਕੀ, ਸਾਫਟ ਡ੍ਰਿੰਕ, ਵਿਟਾਮਿਨ ਅਤੇ ਦਵਾਈਆਂ ਵਰਗੇ ਬਰਤਾਨਵੀ ਉਤਪਾਦ ਲੱਦੇ ਹੋਏ ਹਨ। ਇਹ ਟ੍ਰੇਨ ਕੁਲ 17 ਦਿਨਾਂ 'ਚ 12 ਹਜ਼ਾਰ
ਤਿੱਬਤੀ ਆਗੂ ਦਲਾਈ ਲਾਮਾ ਦੇ ਬੁੱਧਵਾਰ ਅਰੁਣਾਚਲ ਪ੍ਰਦੇਸ਼ ਦੇ ਦੌਰੇ ਕਾਰਨ ਚੀਨ ਨੇ ਕਿਹਾ ਕਿ ਇਸ ਨਾਲ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ‘ਭਾਰੀ ਨੁਕਸਾਨ’ ਪੁੱਜਾ ਹੈ। ਦੂਜੇ ਪਾਸੇ ਭਾਰਤ ਆਪਣੇ 'ਅੜੀਅਲ' ਰਵੱਈਏ 'ਤੇ ਕਾਇਮ ਹੈ। ਚੀਨ ਨੇ ਇਸ ਮਾਮਲੇ ’ਤੇ ਪੇਇਚਿੰਗ ਵਿੱਚ ਭਾਰਤੀ ਰਾਜਦੂਤ ਵਿਜੇ ਗੋਖਲੇ ਕੋਲ ਵੀ ਸਖ਼ਤ ਇਤਰਾਜ਼ ਪ੍ਰਗਟਾਇਆ।
« Previous Page — Next Page »