ਕੌਮਾਂਤਰੀ ਖਬਰਾਂ

ਭਾਰਤੀ ਫੌਜ ਦਾ ਮੁੱਖ ਟੈਂਕ ਹੋਇਆ ਫੇਲ੍ਹ, ਚੀਨ ਹੁਣ ਰੂਸ-ਕਜਾਖਿਸਤਾਨ ਅਤੇ ਬੇਲਾਰੂਸ ਨਾਲ ਫਾਈਨਲ ‘ਚ

August 13, 2017 | By

ਚੰਡੀਗੜ੍ਹ: ਮੁੱਖ ਲੜਾਕੂ ਟੈਂਕ ਟੀ-90 ‘ਚ ਤਕਨੀਕੀ ਖਾਮੀ ਆਉਣ ਤੋਂ ਬਾਅਦ ਭਾਰਤੀ ਫੌਜ ਦੀ ਇਕ ਟੀਮ ਰੂਸ ‘ਚ ਹੋ ਰਹੀ ਕੌਮਾਂਤਰੀ ‘ਟੈਂਕ ਬਾਇਥਲਾਨ’ ਤੋਂ ਬਾਹਰ ਹੋ ਗਈ ਹੈ। ਭਾਰਤ ਅਤੇ ਚੀਨ ਸਣੇ 19 ਦੇਸ਼ਾਂ ਨੇ ਇਸ ਮੁਕਾਬਲੇ ‘ਚ ਹਿੱਸਾ ਲਿਆ ਸੀ। ਭਾਰਤੀ ਅਧਿਕਾਰੀਆਂ ਮੁਤਾਬਕ ਭਾਰਤੀ ਟੀਮ ਇਸਦੇ ਦੋ ਟੀ-90 ਟੈਂਕਾਂ ‘ਚ ਗੜਬੜੀ ਆਉਣ ਤੋਂ ਬਾਅਦ ਮੁਕਾਬਲੇ ਦੇ ਅਗਲੇ ਹਿੱਸੇ ‘ਚ ਨਹੀਂ ਪਹੁੰਚ ਸਕੀ। ਇਹ ਮੁਕਾਬਲਾ ਅਲਾਬਿਨੋ ਰੇਂਜੇਸ ‘ਚ 29 ਜੁਲਾਈ ਨੂੰ ਸ਼ੁਰੂ ਹੋਇਆ ਸੀ। ਇਨ੍ਹਾਂ ਟੈਂਕਾਂ ਨੂੰ ਰੂਸ ਤੋਂ 2001 ‘ਚ ਖਰੀਦਿਆ ਗਿਆ ਸੀ। ਭਾਰਤੀ ਫੌਜ ਇਨ੍ਹਾਂ ਟੈਂਕਾਂ ਨੂੰ ‘ਭੀਸ਼ਮ’ ਕਹਿੰਦੀ ਹੈ। ਹੁਣ ਇਨ੍ਹਾਂ ਟੈਂਕਾਂ ਨੂੰ ਭਾਰਤ ਵਿਚ ਬਣਾਇਆ ਜਾਂਦਾ ਹੈ।

ਰੂਸ ਵਿਚ ਹੋ ਰਹੇ ਟੈਂਕਾਂ ਦੇ ਮੁਕਾਬਲੇ ਦਾ ਦ੍ਰਿਸ਼

ਰੂਸ ਵਿਚ ਹੋ ਰਹੇ ਟੈਂਕਾਂ ਦੇ ਮੁਕਾਬਲੇ ਦਾ ਦ੍ਰਿਸ਼

ਇਸ ਦੌੜ ਦੇ ਸ਼ੁਰੂਆਤੀ ਹਿੱਸਿਆਂ ‘ਚ ਭਾਰਤ ਦੇ ‘ਭੀਸ਼ਮ’ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ। ਪਰ ਫਾਈਨਲ ਤੋਂ ਪਹਿਲਾਂ ਵਾਲੇ ਮੁਕਾਬਲੇ ‘ਚ ਇਨ੍ਹਾਂ ਟੈਂਕਾਂ ਦੇ ਇੰਜਣਾਂ ‘ਚ ਤਕਨੀਕੀ ਖਰਾਬੀ ਆ ਗਈ। ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਟੈਂਕ ਦੀ ਬੈਲਟ ਟੁੱਟ ਗਈ। ਇਸਤੋਂ ਬਾਅਦ ਇਕ ਰਾਖਵੇਂ ਟੈਂਕ ਨੂੰ ਮੁਕਾਬਲੇ ‘ਚ ਭੇਜਿਆ ਗਿਆ ਪਰ ਕੁਝ ਕਿਲੋਮੀਟਰ ‘ਚ ਹੀ ਉਸਦਾ ਇੰਜਣ ਆਇਲ ਵਹਿ ਗਿਆ ਅਤੇ ਉਹ ਦੌੜ ਤੋਂ ਬਾਹਰ ਹੋ ਗਿਆ। ਚੀਨ ਨੇ ਇਸ ਦੌੜ ‘ਚ ਟਾਈਪ-96ਬੀ ਟੈਂਕਾਂ ਨੂੰ ਭੇਜਿਆ ਸੀ। ਰੂਸ ਅਤੇ ਕਜਾਖਸਤਾਨ ਟੀ-72 ਅਤੇ ਬੀ3 ਟੈਂਕਾਂ ਦੇ ਨਾਲ ਮੁਕਾਬਲੇ ‘ਚ ਉੱਤਰੇ ਸੀ ਜਦਕਿ ਬੇਲਾਰੂਸ ਨੇ ਟੀ-72 ਟੈਂਕਾਂ ਦੇ ਸਭ ਤੋਂ ਆਧੁਨਿਕ ਮਾਡਲ ਨਾਲ ਇਸ ਮੁਕਾਬਲੇ ‘ਚ ਹਿੱਸਾ ਲਿਆ ਸੀ। ਹੁਣ ਫਾਈਨਲ ‘ਚ ਇਨ੍ਹਾਂ ਚਾਰਾਂ ‘ਚ ਹੀ ਮੁਕਾਬਲਾ ਹੋਣਾ ਹੈ।

ਕੌਮਾਂਤਰੀ ਪੱਧਰ ‘ਤੇ ਕਰਾਏ ਗਏ ਇਸ ਮੁਕਾਬਲੇ ‘ਚ ਭਾਰਤੀ ਫੌਜ ਦੇ ਸਭਤੋਂ ਭਰੋਸੇਮੰਦ ਟੈਂਕ ਦਾ ਫੇਲ੍ਹ ਹੋ ਜਾਣਾ ਭਾਰਤੀ ਫੌਜ ਲਈ ਵੱਡਾ ਝਟਕਾ ਹੈ ਕਿਉਂਕਿ ਜੰਗ ਦੇ ਹਾਲਾਤ ‘ਚ ਭਾਰਤੀ ਫੌਜ ਇਨ੍ਹਾਂ ਟੈਂਕਾਂ ਦੇ ਉੱਤੇ ਹੀ ਨਿਰਭਰ ਕਰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,