Tag Archive "bhai-mandhir-singh"

ਜਾਣੋ ਕਿਵੇਂ ਸਿੱਖਾਂ ਨੇ ਦੁਨੀਆ ਦੇ ਵੱਡੇ ਸਾਮਰਾਜ ਹਰਾਏ? ਭਵਿੱਖ ਲਈ ਇਤਿਹਾਸ ਦੇ ਅਹਿਮ ਸਬਕ (ਜਰੂਰ ਸੁਣੋ)

ਪੰਥ ਸੇਵਕ ਜਥਾ ਮਾਝਾ ਵੱਲੋਂ 10 ਜੁਲਾਈ 2022 ਨੂੰ ਸਿੱਖ ਹੈਰੀਟੇਜ ਸਕੂਲ, ਹਰਚੋਵਾਲ (ਗੁਰਦਾਸਪੁਰ) ਵਿਖੇ ਇਕ ਵਿਚਾਰ ਗੋਸ਼ਟਿ ਕਰਵਾਈ ਗਈ।

ਆਦਰਸ਼ਾਂ ਦੀ ਰੌਸ਼ਨੀ ਤੋਂ ਬਿਨਾ ਅਮਲਦਾਰੀ ਗੁਮਰਾਹੀ ਕਿਵੇਂ ਬਣ ਜਾਂਦੀ ਹੈ? ਜਰੂਰ ਸੁਣੋ!

ਬਹਾਦਰਗੜ੍ਹ (ਪਟਿਆਲਾ) ਸਥਿਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਟਿਊਟ ਆਫ ਐਡਵਾਂਸਡ ਸਟਡੀਜ਼ ਇਨ ਸਿੱਖਇਜ਼ਮ ਵਲੋਂ ਪੰਥ ਸੇਵਕ ਜਥਾ ਦੋਆਬਾ ਦੇ ਪੰਥ ਸੇਵਕ ਭਾਈ ਮਨਧੀਰ ਸਿੰਘ ਨਾਲ ਵਿਦਿਆਰਥੀਆਂ ਅਤੇ ਖੋਜਾਰਥੀਆਂ ਦੀ ਇਕ ਰੂ-ਬ-ਰੂ ਇਕੱਤਰਤਾ ਰੱਖੀ ਗਈ ਸੀ।

ਅਕਾਲ ਤਖਤ ਅਤੇ ਦਿੱਲੀ ਦਰਬਾਰ ਦਰਮਿਆਨ ਜੰਗ ਦੇ ਕੀ ਕਾਰਨ ਹਨ? ਤੇ ਇਹ ਜੰਗ ਕਦੋਂ ਤੱਕ ਜਾਰੀ ਰਹੇਗੀ?

ਚੰਡੀਗੜ੍ਹ ਦੀ ਸਿੱਖ ਸੰਗਤ ਵਲੋਂ 6 ਜੂਨ 2022 ਨੂੰ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਗੁਰਮਤਿ ਸਮਾਗਮ ਸੈਕਟਰ 20 ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਥ ਸੇਵਕ ਜਥਾ ਦੋਆਬਾ ਦੇ ਪੰਥ ਸੇਵਕ ਭਾਈ ਮਨਧੀਰ ਸਿੰਘ ਵਲੋਂ ਗੁਰਮਤਿ ਅਤੇ ਬਿੱਪਰਵਾਦ ਦਰਮਿਆਨ ਬੁਨਿਆਂਦੀ ਟਕਰਾਅ ਦੇ ਹਵਾਲੇ ਨਾਲ ਅਕਾਲ ਤਖਤ ਸਾਹਿਬ ਅਤੇ ਦਿੱਲੀ ਦਰਬਾਰ ਦਰਮਿਆਨ ਜੰਗ ਦੇ ਕਾਰਨਾਂ ਦੀ ਵਿਆਖਿਆ ਕੀਤੀ ਗਈ। ਇੱਥੇ ਅਸੀਂ ਭਾਈ ਮਨਧੀਰ ਸਿੰਘ ਵਲੋਂ ਸਾਂਝੇ ਕੀਤੇ ਗਏ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਆਪ ਸੁਣੋ ਅਤੇ ਹਰੋਨਾਂ ਨਾਲ ਸਾਂਝੇ ਕਰੋ ਜੀ।

ਜੂਨ 84: ਇਕ ਦ੍ਰਿਸ਼ਟੀਕੋਣ (ਲੇਖਕ: ਮਨਧੀਰ ਸਿੰਘ)

ਸੰਮਤ 535 ਨਾਨਕਸ਼ਾਹੀ, ਮਹੀਨਾ ਜੇਠ, ਉਪਰ ਅੱਗ ਦੇ ਗੋਲੇ ਵਾਂਗ ਦੱਗਦਾ ਸੂਰਜ ਹੇਠਾਂ ਤੱਪਦੀ ਭੱਠੀ ਵਾਂਗ ਲਾਲ ਧਰਤੀ ਪਰ ਅੱਜ 20 ਸਾਲ ਬਾਅਦ, ਬਹੁਤ ਕੁਝ ਬਦਲ ਗਿਆ ਹੈ।

ਜੰਗ ਅਤੇ ਸ਼ਹਾਦਤ: ਘੱਲੂਘਾਰਾ ਜੂਨ 1984 ਦੇ ਸ਼ਹੀਦ ਅਤੇ ਗੁਰੂ ਘਰ ਵਿਚ ਸ਼ਹਾਦਤ ਦਾ ਰੁਤਬਾ

ਘੱਲੂਘਾਰਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਪੰਥ ਸੇਵਕ ਜਥਾ ਮਾਝਾ ਵਲੋਂ ਇਕ ਗੁਰਮਤਿ ਸਮਾਗਮ 1 ਜੂਨ 2022 ਨੂੰ ਬਟਾਲਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਮਨਧੀਰ ਸਿੰਘ ਨੇ ਜੰਗ ਅਤੇ ਸ਼ਹਾਦਤ ਦੇ ਵਿਸ਼ੇ ਬਾਰੇ ਵਿਚਾਰ ਪੇਸ਼ ਕੀਤੇ।

ਜੂਨ 84 ਦੇ ਘੱਲੂਘਾਰੇ ਦੀ ਪਵਿੱਤਰ ਯਾਦ ਨੂੰ ਸਮਰਪਿਤ 1 ਜੂਨ ਨੂੰ ਗੁਰਮਤਿ ਸਮਾਗਮ

ਜੂਨ 1984 ਵਿੱਚ ਹਿੰਦੁਸਤਾਨੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ

‘ਖਾਲਸਾ ਜੀ ਬੋਲ ਬਾਲੇ’ ਰਾਹੀਂ ‘ਹਲੇਮੀ ਰਾਜ’ ਦਾ ਸੰਕਲਪ ਸਾਕਾਰ ਹੁੰਦਾ ਹੈਃ ਭਾਈ ਮਨਧੀਰ ਸਿੰਘ

ਅੱਜ ਬਹਾਦਰਗੜ੍ਹ (ਪਟਿਆਲਾ) ਸਥਿਤ ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਆਡਵਾਸਡ ਸੱਟਡੀਜ ਇਨ ਸਿੱਖਇਜਮ’ ਵਿਖੇ ਹਲੇਮੀ ਰਾਜ ਦਾ ਸੰਕਲਪ: ਗੁਰਮਤਿ ਦ੍ਰਿਸ਼ਟੀਕੋਣ ਵਿਸ਼ੇ ਉਪਰ ਵਿਸ਼ੇਸ਼ ਵਖਿਆਨ ਕਰਵਾਇਆ ਗਿਆ।

“ਹਲੇਮੀ ਰਾਜ ਦਾ ਸੰਕਲਪ: ਗੁਰਮਤਿ ਦ੍ਰਿਸ਼ਟੀਕੋਣ” ਵਿਸ਼ੇ ਤੇ ਵਖਿਆਨ ਭਲਕੇ

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਪਟਿਆਲਾ ਵੱਲੋਂ "ਹਲੇਮੀ ਰਾਜ ਦਾ ਸੰਕਲਪ: ਗੁਰਮਤਿ ਦ੍ਰਿਸ਼ਟੀਕੋਣ" ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਜਾ ਰਿਹਾ ਹੈ।

ਪਹਿਲਾ ਘੱਲੂਘਾਰਾ (ਕਾਹਨੂੰਵਾਣ ਛੰਭ) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ

ਪੰਥ ਸੇਵਕ ਜਥਾ ਮਾਝਾ ਵਲੋਂ ਪਹਿਲਾ ਘੱਲੂਘਾਰਾ (ਕਾਹਨੂੰਵਾਣ ਛੰਭ) ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੀ ਪੈਰਵੀ ਕਮੇਟੀ ਕਿਵੇਂ ਬਣੇ?

ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਗਤ ਦੀ ਇਹ ਭਾਵਨਾ ਰਹੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਇਸ ਮਸਲੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 11 ਮਈ 2022 ਨੂੰ ਇਕ ਇਕੱਤਰਤਾ ਸੱਦੀ ਗਈ ਹੈ। ਬਾਦਲ ਦਲ ਵਲੋਂ ਲੰਘੇ 25 ਸਾਲਾਂ ਵਿਚੋਂ 15 ਸਾਲ ਪੰਜਾਬ ਉੱਤੇ ਰਾਜ ਕੀਤਾ ਗਿਆ ਪਰ ਇਸ ਦੌਰਾਨ ਉਹਨਾ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਤਰੱਦਦ ਨਹੀਂ ਕੀਤੇ

« Previous PageNext Page »