Tag Archive "bhai-harcharanjeet-singh-dhami"

ਵੱਖਰੀ ਹਰਿਆਣਾ ਕਮੇਟੀ ਮਾਮਲਾ, ਆਪਸੀ ਖ਼ਾਨਾਜੰਗੀ ਨਾਲ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੂੰ ਡਾਹਢੀ ਸੱਟ ਵੱਜੇਗੀ: ਦਲ ਖਾਲਸਾ

ਦਲ ਖਾਲਸਾ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਦੇ ਅਕਾਲੀਆਂ ਅਤੇ ਹਰਿਆਣਾ ਦੇ ਸਿੱਖਾਂ ਵਿਚਾਲੇ ਜਿਸਮਾਨੀ ਟਕਰਾਅ ਦੀ ਸੰਭਾਵਨਾ ਬਣ ਰਹੀ ਹੈ। ਉਹਨਾਂ ਕਿਹਾ ਕਿ ਕੌਮ ਅੰਦਰ ਆਪਸੀ ਖਾਨਾਜੰਗੀ ਦੀ ਜੋ ਤਸਵੀਰ ਉਭਰ ਕੇ ਸਾਹਮਣੇ ਆਈ ਹੈ ਉਹ ਬਹੁਤ ਮੰਦਭਾਗੀ ਹੈ ਅਤੇ ਇਸ ਨਾਲ ਕੌਮੀ ਆਜ਼ਾਦੀ ਸੰਘਰਸ਼ ਨੂੰ ਡਾਢੀ ਸੱਟ ਵਜੇਗੀ। ਉਹਨਾਂ ਕਿਹਾ ਕਿ ਜੇਕਰ ਆਪਸੀ ਹਿੰਸਕ ਟਕਰਾਅ ਹੁੰਦਾ ਹੈ ਤਾਂ ਕੌਮ ਲਈ ਉਵੇਂ ਹੀ ਨਾਮੋਸ਼ੀ ਹੋਵੇਗੀ ਜਿਵੇਂ ਅਕਾਲ ਤਖਤ ਸਾਹਿਬ ਉਤੇ 6 ਜੂਨ ਨੂੰ ਸਿੱਖਾਂ ਦੇ ਦੋ-ਧਿਰਾਂ ਵਿਚਾਲੇ ਝੜਪ ਨਾਲ ਹੋਈ ਸੀ।

ਹਰਿਆਣਾ ਕਮੇਟੀ ਦੇ ਆਗੂਆਂ ਨਲਵੀ ਅਤੇ ਝੀਂਡਾ ਨੂੰ “ਪੰਥ ਵਿਚੋਂ ਝੇਕਿਆ”; ਦਲ ਖਾਲਸਾ ਨੇ “ਹੁਕਮਨਾਮੇਂ” ਨੂੰ ਗੈਰ-ਸਿਧਾਂਤਕ ਕਰਾਰ ਦਿੱਤਾ

ਜਲੰਧਰ, ਪੰਜਾਬ (ਜੁਲਾਈ 16, 2014): ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਗੈਰ-ਸਿਧਾਂਤਕ ਹੈ, ਇਸ ਲਈ ਕੌਮ ਨੂੰ ਇਹ ਪ੍ਰਵਾਨ ਨਹੀ ਹੈ। ਉਹਨਾਂ ਕਿਹਾ ਕਿ ਇਸ ਹੁਕਮਨਾਮੇ ਦੀ ਈਬਾਰਤ ਚੰਡੀਗੜ ਵਿਖੇ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਤਿਆਰ ਕੀਤੀ ਗਈ, ਜਿਸ ਨੂੰ ਅਕਾਲ ਤਖਤ ਸਾਹਿਬ ਤੋਂ ਤਾਂ ਕੇਵਲ ਜਥੇਦਾਰ ਸਾਹਿਬ ਦੀ ਮੋਹਰ ਹੇਠ ਜਾਰੀ ਕੀਤਾ ਗਿਆ ਹੈ।

HS Dhami (Dal Khalsa)

ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੂੰ ਕਿਹਾ: ਗੁਰੂ ਕੀ ਗੋਲਕ ਦੀ ਲੁੱਟ ਰੋਕੋ, ਤੇ ਜੇ ਮਜਬੂਰ ਹੋ ਤਾਂ ਅਹੁਦੇ ਛੱਡ ਦਿਓ

ਦਲ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤਰਿੰਗ ਕਮੇਟੀ ਨੂੰ ਕਿਹਾ ਹੈ ਕਿ ਉਹ ਸਿੱਖ ਸੰਗਤਾਂ ਨੂੰ ਦੱਸਣ ਦੀ ਖੇਚਲ ਕਰਨ ਕਿ ਕਿਉਂ ਅਤੇ ਕਿਸਦੇ ਹੁਕਮਾਂ ਨਾਲ ਐਸ ਐਸ ਕੋਹਲੀ ਨਾਮੀ ਮੁਲਾਜ਼ਮ ਨੂੰ ਅਣਗਿਣਤ ਤਾਕਤਾਂ ਅਤੇ ਮਰਜੀ ਦੇ ਫੈਸਲੇ ਕਰਨ ਦੀ ਖੁੱਲ ਦੇ ਰੱਖੀ ਹੈ ਅਤੇ ਕਿਉਂ ਉਹ (ਅੰਤਰਿੰਗ ਕਮੇਟੀ) ਗੁਰੂ ਦੀ ਗੋਲਕ ਦੀ ਹੋ ਰਹੀ ਲੁੱਟ ਅਤੇ ਦੁਰਵਰਤੋਂ ਨੂੰ ਰੋਕਣ ਵਿੱਚ ਅਸਮਰੱਥ ਹਨ।

ਦਲ ਖਾਲਸਾ ਵਲੋਂ ਜਥੇਬੰਦਕ ਢਾਂਚਾ ਭੰਗ; ਨਵੇਂ ਢਾਚੇ ਦੀ ਉਸਾਰੀ ਲਈ ਸ਼ੁਰੂ ਹੋਵੇਗੀ ਮੈਂਬਰਸ਼ਿਪ ਮੁਹਿੰਮ

ਦਲ ਖਾਲਸਾ ਨੇ ਆਪਣੇ ਮੌਜੂਦਾ ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿਤਾ ਹੈ ਅਤੇ ਨਵੇ ਢਾਂਚੇ ਦੀ ਸਿਰਜਣਾ ਅਗਸਤ ਮਹੀਨੇ ਵਿੱਚ ਕੀਤੀ ਜਾਵੇਗੀ ਅਤੇ ਇਸ ਦੌਰਾਨ ਜਥੇਬੰਦੀ ਵਿੱਚ ਨਵੇ ਚੇਹਰੇ ਸ਼ਾਮਿਲ ਕਰਨ ਲਈ ਮੈਂਬਰਸ਼ਿਪ ਮੁਹਿੰਮ ਵਿਢ ਦਿੱਤੀ ਗਈ ਹੈ।

ਵੱਖਰੀ ਕਮੇਟੀ ਮਾਮਲਾ -ਸਿੱਖਾਂ ਦੇ ਅੰਦੂਰਨੀ ਝਗੜਿਆਂ ਕਾਰਨ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਭਾਰੀ ਸੱਟ ਵੱਜ ਰਹੀ ਹੈ: ਦਲ ਖਾਲਸਾ

ਦਲ ਖਾਲਸਾ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਅਤੇ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਹੈ ਕਿ ਹਰਿਆਣਾ ਦੇ ਸਿੱਖਾਂ ਦਾ ਇਹ ਹੱਕ ਰਾਖਵਾਂ ਹੈ ਕਿ ਉਹ ਫੈਸਲਾ ਕਰਨ ਕਿ ਉਹਨਾਂ ਸ਼੍ਰੋਮਣੀ ਕਮੇਟੀ ਦੇ ਨਾਲ ਰਹਿਣਾ ਹੈ ਕਿ ਵੱਖਰੀ ਕਮੇਟੀ ਬਣਾ ਕੇ ਆਪਣੇ ਗੁਰੂ ਘਰਾਂ ਅਤੇ ਧਾਰਮਿਕ ਸੰਸਥਾਵਾਂ ਦੀ ਸਾਂਭ-ਸੰਭਾਲ ਕਰਨੀ ਹੈ ।

ਮੋਦੀ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਭਾਰਤੀ ਰਾਜਨੀਤੀ ਦਾ ਅੱਤਵਾਦੀਕਰਨ ਜੋਰਾਂ ‘ਤੇ: ਦਲ ਖਾਲਸਾ

ਹੁਸ਼ਿਆਰਪੁਰ,17 ਮਈ 2014):- ਪੰਥਕ ਸਿੱਖ ਜੱਥੇਬੰਦੀ ਦਲ ਖਾਲਸਾ ਨੇ ਚੋਣਾਂ ਨਤਿਜਿਆਂ ਨੂੰ ਜੋ ਮੋਦੀ ਦੀ ਲਹਿਰ ਦਾ ਨਾਮ ਦਿੱਤਾ ਜਾ ਰਿਹਾ ਹੈ ਅਜਿਹਾ ਨਹੀਂ ਹੈ ਬਲਕਿ ਇਹ ਭਾਰਤੀ ਰਾਜਨੀਤੀ ਦਾ ਅੱਤਵਾਦੀਕਰਨ ਹੈ। ਭਾਰਤ ਦੀ ਬਹੁ ਗਿਣਤੀ ਨੇ ਸੱਤਾ ਦੀ ਵਾਗ ਉਸ ਆਦਮੀ ਦੇ ਹੱਥਾਂ ਵਿੱਚ ਦੇ ਦਿੱਤੀ ਹੈ, ਜਿਸਦਾ ਘੱਟ ਗਿਣਤੀਆਂ ਪ੍ਰਤੀ ਪਹੁੰਚ ਅਤੇ ਰਵੱਈਆ ਸ਼ੱਕ ਦੇ ਘੇਰੇ ਵਿੱਚ ਹੈ।

« Previous Page