ਗੁਰ-ਸੰਗਤ ਅਤੇ ਖਾਲਸਾ ਪੰਥ ਵੱਲੋਂ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਦਾ ੨੮ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ '"ਖਾੜਕੂ ਸੰਘਰਸ਼ ਦੀ ਸਾਖੀ 2 (ਸਾਧਨ, ਸਬੱਬ, ਸਿਦਕ ਅਤੇ ਸ਼ਹਾਦਤ)" ਜਾਰੀ ਕਰ ਦਿੱਤੀ ਗਈ ਹੈ।
ਲੰਘੀ 15 ਜੂਨ ਨੂੰ ਇੰਗਲੈਂਡ ਦੇ ਇਕ ਹਸਪਤਾਲ ਵਿਚ ਭੇਦ ਭਰੇ ਹਾਲਾਤ ਵਿਚ ਚਲਾਣਾ ਕਰ ਗਏ ਭਾਈ ਅਵਤਾਰ ਸਿੰਘ ਖੰਡਾ ਨਮਿਤ ਅੰਤਿਮ ਅਰਦਾਸ ਸਮਾਗਮ ਬੀਤੇ (20 ਅਗਸਤ ਨੂੰ) ਦਿਨ ਗੁਰਦੁਆਰਾ ਪਾਤਿਸ਼ਾਹੀ ਛੇਵੀਂ, ਬੁੱਕਣਵਾਲਾ ਮਾਰਗ, ਮੋਗਾ ਵਿਖੇ ਹੋਇਆ ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।
ਸੰਘਰਸ਼ ਨਾਲ ਜੁੜੀਆਂ ਕਿਤਾਬਾਂ ਤਾਂ ਕਈ ਪੜੀਆਂ ਹਨ ਪਰ ਇਹ ਕਿਤਾਬ ਪੜਦਿਆਂ ਮੈਂ ਆਪਣੇ ਆਪ ਨੂੰ ਓਸ ਸਮੇਂ ਵਿਚ ਤੁਰਦਾ ਫਿਰਦਾ ਅੱਖੀਂ ਵੇਖਦਾ ਮਹਿਸੂਸ ਕੀਤਾ ਹੈ ।ਮੈਂ ਹਰ ਪਲ ਕਿਤਾਬ ਵਿਚਲੀਆਂ ਘਟਨਾਵਾਂ ਨੂੰ ਆਪਣੀਆਂ ਅੱਖਾਂ ਨਾਲ ਹੁੰਦਿਆਂ ਵੇਖਿਆ ਮਹਿਸੂਸ ਕੀਤਾ ਹੈ।ਇੰਝ ਪ੍ਰਤੀਤ ਹੋਇਆ ਹੈ ਕਿ ਮੇਰੇ ਸਾਹਮਣੇ ਸਭ ਕੁਝ ਵਾਪਰ ਰਿਹਾ ਹੋਵੇ ।
29 ਜੁਲਾਈ ਨੂੰ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ। ਭਾਈ ਦਲਜੀਤ ਸਿੰਘ ਸ਼ਹੀਦ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਨੇੜਲੇ ਸਾਥੀ ਹਨ।
ਗੁਰੂ ਓਟ ਸਦਕਾ ਅਕਿਹ ਤੇ ਅਸਿਹ ਤਸ਼ੱਦਦ ਝੱਲਣ ਵਾਲੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਸਾਖੀ ਖਾੜਕੂ ਸੰਘਰਸ਼ ਦੀਆਂ ਅਜ਼ੀਮ ਗਾਥਾਵਾਂ ਵਿਚੋਂ ਇਕ ਹੈ। 3 ਜੁਲਾਈ 2023 ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਸ਼ਹੀਦੀ ਦਿਹਾੜੇ ਉੱਤੇ ਉਹਨਾ ਦੇ ਜੱਦੀ ਪਿੰਡ ਧੀਰਪੁਰ (ਜਿਲ੍ਹਾ ਜਲੰਧਰ) ਵਿਖੇ ਇਕ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਪੰਥ ਸੇਵਕ ਸਖਸ਼ੀਅਤਾਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਅੱਜ ਇਥੇ ਅੰਮ੍ਰਿਤਸਰ ਵਿਖੇ ਇਕ ਪੱਤਰਕਾਰ ਵਾਰਤਾ ਦੌਰਾਨ ਮੀਰੀ ਪੀਰੀ ਦਿਵਸ ਮੌਕੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਬਾਰੇ ਸਾਂਝਾ ਫੈਸਲਾ ਲੈਣਾ ਇਕੱਤਰਤਾ ਦਾ ਮਨੋਰਥ
ਜੁਝਾਰੂ ਸੰਘਰਸ਼ ਦੀਆਂ ਆਗੂ ਸਫਾ ਵਿਚ ਰਹੇ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਅੱਜ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਪੁਲਿਸ ਹਿਰਾਸਤ ਵਿਚ ਰੱਖੇ ਜਾ ਰਹੇ ਕਿਰਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ।
ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨਾਲ ਕਿਤੇ ਜਾ ਰਹੇ ਤਾਲਮੇਲ ਤੇ ਵਿਚਾਰ-ਵਟਾਂਦਰੇ ਤਹਿਤ 28 ਮਈ 2023 ਨੂੰ ਇਕ ਇਕੱਤਰਤਾ ਕਲਾਨੌਰ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਵਿਚ ਉੱਸਰੇ ਗੁਰਦੁਆਰਾ ਸਾਹਿਬ ਵਿਖੇ ਹੋਈ।
« Previous Page — Next Page »