Tag Archive "%e0%a8%9c%e0%a9%82%e0%a8%a8-1984-%e0%a8%ab%e0%a9%8c%e0%a8%9c%e0%a9%80-%e0%a8%b9%e0%a8%ae%e0%a8%b2%e0%a8%be-indian-army-attack-on-sri-darbar-sahib"

ਜਲ੍ਹਿਆਂਵਾਲੇ ਕਤਲੇਆਮ ਦੀ ਜਾਂਚ ਮੰਗਣ ਵਾਲੇ ਚੁਰਾਸੀ ਦੇ ਸਾਕੇ ਬਾਰੇ ਚੁੱਪ ਕਿੳਂ ? : ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਅੱਜ ਇੱਕ ਅਹਿਮ ਬੈਠਕ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਹੈ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਬਾਦਲ ਦਲੀਏ ਤੇ ਆਮ ਆਦਮੀ ਪਾਰਟੀ ਦੇ ਆਗੂ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਜੱਲ੍ਹਿਆਵਾਲੇ ਬਾਗ ਕਾਂਡ ਬਾਰੇ ਬਰਤਾਨੀਆਂ ਸਰਕਾਰ ਨੂੰ ਮੁਆਫੀ ਮੰਗਣ ਬਾਰੇ ਕਹਿ ਰਹੇ ਹਨ ਪਰ ਕੁੱਝ ਕੁ ਗਜ ਦੀ ਦੂਰੀ ਤੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਕੇ ਹਜਾਰਾਂ ਨਿਰਦੋਸਾਂ ਦੇ ਕਤਲਾਂ ਬਾਰੇ ਜੁਬਾਨ ਨਹੀ ਖੋਲਦੇ ਅਤੇ ਨਾਂ ਹੀ ਪੜਤਾਲ ਦੀ ਮੰਗ ਕਰਦੇ ਹਨ।

ਦਰਬਾਰ ਸਾਹਿਬ ਵੱਲ ਗੋਲੀ ਨਾ ਚਲਾਉਣ ਬਾਰੇ ਜਨਰਲ ਬਰਾੜ ਦਾ ਬਿਆਨ ਕਿੰਨਾ ਕੁ ਸੱਚਾ..?

ਸਾਕਾ ਨੀਲਾ ਤਾਰਾ ਬਾਰੇ ਲਿਖੀ ਗਈ ਪਹਿਲੀ ਕਿਤਾਬ ਅਤੇ ਆਖ਼ਰੀ ਕਿਤਾਬ 'ਚ ਇੱਕ ਗੱਲ ਸਾਂਝੀ ਹੈ ਕਿ ਭਾਰਤੀ ਫੌਜ ਨੂੰ ਇਸ ਕਰਕੇ ਵੱਧ ਨੁਕਸਾਨ ਉਠਾਉਣਾ ਪਿਆ, ਕਿਉਂਕਿ ਫੌਜ ਨੂੰ ਦਰਬਾਰ ਸਾਹਿਬ ਵੱਲ ਗ਼ੋਲੀ ਚਲਾਉਣ ਦਾ ਹੁਕਮ ਨਹੀਂ ਸੀ, ਕਿਉਂਕਿ ਸਿੱਖ ਖਾੜਕੂਆਂ ਦੇ ਮੋਰਚਿਆਂ 'ਤੇ ਗੋਲੀ ਚਲਾਉਣ ਵੇਲੇ ਦਰਬਾਰ ਸਾਹਿਬ ਦੀ ਇਮਾਰਤ ਵਿਚਕਾਰ ਆਉਂਦੀ ਸੀ। ਬਲਿਊ ਸਟਾਰ ਤੋਂ ਬਾਅਦ ਇਸ ਸਾਕੇ ਬਾਰੇ ਸਭ ਤੋਂ ਪਹਿਲੀ ਕਿਤਾਬ ਮਾਰਕ ਟਲੀ ਅਤੇ ਸਤੀਸ਼ ਜੈਕਬ ਵਲੋਂ ਲਿਖੀ ਗਈ ਸੀ। ਇਹ ਕਿਤਾਬ ਨਵੰਬਰ 1985 ਵਿੱਚ ਛਪ ਕੇ ਸਾਹਮਣੇ ਆਈ। ਮਾਰਕ ਟਲੀ ਅਤੇ ਸਤੀਸ਼ ਜੈਕਬ ਬੀ.ਬੀ.ਸੀ. ਰੇਡੀਓ ਦੇ ਨਵੀਂ ਦਿੱਲੀ 'ਚ ਪੱਤਰਕਾਰ ਸਨ। ਉਨਾਂ ਦਿਨਾਂ 'ਚ ਟੈਲੀਵੀਜ਼ਨ ਦਾ ਇੱਕੋ ਇੱਕ ਚੈਨਲ ਦੂਰਦਰਸ਼ਨ ਸੀ, ਜੋ ਕਿ ਸਰਕਾਰ ਦੇ ਸਿੱਧੇ ਕਬਜ਼ੇ ਹੇਠ ਸੀ ਇਹੀ ਹਾਲ ਰੇਡੀਓ ਦਾ ਸੀ ਜੋ ਕਿ ਸਰਕਾਰ ਦੇ ਸਿੱਧੇ ਕਬਜ਼ੇ ਵਿੱਚ ਸੀ । ਇਸ ਕਰਕੇ ਸਰਕਾਰ ਨੂੰ ਨਾ ਭਾਉਣ ਵਾਲੀ ਕੋਈ ਵੀ ਖ਼ਬਰ ਟੀ.ਵੀ.-ਰੇਡੀਓ 'ਤੇ ਨਸ਼ਰ ਨਹੀਂ ਸੀ ਹੋ ਸਕਦੀ।

ਫੌਜੀ ਹਮਲੇ ਲਈ ਸ਼ਹੀਦੀ ਪੁਰਬ ਵਾਲਾ ਦਿਹਾੜਾ ਹੀ ਕਿਓਂ ਚੁਣਿਆ ਗਿਆ ?( ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ

-ਗੁਰਪ੍ਰੀਤ ਸਿੰਘ ਮੰਡਿਆਣੀ ਫੌਜ ਵੱਲੋਂ ਬਲਿਊ ਸਟਾਰ ਦੇ ਨਾਂ ਹੇਠ ਸਾਕਾ ਵਰਤਾਉਣ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ...

ਜਦੋਂ ਇੱਕ ਸਿੱਖ ਡੀ.ਆਈ.ਜੀ ਨੇ ਦਰਬਾਰ ਸਾਹਿਬ ‘ਤੇ ਫਾਇਰ ਖੋਲਣੋਂ ਕੋਰਾ ਜਵਾਬ ਦਿੱਤਾ

-ਗੁਰਪ੍ਰੀਤ ਸਿੰਘ ਮੰਡਿਆਣੀ 3 ਜੂਨ 1984 ਨੂੰ ਸਵੇਰੇ ਫੌਜ ਦੇ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੇ ਬੀ.ਐਸ.ਐਫ. ਦੇ ਡੀ.ਆਈ.ਜੀ. ਸ. ਗੁਰਦਿਆਲ ਸਿੰਘ ਪੰਧੇਰ ਨੂੰ ਵੱਡੇ ...

ਦਰਬਾਰ ਸਾਹਿਬ ‘ਤੇ ਹਮਲੇ ਵਿਚ ਬਰਤਾਨੀਆ ਦੀ ਸ਼ਮੂਲੀਅਤ ਦੀ ਜਾਂਚ ਕਰਾਉਣ ਦਾ ਲੇਬਰ ਪਾਰਟੀ ਨੇ ਵਾਅਦਾ ਕੀਤਾ

ਲੰਡਨ: ਬਰਤਾਨੀਆ ਦੀ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਨੇ ਐਲਾਨ ਕੀਤਾ ਹੈ ਕਿ 1984 ਵਿੱਚ ਸਾਕਾ ਨੀਲਾ ਤਾਰਾ ਸਬੰਧੀ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ...

‘1984 ਅਣਚਿਤਵਿਆ ਕਹਿਰ`: ਲਹੂ ਨਾਲ ਭਿੱਜੇ ਇਤਿਹਾਸ ਦੀ ਸਿਧਾਂਤਿਕ ਵਿਆਖਿਆ

ਸਿੱਖ ਸਿਧਾਂਤਕਾਰ ਸ. ਅਜਮੇਰ ਸਿੰਘ ਸਿੱਖ ਪੰਥ ਦੇ ਰਜਾਸੀ ਅਤੇ ਧਾਰਮਿਕ ਸੰਘਰਸ਼ ਦੀ ਸਿਧਾਂਤਕ ਵਿਆਖਿਆ ਕਰਦਿਆਂ ਆਪਣੀ ਤੀਜ਼ੀ ਅਤੇ ਬਹੁਮੁੱਲੀ ਕਿਤਾਬ ‘1984 ਅਣਚਿਤਵਿਆ ਕਹਿਰ` ਨਾਲ ਪੰਥ ਦੇ ਵਿਹੜੇ ਵਿਚ ਜਿਹੜੀਆਂ ਗੱਲਾਂ ਅਤੇ ਤੱਥ ਪੇਸ਼ ਕੀਤੇ ਹਨ ਉਸ ਨਾਲ ਆਪਣੀਆਂ ਪਹਿਲੀਆਂ ਕਿਤਾਬਾਂ ਦੇ ਅਗਲੇ ਪੜਾਅ ਵਜੋਂ ਨੇ ਇਸ ਬਹੁਮੁੱਲੀ ਕਿਤਾਬ ਨਾਲ ਸਿੱਖ ਪੰਥ ਬੌਧਿਕ ਹਲਕਿਆਂ ਵਿਚ ਗੰਭੀਰ ਚਰਚਾ ਛੇੜ ਦਿੱਤੀ ਹੈ। 20ਵੀਂ ਸਦੀ ਦੇ ਸਿੱਖ ਸੰਘਰਸ਼ ਬਾਰੇ ਜਿਸ ਦਲੇਰੀ, ਸਿਧਾਂਤਕ ਸਪੱਸ਼ਟਤਾ ਅਤੇ ਜਿੰਨੀ ਵੱਡੀ ਬੌਧਿਕ ਮਿਹਨਤ ਨਾਲ ਆਪ ਜੀ ਨੇ ਸਿੱਖ ਵਲਵਿਆਂ ਨੂੰ ਪੇਸ਼ ਕੀਤਾ ਹੈ,

ਘੱਲੂਘਾਰਾ ਜੂਨ 84 ’ਚ ਬਰਤਾਨੀਆ ਦੀ ਸ਼ਮੂਲੀਅਤ ਦਾ ਰਾਜ਼ ਖੁੱਲਣ ਦੇ ਅਸਾਰ

ਮਿਲੇ ਵੇਰਵਿਆਂ ਅਨੁਸਾਰ ਬਰਤਾਨਵੀ ਟ੍ਰਿਬਿਊਨਲ ਜਾਣਕਾਰੀ ਦੀ ਆਜ਼ਾਦੀ (ਐਫ. ਓ. ਆਈ) ਤਹਿਤ ਬਰਤਾਨੀਆ ਦੀ ਕੈਬਨਿਟ ਦੀਆਂ ਉਨ੍ਹਾਂ ਖੁਫ਼ੀਆ ਮਿਸਲਾਂ ਦੀ ਮੰਗੀ ਜਾਣਕਾਰੀ ਬਾਰੇ ਫ਼ੈਸਲਾ ਸੁਣਾਵੇਗਾ ਜਿਨ੍ਹਾਂ ਵਿੱਚ 1984 ਦੇ ਘਲੂਘਾਰੇ ਵਿੱਚ ਬਰਤਾਨਵੀ ਸਰਕਾਰ ਦੀ ਸ਼ਮੂਲੀਅਤ ਬਾਰੇ ਖੁਲਾਸਾ ਹੋ ਸਕਦਾ ਹੈ

ਹਰਫ਼-ਏ-ਦੀਦਾਰ: ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂ-ਬ-ਰੂ, ਜੂਨ 1984 ਦੀ ਪੱਤਰਕਾਰੀ (ਕਿਤਾਬ)

1984 ਦੀਆਂ ਘਟਨਾਵਾਂ ਸਿੱਖ ਯਾਦ ਵਿਚ ਡੂੰਘੀਆਂ ਉੱਕਰੀਆਂ ਹੋਈਆਂ ਹਨ। ਜੂਨ 1984 ਵਿਚ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਕਹਿਰੀ ਹਮਲਾ ਸਿੱਖਾਂ ਉੱਤੇ ਵਾਪਰੇ ਤੀਜੇ ਘੱਲੂਘਾਰੇ ਦੀ ਸ਼ੁਰੂਆਤ ਸੀ।

ਸਿੱਖ ਰੈਫਰੈਂਸ ਲਾਇਬਰੇਰੀ ਦਾ ਦੁਰਲੱਭ ਖ਼ਜ਼ਾਨਾ ਡਿਜ਼ੀਟਲਾਈਜ਼ਡ ਕੀਤਾ, ਜਲਦੀ ਆਨਲਾਈਨ ਹੋਵੇਗਾ:ਸ਼੍ਰੋਮਣੀ ਕਮੇਟੀ

ਸਿੱਖ ਰੈਫ਼ਰੈਂਸ ਲਾਇਬਰੇਰੀ ਵਿੱਚ ਸਿੱਖ ਧਰਮ ਤੇ ਇਤਿਹਾਸ ਨਾਲ ਸਬੰਧਤ ਦੁਰਲੱਭ ਪੁਸਤਕਾਂ ਨੂੰ ਡਿਜ਼ੀਟਲਾਈਜ਼ਡ ਕੀਤਾ ਗਿਆ ਹੈ ਤੇ ਜਲਦੀ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਨੂੰ ਆਨਲਾਈਨ ਕਰਨ ਦੀ ਵੀ ਵਿਉਂਤ ਹੈ।

ਦਿੱਲੀ, ਨਾਗਪੁਰ ਤੇ ਇਨ੍ਹਾਂ ਦੇ ਦਲਾਲਾਂ ਦਾ ਸਮੱਚਾ ਸਿੱਖ ਪੰਥ ਸਮਾਜਿਕ ਬਾਈਕਾਟ ਕਰੇ: ਖਾਲੜਾ ਮਿਸ਼ਨ

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਅੱਜ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਖੀ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢਣ ਵਾਲੇ ਜਾਣ ਬੁੱਝ ਦੀ ਨਸਲਕੁਸ਼ੀ ਦਾ ਹਿਸਾਬ ਦੇਣ ਦੀ ਬਜਾਏ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਭੰਡ ਰਹੇ ਹਨ।

« Previous PageNext Page »