ਵਿਦੇਸ਼ » ਸਿੱਖ ਖਬਰਾਂ

ਅਮਰੀਕਾ ‘ਚ ਸਵਰਨਜੀਤ ਸਿੰਘ ਖਾਲਸਾ ਨੂੰ ਸਿੱਖਾਂ ਨਾਲ ਸਬੰਧਿਤ ਮਾਮਲਿਆਂ ਬਾਰੇ ਸਰਕਾਰੀ ਅਧਿਕਾਰੀ ਚੁਣਿਆ

April 23, 2016 | By

ਜਲੰਧਰ: ਸਵਰਨਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ‘ਅਮਰੀਕਾ ਜੋਨ’ ਨੂੰ ਸਿਟੀ ਆਫ਼ ਨਾਰਵਿਚ ਕਨੈਟੀਕੇਟ ਸਟੇਟ ਵਿਚ ਕਮਿਸ਼ਨ ਆਫ਼ ਸਿਟੀ ਪਲਾਨ ਦਾ ਮੈਂਬਰ ਚੁਣਿਆ ਗਿਆ ਹੈ। ਉਹ ਕੰਪਿਊਟਰ ਸਾਇੰਸ ਵਿਚ ਮਾਸਟਰ ਡਿਗਰੀ ਹੈ ਅਤੇ ਅਮਰੀਕਾ ਵਿਚ ਨਸਲਵਾਦ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਤੇ ਜਾਤੀ ਤੇ ਨਸਲ ਤੋਂ ਉੱਠ ਕੇ ਸਾਮਾਜਿਕ ਸੇਵਾਵਾਂ ਵਿਚ ਮਹਾਨ ਯੋਗਦਾਨ ਪਾਇਆ ਹੈ।ਸਿਟੀ ਕੌਂਸਲ ਨੇ ਇਸੇ ਕਰਕੇ ਉਸ ਨੂੰ ਕਮਿਸ਼ਨ ਆਨ ਸਿਟੀ ਪਲੇਨਿੰਗ ਦਾ ਮੈਂਬਰ ਚੁਣਨ ਦਾ ਫੈਸਲਾ ਕੀਤਾ ਹੈ।

ਮੀਟਿੰਗ ਦੌਰਾਨ ਸਵਰਨਜੀਤ ਸਿੰਘ ਖਾਲਸਾ ਅਤੇ ਹੋਰ

ਮੀਟਿੰਗ ਦੌਰਾਨ ਸਵਰਨਜੀਤ ਸਿੰਘ ਖਾਲਸਾ ਅਤੇ ਹੋਰ

ਅਮਰੀਕਾ ਵਿੱਚ ਘੱਟ ਗਿਣਤੀਆਂ ਨਾਲ ਵਿਤਕਰੇ ਜਾਂ ਨਸਲੀ ਹਮਲਿਆਂ ਦੀ ਜਾਂਚ ਹੁਣ ਐੱਸਬੀਆਈ ਕਰਿਆ ਕਰੇਗੀ ਅਤੇ ਸ. ਸਵਰਨਜੀਤ ਸਿੰਘ ਨੂੰ ਸਿੱਖ ਘੱਟ ਗਿਣਤੀ ਨਾਲ ਸਬੰਧਿਤ ਮਾਮਲਿਆਂ ਬਾਰੇ ਬੁਲਾਏ ਜਾਣ ਲਈ ਸਰਕਾਰੀ ਅਧਿਕਾਰੀ ਦੇ ਤੌਰ ‘ਤੇ ਚੁਣਿਆ ਗਿਆ ਹੈ।

ਅਮਰੀਕਾ ਦਾ ਸਰਕਾਰੀ ਵਿਭਾਗ ‘ਡਿਪਾਰਟਮੈਂਟ ਆਪ ਜਸਟਿਸ’ ਦਾ ਉਦੇਸ਼ ਅਮਰੀਕਾ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਮਨੁਖੀ ਅਧਿਕਾਰਾਂ ਬਾਰੇ ਚੇਤੰਨ ਕਰਨਾ ਹੈ।1984 ਸਿੱਖ ਕਤਲੇਆਮ ਦੇ ਲਈ ਵੀ ਉਹ ਉੱਥੇ ਆਵਾਜ਼ ਬੁਲੰਦ ਕਰ ਰਿਹਾ ਹੈ। ਇਸ ਦਿਹਾੜੇ ਉਹ ਵੱਡੀ ਪੱਧਰ ’ਤੇ ਉੱਥੇ ਮਨੁੱਖੀ ਹਿੱਤਾਂ ਦੇ ਲਈ ਮੁਹਿੰਮ ਆਰੰਭਦਾ ਹੈ।

ਸਵਰਨਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਉਹ ਚਾਹੁੰਦਾ ਹੈ ਕਿ ਭਾਰਤ ਵਿਚ ਸਿੱਖਾਂ ਦੇ ਨਾਲ ਨਸਲਵਾਦੀ ਵਰਤਾਰਾ ਨਾ ਹੋਵੇ ਤੇ ਉਨ੍ਹਾਂ ਦੇ ਹੱਕ ਮਿਲਣ ਤੇ ਭਾਰਤ ਸਰਕਾਰ ਸਿੱਖਾਂ ਨੂੰ ਬਰਾਬਰ ਦਾ ਸ਼ਹਿਰੀ ਮੰਨੇ,।

ਸ. ਰਜਿੰਦਰ ਸਿੰਘ ਪੁਰੇਵਾਲ ਚੇਅਰਮੈਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਨਾਨਕਸ਼ਾਹੀ ਕੈਲੰਡਰ ਦੇ ਰਚੈਤਾ ਪਾਲ ਸਿੰਘ ਫੁਰੇਵਾਲ, ਮਲਕੀਤ ਸਿੰਘ ਯੂਕੇ, ਸੁਰਿੰਦਰਪਾਲ ਸਿੰਘ ਗੋਲਡੀ, ਮਨਪ੍ਰੀਤ ਸਿੰਘ ਯੂਕੇ, ਪ੍ਰੋ. ਬਲਵਿੰਦਰਪਾਲ ਸਿੰਘ, ਹਰਦੇਵ ਸਿੰਘ ਗਰਚਾ, ਅਰਿੰਦਰਜੀਤ ਸਿੰਘ ਚੱਡਾ, ਸੰਦੀਪ ਸਿੰਘ ਚਾਵਲਾ, ਗੌਰਵਪ੍ਰੀਤ ਸਿੰਘ ਚਾਵਲਾ, ਸ. ਮਹਿੰਦਰ ਸਿੰਘ ਚਮਕ, ਹਰਿਭਜਨ ਸਿੰਘ ਬਲ ਨੇ ਕਿਹਾ ਕਿ ਕਿ ਪਹਿਲੇ ਅੰਮ੍ਰਿਤਧਾਰੀ ਦੀ ਇਸ ਅਹੁਦੇ ਲਈ ਨਿਯੁਕਤੀ ਸਮੁੱਚੇ ਪੰਥ ਲਈ ਮਾਣ ਵਾਲੀ ਗੱਲ ਹੈ। ਇਹ ਅਮਰੀਕਾ ਦੇ ਸਿੱਖਾਂ ਦੇ ਲਈ ਮਾਣ ਵਾਲੀ ਗੱਲ ਹੈ, ਜਿੱਥੇ ਕਿ ਨਸਲੀ ਹਮਲੇ ਹੋ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,