July 25, 2017 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਲੁਧਿਆਣਾ ਦੇ ਪਾਦਰੀ ਸੁਲਤਾਨ ਮਸੀਹ ਦੇ ਕਤਲ ‘ਚ ਹਿੰਦੂਵਾਦੀ ਅਨਸਰਾਂ ਦੇ ਹੱਥ ਹੋਣ ਦੇ ਬਿਆਨ ਦੀ ਸ਼ਲਾਘਾ ਕੀਤੀ ਹੈ। ਸ. ਮਾਨ ਨੇ ਪਾਰਟੀ ਦਫਤਰ ਤੋਂ ਜਾਰੀ ਬਿਆਨ ‘ਚ ਕਿਹਾ ਕਿ ਸੁਖਪਾਲ ਖਹਿਰਾ ਦੇ ਦਿੱਤੇ ਬਿਆਨ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਰਗਾੜੀ ਵਿਖੇ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਨੂੰ ਸ਼ਹੀਦ ਕਰਨ ਸੰਬੰਧੀ ਪ੍ਰਕਾਸ਼ ਸਿੰਘ ਬਾਦਲ ਉਤੇ ਦੋਸ਼ ਲਗਾਏ ਗਏ ਹਨ, ਉਹ ਵੀ ਕੈਪਟਨ ਅਮਰਿੰਦਰ ਨੇ ਤੱਥਾਂ ਦੇ ਆਧਾਰ ‘ਤੇ ਹੀ ਲਗਾਏ ਹਨ। ਸੁਲਤਾਨ ਮਸੀਹ ਦੇ ਕਤਲ ਮਾਮਲੇ ‘ਚ ਵੀ ਖਹਿਰਾ ਵਲੋਂ ਦਿੱਤੇ ਬਿਆਨ ਨੂੰ ਹਲਕੇ ਵਿਚ ਬਿਲਕੁਲ ਨਾ ਲਿਆ ਜਾਵੇ ਬਲਕਿ ਇਸਦੀ ਨਿਰਪੱਖਤਾ ਨਾਲ ਜਾਂਚ ਕਰਵਾਉਣੀ ਬਣਦੀ ਹੈ। ਜੇਕਰ ਪਾਦਰੀ ਸੁਲਤਾਨ ਮਸੀਹ ਦੇ ਕਾਤਲ ਹਿੰਦੂਵਾਦੀ ਜਥੇਬੰਦੀਆਂ ਭਾਜਪਾ ਅਤੇ ਆਰ.ਐਸ.ਐਸ. ਨਾਲ ਸਬੰਧਤ ਹਨ ਤਾਂ ਲੋਕਾਂ ਸਾਹਮਣੇ ਸੱਚ ਲਿਆਉਣਾ ਚਾਹੀਦਾ ਹੈ।
ਸਬੰਧਤ ਖ਼ਬਰ:
ਪਾਦਰੀ ਕਤਲ: ਸੁਰਖੀਆਂ ‘ਚ ਬਣੇ ਰਹਿਣ ਲਈ ਸੁਖਪਾਲ ਖਹਿਰਾ ਨੇ ਆਰਐਸਐਸ ਦਾ ਨਾਂ ਲਿਆ: ਸੁਖਬੀਰ ਬਾਦਲ …
Related Topics: BJP, Christian Leaders, Minorities in India, RSS, Simranjeet Singh Mann, Sukhpal SIngh Khaira, Sultan Masih, Sultan Masih Murder Case