July 4, 2023 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ – ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਾਜਸੀ ਢੰਗ ਨਾਲ ਹੁੰਦੀਆ ਆ ਰਹੀਆ ਬੇਅਦਬੀਆਂ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜਾਵਾਂ ਦਿਵਾਉਣ ਹਿੱਤ, ਬਹਿਬਲ ਕਲਾਂ ਵਿਖੇ ਪੰਜਾਬ ਪੁਲਿਸ ਵੱਲੋ 2 ਸਿੱਖ ਨੌਜਵਾਨਾਂ ਨੂੰ ਕਤਲੇਆਮ ਕਰਨ, 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਹਿੱਤ ਅਤੇ ਪੰਜਾਬ ਅਤੇ ਇੰਡੀਆ ਦੀਆਂ ਵੱਖ-ਵੱਖ ਜੇਲ੍ਹਾਂ ਵਿਚ 30-35 ਸਾਲਾਂ ਤੋਂ ਬੰਦੀ ਬਣਾਏ ਹੋਏ ਸਿੱਖ ਨੌਜਵਾਨਾਂ ਦੀ ਤੁਰੰਤ ਰਿਹਾਈ ਆਦਿ ਪੰਥਕ ਮੁੱਦਿਆ ਨੂੰ ਲੈਕੇ 01 ਜੁਲਾਈ 2021 ਤੋਂ ਦੁਆਰਾ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਨੂੰ ਕਾਮਯਾਬੀ ਨਾਲ ਚੱਲਦੇ ਹੋਏ 2 ਸਾਲ ਦਾ ਸਮਾਂ ਪੂਰਾ ਹੋ ਚੁੱਕਿਆ ਹੈ।
ਇਸ ਦੇ ਸਬੰਧ ‘ਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਨੇ ਸਮੂਹ ਸਿੱਖ ਜਥੇਬੰਦੀਆਂ ਨੂੰ 04 ਜੁਲਾਈ ਮੋਰਚੇ ਦੇ ਸਥਾਨ ਬਰਗਾੜੀ ਵਿਖੇ ਇਸ ਮਿਸਨ ਦੀ ਪ੍ਰਾਪਤੀ ਲਈ ਅਗਲੀ ਰਣਨੀਤੀ ਘੜਨ ਅਤੇ ਉਸ ਅਕਾਲ ਪੁਰਖ ਦਾ ਸੁਕਰਾਨਾ ਕਰਨ ਹਿੱਤ ਕੀਤੀ ਜਾ ਰਹੀ ਹੈ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਅਪੀਕ ਕੀਤੀ ਹੈ।”
Related Topics: Bargari Beadbi Case, Bargari incident, Shiromani Akali Dal (Mann), Simranjit Singh Maan