ਲੇਖ » ਸਿੱਖ ਖਬਰਾਂ

ਸਿੰਘ ਸਭਾ ਲਹਿਰ ਦੇ ਬਾਨੀ ਗਿਆਨੀ ਦਿੱਤ ਸਿੰਘ ਨੂੰ ਪ੍ਰਣਾਮ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ

April 21, 2020 | By

ਅੱਜ ਅਸੀਂ ਗਿਆਨੀ ਦਿੱਤ ਸਿੰਘ ਜੀ ਦਾ ਕਿਸੇ ਚਿੱਤਰਕਾਰ ਵੱਲੋਂ ਬਣਾਇਆ ਚਿੱਤਰ

ਅਸੀਂ ਗਿਆਨੀ ਦਿੱਤ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਪ੍ਰਣਾਮ ਕਰਦੇ ਹਾਂ। ਉਹਨਾਂ ਨੇ 19 ਵੀਂ ਸਦੀ ਵਿੱਚ ਬ੍ਰਾਹਮਣਵਾਦੀ ਹਮਲੇ ਵਿਰੁੱਧ ਲੜਾਈ ਲੜੀ ਜਿਸਨੇ ਸਿੱਖ ਧਰਮ ਨੂੰ ਵੱਡੇ ਹਿੰਦੂ ਸਮਾਜ ਦੀ ਇੱਕ ਸੰਪਰਦਾ ਕਿਹਕੇ ਕਲਾਵੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਸੀ। ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਅੰਦਰ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕਰਕੇ ਬ੍ਰਾਹਮਣਵਾਦ ਨੇ ਸਿੱਖਾਂ ਦੀਆਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਪਰੰਪਰਾਵਾਂ ਨੂੰ ਜਕੜ ਲਿਆ ਸੀ।

ਗਿਆਨੀ ਦਿੱਤ ਸਿੰਘ ਦਾ ਜਨਮ 1850 ਵਿਚ ਹੋਇਆ ਜਦੋਂ ਇਕ ਸਾਲ ਬਾਅਦ ਅਤੇ ਪੰਜਾਬ ਨੂੰ ਭਾਰਤ ਵਿਚ ਮਿਲਾ ਦਿੱਤਾ ਗਿਆ ਸੀ ਜਿਹੜਾ ਦਾ ਪਹਿਲਾਂ ਕਦੇ ਹਿੱਸਾ ਨਹੀਂ ਸੀ ਰਿਹਾ।, ਬ੍ਰਿਟਿਸ਼ ਸਮਰਾਜ ਨੇ ਲਾਹੌਰ ਦਰਬਾਰ ‘ਤੇ ਕਬਜ਼ਾ ਕਰ ਲਿਆ ਸੀ ਅਤੇ ਬ੍ਰਿਟਿਸ਼ ਦੇ ਰਾਜਨੀਤਕ, ਸਭਿਆਚਾਰਕ ਅਤੇ ਵਿਦਿਅਕ ਖੇਤਰਾਂ ਵਿਚ ਬੇਰਹਿਮੀ ਨਾਲ ਹਮਲੇ ਕੀਤੇ ਸੀ ਜਿਸਦੇ ਫਲਸਰੂਪ ਸਿੱਖਾਂ ਦੀ ਗਿਣਤੀ 1880 ਵਿਚ ਸਿਰਫ 16 ਲੱਖ ਹੋ ਗਈ ਸੀ। ਉਸ ਸਮੇਂ, ਕ੍ਰਿਸ਼ਚੀਅਨ ਮਿਸ਼ਨਰੀ ਅਤੇ ਆਰੀਆ ਸਮਾਜੀਆਂ ਨੇ ਵਿਸ਼ੇਸ਼ ਤੌਰ ‘ਤੇ ਦਲਿਤ ਸਿੱਖਾਂ ਨੂੰ ਆਪੋ ਆਪਣੇ ਧਰਮ ਵਿਚ ਤਬਦੀਲ ਕਰਨ ਲਈ ਮੁਹਿੰਮਾਂ ਚਲਾਈਆਂ ਹੋਈਆਂ ਸਨ । ਆਰੀਆ ਸਮਾਜ ਵੱਲੋਂ ਇੱਕ ਵੱਡਾ ਖ਼ਤਰਾ ਸੀ ਜਿਸ ਨੇ ਸਿੱਖਾਂ ਨੂੰ ਹਿੰਦੂ ਸਮਾਜ ਹਿੱਸਾ ਬਣਾਉਣ ਦੇ ਕਾਰਜ ਲਈ ਗੁਰੂ ਨਾਨਕ ਅਤੇ ਸਿੱਖ ਧਰਮ ਗ੍ਰੰਥ ਨੂੰ ਨਿਸ਼ਾਨਾ ਬਣਾਇਆ।

ਇਸ ਨਾਜ਼ੁਕ ਵਕਤ ਗਿਆਨੀ ਦਿੱਤ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਦੁਆਰਾ ਚਲਾਈ ਗਈ ਸਿੰਘ ਸਭਾ ਲਹਿਰ ਨੇ ਜਨਤਕ ਬਹਿਸਾਂ ਤੇ ਵਿਚਾਰ ਵਟਾਂਦਰੇ ਵਿਚ ਆਰੀਆ ਸਮਾਜ ਦੇ ਆਗੂਆਂ ਨੂੰ ਜਨਤਕ ਤੌਰ ‘ਤੇ ਹਰਾ ਕੇ ਸਮਾਜਿਕ ਅਤੇ ਧਾਰਮਿਕ ਪੱਖੋਂ ਸਿੱਖ ਧਰਮ ਗ੍ਰੰਥਾਂ ਅਤੇ ਸਿੱਖਾਂ ਦੀ ਵਿਲੱਖਣਤਾ ਪਛਾਣ ਸਥਾਪਤ ਕੀਤੀ। ਉਹਨਾਂ ਨੇ 51 ਸਾਲਾ ਦੀ ਜਿੰਦਗੀ ਵਿਚ 50 ਕਿਤਾਬਾਂ, ਟ੍ਰੈਕਟ ਲਿਖੇ ਸਨ ਅਤੇ ਆਪਣੇ ਨਿਯਮਤ ਭਾਸ਼ਣ, ਖਾਲਸ ਅਖਬਾਰ ਦੇ ਕਾਲਮਾਂ ਵਿਚ ਵੱਖਰੀ ਸਿੱਖ ਪਛਾਣ ਦੀ ਵਕਾਲਤ ਕੀਤੀ ਸੀ। ਇਹਨਾਂ ਦੇ ਵਿਸ਼ਾਲ ਯੋਗਦਾਨ ਤੋਂ ਬਾਅਦ ਅਗਲੀ ਪੀੜ੍ਹੀ ਸੇਵਾਦਾਰ ਨੇ ਦਰਬਾਰ ਸਾਹਿਬ ਦੀਆਂ ਪਰਕਰਮਾਂ ਤੋਂ ਮੂਰਤੀਆਂ ਹਟਾਉਣ ਅਤੇ ਉਥੇ ਦਲਿਤ ਸਿੱਖਾਂ ਦੇ ਸੀਮਤ ਪ੍ਰਵੇਸ਼ ਨੂੰ ਖਤਮ ਕੀਤਾ ਸੀ । ਇਸਦੇ ਨਾਲ ਹੀ, ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਜਿਸ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦਾ ਜਨਮ ਹੋਇਆ।

ਜਮੀਨੀ ਹਕੀਕਤ ਇਹ ਸੀ ਕਿ ਗਿਆਨੀ ਦਿੱਤ ਸਿੰਘ ਜੀ ਦਾ ਦਲਿਤ ਵਰਗ ਵਿਚ ਜਨਮ ਹੋਇਆ ਸੀ ਉਸ ਵਕਤ ਸਿੱਖ ਸਮਾਜ ਵਿਚ ਜਾਤ ਅਭਿਮਾਨੀ ਸੋਚ ਦੇ ਸਨਾਤਨੀ ਸਿੱਖਾਂ ਦਾ ਬੋਲ ਬਾਲਾ ਸੀ ਅਤੇ ਦਲਿਤ ਸਿੱਖਾਂ ਨਾਲ ਪਰਸ਼ਾਦ ਵਰਤਾਉਣ ਵੇਲੇ ਵਿਤਕਰਾ ਕੀਤਾ ਜਾਂਦਾ ਸੀ। ਗਿਆਨੀ ਦਿਤ ਸਿੰਘ ਵੀ ਕਈ ਵਾਰ ਅਜਿਹੇ ਵਤਕਰਿਆਂ ਦੇ ਸ਼ਿਕਾਰ ਬਣੇ ਸਨ। ਉਹ ਸਿਰਮੌਰ ਸਿੱਖ ਵਿਦਵਾਨ ਹੋਣ ਦੇ ਬਾਵਜੂਦ ਵੀ ਪ੍ਰਸ਼ਾਦ ਦੀ ਸੇਵਾ ਹੋਣ ਤੋਂ ਪਹਿਲਾਂ ਇਕੱਠ ਨੂੰ ਬਾਹਰ ਜੋੜਿਆਂ ਵਾਲੀ ਥਾਂ ‘ਤੇ ਖੜ੍ਹਕੇ ਸਿੱਖ ਪੰਥ ਲਈ ਮੱਤ.ਦਾਨ ਦੀ ਅਰਦਾਸ ਕਰਦੇ ਸਨ। 125 ਸਾਲਾਂ ਪੁਰਾਣਾ ਇਤਿਹਾਸ ਅੱਜ ਵੀ ਸੰਵੇਦਨਸ਼ੀਲ ਸਿੱਖਾਂ ਨੂੰ ਸ਼ਰਮਸਾਰ ਕਰਦਾ ਹੈ।

ਖੁਸ਼ੀ ਦੀ ਗੱਲ ਹੈ ਕਿ ਸਿੱਖ ਪੰਥ ਸਿੰਘ ਸਭਾ ਲਹਿਰ ਦੀ ਸੋਚ ਅਨੁਸਾਰ 1880 ਤੋਂ ਦਲਿਤਾਂ ਲਈ ਸਮਾਜਿਕ ਬਰਾਬਰੀ ਦੇ ਰਸਤੇ ਚਲ ਪਿਆ ਸੀ ਜਿਸਦੇ ਫਲਸਰੂਪ ਸ.ਕਾਬਲ ਸਿੰਘ (ਪ੍ਰਧਾਨ ਸ਼੍ਰੋਮਣੀ ਕਮੇਟੀ) ਗਿਆਨੀ ਪੂਰਨ ਸਿੰਘ (ਜਥੇਦਾਰ ਅਕਾਲ ਤਖਤ) ਅਤੇ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਨੂੰ ਸਿਰਮੌਰ ਪਧਵੀ ‘ਤੇ ਜਥੇਦਾਰ ਨਿਯੁਕਤ ਕੀਤਾ ਗਿਆ ।

ਭਾਈ ਨਿਰਮਲ ਸਿੰਘ ਸਿੱਖ ਜਗਤ ਵਿਚ ਸ੍ਰੌਮਣੀ ਹਜ਼ੂਰੀ ਰਾਗੀ ਦੀ ਪਧਵੀ ‘ਤੇ ਬਰਾਜਮਾਨ ਹੋਏ। ਭਾਈ ਨਿਰਮਲ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਅੰਤਿਮ ਸੰਸਕਾਰ ਵੇਲੇ ਸਿੱਖਾਂ ਸਮਾਜ ਵਿੱਚ ਦਲਿਤ ਮੁੱਦਾ ਕੇਂਦਰੀ ਰੂਪ ਵਿਚ ਉਭਰਿਆ ਹੈ। ਭਾਈ ਨਿਰਮਲ ਸਿੰਘ ਦੁਆਰਾ ਆਪਣੇ ਨਾਲ ਹੋਏ ਜਾਤੀ ਪੱਖਪਾਤ ਬਾਰੇ ਮੌਤ ਤੋਂ ਪਹਿਲਾਂ ਦਿੱਤੇ ਗਏ ਬਿਆਨ ਵਿਚਾਰ ਚਰਚਾ ਲਈ ਅਧਾਰ ਬਣਦੇ ਹਨ ਕੁਝ ਸਿੱਖ ਚਿੰਤਕਾਂ ਦਲੀਲ ਹੈ ਕਿ ਇਸ ਸਮੇਂ ਜਾਤੀ ਦੇ ਮੁੱਦਿਆਂ ਨੂੰ ਉਠਾਉਣ ਨਾਲ ‘ਸਿੱਖ ਪੰਥ ਵਿਚ ਫੁੱਟ ਪੈਣ’ ਦਾ ਕਾਰਨ ਬਣੇਗਾ। ਪ੍ਰੰਤੂ ਅਸੀਂ ਸਮਝਦੇ ਹਾਂ ਕਿ ਸਿੱਖ ਸਮਾਜ ਵਿਚ ਜਾਤ ਪਾਤੀ ਵਰਤਾਰੇ ਨੂੰ ਦਬਾਉਣਾ ਨਾਲ ਕੈਂਸਰ ਵਰਗਾ ਰੋਗ ਬਣ ਸਕਦਾ ਹੈ। ਸਿੱਖ ਪੰਥ ਦੇ ਚਿੰਤਕ ਦਲਿਤਾਂ ਨੂੰ ਚੁੱਪ ਕਰਾਉਣ ਦੀ ਬਜਾਏ ਉਨ੍ਹਾਂ ਨਾਲ ਕੀਤੇ ਜਾ ਰਹੇ ਵਿਤਕਰੇ ਤੇ ਪੱਖਪਾਤ ਨੂੰ ਦੂਰ ਕਰਨ ਲਈ ਉਪਰਾਲੇ ਕਰਨ । ਹੁਣ ਦਲਿਤਾਂ ਨੂੰ ਕੇਵਲ ‘ਜੁਬਾਨੀ ਹਮਦਰਦੀ’ ਨਾਲ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ। ਜੀਵੇਂ ਮਹਾਤਮਾ ਗਾਂਧੀ ਤੇ ਹੋਰ ਕਾਂਗਰਸੀ ਨੇਤਾਵਾਂ ਨੇ ਡਾ. ਅੰਬੇਦਕਰ ਨੂੰ ਅਜਾਦੀ ਦੀ ਲੜਾਈ ਵੇਲੇ ਸਬਜਬਾਗ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਤਰ੍ਹਾਂ ਦਲਿਤਾਂ ਨੂੰ ਕਮਿਨਿਸਟਾਂ ਵੱਲੋਂ ‘ਇਨਕਲਾਬ ਤੋਂ ਬਾਅਦ ਸਮਾਜਿਕ ਤੌਰ’ ਤੇ ਬਰਾਬਰ ਸਮਾਜ ਦੀ ਸਥਾਪਨਾ ਕਰਨ ਦੇ ਸਬਜਬਾਗ ਹੁਣ ਸੰਤੁਸ਼ਟ ਨਹੀਂ ਕਰ ਸਕਦੇ । ਹੁਣ ਉਹ ਸਾਥੋਂ ਸਨਮਾਣ ਨਾਲ ਸਮਾਜਕ ਬਰਾਬਰੀ ਦੀ ਮੰਗ ਕਰਦੇ ਹਨ। ਇਸ ਲਈ ਗਿਆਨੀ ਦਿੱਤ ਸਿੰਘ ਦੀ ਵਿਰਾਸਤ ਸਮਾਜਿਕ ਅਤੇ ਰਾਜਨੀਤਿਕ ਤੌਰ ਸਣਮਾਨ ਦੇ ਕੇ ਹੀ ਮਜਬੂਤ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ।

– ਜਸਪਾਲ ਸਿੰਘ ਸਿਧੂ ਅਤੇ ਖੁਸ਼ਹਾਲ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,