ਸਿੱਖ ਖਬਰਾਂ

ਮਾਨ ਨੇ ਬਾਪੂ ਸੂਰਤ ਸਿੰਘ ਨੂੰ ਮਿਲਕੇ ਦੁੱਖ ਪ੍ਰਗਟ ਕੀਤਾ

August 31, 2015 | By

ਹਸਨਪੁਰ (28 ਅਗਸਤ, 2015 ): ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਬਾਪੂ ਸੂਰਤ ਸਿੰਘ ਨਾਲ ਅਮਰੀਕਾ ਦੇ ਸ਼ਹਿਰ ਸ਼ਿਕਾਂਗੋ ਵਿੱਚ ਅਣਪਛਾਤੇ ਵਿਅਕਤੀਆਂ ਵੱਲੋ ਕੀਤੇ ਗਏ ਕਤਲ ਸਬੰਧੀ ਦੁੱਖ ਪ੍ਰਗਟ ਕਰਨ ਲਈ ਪਿੰਡ ਹਸਨਪੁਰ ਪਹੁੰਚੇ।

ਸਿਮਰਨਜੀਤ ਸਿੰਘ ਮਾਨ, ਬਾਪੂ ਸੂਰਤ ਸਿੰਘ ਅਤੇ ਹੋਰ
ਸਿਮਰਨਜੀਤ ਸਿੰਘ ਮਾਨ, ਬਾਪੂ ਸੂਰਤ ਸਿੰਘ ਅਤੇ ਹੋਰ

ਸ. ਮਾਨ ਨੇ ਕਿਹਾ ਕਿ ਸ਼ਿਕਾਗੋ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਚੋਣ ਖੇਤਰ ਹੈ ਅਤੇ ਅਜਿਹੇ ਸ਼ਹਿਰ ’ਚ ਭੋਲੇ ਦਾ ਕਤਲ ਹੋ ਜਾਣਾ ਬਹੁਤ ਹੀ ਦੁੱਖਦਾਈ ਹੈ। ਉਨਾਂ ਇਸ ਕਤਲ ਦੀ ਨਿੰਦਾ ਕਰਦਿਆਂ ਮੰਗ ਕੀਤੀ ਕਿ ਇਸ ਕਤਲ ਦੀ ਤਫਤੀਫ ਐਫ.ਬੀ.ਆਈ ਤੋਂ ਕਰਵਾਕੇ ਅਸਲੀਅਤ ਸਾਹਮਣੇ ਲਿਆਂਦੀ ਜਾਵੇ ਕਿਉਕਿ ਸ਼ਿਕਾਗੋ ਮਾਫੀਆਂ ਦੁਨੀਆ ’ਚ ਮਸ਼ਹੂਰ ਹੈ।

ਸ. ਮਾਨ ਨੇ ਇਸ ਮੌਕੇ ਕਿਹਾ ਕਿ 2017 ਦੇ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਚੋਣਾਂ ’ਚ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਲਈ ਉਨਾਂ ਕਿਸੇ ਵੀ ਪਾਰਟੀਆਂ ਨਾਲ ਗੱਠਜੋੜ ਕੀਤਾ ਜਾਵੇਗਾ ਜਿਹੜੀਆਂ ਸਿੱਖੀ ਨੂੰ ਮੰਨਦੀਆਂ ਹੋਣ।

ਇਸ ਮੌਕੇ ਜੱਥੇਦਾਰ ਸੂਰਤ ਸਿੰਘ ਖਾਲਸਾ ਨੇ ਕਿਹਾ ਕਿ ਮੈਂ ਤਿੰਨ ਗੁਲਾਮੀਆਂ ਝੱਲੀਆਂ।

ਪਹਿਲੀ ਅੰਗਰੇਜਾਂ ਦੀ, ਦੂਜੀ ਚਿੱਟੀ ਟੋਪੀ ਵਾਲਿਆਂ ਦੀ ਅਤੇ ਹੁਣ ਸਿੱਖ ਪਹਿਰਾਵੇ ’ਵ ਕੇਸਾਧਾਰੀ ਹਿੰਦੂਆਂ ਦੀ। ਪ੍ਰੰਤੂ ਇਹ ਗੁਲਾਮੀ ਪਹਿਲਾਂ ਵਾਲੀਆਂ ਨਾਲੋਂ ਵੱਧ ਖਤਰਨਾਕ ਹੈ। ਉਨਾਂ ਕਿਹਾ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਨਾ ਹੀ ਸਰਕਾਰ ਪੰਥਕ ਹੈ ਸਗੋਂ ਮਨੁੱਖੀ ਅਧਿਕਾਰਾਂ ’ਤੇ ਡਾਕੇ ਮਾਰਨ ਵਾਲਿਆਂ ਦਾ ਕਬਜਾ ਹੈ। ਉਨਾਂ ਵੱਖੋਂ ਵੱਖ ਦਲਾਂ ਨੂੰ ਇਹ ਕਹਿਕੇ ਇੱਕਮੁੱਠ ਹੋਣ ਦੀ ਅਪੀਲ ਕੀਤੀ ਕਿ ਥੱਪੜ ਨਹੀ ਮੁੱਠੀ ਦਾ ਮੁੱਲ ਪਛਾਣੋ। ਉਨਾਂ ਭਾਵੁਕ ਹੁੰਦਿਆਂ ਪੁੱਛਿਆ ਕਿ ਮੇਰੇ ਮਰਨ ਤੋਂ ਬਾਅਦ ਕੀ ਦਰਗਾਹ ’ਚ ਸੁਨੇਹਾ ਭੇਜੋਂਗੇ ਕਿ ਕੌਮ ਇੱਕਜੁੱਟ ਹੋ ਗਈ ਹੈ। ਇਸ ਮੌਕੇ ਦਰਬਾਰਾ ਸਿੰਘ ਸੀਨੀਅਰ ਮੀਤ ਪ੍ਰਧਾਨ ਹਰਿਆਣਾ, ਹਰਜੀਤ ਸਿੰਘ ਵਿਰਕ ਅੱਛਨਪੁਰਾ ਹਰਿਆਣਾ, ਜੋਗਾ ਸਿੰਘ ਖਾਲਿਸਤਾਨੀ, ਨਰਿੰਦਰ ਸਿੰਘ ਜਿਲਾ ਪ੍ਰਧਾਨ ਕਪੂਰਥਲਾ, ਜਸਵੰਤ ਸਿੰਘ ਜਿਲਾ ਪ੍ਰਧਾਨ ਲੁਧਿਆਣਾ, ਸੁਖਜੀਤ ਸਿੰਘ ਡਰੋਲੀ ਜਿਲਾ ਪ੍ਰਧਾਨ ਜਲੰਧਰ, ਪ੍ਰਗਟ ਸਿੰਘ ਮੱਖੂ ਜਿਲਾ ਪ੍ਰਧਾਨ ਕਿਸਾਨ ਵਿੰਗ ਫਿਰੋਜਪੁਰ, ਬਾਬਾ ਦਰਸ਼ਨ ਸਿੰਘ ਲੁਧਿਆਣਾ, ਪਿ੍ਰਤਪਾਲ ਸਿੰਘ ਰੌੜ, ਸਟੀਫਨ ਸਿੰਘ ਸਿੱਧਵਾਂ, ਹਰਪਾਲ ਸਿੰਘ ਭਾਲਾ, ਮਨਜੀਤ ਸਿੰਘ ਬਾਬਾ, ਸਵਰਨ ਸਿੰਘ ਖਾਲਸਾ, ਮਨਜੀਤ ਸਿੰਘ ਸਿਆਲਕੋਟੀ, ਬਲਵੀਰ ਸਿੰਘ ਮਣਕੂ, ਮਨਮੋਹਣ ਸਿੰਘ ਰੰਗੂਵਾਲ, ਵਿਸਾਖਾ ਸਿੰਘ ਅਤੇ ਹਰਵਿੰਦਰ ਸਿੰਘ ਮੋਹੀ ਆਦਿ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,