October 17, 2022 | By ਸਿੱਖ ਸਿਆਸਤ ਬਿਊਰੋ
ਸਿੱਖ ਸੰਘਰਸ਼ ਨਾਲ ਸਬੰਧਤ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ ਸਮੇਤ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਪੰਥਕ ਏਕਤਾ ਲਈ ਸੰਵਾਦ ਸ਼ੁਰੂ ਕਰਨ ਲਈ ਸਾਂਝਾ ਮੰਚ ਬਣਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ 28 ਸਤੰਬਰ 2022 ਨੂੰ ਪ੍ਰੈਸ ਕਲੱਬ, ਸ੍ਰੀ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਇਸ ਸਬੰਧੀ ਪਹਿਲੀ ਇਕੱਤਰਤਾ ਅਤੇ ਸੰਵਾਦ ੨੧ ਅਕਤੂਬਰ ਨੂੰ ਗੁਰਦੁਆਰਾ ਸ਼ਹੀਦ ਗੰਜ, ਰੇਲਵੇ ਕਲੋਨੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ੧੦:੦੦ ਤੋਂ ੧੨:੩੦ ਹੋਵੇਗੀ।
ਇਹ ਸੰਖੇਪ ਮੁਲਾਕਾਤ ਭਾਈ ਰਜਿੰਦਰ ਸਿੰਘ ਮੁਗਲਵਾਲ ਨਾਲ ਹੈ ਜੋ ਕਿ ਇੰਗਲੈਂਡ ਵਿਚ ੩੪ ਸਾਲ ਜੇਲ੍ਹ ਕੱਟ ਕੇ ਰਿਹਾਅ ਹੋਏ ਹਨ। ਬਿਪਰਵਾਦੀ ਦਿੱਲੀ ਤਖਤ ਵਲੋਂ ੧੯੮੪ ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਹਮਲੇ ਨੇ ਆਪ ਜੀ ਦੇ ਜੀਵਨ ਵਿਚ ਵੱਡੀ ਤਬਦੀਲੀ ਲਿਆਂਦੀ। ਨਵੰਬਰ ੧੯੮੭ ਵਾਲੇ ਦਿਨ ਭਾਈ ਰਜਿੰਦਰ ਸਿੰਘ ਜੀ ਨੇ ਭਾਈ ਮਨਜੀਤ ਸਿੰਘ ਨਾਲ ਮਿਲ ਕੇ ਗੁਰੂ ਦੇ ਅਦਬ ਨੂੰ ਬਰਕਰਾਰ ਰੱਖਣ ਲਈ ਦਰਸ਼ਨ ਦਾਸ ਦਾ ਸੋਧਾ ਲਾਇਆ ਜੋ ਇੰਗਲੈਂਡ ਦੀ ਧਰਤੀ ਉਪਰ ਦਿੱਲੀ ਤਖਤ ਦੀ ਸ਼ਹਿ ਨਾਲ ਗੁਰੂ-ਡੰਮ ਚਲਾਉਂਦਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀ ਲਾ ਕੇ ਬੈਠਦਾ ਅਤੇ ਮੱਥਾ ਟਿਕਾਉਂਦਾ ਸੀ। ਸੋਧਾ ਲਾਉਣ ਤੋਂ ਬਾਅਦ ਦੋਵੇਂ ਸਿੰਘ ਉਥੇ ਗ੍ਰਿਫਤਾਰੀ ਦਿੰਦੇ ਹਨ।
Related Topics: Bhai Lal Singh Akalgarh, Rajinder Singh Mugalwal