ਸਿੱਖ ਖਬਰਾਂ

ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਿੱਖ ਰਿਲੀਫ ਦੇ ਮੈਂਬਰ ਰਾਹਤ ਸਮੱਗਰੀ ਲੈ ਕੇ ਹੋਏ ਰਵਾਨਾ

September 14, 2014 | By

ਮਲੋਟ (13 ਸਤੰਬਰ, 2014): ਜੰਮੂ ਕਸ਼ਮੀਰ ਭਾਰੀ ਮੀਂਹ ਪੈਣ ਨਾਲ ਹੋਈ ਤਬਾਹੀ ਨੇ ਜਿੱਥੇ ਜਾਨ ਮਾਲ ਦਾ ਨੁਕਸਾਨ ਕਰਕੇ ਕਸ਼ਮੀਰ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ੳੁੱਥੇ ਸਿੱਖ ਕੌਮ ਗਰੂਆਂ ਵੱਲੋਂ ਬਖਸ਼ਸ਼ਿ ਕੀਤੀ ਜੀਵਣ ਜਾਂਚ ਅਨੁਸਾਰ ਹੜਾਂ ਤੋਂ ਪ੍ਰਭਾਵਿੱਤ ਦੁਖੀ ਮਾਨਵਤਾ ਸੇਵਾ ਤਨ ਮਨ ਧਨ ਨਾਲ ਕਰਕੇ ਗੁਰੂਆਂ ਦੇ ਹੁਕਮਾਂ ‘ਤੇ ਫੁੱਲ ਚੜ੍ਹਾ ਰਹੀ ਹੈ।

Sikh relife
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਪੂਰੀ ਸਰਗਰਮੀ ਨਾਲ ਜੰਮੂ ਕਾਸ਼ਮੀਰ ਦੇ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਜੁਟੀ ਹੋਈ ਹੈ, ਉੱਥੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਿੱਖ ਰਿਲੀਫ ਜਥੇਬੰਦੀ ਯੂ.ਕੇ. ਨੇ ਵੀ ਆਪਣੇ ਹੱਥ ਅੱਗੇ ਵਧਾਉਂਦਿਆਂ ਰਾਹਤ ਸਮੱਗਰੀ ਦੀ ਖੇਪ ਰਵਾਨਾ ਕੀਤੀ।

ਇਸ ਰਾਹਤ ਸਮੱਗਰੀ ਵਿਚ ਦਵਾਈਆਂ, ਪੀਣ ਵਾਲੇ ਮਿਨਰਲ ਵਾਟਰ ਦੀਆਂ ਹਜ਼ਾਰਾਂ ਬੋਤਲਾਂ, ਬੱਚਿਆਂ ਦੇ ਕਪੜੇ, ਬਿਸਕੁਟ, ਬਰੈਡ, ਦੁੱਧ ਆਦਿ ਸ਼ਾਮਿਲ ਹਨ। ਰਾਹਤ ਸਮੱਗਰੀ ਲੈ ਕੇ ਜਥੇਬੰਦੀ ਦੇ ਦੋ ਦਰਜਨ ਮੈਂਬਰ ਜੰਮੂ ਹਵਾਈ ਅੱਡੇ ਤੋਂ ਏਅਰ ਫੋਰਸ ਦੇ ਜਹਾਜ਼ ਰਾਹੀਂ ਸ੍ਰੀ ਨਗਰ ਲਈ ਰਵਾਨਾ ਹੋ ਗਏ।

ਜਥੇਬੰਦੀ ਦੇ ਪ੍ਰਧਾਨ ਆਰ. ਪੀ. ਸਿੰਘ ਤੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਸਤਿਨਾਮ ਸਿੰਘ ਦਬੜੀਖਾਨਾ ਦੀ ਅਗਵਾਈ ਵਿਚ ਇਸ ਟੀਮ ਵਿਚ ਦੋ ਦਰਜ਼ਨ ਜਥੇਬੰਦੀ ਦੇ ਮੈਂਬਰ ਸ਼ਾਮਲ ਹਨ।  ਉਕਤ ਜਾਣਕਾਰੀ ਦਿੰਦਿਆਂ ਸਿਖ ਰਿਲੀਫ ਯੂ.ਕੇ. ਸ੍ਰੀ ਮੁਕਤਸਰ ਸਾਹਿਬ ਦੇ ਆਗੂ ਬਲਦੇਵ ਸਿੰਘ ਸਾਹੀਵਾਲ ਤੇ ਗੁਰਪ੍ਰੀਤ ਸਿੰਘ ਜੰਡੂ ਨੇ ਦੱਸਿਆ ਕਿ ਸੰਸਥਾ ਦੇ ਮੈਂਬਰ ਮੌਤ ਦੇ ਮੂੰਹ ਵਿਚ ਫਸੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਹਰ ਸੰਭਵ ਰੋਸ਼ਿਸ਼ ਕਰਨਗੇ।

ਜੰਮੂ ਕਸ਼ਮੀਰ ਲਈ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਈ ਟੀਮ ਵਿਚ ਸਰਪ੍ਰੀਤ ਸਿੰਘ, ਕੁਲਦੀਪ ਸਿੰਘ ਦਬੜੀਖਾਨਾ, ਅਮਿ੍ਤਪਾਲ ਸਿੰਘ ਰੋਮਾਣਾ, ਅਮਨਦੀਪ ਸਿੰਘ ਬਾਜਾਖਾਨਾਂ, ਮਨਿੰਦਰ ਸਿੰਘ, ਹਰਿੰਦਰ ਸਿੰਘ, ਸਿੱਖ ਰਿਲੀਫ ਦੇ ਜਸਮੀਤ ਸਿੰਘ ਜੰਮੂ, ਪਰਵਿੰਦਰ ਸਿੰਘ,ਗਗਨਦੀਪ ਸਿੰਘ ਬਰਮਾਂ ਆਦਿ ਸ਼ਾਮਿਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,