ਸਿੱਖ ਖਬਰਾਂ

ਸੈਮੀਨਾਰ ‘ਚ ਹਿੱਸਾ ਲੈਣ ਤੋਂ ਰੋਕਣ ਲਈ ਜੰਮੂ ਕਸ਼ਮੀਰ ਪੁਲਿਸ ਨੇ ਸ਼੍ਰੀ ਨਗਰ ਵਿੱਚ ਸਿੱਖ ਆਗੂਆਂ ਨੂੰ ਕੀਤਾ ਗ੍ਰਿਫਤਾਰ

June 14, 2015 | By

ਸ਼੍ਰੀ ਨਗਰ (14 ਜੂਨ, 2015): ਸ਼੍ਰੀ ਨਗਰ ਵਿੱਚ ਐੱਸ. ਏ. ਐੱਸ ਜਿਲਾਨੀ ਦੀ ਅਗਵਾਈ ਵਾਲੀ ਆਲ ਪਾਰਟੀ ਹੂਰੀਅਤ ਕਾਨਫਰੰਸ ਵੱਲੋਂ ਆਯੋਜਿਤ ਸੈਮੀਨਾਰ ਵਿੱਚ ਹਿੱਸਾ ਲੈਣ ਪਹੁੰਚੇ ਸਿੱਖ ਆਗੂਆਂ ਨੂੰ ਜੰਮੂ ਕਸ਼ਮੀਰ ਪੁਲਿਸ ਨੇ ਗ੍ਰਿਫਤਾਰ ਕਾਰ ਲਿਆ ਹੈ।

ਗ੍ਰਿਫਤਾਰ ਆਗੂ ਡਾ. ਮਨਜਿੰਦਰ ਸਿੰਘ ਜੰਡੀ ਐਡਵੋਕੇਟ ਹਰਪਾਲ ਸਿੰਘ ਚੀਮਾ (ਪੰਚ ਪ੍ਰਧਾਨੀ), ਸ੍ਰ. ਕੰਵਰਪਾਲ ਸਿੰਘ, (ਦਲ ਖਾਲਸਾ)

ਗ੍ਰਿਫਤਾਰ ਆਗੂ ਡਾ. ਮਨਜਿੰਦਰ ਸਿੰਘ ਜੰਡੀ ਐਡਵੋਕੇਟ ਹਰਪਾਲ ਸਿੰਘ ਚੀਮਾ (ਪੰਚ ਪ੍ਰਧਾਨੀ), ਸ੍ਰ. ਕੰਵਰਪਾਲ ਸਿੰਘ, (ਦਲ ਖਾਲਸਾ)

ਗ੍ਰਿਫਤਾਰ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ (ਪੰਚ ਪ੍ਰਧਾਨੀ), ਸ੍ਰ. ਕੰਵਰਪਾਲ ਸਿੰ੍ਹਘ, ਡਾ. ਮਨਜਿੰਦਰ ਸਿੰਘ ਜੰਡੀ (ਦਲ ਖਾਲਸਾ) ਹੂਰੀਅਤ ਕਾਨਫਰੰਸ ਵੱਲੋਂ “ਭਾਰਤ ਦੇ ਫਾਸ਼ੀਵਾਦ ਨੂੰ ਕਿਵੇਂ ਰੋਕੀਏ” ਵਿਸ਼ੇ ‘ਤੇ ਹੋ ਰਹੇ ਸੈਮੀਨਾਰ ‘ਚ ਹਿੱਸਾ ਲੈਣ ਗਏ ਸਨ।

ਸੂਤਰਾਂ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਸਿੱਖ ਆਗੂਆਂ ਨੂੰ ਸ਼ੁਰੂ ਵਿੱਚ ਸ਼੍ਰੀ ਨਗਰ ਪੁਲਿਸ ਨੇ ਹਾਈਡਰਪੁਰਾ ਚੌਕ ਵਿੱਚ ਸਥਿਤ ਗਰੈਂਡ ਰਾਯਾਨ ਹੋਟਲ ਵਿੱਚ ਨਜ਼ਰਬੰਦ ਬਣਾਇਆ ਅਤੇ ਬਾਅਦ ਵਿੱਚ ਪੁਲਿਸ ਉਨ੍ਹਾਂ ਨੂੰ ਸਦਰ ਪੁਲਿਸ ਥਾਣੇ ਲੈ ਗਈ।

ਇੱਥੇ ਇਹ ਵਰਨਣਯੋਗ ਹੈ ਕਿ ਕਸ਼ਮੀਰੀ ਅਜ਼ਾਦੀ ਆਗੂ ਐੱਸ. ਏ. ਐੱਸ ਜਿਲਾਨੀ ਦੇ ਸੱਦੇ ‘ਤੇ ਸਿੱਖ ਅਜ਼ਾਦੀ ਪਸੰਦ ਜੱਥੇਬੰਦੀਆਂ ਦੇ ਆਗੂਆਂ ਨੂੰ ਸੈਮੀਨਾਰ ਲਈ ਸੱਦਾ ਦਿੱਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,