ਵਿਦੇਸ਼ » ਸਿੱਖ ਖਬਰਾਂ

ਸਿੱਖ ਅਮਰੀਕੀ ਪੱਤਰਕਾਰ ਨੂੰ ਵਾਈਟ ਹਾਊਸ ‘ਚ ਪਿਆ ਦਿਲ ਦਾ ਦੌਰਾ

March 25, 2015 | By

ਵਾਸ਼ਿੰਗਟਨ (24 ਮਾਰਚ, 2015): ਅੱਜ ਅਮਰੀਕੀ ਰਾਸ਼ਟਰਪਤੀ ਭਵਨ “ਵਾਈਟ ਹਾਊਸ” ਵਿੱਚ ਇੱਕ ਸਿੱਖ ਪੱਤਰਕਾਰ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਹ ਧਰਤੀ ‘ਤੇ ਡਿੱਗ ਪਏ। ਅਮਰੀਕੀ ਖੁਫ਼ੀਆ ਸੇਵਾ ਦੇ ਕਰਮਚਾਰੀਆਂ ਨੇ ਤੁਰਤ ਕਾਰਵਾਈ ਕਰਦਿਆਂ ਵਾਈਟ ਹਾਊਸ ਵਿਚ ਭਾਰਤੀ ਮੂਲ ਦੇ ਇਕ ਅਮਰੀਕੀ ਪੱਤਰਕਾਰ ਦੀ ਜਾਨ ਬਚਾ ਲਈ।

ਵਾਈਟ ਹਾਊਸ ਦਾ ਡਾਕਟਰੀ ਸਟਾਫ ਸਿੱਖ ਪੱਤਰਕਾਰ ਦੀ ਮੱਦਦ ਕਰਦਾ ਹੋਇਆ

ਵਾਈਟ ਹਾਊਸ ਦਾ ਡਾਕਟਰੀ ਸਟਾਫ ਸਿੱਖ ਪੱਤਰਕਾਰ ਦੀ ਮੱਦਦ ਕਰਦਾ ਹੋਇਆ

ਵਾਈਟ ਹਾਊਸ ਵਿਚ ‘ਵਾਈਟ ਹਾਊਸ ਸਾਇੰਸ ਫ਼ੇਅਰ’ ਪ੍ਰੋਗਰਾਮ ਨੂੰ ਕਵਰ ਕਰਨ ਗਏ ਸਿੱਖ ਪੱਤਰਕਾਰ ਮੰਕੂ ਸਿੰਘ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਸ਼ਣ ਤੋਂ ਠੀਕ ਪਹਿਲਾਂ ਈਸਟ ਰੂਮ ਵਿਚ ਡਿੱਗ ਪਏ।

ਸਿੰਘ ਅਮਰੀਕਾ ਦੇ ਸੱਭ ਤੋਂ ਵੱਡੇ ਦਖਣੀ ਏਸ਼ੀਆ ਕੇਬਲ ਨੈੱਟਵਰਕ ‘ਟੀਵੀ ਏਸ਼ੀਆ’ ਲਈ ਪੱਤਰਕਾਰ ਸਹਿ ਕੈਮਰਾਮੈਨ ਦੇ ਰੂਪ ਵਿਚ ਕੰਮ ਕਰਦੇ ਹਨ।

ਖ਼ੁਫ਼ੀਆ ਸੇਵਾ ਦੇ ਜਾਂਬਾਜ ਕਰਮਚਾਰੀਆਂ ਨੇ ਤੁਰਤ ਕਾਰਵਾਈ ਕੀਤੀ ਅਤੇ ਐਂਬੂਲੈਂਸ ਬੁਲਾਈ। ਸਿੰਘ ਦੀ ਦੇਖਭਾਲ ਕਰਨ ਵਾਲੇ ਐਮਰਜੈਂਸੀ ਕਰਮਚਾਰੀਆਂ ਨੇ ਉਨ੍ਹਾਂ ਦੀ ਜਾਨ ਬਚਾਉਣ ਲਈ ਤੁਰਤ ਯਤਨ ਸ਼ੁਰੂ ਕਰ ਦਿਤੇ।

ਉੁਨ੍ਹਾਂ ਸਿੰਘ ਨੂੰ ਆਕਸੀਜਨ ਦਿਤੀ ਅਤੇ ਉਨ੍ਹਾਂ ਨੂੰ ਸੀ.ਪੀ.ਆਰ. ਦਿਤਾ। ਲਗਭਗ 4 ਮਿੰਟ ਬਾਅਦ ਉਨ੍ਹਾਂ ਦੀ ਹਾਲਤ ਕੁੱਝ ਠੀਕ ਹੋਣ ਲੱਗੀ। ਬਾਅਦ ਵਿਚ ਉਨ੍ਹਾਂ ਨੂੰ ਨਜ਼ਦੀਕੀ ਜਾਰਜ ਵਾਸ਼ਿੰਗਟਨ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਚ ਸਿੰਘ ਦੀ ਸਿਹਤ ਵਿਚ ਸੁਧਾਰ ਦੇ ਸੰਕੇਤ ਮਿਲੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,