ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਥੈਰੇਸਾ ਮੇਅ ਵਲੋਂ ਯੂ.ਕੇ. ‘ਚ ਆਮ ਚੋਣਾਂ ਕਰਵਾਉਣ ਦੇ ਫੈਸਲੇ ਦਾ ਸਿੱਖ ਫੈਡਰੇਸ਼ਨ (ਯੂ.ਕੇ) ਵਲੋਂ ਸਵਾਗਤ

April 20, 2017 | By

ਲੰਡਨ: ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਲੋਂ ਬਰਤਾਨਵੀ ਸੰਸਦ ‘ਚ 8 ਜੂਨ ਨੂੰ ਆਮ ਚੋਣਾਂ ਕਰਵਾਉਣ ਦੇ ਐਲਾਨ ਤੋਂ ਬਾਅਦ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਆਉਣ ਵਾਲੀਆਂ ਆਮ ਚੋਣਾਂ ਸਿੱਖ ਭਾਈਚਾਰੇ ਅਤੇ ਸਿਆਸੀ ਦਲਾਂ ਨੂੰ ਇਕ ਮੌਕਾ ਹਨ। ਤਾਂ ਜੋ ਉਹ ਹਾਉਸ ਆਫ ਕਾਮਨਸ ਵਿਚ ਸਿੱਖ ਨੁਮਾਇੰਦਗੀ ਦੀ ਕਮੀ ਨੂੰ ਪੂਰਾ ਕਰਨ ਸਕਣ।

ਸਿੱਖ ਫੈਡਰੇਸ਼ਨ (ਯੁ.ਕੇ.) ਦੇ ਪ੍ਰਧਾਨ ਸ. ਅਮਰੀਕ ਸਿੰਘ ਗਿੱਲ (ਫਾਈਲ ਫੋਟੋ)

ਸਿੱਖ ਫੈਡਰੇਸ਼ਨ (ਯੁ.ਕੇ.) ਦੇ ਪ੍ਰਧਾਨ ਸ. ਅਮਰੀਕ ਸਿੰਘ ਗਿੱਲ (ਫਾਈਲ ਫੋਟੋ)

ਉਨ੍ਹਾਂ ਕਿਹਾ, “ਜੇਕਰ ਚੋਣ ਸਰਵੇਖਣ ਸਹੀ ਸਾਬਤ ਹੋਏ ਤਾਂ ਲੇਬਰ ਪਾਰਟੀ ਬਹੁਤ ਸਾਰੀਆਂ ਸੀਟਾਂ ਹਾਰਨ ਵਾਲੀ ਹੈ ਅਤੇ ਇਸਦਾ ਫਾਇਦਾ ਕੰਜ਼ਰਵੇਟਿਵਸ ਨੂੰ ਹੋਵੇਗਾ। ਅਗਲੇ ਇਕ-ਦੋ ਦਿਨਾਂ ‘ਚ ਕੁਝ ਸੰਸਦ ਮੈਂਬਰਾਂ ਵਲੋਂ ਅਸਤੀਫੇ ਦਿੱਤੇ ਜਾ ਸਕਦੇ ਹਨ ਜਿੱਥੇ ਸਿੱਖ ਉਮੀਦਵਾਰਾਂ ਦੇ ਖੜ੍ਹੇ ਹੋਣ ਦੀ ਸੰਭਾਵਨਾ ਬਣ ਸਕਦੀ ਹੈ।”

ਸਬੰਧਤ ਖ਼ਬਰ:

ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਵੱਲੋਂ ਚੋਣਾਂ 8 ਜੂਨ ‘ਚ ਕਰਾਉਣ ਦਾ ਸੱਦਾ, ਉਂਜ 2020 ‘ਚ ਹੋਣੀਆਂ ਸਨ ਆਮ ਚੋਣਾਂ …

“ਸਾਨੂੰ ਪੂਰਾ ਭਰੋਸਾ ਹੈ ਕਿ ਇਨ੍ਹਾਂ ਦੋਵਾਂ ਮੁੱਖ ਸਿਆਸੀ ਦਲਾਂ ਕੋਲ 2-3 ਸਿੱਖ ਉਮੀਦਵਾਰਾਂ ਨੂੰ ਜਿੱਤਣ ਦੀਆਂ ਸੰਭਾਵਨਾਵਾਂ ਵਾਲੀਆਂ ਸੀਟਾਂ ਤੋਂ ਖੜ੍ਹੇ ਕਰਨ ਦਾ ਮੌਕਾ ਹੈ, ਜਿਸ ਨਾਲ ਸਾਨੂੰ ਅਗਲੇ 8 ਹਫਤਿਆਂ ‘ਚ 4-5 ਸਿੱਖ ਸੰਸਦ ਮੈਂਬਰ ਦੇਖਣ ਨੂੰ ਮਿਲਣ।”

“ਅਸੀਂ ਇਹ ਵੀ ਸੋਚਦੇ ਹਾਂ ਕਿ ਸਾਨੂੰ ਪਹਿਲੀ ਸਿੱਖ ਔਰਤ ਸੰਸਦ ਮੈਂਬਰ ਨੂੰ ਦੇਖਣ ਦਾ ਮੌਕਾ ਮਿਲੇ, ਦੋਵਾਂ ਦਲਾਂ ਕੋਲ ਮੌਕਾ ਹੈ ਕਿ ਉਹ ਦਸਤਾਰਧਾਰੀ ਸਿੱਖ ਨੂੰ ਸੰਸਦ ‘ਚ ਭੇਜਣ। ਇਸਨੂੰ ਸਿੱਖਾਂ ਲਈ ਮੌਜੂਦਾ ਬਰਤਾਨੀਆ ਦੇ ਇਤਿਹਾਸ ‘ਚ ਸਭ ਤੋਂ ਮਹੱਤਵਪੂਰਨ ਰਾਜਨੀਤਕ ਫੈਸਲੇ ਲੈਣ ਦੇ ਮੌਕੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikh Federation (UK) Welcomes Early General Election in UK; Expects Opportunity for the Sikhs …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,