ਖਾਸ ਖਬਰਾਂ » ਵਿਦੇਸ਼ » ਸਿੱਖ ਖਬਰਾਂ

ਸਿੱਖ ਧਿਰਾਂ ਵਿੱਚ ਛਿੜੇ ਵਿਵਾਦ ਬਾਰੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ ਪੰਥ ਦੀ ਕਚਿਹਰੀ ‘ਚ ਆਪਣਾ ਪੱਖ ਰੱਖਿਆ

June 12, 2018 | By

ਮੈਲਬਰਨ, ਆਸਟ੍ਰੇਲੀਆ: ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੌਜੂਦਾ ਸਮੇਂ ਦੌਰਾਨ ਕੁਝ ਜਥੇਬੰਦੀਆਂ ਅਤੇ ਸ਼ਖਸੀਅਤਾਂ ਵਲੋਂ ਕੌਮ ਵਿੱਚ ਛੇੜੇ ਗਏ ਬੇਲੋੜੇ ਵਿਵਾਦ ਅਤੇ ਪੈਦਾ ਹੋਏ ਤਲਖ ਹਾਲਾਤ ਤੇ ਸਬੰਧ ਵਿੱਚ ਜਥੇਬੰਦੀ ਆਪਣਾ ਪੱਖ ਰਖਣਾ ਜਰੂਰੀ ਸਮਝਦੀ ਹੈ।

ਇਸ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਵਿੱਚ ਕਿਹਾ ਗਿਆ ਹੈ ਕਿ: “ਵੇਖਣ ਵਿਚ ਆਇਆ ਹੈ ਕਿ ਇਸ ਵਿਵਾਦ ਦੇ ਚਲਦਿਆਂ ਦੇਸ ਅਤੇ ਵਿਦੇਸ਼ ਚੋਂ’ ਗੈਰ ਸੰਜੀਦਾ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਵਿੱਚ ਵਿਰੋਧੀ ਵਿਚਾਰ ਵਾਲਿਆਂ ਪ੍ਰਤੀ ਅਸੱਭਿਅਕ ਬੋਲੀ ਵਰਤਣ ਦੇ ਨਾਲ ਨਾਲ ਪਰਿਵਾਰਾਂ ਅਤੇ ਧੀਆਂ ਭੈਣਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਅਜਿਹਾ ਕਰਨ ਵਾਲੇ ਕਿਸੇ ਸੰਸਥਾ /ਜਥੇਬੰਦੀ/ ਜਥੇ/ਸੰਪਰਦਾ ਦੇ ਨੁਮਾਇੰਦੇ ਤਾਂ ਕੀ ਸਿੱਖ ਕਹਾਉਣ ਦੇ ਵੀ ਹੱਕਦਾਰ ਨਹੀਂ”।

“ਇਤਿਹਾਸ ਗਵਾਹ ਹੈ ਕਿ ਅਜਿਹੇ ਵਿਵਾਦਾਂ ਦਾ ਨਿਰੋਲ ਫਾਇਦਾ ਸਿੱਖ ਵਿਰੋਧੀ ਤਾਕਤਾਂ ਨੂੰ ਹੀ ਮਿਲਦਾ ਹੈ। ਹੁਣ ਵੀ ਜਿਥੇ ਇਕ ਪਾਸੇ ਇਸ ਵਿਵਾਦ ਦੀ ਆੜ ਵਿੱਚ ਸਰਬੱਤ ਖਾਲਸੇ ਵਲੋਂ ਨਕਾਰੀ ਧਿਰ (ਜਥੇਦਾਰ) ਪੰਥ ਵਿੱਚ ਮੁੜ ਸਥਾਪਤੀ ਲਈ ਤਤਪਰ ਏ ਉਥੇ ਦੂਜੇ ਪਾਸੇ ਦਿੱਲੀ ਦੀ ਸ਼ੈਅ ਤੇ ਉਹ ਧਿਰ ਸਰਗਰਮ ਹੈ ਜਿਹਨੇਂ ਪਿਛਲੀ ਸਦੀ ਵਿਚ ਅਠਾਰਵੀਂ ਸਦੀ ਵਿਚ ਢਾਹੇ ਗਏ ਜੁਲਮ ਨੂੰ ਮੁੜ ਦੁਹਰਾਇਆ ਸੀ। ਪਿਛਲੀ ਸਦੀ ਦੇ ਸ਼ਾਨਾਮੱਤੇ ਸਿੱਖ ਸੰਘਰਸ਼ ਨੂੰ ਢਾਹ ਲਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸਿੱਖ ਸੰਘਰਸ਼ ਦੇ ਪ੍ਰਤੀਕ ਦਿਹਾੜੇ, ਸ਼ਹੀਦਾਂ, ਸ਼ਖਸੀਅਤਾਂ ਅਤੇ ਪਰਵਾਰਾਂ ਬਾਰੇ ਕੂੜ ਪ੍ਰਚਾਰਿਆ ਜਾ ਰਿਹਾ ਹੈ। ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਜਿਹੀ ਸਾਜਸ਼ ਰਚਣ ਵਾਲਿਆਂ ਲੋਕਾਂ ਅਤੇ ਉਹਨਾਂ ਦੇ ਹਮਾਇਤੀਆਂ ਦੀ ਨਖੇਧੀ ਕਰਦੀ ਹੈ। ਮੌਜੂਦਾ ਸਘੰਰਸ ਦੇ ਸ਼ਹੀਦਾਂ ਤੇ ਪੁਰਾਤਨ ਸ਼ਹੀਦਾਂ ਪ੍ਰਤੀ ਮੰਦੀ ਸ਼ਬਦਾਂਬਲੀ ਵਰਤਨ ਵਾਲੇ ਤੇ ਕੂੜ ਪ੍ਰਚਾਰ ਕਰਨ ਵਾਲੇ ਸਿੱਧੇ ਤੇ ਅਸਿਧੇ ਰੂਪ ਵਿੱਚ ਦਿੱਲੀ ਦੇ ਜ਼ੁਲਮਾਂ ਦਾ ਸਾਥ ਦੇ ਰਹੇ ਹਨ”।

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ: “ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸਿੱਖ ਸਘੰਰਸ ਨੂੰ ਸਮਰਪਿਤ ਹੈ ਅਤੇ ਕੌਮ ਵਿੱਚ ਬੇਲੋੜੇ ਵਿਵਾਦ ਖੜੇ ਕਰਨ ਵਾਲ਼ਿਆਂ ਦੀ ਪੁਰ-ਜ਼ੋਰ ਨਿਖੇਧੀ ਕਰਦੀ ਹੈ। ਜਿਹੜੇ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਉਹਨਾਂ ਦੇ ਪਰਵਾਰ, ਸੰਘਰਸ਼ ਅਤੇ ਪਰਚਾਰ ਬਾਰੇ ਕੂੜ ਬੋਲਦੇ ਹਨ ਜਾਂ ਅਜਿਹੇ ਕੂੜ ਦੀ ਹਮਾਇਤ ਕਰਦੇ ਹਨ, ਸਾਡਾ ਉਹਨਾਂ ਨਾਲ ਕੋਈ ਸਬੰਧ ਨਹੀਂ। ਸਾਡਾ ਯਕੀਨ ਹੈ ਕਿ ਅਜਿਹੇ ਵਿਵਾਦ ਕੁਝ ਸਵਾਰਣ ਦੀ ਬਜਾਏ ਕੌਮੀ ਅਜਾਦੀ ਦੇ ਰਾਹ ਦਾ ਰੋੜਾ ਹੀ ਬਣਦੇ ਹਨ”।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: