ਸਿੱਖ ਖਬਰਾਂ

ਸੋਦਾ ਸਾਧ ਦੀ ਵਿਵਾਦਤ ਫਿਲਮ ਚੰਡੀਗੜ੍ਹ ਦੇ ਸਿਨੇਮਾ ਘਰਾਂ ਵਿੱਚ ਰੀਲੀਜ ਹੋਣ ਤੇ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ

February 12, 2015 | By

ਚੰਡੀਗੜ੍ਹ (12 ਫਰਵਰੀ, 2015): ਅੱਜ ਚੰਡੀਗੜ ਵਿੱਚ ਸਿੱਖ ਜੱਥੇਬੰਦੀਆਂ, ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਅਤੇ ਸਿੱਖ ਬੁੱਧੀਜੀਵੀਆਂ ਵੱਲੋਂ ਸਰਸੇ ਵਾਲੇ ਸੌਦਾ ਸਾਧ ਦੀ ਫਿਲ਼ਮ ਮੈਸੇਂਜ਼ਰ ਆਫ ਗੌਡ ਦੇ ਰਿਲੀਜ਼ ਹੋਣ ਦੇ ਵਿਰੁੱਧ ਇੱਕ ਮੀਟਿੰਗ ਕੀਤੀ ਗਈ।

ਸੌਦਾ ਸਾਧ ਦੀ ਫਿਲਮ 'ਚੋਂ ਲਿਆ ਗਿਆ ਇੱਕ ਦ੍ਰਿਸ਼

ਸੌਦਾ ਸਾਧ ਦੀ ਫਿਲਮ ‘ਚੋਂ ਲਿਆ ਗਿਆ ਇੱਕ ਦ੍ਰਿਸ਼

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਕਟਰ 34 ਵਿਖੇ ਪੰਥਕ ਸੰਗਠਨਾਂ,ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਅਹੁਦੇਦਾਰਾਂ, ਸਿੱਖ ਬੁੱਧੀਜੀਵੀਆਂ ਦੀ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਚੰਡੀਗੜ ਪ੍ਰਸ਼ਾਸ਼ਨ ਤੋਂ ਫਿਲਮ ‘ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਗਈ।

ਮਟਿੰਗ ਵਿੱਚ ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਸਿੱਖ ਪੰਥ ਵਿਰੁੱਧ ਲਗਾਤਾਰ ਸਰਗਰਮੀਆਂ ਵਿੱਚ ਜੁੱਟੇ ਹੋਏ ਗੁਰਮੀਤ ਰਾਮ ਰਹੀਮ ਵੱਲੋਂ ਬਣਾਈ ਗਈ ਫਿਲਮ ਮੇਸੈਂਜਰ ਆਫ ਗਾਡ ਉੱਪਰ ਚੰਡੀਗੜ੍ਹ ਪ੍ਰਸ਼ਾਸਨ ਤੁਰੰਤ ਪਾਬੰਦੀ ਲਗਾਏ ਕਿਉਕਿ ਇਹ ਫਿਲਮ ਸਮਾਜ ਅੰਦਰ ਕੁੱੜਤਣ ਪੈਦਾ ਕਰਣ ਵਾਲੀ ਹੈ ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਫਿਲਮ ਨੂੰ ਰੋਕਣ ਲਈ ਪੁਰਅਮਨ ਰੋਸ ਮੁਜਾਹਿਰੇ ਕੀਤੇ ਜਾਣਗੇ।

ਮੀਟਿੰਗ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ,ਸਾਬਕਾ ਮੇਅਰ ਅਤੇ ਸ੍ਰੌਮਣੀ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਚੇਅਰਮੈਨ ਤਾਰਾ ਸਿੰਘ, ਸ੍ਰ ਨਾਇਬ ਸਿੰਘ ਦਾਊਮਾਜਰਾ, ਮੇਂਜਰ ਕਰਨੈਲ ਸਿੰਘ, ਸੁਖਬੀਰ ਸਿੰਗ ਬਾਵਾ, ਡਾ. ਸੁਖਦੇਵ ਸਿੰਘ ਕਾਹਲੋਂ, ਬਲਜੀਤ ਸਿੰਘ ਖਾਲਸਾ, ਇੰਜ. ਹਰਿੰਦਰਪਾਲ ਸਿੰਘ, ਸ੍ਰ ਪ੍ਰੀਤਮ ਸਿੰਘ, ਸ੍ਰ ਰਮਨਦੀਪ ਸਿੰਘ, ਸ੍ਰ ਕਿਰਪਾਲ ਸਿੰਘ, ਸ੍ਰ ਰਣਧੀਰ ਸਿੰਘ ਚੀਮਾ, ਸ੍ਰ ਮਿੱਤ ਸਿੰਘ, ਸ੍ਰ ਕੇਸਰ ਸਿੰਘ ਵਿਸ਼ੇਸ ਤੌਰ ਤੇ ਹਾਜਿਰ ਹੋਏ।

ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਕੱਲ 10 ਵਜੇਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵਫ਼ਦ ਦੇ ਰੂਪ ਵਿੱਚ ਮਿਲਕੇ ਲਿਖਤੀ ਤੌਰ ਤੇ ਸਿੱਖ ਕੌਮ ਦੀਆਂ ਭਾਵਨਾਵਾ ਤੋਂ ਜਾਣੂ ਕਰਵਾਇਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,