March 28, 2017 | By ਸਿੱਖ ਸਿਆਸਤ ਬਿਊਰੋ
ਮੁੰਬਈ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਸਰਗਰਮੀ ਚੱਲ ਰਹੀ ਹੈ, ਭਾਜਪਾ ਵਲੋਂ ਇਸ ਅਹੁਦੇ ਵਾਸਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਹੈ, ਪਰ ਸ਼ਿਵ ਸੈਨਾ ਨੇ ਆਰ ਐਸ ਐਸ ਮੁਖੀ ਮੋਹਨ ਭਾਗਵਤ ਨੂੰ ਰਾਸ਼ਟਰਪਤੀ ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਸੰਸਦ ਮੈਂਬਰ ਸੰਜੈ ਰਾਊਤ ਦਾ ਕਹਿਣਾ ਹੈ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਭਾਗਵਤ ਹੀ ਅਗਲੇ ਰਾਸ਼ਟਰਪਤੀ ਵਜੋਂ ਸਹੀ ਪਸੰਦ ਹੋਣਗੇ, ਇਹ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਹੈ, ਇਸ ਲਈ ਕਿਸੇ ਸਾਫ ਅਕਸ ਵਾਲੇ ਸ਼ਖਸ ਨੂੰ ਹੀ ਚੁਣਿਆ ਜਾਣਾ ਚਾਹੀਦਾ ਹੈ, ਤੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਾਵਾਂ ‘ਤੇ ਚਰਚਾ ਹੋ ਰਹੀ ਹੈ, ਉਹਨਾਂ ਵਿੱਚ ਭਾਗਵਤ ਦਾ ਵੀ ਨਾਮ ਹੈ। ਸ਼ਿਵ ਸੈਨਾ ਭਾਗਵਤ ਦਾ ਨਾਮ ਐਲਾਨ ਸਕਦੀ ਹੈ, ਜਲਦੀ ਹੀ ਉਦੈ ਠਾਕਰੇ ਇਸ ਬਾਰੇ ਐਲਾਨ ਕਰਨਗੇ।
ਜ਼ਿਕਰਯੋਗ ਹੈ ਕਿ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ 25 ਜੁਲਾਈ ਨੂੰ ਖਤਮ ਹੋ ਰਿਹਾ ਹੈ, ਇਸ ਤੋਂ ਪਹਿਲਾਂ ਹੀ ਅਗਲਾ ਰਾਸ਼ਟਰਪਤੀ ਚੁਣਿਆ ਜਾਣਾ ਹੈ।
ਮੀਡੀਆ ਦੀਆਂ ਖ਼ਬਰ ਮੁਤਾਬਕ ਨਰਿੰਦਰ ਮੋਦੀ ਅਤੇ ਉਧਵ ਠਾਕਰੇ ਵਿਚ ਬੈਠਕ 29 ਮਾਰਚ ਨੂੰ ਹੋਵੇਗੀ। ਇਸ ਦੇ ਇਲਾਵਾ ਭਾਜਪਾ ਦੇ ਇਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਹੈ ਕਿ ਲਾਲਕ੍ਰਿਸ਼ਨ ਅਡਵਾਨੀ, ਸੁਮਿਸਤਰਾ ਮਹਾਜਨ, ਸੁਸ਼ਮਾ ਸਵਰਾਜ ਅਤੇ ਝਾਰਖੰਡ ਦੇ ਰਾਜਪਾਲ ਦਰੋਪਦੀ ਮੁਰਮੂ ਦੇ ਨਾਂ ਅਗਲੇ ਰਾਸ਼ਟਰਪਤੀ ਲਈ ਵਿਚਾਰ ਅਧੀਨ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Related Topics: Hindu Groups, Indian Politics, Indian Satae, Mohan Bhagwat, Rashtriya Swayamsewak Sangh (RSS), Sanjay Raut, Shiv Sena