ਖਾਸ ਖਬਰਾਂ » ਸਿੱਖ ਖਬਰਾਂ

ਸ਼ਹੀਦ ਜਨਰਲ ਲਾਭ ਸਿੰਘ ਨਮਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ

July 14, 2023 | By

ਚੰਡੀਗੜ੍ਹ – ਲੰਘੀ ੧੨ ਜੁਲਾਈ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਵਲੋਂ ਆਰੰਭੇ ਸਿੱਖ ਸੰਘਰਸ਼ ਦੌਰਾਨ ਅਹਿਮ ਯੋਗਦਾਨ ਪਾਉਂਦਿਆਂ ਸ਼ਹੀਦ ਹੋਏ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਜਨਰਲ ਭਾਈ ਲਾਭ ਸਿੰਘ ਪੰਜਵੜ ਉਰਫ ਸੁਖਦੇਵ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵਲੋ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਗੁਰਦੁਆਰਾ ਸ਼ਹੀਦ ਸਿੰਘਾ ਪੰਜਵੜ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।

ਸ਼ਹੀਦੀ ਸਮਾਗਮ ਦੌਰਾਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਦਾ ਸ਼ਬਦ ਕੀਰਤਨ ਹਜ਼ੂਰੀ ਰਾਗੀ ਜਥਾ ਸਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਰੂਪ ਸਿੰਘ ਵਲੋਂ ਕੀਤਾ ਤੇ ਗਿਆਨੀ ਜਸਵੰਤ ਸਿੰਘ ਵਲੋਂ ਕਥਾ ਕੀਤੀ ਗਈ ਤੋਂ ਬਾਅਦ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਵੱਖ-ਵੱਖ ਰਾਗੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਜਨਰਲ ਭਾਈ ਲਾਭ ਸਿੰਘ ਦੀਆਂ ਵਾਰਾਂ ਸੁਣਾ ਕੇ ਨਿਹਾਲ ਕੀਤਾ।

ਸਮਾਗਮ ਦੌਰਾਨ ਗਿਆਨੀ ਜਸਵੰਤ ਸਿੰਘ ਅਤੇ ਪ੍ਰਿਤਪਾਲ ਸਿੰਘ ਬਰਗਾੜੀ ਨੇ ਸੰਗਤਾਂ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ।

ਇਸ ਮੌਕੇ ਪੁੱਜੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਸਤਨਾਮ ਸਿੰਘ ਖੰਡਾ, ਖਾਲੜਾ ਮਿਸ਼ਨ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਜਸਬੀਰ ਸਿੰਘ ਖੰਡੂਰ, ਬਾਬਾ ਦਰਸ਼ਨ ਸਿੰਘ ਦਾਸੂਵਾਲ ਅਤੇ ਹਰਪਾਲ ਸਿੰਘ ਨੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆ ਤੇ ਚਾਨਣਾ ਪਾਉਂਦਿਆਂ ਆਖਿਆ ਕਿ ਸ਼ਹੀਦ ਸਾਡਾ ਸਰਮਾਇਆ ਹਨ। ਉਹਨਾ ਨੂੰ ਯਾਦ ਕਰਨਾ ਤੇ ਉਹਨਾ ਦੇ ਅਕੀਦੇ ਵੱਲ ਵਧਦੇ ਰਹਿਣਾ ਸਾਡਾ ਸਭ ਦਾ ਫਰਜ਼ ਹੈ।

 

ਸਮਾਗਮ ਦੌਰਾਨ ਬੁਲਾਰਿਆਂ ਦੀ ਇਕ ਤਸਵੀਰ

ਇਸ ਮੌਕੇ ਬਾਬਾ ਨਰੰਜਣ ਸਿੰਘ ਪੰਜਵੜ, ਪ੍ਰਧਾਨ ਮਹਾਂਬੀਰ ਸਿੰਘ, ਜਰਨਲ ਭਾਈ ਲਾਭ ਸਿੰਘ ਦੇ ਭਰਾ ਦਲਜੀਤ ਸਿੰਘ, ਜਰਨਲ ਭਾਈ ਸਿੰਘ ਦੀ ਪਤਨੀ ਬੀਬੀ ਦਵਿੰਦਰ ਕੌਰ, ਸਰਪੰਚ ਬਾਬਾ ਪਾਲ ਸਿੰਘ ਪੰਜਵੜ, ਕੰਵਰਜੀਤ ਸਿੰਘ, ਖਜਾਨਚੀ ਜਥੇਦਾਰ ਦਲਜੀਤ ਸਿੰਘ, ਸਾਬਕਾ ਸਰਪੰਚ ਜਗਬੀਰ ਸਿੰਘ ਪੰਜਵੜ, ਨਿਸ਼ਾਨ ਸਿੰਘ ਪੰਜਵੜ, ਬਾਬਾ ਬਲਜਿੰਦਰ ਸਿੰਘ ਮਾਲੂਵਾਲ, ਕੁਲਦੀਪ ਸਿੰਘ, ਪਹਿਲਵਾਨ ਨਿੰਦਰ ਸਿੰਘ, ਨਿਰਮਲ ਸਿੰਘ ਨਿੰਮਾ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਪੰਜਵੜ, ਗੁਰਨੇਕ ਸਿੰਘ, ਹਰਜੀਤ ਸਿੰਘ, ਗੁਰਮੁੱਖ ਸਿੰਘ, ਅਮਰ ਸਿੰਘ, ਸਤਿੰਦਰ ਸਿੰਘ ਤੇ ਹੋਰ ਹਾਜ਼ਰ ਸਨ । ਇਸ ਮੌਕੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।

ਸਮਾਗਮ ਦੌਰਾਨ ਇਕ ਸਾਂਝੀ ਤਸਵੀਰ

 


 

ਸਮਾਗਮ ਦੌਰਾਨ ਹਾਜ਼ਰ ਸੰਗਤਾਂ

ਸਮਾਗਮ ਦੌਰਾਨ ਹਾਜ਼ਰ ਸੰਗਤ ਦਾ ਇਕ ਹੋਰ ਦ੍ਰਿਸ਼

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,