March 1, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ :- ਅੱਜ ਸ਼ਹੀਦ ਭਾਈ ਸ਼ੇਰ ਸਿੰਘ ਸ਼ੇਰ ਦੀ ਯਾਦ ਵਿਚ ਸ਼ਹੀਦੀ ਸਮਾਗਮ ਉਹਨਾ ਦੇ ਪਿੰਡ ਪੰਡੋਰੀ ਸ਼ੇਰ ਸਿੰਘ (ਨੇੜੇ ਫਗਵਾੜਾ) ਵਿਖੇ ਹੋਇਆ। ਇਲਾਕੇ ਦੀ ਗੁਰ-ਸੰਗਤਿ, ਸ਼ਹੀਦ ਸਿੰਘ ਦੇ ਪਰਿਵਾਰ ਅਤੇ ਅਖੰਡ ਕੀਰਤਨੀ ਜਥੇ ਦੇ ਸੇਵਾਦਾਰਾਂ ਨੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਪਾਠ ਅਤੇ ਅਖੰਡ ਕੀਰਤਨ ਕੀਤਾ।
ਸਮਾਗਮ ਦੀ ਸਮਾਪਤੀ ਮੌਕੇ ਸ਼ਹੀਦ ਸ਼ੇਰ ਸਿੰਘ ਨਮਿਤ ਅਰਦਾਸ ਕੀਤੀ ਗਈ। ਭਾਈ ਸ਼ੇਰ ਸਿੰਘ ਦੀ ਖਾੜਕੂ ਸੰਘਰਸ਼ ਵਿਚ ਬਹੁਤ ਅਹਿਮ ਭੂਮਿਕਾ ਸੀ।
ਸ਼ਹੀਦ ਭਾਈ ਸ਼ੇਰ ਸਿੰਘ
ਉਹਨਾ ਆਪਣੇ ਜਿੰਮੇ ਲੱਗੀ ਹਰ ਜਿੰਮੇਵਾਰੀ ਦ੍ਰਿੜਤਾ ਨਾਲ ਨਿਭਾਈ ਤੇ ਸੰਘਰਸ਼ ਦੇ ਮਾਰਗ ਉੱਤੇ ਚੱਲਦਿਆਂ ੧ ਮਾਰਚ ੧੯੮੯ ਨੂੰ ਸ਼ਹੀਦੀ ਰੁਤਬਾ ਹਾਸਿਲ ਕੀਤਾ। ਇਹਨਾ ਸਿੰਘਾਂ ਦੀਆਂ ਸ਼ਹਾਦਤਾਂ ਅੱਗੇ ਸਿਰ ਸਦਾ ਨਿਵਦਾ ਰਹੇਗਾ। ਸਤਿਗੁਰੂ ਆਪਣੇ ਪੰਥ ਨੂੰ ਸ਼ਹੀਦਾਂ ਦੇ ਪਾਏ ਪੂਰਨਿਆਂ ਅਨੁਸਾਰ ਗੁਰਮਤਿ ਮਾਰਗ ਉੱਤੇ ਚੱਲਣ ਦਾ ਬਲ ਬਖਸ਼ਦਾ ਰਹੇ।
Related Topics: shaheed bhai sher singh