ਸਿੱਖ ਖਬਰਾਂ

ਸਿੱਖ ਸੰਘਰਸ਼ ਦੇ ਲਾਸਾਨੀ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

August 11, 2014 | By

Sukhdev Singh Babbarਦਾਸੂਵਾਲ ( 10 ਅਗਸਤ 2014): ਸਿੱਖ ਸੰਘਰਸ਼ ਦੇ ਅਨਮੋਲ ਹੀਰੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਉਦਿਆਂ ਸਿੱਖ ਜੱਥੇਬੰਦੀਆਂ ਨੇ ਸ਼ਹੀਦਾਂ ਦੇ ਨਿਸ਼ਾਨਿਆਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਦਿਆਂ ਨਿਸ਼ਾਨੇ ਦੀ ਪ੍ਰਾਪਤੀ ਲਈ ਦ੍ਰਿੜਤਾ ਪ੍ਰਗਟਾਈ।

ਬੱਬਰ ਖਾਲਸਾ ਦੇ ਮੁਖੀ ਭਾਈ ਸੁਖਦੇਵ ਸਿੰਘ ਬੱਬਰ ਦੀ ਯਾਦ ਵਿਚ ਸ਼ਹੀਦੀ ਸਮਾਗਮ ਉਨਾਂ ਦੇ ਪਿੰਡ ਦਾਸੂਵਾਲ ਨੇੜੈ ਵਲਟੋਹਾ ਵਿਖੇ ਸਿੱਖ ਪਰੰਪਰਾਵਾਂ ਅਨੁਸਾਰ ਮਨਾਇਆ ਗਿਆ।ਇਸ ਮੌਕੇ ਅਖੰਡ ਕੀਰਤਨੀ ਜਥਾ,ਦਲ ਖਾਲਸਾ,ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ,ਖਾਲੜਾ ਮਿਸ਼ਨ ਕਮੇਟੀ,ਦਮਦਮੀ ਟਕਸਾਲ,ਸਿੱਖ ਰਲੀਫ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ,ਸਿਖ ਯੂਥ ਆਫ ਅਮਰੀਕਾ,ਸਮੇਤ ਸਮੂੰਹ ਸਿਖ ਜਥੇਬੰਦੀਆਂ ਨੇ ਸ਼ਹੀਦ ਸੁਖਦੇਵ ਸਿੰਘ ਬੱਬਰ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ।

ਇਸ ਮੌਕੇ ਜਥੇਬੰਦੀਆਂ ਨੇ ਇਕਮੁਠ ਹੋਕੇ ਸ਼ਹੀਦ ਸੁਖਦੇਵ ਸਿੰਘ ਬੱਬਰ ਦੇ ਨਿਸ਼ਾਨੇ ਨੂੰ ਪੂਰਾ ਕਰਨ ਦਾ ਅਹਿਦ ਦੁਹਰਾਇਆ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਿਖ ਕੌਮ ਨੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਹਰ ਢੰਗ-ਤਰੀਕਾ ਵਰਤਣ ਦਾ ਰਾਹ ਖੁਲਾ ਰੱਖਿਆ ਹੋਇਆ ਹੈ।

ਇਸ ਮੌਕੇ ਗਿਆਨੀ ਬਲਦੇਵ ਸਿੰਘ ਨੇ ਕਿਹਾ ਕਿ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਦਿਹਾੜੇ ਸਾਨੂੰ ਸਾਡੇ ਇਤਿਹਾਸ ਨਾਲ ਜੋੜਦੇ ਹਨ।ਉਨਾਂ ਕਿਹਾ ਕਿ ਭਾਈ ਸੁਖਦੇਵ ਸਿੰਘ ਬੱਬਰ ਦਾ ਨਾਂ ਸਿਖ ਇਤਿਹਾਸ ਵਿਚ ਸੂਰਜ ਵਾਂਗ ਚਮਕਦਾ ਰਹੇਗਾ।

ਇਸ ਮੌਕੇ ਸ.ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਸਿੱਖ ਸੰਘਰਸ਼ ਕਰਕੇ ਹੀ ਅੰਤਰ-ਰਾਸ਼ਟਰੀ ਪੱਧਰ ਉਤੇ ਸਿਖਾਂ ਦੀ ਵੱਖਰੀ ਪਛਾਣ ਪ੍ਰਚੰਡ ਹੋਈ ਹੈ ਕਿਉਂਕਿ ੧੯੮੪ ਤੋਂ ਪਹਿਲਾਂ ਸਿਖਾਂ ਨੂੰ ਹੋਰ ਭਾਰਤੀਆਂ ਦਾ ਹੀ ਹਿੱਸਾ ਮੰਨ ਲਿਆ ਜਾਂਦਾ ਸੀ।ਉਨਾਂ ਕਿਹਾ ਕਿ ਹੁਣ ਸਾਰੀ ਦੁਨੀਆਂ ਜਾਣਦੀ ਹੈ ਕਿ ਭਾਰਤ ਦੇ ਉਤਰ ਵਿਚ ਸਿਖ ਨਾਮੀ ਇਕ ਕੌਮ ਵੱਸਦੀ ਹੈ ਜੋ ਆਪਣੀ ਵੱਖਰੀ ਪਛਾਣ ਨੂੰ ਬਚਾਉਣ ਲਈ ਆਪਣੀ ਆਜਾਦੀ ਲਈ ਲੜ ਰਹੀ ਹੈ।

ਦਲ ਖਾਲਸਾ ਦੇ ਆਗੂ ਸਰਬਜੀਤ ਸਿੰਘ ਘੁਮਾਣ ਨੇ ਆਖਿਆ ਕਿ ਭਾਂਵੇ ਬੁਲਟ ਅਤੇ ਬੈਲਟ ਨੇ ਅਜੇ ਤੱਕ ਸਿਖ ਮਸਲੇ ਦਾ ਹੱਲ ਨਹੀ ਕੀਤਾ ਪਰ ਨਿਸ਼ਾਨੇ ਦੀ ਪੂਰਤੀ ਲਈ ਸੰਘਰਸ਼ ਜ਼ਾਰੀ ਰਹੇਗਾ।ਖਾਲੜਾ ਮਿਸ਼ਨ ਕਮੇਟੀ ਦੇ ਆਗੂ ਸ.ਬਲਵਿੰਦਰ ਸਿੰਘ ਝਬਾਲ ਨੇ ਆਖਿਆ ਕਿ ਮੌਜੂਦਾ ਸਿਖ ਲੀਡਰਸ਼ਿਪ ਸਿਖ ਭਾਵਨਾਵਾਂ ਦੀ ਪਰਵਾਹ ਨਹੀ ਕਰ ਰਹੀ ਜਿਸ ਕਰਕੇ ਹਰਿਆਣੇ ਦੀ ਵੱਖਰੀ ਕਮੇਟੀ ਵਰਗੇ ਮਸਲੇ ਉਠ ਰਹੇ ਹਨ।

ਭਾਈ ਬਲਵੰਤ ਸਿੰਘ ਗੋਪਾਲਾ ਨੇ ਮੌਜੂਦਾ ਮਹੌਲ ਵਿਚ ਸਿਖ ਵਿਚਾਰਧਾਰਾ ਨੂੰ ਮਿਲ ਰਹੀ ਚੁਣੌਤੀਆਂ ਨਾਲ ਦ੍ਰਿੜਤਾ ਨਾਲ ਨਜਿਠਣ ਦਾ ਸੱਦਾ ਦਿਤਾ।ਡਾ. ਗੁਰਜਿੰਦਰ ਸਿੰਘ ਨੇ ਸਿਖ ਨੌਜਵਾਨਾਂ ਨੂੰ ਸਿਖ ਮਾਰੂ ਰੁਝਾਨਾਂ ਪ੍ਰਤੀ ਸੁਚੇਤ ਕੀਤਾ।ਇਸ ਮੌਕੇ ਅਖੰਡ ਕੀਰਤਨੀ ਜਥੇ ਦੇ ਜਰਮਨ,ਅਮਰੀਕਾ,ਇੰਗਲੈਂਡ,ਅਸਟਰੇਲੀਆ,ਇਟਲੀ ਮੁਲਕਾਂ ਦੇ ਯੂਨਿਟਾਂ ਨੇ ਸੰਦੇਸ਼ ਭੇਜੇ।

ਨਾਭਾ,ਤਿਹਾੜ,ਬੁੜੈਲ ਅਤੇ ਹੋਰ ਜੇਲਾਂ ਵਿਚ ਨਜਰਬੰਦ ਸਿੰਘਾਂ ਨੇ ਵੀ ਸੰਦੇਸ਼ ਭੇਜੇ।ਇਸ ਮੌਕੇ ਬਾਦਲ ਦਲ ਦੇ ਆਗੂ ਅਤੇ ਹਲਕੇ ਦੇ ਵਿਧਾਇਕ ਸ.ਵਿਰਸਾ ਸਿੰਘ ਵਲਟੋਹਾ ਨੇ ਸਿਖ ਮਸਲਿਆਂ ਬਾਰੇ ਚਰਚਾ ਕੀਤੀ ਕਿ ਅਹਿਮ ਅਹੁਦਿਆਂ ਉਤੇ ਬੈਠੇ ਸਿਖ ਆਗੂ ਜੇ ਕਮਜੋਰੀਆਂ ਦਿਖਾ ਰਹੇ ਹਨ ਤਾਂ ਉਨਾਂ ਦੀ ਅਲੋਚਨਾ ਕਰਦੇ ਵਕਤ ਸਾਨੂੰ ਅਹੁਦੇ ਦੀ ਸ਼ਾਨ ਨੂੰ ਸੱਟ ਮਾਰਨ ਤੋਂ ਬਚਣਾ ਚਾਹੀਦਾ ਹੈ।

ਇਸ ਮੌਕੇ ਭਾਈ ਸੁਖਦੇਵ ਸਿੰਘ ਬੱਬਰ ਦੇ ਪਰਿਵਾਰਕ ਮੈਂਬਰ ਦਲਜੀਤ ਸਿੰਘ,ਹਰਬੰਸ ਸਿੰਘ,ਭਾਈ ਗੁਰਦੇਵ ਸਿੰਘ ਘਰਿਆਲਾ ਤੇ ਪਿੰਡ ਵਾਸੀਆਂ ਸਮੇਤ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਵੀ ਹਾਜਿਰ ਸਨ।

ਬਾਬਾ ਦਰਸ਼ਨ ਸਿੰਘ ਨੇ ਸਮਾਗਮ ਲਈ ਉਚੇਚੇ ਪ੍ਰਬੰਧ ਕੀਤੇ ਹੋਏ ਸਨ।ਇਸ ਮੌਕੇ ਭਾਈ ਸੁਖਦੇਵ ਸਿੰਘ ਬੱਬਰ ਦੇ ਭਰਾਤਾ ਭਾਈ ਅੰਗਰੇਜ ਸਿੰਘ ਦੀ ਘਾਟ ਰੜਕਦੀ ਰਹੀ ਜੋ ਕੁਝ ਸਮਾਂ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,