ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਨੇ ਨੇਪਾਲ ਦੇ ਭੁਚਾਲ ਪੀੜਤਾਂ ਲਈ ਲੰਗਰ ਲਾਉਣ ਲਈ ਸੇਵਾਦਾਰ ਅਤੇ ਸਮੱਗਰੀ ਕੀਤੀ ਰਵਾਨਾ

April 29, 2015 | By

ਅੰਮ੍ਰਿਤਸਰ (28 ਅਪਰੈਲ, 2015): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਗੁਰੂ ਗਰ ਦੀ ਗੋਲਕ ਵਿੱਚੋ ਨੇਪਾਲ ਦੇ ਭੁਚਾਲ ਨਾਲ ਪੀੜਤਾ ਲੋਕਾਂ ਲਈ ਰਹਾ ਸਮੱਗਰੀ ਭੇਜੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੇਪਾਲ ਵਿੱਚ ਭੂਚਾਲ ਪੀਡ਼ਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੀ ਸਮੱਗਰੀ ਵਿੱਚ ਰੀਫਾਈਂਡ ਤੇਲ, ਚਾਵਲ, ਆਟਾ, ਵੇਸਨ, ਦਾਲਾਂ, ਬੱਚਿਆਂ ਲਈ ਸੁੱਕਾ ਦੁੱਧ, ਬਿਸਕੁਟ, ਕੰਬਲ ਅਤੇ ਲੰਗਰ ਤਿਆਰ ਕਰਨ ਵਾਸਤੇ ਬਰਤਨ ਭੇਜੇ ਜਾ ਰਹੇ ਹਨ।

ਨੇਪਾਲ ਦੇ ਭੂਚਾਲ ਪੀਡ਼ਤਾਂ ਵਾਸਤੇ ਰਾਹਤ ਸਮੱਗਰੀ ਟਰੱਕ ਿਵੱਚ ਭਰਦੇ ਹੋੇ ਸ਼ੋ੍ਮਣੀ ਕਮੇਟੀ ਦੇ ਸੇਵਾਦਾਰ

ਨੇਪਾਲ ਦੇ ਭੂਚਾਲ ਪੀਡ਼ਤਾਂ ਵਾਸਤੇ ਰਾਹਤ ਸਮੱਗਰੀ ਟਰੱਕ ਿਵੱਚ ਭਰਦੇ ਹੋੇ ਸ਼ੋ੍ਮਣੀ ਕਮੇਟੀ ਦੇ ਸੇਵਾਦਾਰ

ਉਨ੍ਹਾਂ ਕਿਹਾ ਕਿ ਅੱਜ ਵਿਸ਼ੇਸ਼ ਟੀਮ ਅੰਮ੍ਰਿਤਸਰ ਤੋਂ ਮੀਤ ਸਕੱਤਰ ਭੁਪਿੰਦਰਪਾਲ ਸਿੰਘ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਚੰਡੀਗੜ੍ਹ ਲਈ ਰਵਾਨਾ ਹੋ ਰਹੀ ਹੈ। ਇਸ ਟੀਮ ਵਿੱਚ ਲਖਵਿੰਦਰ ਸਿੰਘ ਬੱਦੋਵਾਲ ਸੁਪਰਵਾਈਜ਼ਰ, ਹਰਭਿੰਦਰ ਸਿੰਘ ਲੰਗਰ ਇੰਚਾਰਜ, ਕਸ਼ਮੀਰ ਸਿੰਘ ਗੈਸ ਫਿਟਰ ਤੋਂ ਇਲਾਵਾ ਹਲਵਾਈ ਸੇਵਾਦਾਰ ਆਦਿ 18 ਮੁਲਾਜ਼ਮ ਜਾ ਰਹੇ ਹਨ।
ਇਹ ਮੁਲਾਜ਼ਮ ਭਲਕੇ 29 ਅਪਰੈਲ ਨੂੰ ਚੰਡੀਗੜ੍ਹ ਤੋਂ ਸਾਮਾਨ ਲੈ ਕੇ ਦਲਮੇਘ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਕਾਠਮੰਡੂ (ਨੇਪਾਲ) ਵਿਖੇ ਪਹੁੰਚਣਗੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਲਾਏ ਕੈਂਪਾਂ ਵਿੱਚ ਲੰਗਰ ਤਿਆਰ ਕਰਕੇ ਪੀੜਤ ਲੋਕਾਂ ਤੀਕ ਪੁੱਜਦਾ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਜੋ ਟੀਮ ਰਜਿੰਦਰ ਸਿੰਘ ਮਹਿਤਾ ਤੇ ਮੋਹਨ ਸਿੰਘ ਬੰਗੀ ਦੀ ਅਗਵਾਈ ਵਿੱਚ ਕਾਠਮੰਡੂ (ਨੇਪਾਲ) ਵਿਖੇ ਭੇਜੀ ਗਈ ਸੀ, ਨੇ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਸੰਗਤ ਕਾਠਮੰਡੂ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਣ ਲੈਣ ਆ ਰਹੀ ਹੈ।

ਇਸ ਲਈ ਸੰਗਤਾਂ ਲਈ ਤਾਜ਼ਾ ਲੰਗਰ ਗੁਰਦੁਆਰਾ ਸਾਹਿਬ ਵਿਖੇ ਹੀ ਤਿਆਰ ਵਾਸਤੇ ਅੱਜ ਇਥੋਂ ਚੌਥੀ ਟੀਮ ਰਵਾਨਾ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: