March 7, 2019 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਲੰਘੇ ਕੱਲ੍ਹ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਕਾਲੀ ਪ੍ਰਸੰਗਿਕਤਾ’ ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਵਰ੍ਹੇ ਨੂੰ ਸਮਰਪਿਤ ਕੀਤਾ ਗਿਆ ਹੈ।
ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਡਾ. ਰੂਪ ਸਿੰਘ, ਮੁਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਜੋਕੇ ਸਮਾਜ ਲਈ ਬਹੁਪੱਖੀ ਸੇਧ ਦਿੰਦੀ ਹੈ। ਉਦਘਾਟਨੀ ਸੈਸ਼ਨ ਵਿੱਚ ਬੋਲਦਿਆਂ ਡਾ. ਰੂਪ ਸਿੰਘ ਨੇ ਕਿਹਾ ਕਿ ਅੱਜ ਦੇ ਸਮਾਜ ਅੰਦਰ ਜਾਤ-ਪਾਤ, ਸੰਕੀਰਣਤਾ ਅਤੇ ਲੁੱਟ-ਖਸੁੱਟ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸ ਤੋਂ ਨਿਜ਼ਾਤ ਪਾਉਣ ਲਈ ਸਾਨੂੰ ਗੁਰਬਾਣੀ ਦੇ ਸਹਿਜ ਪਾਠ ਦੀ ਲਹਿਰ ਚਲਾਉਣੀ ਚਾਹੀਦੀ ਹੈ।
ਇਸ ਮੌਕੇ ਡਾ. ਰਤਨ ਸਿੰਘ ਨੇ ਕੁੰਜੀਵਤ ਭਾਸ਼ਣ ਪੇਸ਼ ਕਰਦਿਆਂ ਸਮਕਾਲੀ ਸੰਸਾਰ ਲਈ ਗੁਰਬਾਣੀ ਦੇ ਬਹੁਪੱਖੀ ਮਹੱਤਵ ਨੂੰ ਪੇਸ਼ ਕੀਤਾ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉਪਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਗੁਰਬਾਣੀ ਦੇ ਸੰਦੇਸ਼ ਨੂੰ ਸੰਸਾਰ ਭਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ।
ਡਾ. ਪਰਿਤ ਪਾਲ ਸਿੰਘ ਨੇ ਸਮਾਜ ਅੰਦਰ ਵਧ ਰਹੇ ਨਸ਼ੇ, ਗੈਂਗਵਾਰ ਅਤੇ ਖੁਦਕੁਸ਼ੀਆਂ ਜਿਹੀਆਂ ਸਮੱਸਿਆਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਵਿਿਦਆਰਥੀਆਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਖ਼ਿਲਾਫ਼ ਅਹਿਦ ਲੈਣ ਲਈ ਪੇ੍ਰਰਿਆ।
ਸੈਮੀਨਾਰ ਦੇ ਅਕਾਦਮਿਕ ਸੈਸ਼ਨ ਦੌਰਾਨ ਡਾ. ਜਸਪ੍ਰੀਤ ਕੌਰ ਸੰਧੂ, ਪ੍ਰੋਫ਼ੈਸਰ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਦੱਸਿਆ ਕਿ ਜਪੁਜੀ ਸਾਹਿਬ ਦੇ ਪੰਜ ਖੰਡ ਮਨੁੱਖੀ ਬੌਧਿਕਤਾ, ਸੋਹਜ ਅਤੇ ਆਤਮਿਕ ਵਿਕਾਸ ਲਈ ਅਹਿਮ ਪਉੜੀਆਂ ਹਨ।
ਡਾ. ਸੁਰਜੀਤ ਸਿੰਘ ਨਾਰੰਗ, ਸਾਬਕਾ ਪ੍ਰੋਫ਼ੈਸਰ, ਰਾਜਨੀਤੀ ਸ਼ਾਸਤਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕਿਹਾ ਕਿ ਜਿਨ੍ਹਾਂ ਰਾਜਨੀਤਕ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਗੁਰੂ ਸਾਹਿਬ ਨੇ ਠੱਲਣ ਦਾ ਰਾਹ ਤੋਰਿਆ ਹੈ, ਅੱਜ ਵੀ ਉਹ ਸਮੱਸਿਆਵਾਂ ਬਦਲਵੇਂ ਰੂਪ ਤੇ ਢੰਗ ਵਿੱਚ ਸਾਡੇ ਸਾਹਮਣੇ ਮੌਜੂਦ ਹਨ।
ਇਸ ਮੌਕੇ ਡਾ. ਮਲਕੀਤ ਸਿੰਘ ਸੈਣੀ, ਸਾਬਕਾ ਪ੍ਰਿੰਸੀਪਲ, ਏਸ਼ੀਅਨ ਕਾਲਜ ਨੇ ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦੀ ਬਦ ਤੋਂ ਬਦਤਰ ਹੋ ਰਹੀ ਹਾਲਤ ਬਾਰੇ ਜਾਣੰੂ ਕਰਵਾਉਂਦਿਆਂ ਕਿਹਾ ਕਿ ਗੁਰਬਾਣੀ ਅੰਦਰ ਪਾਣੀ ਨੂੰ ਪਿਤਾ ਸਮਾਨ ਕਿਹਾ ਗਿਆ ਹੈ। ਇਸ ਲਈ ਪਾਣੀ ਦੇ ਪ੍ਰਦੂਸ਼ਨ ਨੂੰ ਠੱਲਣ ਦੀ ਸਖ਼ਤ ਲੋੜ ਹੈ।
ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਕੁਲਵੰਤ ਸਿੰਘ ਗਰੇਵਾਲ, ਸਾਬਕਾ ਪ੍ਰੋਫ਼ੈਸਰ, ਪੰਜਾਬੀ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਯੂਨੀਵਰਸਿਟੀ ਵੱਲੋਂ ਉਲੀਕੇ ਗਏ ਸੈਮੀਨਾਰ ਦੇ ਵਿਸ਼ੇ ਨੂੰ ਢੁਕਵਾਂ ਦੱਸਦਿਆਂ ਕਿਹਾ ਕਿ ਲੋੜ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ।
ਦੂਜੇ ਅਕਾਦਮਿਕ ਸੈਸ਼ਨ ਅੰਦਰ ਵਿਭਾਗ ਦੇ ਖੋਜਾਰਥੀਆਂ ਅਤੇ ਅਧਿਆਪਕਾਂ ਨੇ ਵੱਖਖ਼ਵੱਖ ਵਿਿਸ਼ਆਂ ਤੇ ਖੋਜ ਪਰਚੇ ਪੇਸ਼ ਕੀਤੇ।
ਸੈਮੀਨਾਰ ਦੇ ਵਿਦਾਇਗੀ ਸੈਸ਼ਨ ਵਿੱਚ ਪੂੰਜੀਵਾਦੀ ਅਤੇ ਮਾਰਕਸਵਾਦੀ ਪਹੰੁਚ ਦੇ ਸਮਾਨਾਂਤਰ ਸਿੱਖੀ ਮੌਡਲ ਦੇ ਤੀਜੇ ਬਦਲ ਦੀ ਗੱਲ ਕਰਦਿਆਂ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਸ. ਗੁਰਪ੍ਰਤਾਪ ਸਿੰਘ ਨੇ ਅਹਿਮ ਨੁਕਤੇ ਸਾਂਝੇ ਕੀਤੇ।
ਵਿਦਾਇਗੀ ਭਾਸ਼ਣ ਡਾ. ਸਰਬਜਿੰਦਰ ਸਿੰਘ, ਪ੍ਰੋਫ਼ੈਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੇਸ਼ ਕੀਤਾ। ਉਨ੍ਹਾਂ ਆਖਿਆ ਕਿ ਜਿੱਥੇ ਸਾਡਾ ਵਿਰਸਾ ਬੇਅੰਤ ਮਹਾਨ ਹੈ, ਉੱਥੇ ਚਿੰਤਾ ਦੀ ਗੱਲ ਇਹ ਹੈ, ਕਿ ਅਸੀਂ ਆਪਣੇ ਮਹਾਨ ਵਿਰਸੇ ਦਾ ਹੀ ਗੁਣਗਾਨ ਕਰੀ ਜਾ ਰਹੇ ਹਾਂ। ਸਿੱਖ ਜਗਤ ਅੰਦਰ ਆ ਰਹੀਆਂ ਸਮਾਜ, ਆਰਥਕ ਅਤੇ ਸ਼ਖ਼ਸੀ ਚੁਣੋਤੀਆਂ ਨੂੰ ਠੱਲ ਕੇ ਹੀ ਅਸੀਂ ਸੱਚੇ ਅਰਥਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਰਸ ਬਣ ਸਕਦੇ ਹਾਂ।
ਡਾ. ਹਰਦੇਵ ਸਿੰਘ, ਸਹਾਇਕ ਪ੍ਰੋਫ਼ੈਸਰ ਵੱਲੋਂ ਸੈਮੀਨਾਰ ਦੀ ਰਿਪੋਰਟ ਪੇਸ਼ ਕੀਤੀ ਗਈ।
ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਪਰਿਤ ਪਾਲ ਸਿੰਘ, ਵਾਈਸਖ਼ਚਾਂਸਲਰ ਨੇ ਸੈਮੀਨਾਰ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਪੇਸ਼ ਕੀਤੇ ਗਏ ਪਰਚਿਆਂ ਅਤੇ ਹੋਈਆਂ ਵਿਚਾਰਾਂ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਸੈਮੀਨਾਰ ਕਰਵਾਉਣਾ ਯੂਨੀਵਰਸਿਟੀ ਦੀ ਮੁੱਢਲੀ ਤਰਜ਼ੀ ਰਹੇਗੀ।
ਸੈਮੀਨਾਰ ਦੌਰਾਨ ਜਿੱਥੇ ਡਾ. ਕਿਰਨਦੀਪ ਕੌਰ, ਵਿਭਾਗ ਇੰਚਾਰਜ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਉੱਥੇ ਸੈਮੀਨਾਰ ਦੇ ਅਖੀਰ ਵਿੱਚ ਵਿਭਾਗ ਮੁਖੀ, ਡਾ. ਸਵਰਾਜ ਰਾਜ ਸਿੰਘ ਨੇ ਆਏ ਹੋਏ ਸਮੂਹ ਵਿਦਵਾਨਾਂ, ਮਹਿਮਾਨਾਂ ਅਤੇ ਸੋ੍ਰਤਿਆਂ ਦਾ ਧੰਨਵਾਦ ਕੀਤਾ। ਧਰਮ ਅਧਿਐਨ ਵਿਭਾਗ ਤੋਂ ਇਲਾਵਾ ਪੰਜਾਬੀ ਵਿਭਾਗ ਅਤੇ ਸੋਸ਼ਲ ਸਾਂਇੰਸਿਜ਼ ਵਿਭਾਗਾਂ ਦੇ ਵੱਖਖ਼ਵੱਖ ਪ੍ਰੋਫ਼ੈਸਰ ਅਤੇ ਖੋਜਾਰਥੀਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
Related Topics: Dr. Roop Singh, Fatehgarh Sahib, SGPC, Shri Guru Granth Sahib World University, Sri Guru Granth Sahib World University