June 7, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ “ਦਰਬਾਰ ਸਾਹਿਬ ਇਸਦਾ ਰੂਹਾਨੀ ਤੇ ਰਾਜਸੀ ਰੁਤਬਾ” ਜਾਰੀ ਕਰ ਦਿੱਤੀ ਗਈ ਹੈ। ਇਸ ਕਿਤਾਬ ਵਿਚ ਅੱਜ ਤੋਂ ਲਗਭਗ ਅੱਧੀ ਸਦੀ ਪਹਿਲਾਂ ਲਿਖੇ ਗਏ ਸਿਰਦਾਰ ਸਾਹਿਬ ਦੇ ਇਸ ਲੇਖ ਵਿੱਚ ਸਿੱਖਾਂ ਦੇ ਮੁਕੱਦਸ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਰੂਹਾਨੀ ਅਤੇ ਸਿਆਸੀ ਰੁਤਬੇ ਬਾਰੇ ਸੰਖੇਪ ਪਰ ਭਾਵਪੂਰਤ ਜਾਣਕਾਰੀ ਮਿਲਦੀ ਹੈ। ਸ੍ਰੀ ਦਰਬਾਰ ਸਾਹਿਬ ਦੀ ਵਿਲੱਖਣ ਸਥਿਤੀ ਦੀ ਇਤਿਹਾਸਕ ਦੌਰ ਅੰਦਰ ਵਿਆਖਿਆ ਕਰਦਿਆਂ ਸਿਰਦਾਰ ਸਾਹਿਬ ਵਲੋਂ ਇਸ ਜਗ੍ਹਾ ਦੀ ਪ੍ਰਾ ਇਤਿਹਾਸਕ ਦੌਰ ਅੰਦਰ ਰੂਹਾਨੀ ਮਹੱਤਤਾ ਦਾ ਵਖਿਆਨ ਕੀਤਾ ਗਿਆ ਹੈ। ਸੰਸਾਰ ਇਤਿਹਾਸ ਅੰਦਰ ਦਰਬਾਰ ਸਾਹਿਬ ਦੀ ਕੇਂਦਰੀ ਮਹੱਤਤਾ ਬਾਰੇ ਦੱਸਦੇ ਹੋਏ ਮੁਗਲ ਕਾਲ, ਅੰਗਰੇਜ਼ੀ ਸ਼ਾਸਨ ਅਤੇ ਅਜੋਕੇ ਨਿਜ਼ਾਮ ਤੱਕ ਹਰ ਦੌਰ ਅੰਦਰ ਦਰਬਾਰ ਸਾਹਿਬ ਦੀ ਨਿਰਪੱਖ ਆਜ਼ਾਦ ਹਸਤੀ ਬਾਰੇ ਅਕੱਟ ਦਲੀਲਾਂ ਸਹਿਤ ਸਮੇਂ ਦੀ ਰਾਜ ਸੱਤਾ ਨਾਲ ਸਿੱਖਾਂ ਦੇ ਰਾਜਸੀ ਰਿਸ਼ਤੇ ਦੀ ਬਹੁਪੱਖੀ ਵਿਆਖਿਆ ਦਾ ਇਹ ਨਿਵੇਕਲਾ ਕਾਰਜ ਹੈ।
ਸਰੋਤੇ ਸਿੱਖ ਸਿਆਸਤ ਦੀ ਐਪ ਬਿਨਾ ਕਿਸੇ ਭੇਟਾ ਦੇ ਗੁਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਹਾਸਿਲ ਕਰ ਕੇ ਅਜਿਹੀਆਂ ਹੋਰਨਾਂ ਅਨੇਕਾਂ ਬੋਲਦੀਆਂ ਕਿਤਾਬਾਂ ਸੁਣ ਸਕਦੇ ਹਨ।
Related Topics: audio Book, Sikh Siyasat, Sirdar Kapur Singh