ਆਮ ਖਬਰਾਂ » ਵਿਦੇਸ਼

ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਕਸ਼ਮੀਰੀ ਖਾੜਕੂ ਬੁਰਹਾਨ ਵਾਨੀ ਦੀ ਸ਼ਹਾਦਤ ਨੂੰ ਸਿਜਦਾ

July 10, 2016 | By

ਲੰਡਨ: ਕਸ਼ਮੀਰ ਦੀ ਅਜ਼ਾਦੀ ਵਾਸਤੇ ਜੂਝਦਾ ਹੋਇਆ ਅਨੰਤਨਾਗ ਜ਼ਿਲ੍ਹੇ ਵਿੱਚ ਹੋਏ ਪੁਲਿਸ ਮੁਕਾਬਲੇ ਵਿੱਚ ਆਪਣੇ ਦੋ ਹੋਰ ਸਾਥੀਆˆ ਸਮੇਤ ਸ਼ਹੀਦ ਹੋਏ ਖਾੜਕੂ ਬੁਰਹਾਨ ਵਾਨੀ ਦੀ ਕੁਰਬਾਨੀ ਮਹਾਨ ਹੈ। ਜੋ ਕਿ ਕਸ਼ਮੀਰ ਸਮੇਤ ਵੱਖ-ਵੱਖ ਅਜ਼ਾਦੀ ਦੀਆਂ ਤਹਿਰੀਕਾਂ ਵਾਸਤੇ ਇੱਕ ਸੇਧ ਹੋਵੇਗੀ ਅਤੇ ਸਿੱਖਾਂ ਸਮੇਤ ਭਾਰਤ ਦੀਆਂ ਵਸਨੀਕ ਘੱਟਗਿਣਤੀ ਕੌਮਾਂ ਨੂੰ ਆਪਣੀ ਜੱਦੋ ਜਹਿਦ ਤੇਜ਼ ਕਰਨ ਲਈ ਸਹਾਇਕ ਸਿੱਧ ਹੋਵੇਗੀ। ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦਲ ਦੇ ਜਨਰਲ ਸਕੱਤਰ ਸ. ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਖਾੜਕੂ ਬੁਰਹਾਨ ਵਾਨੀ ਦੀ ਸ਼ਹਾਦਤ ਨੂੰ ਤਹਿ ਦਿਲੋਂ ਸਿਜਦਾ ਕੀਤਾ ਗਿਆ।

ਕਸ਼ਮੀਰੀ ਸੰਘਰਸ਼ ਦਾ 'ਪੋਸਟਰ ਬੁਆਏ' ਬੁਰਹਾਨ ਵਾਨੀ

ਕਸ਼ਮੀਰੀ ਸੰਘਰਸ਼ ਦਾ ‘ਪੋਸਟਰ ਬੁਆਏ’ ਬੁਰਹਾਨ ਵਾਨੀ

ਕਸ਼ਮੀਰ ਦੀ ਅਜ਼ਾਦੀ ਵਾਸਤੇ ਉਸ ਦੀ ਸ਼ਹਾਦਤ ਮੀਲ ਪੱਥਰ ਸਾਬਤ ਹੋਵੇਗੀ। ਬੁਰਹਾਨ ਵਾਨੀ ਦਾ ਸਬੰਧ ਕਸ਼ਮੀਰ ਦੀ ਇੱਕ ਪ੍ਰਮੁੱਖ ਹਥਿਆਰਬੰਦ ਸੰਘਰਸ਼ ਕਰ ਰਹੀ ਜੱਥੇਬੰਦੀ ‘ਹਿਜ਼ਬੁਲ ਮੁਜਾਹੀਦੀਨ’ ਨਾਲ ਦਸਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਇਸ ਬੁਰਹਾਨ ਵਾਨੀ ਨੂੰ ਅਖਬਾਰਾˆ ਵਲੋਂ ਕਸ਼ਮੀਰ ਦੀ ਆਜ਼ਾਦੀ ਪਸੰਦ ਲਹਿਰ ਦਾ ‘ਪੋਸਟਰ ਬੁਆਏ’ ਵਜੋਂ ਵੀ ਸੰਬੋਧਤ ਕੀਤਾ ਗਿਆ ਹੈ। ਉਸਦੀ ਸ਼ਹਾਦਤ ਤੋਂ ਬਾਅਦ ਕਸ਼ਮੀਰ ਦੀਆˆ ਸਾਰੀਆˆ ਆਜ਼ਾਦੀ ਪਸੰਦ ਜੱਥੇਬੰਦੀਆˆ ਵੱਲੋˆ ਕੀਤੇ ਰੋਸ ਪ੍ਰਦਸ਼ਨ ਕਰਨ ਵਾਲਿਆਂ ‘ਤੇ ਅੰਧਾਧੁੰਦ ਫਾਇਰਿੰਗ ਕਰਕੇ ਪੁਲਿਸ, ਅਰਧ ਸੈਨਿਕ ਦਲਾਂ ਅਤੇ ਫੌਜ ਨੇ ਇੱਕ ਦਰਜਨ ਦੇ ਕਰੀਬ ਨਿਰਦੋਸ਼ ਵਿਆਕਤੀਆਂ ਨੂੰ ਮਾਰ ਦਿੱਤਾ ਅਤੇ ਇੱਕ ਸੌ ਤੋਂ ਵੱਧ ਨੂੰ ਜ਼ਖਮੀਂ ਕਰ ਦਿੱਤਾ ਗਿਆ ਜੋ ਕਿ ਕਸ਼ਮੀਰ ਵਾਸੀਆਂ ਨਾਲ ਸਰਾਸਰ ਧੱਕਾ ਅਤੇ ਹਿਟਲਰ ਸ਼ਾਹੀ ਜ਼ੁਲਮ ਦਾ ਨਮੂਨਾ ਹੈ।

ਹਿੰਦੋਸਤਾਨ ਦੇ ਫਿਰਕਾਪ੍ਰਸਤ ਅਤੇ ਮੁਤੱਸਬੀ ਮੀਡੀਏ ਵਲੋਂ ਉਸ ਨੂੰ ਦਹਿਸ਼ਤਗਰਦ ਗਰਦਾਨਿਆ ਜਾ ਰਿਹਾ ਹੈ ਜਦਕਿ ਉਹ ਕਸ਼ਮੀਰੀ ਲੋਕਾˆ ਵਾਸਤੇ ਸਤਿਕਾਰਯੋਗ ਨਾਇਕ ਸੀ। ਜਿਸ ਨੇ ਆਪਣੇ ਭਾਈਚਾਰੇ ਨੂੰ ਹਿੰਦੋਸਤਾਨ ਦੀ ਗੁਲਾਮੀਂ ਤੋਂ ਨਿਜ਼ਾਤ ਦਿਵਾਉਣ ਵਾਸਤੇ ਆਪਾ ਵਾਰ ਦਿੱਤਾ। ਜਿ਼ਕਰਯੋਗ ਹੈ ਸਿੱਖ ਕੌਮ ਦੇ ਹੱਕਾਂ, ਹਿਤਾਂ ਅਤੇ ਕੌਮੀ ਅਜ਼ਾਦੀ ਦੀ ਪ੍ਰਾਪਤੀ ਲਈ ਚੱਲ ਰਿਹਾ ਸੰਘਰਸ਼ ਜੋ ਵੱਖ ਵੱਖ ਪੜਾਵਾਂ, ਮੋੜਾਂ ਘੇੜਾਂ ਤੋਂ ਗੁਜ਼ਰਦਾ ਹੋਇਆ ਮੱਧਮ ਚਾਲ ਜਾਰੀ ਹੈ। ਜਿਸ ਵਿੱਚ ਇੱਕ ਲੱਖ ਤੋਂ ਵੱਧ ਸਿੱਖਾਂ ਵਲੋਂ ਆਪਣੇ ਸੀਸ ਕੁਰਬਾਨ ਕੀਤੇ ਜਾ ਚੁੱਕੇ ਹਨ। ਹਿੰਦੋਸਤਾਨ ਦੇ ਤਖਤ ਤੇ ਕਾਬਜ਼ ਹਿੰਦੂਤਵੀ ਸੋਚ ਦੇ ਧਾਰਨੀਆਂ ਵਲੋਂ ਸਾਮ, ਦਾਮ, ਢੰਡ, ਭੇਦ ਦੀ ਕੁਚਾਲਾਂ ਚੱਲਦਿਆਂ ਇਸ ਨੂੰ ਫੇਲ੍ਹ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਿੱਖ ਕੌਮ ਇੱਕ ਦਿਨ ਹਿੰਦੋਸਤਾਨ ਦੀ ਗੁਲਾਮੀ ਦੇ ਜੂਲੇ ਵਿੱਚੋਂ ਅਜ਼ਾਦ ਅਵੱਸ਼ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,