ਸਿੱਖ ਖਬਰਾਂ

ਰੁਲਦਾ ਸਿੰਘ ਕਤਲ ਕੇਸ ਵਿੱਚ ਨਾਮਜ਼ਦ ਪੰਜ  ਸਿੱਖ ਅਦਾਲਤ  ਨੇ ਕੀਤੇ ਬਾਇਜ਼ਤ ਬਰੀ

February 28, 2015 | By

 

 

ਪਟਿਆਲਾ (27 ਫਰਵਰੀ, 2015): ਰਾਸ਼ਟਰੀ ਸਿੱਖ ਸੰਗਤ ਦੇ ਰੁਲਦਾ ਸਿੰਘ ਦੀ ਹੱਤਿਆ ਕੇਸ ‘ਚ ਅੱਜ ਵਧੀਕ ਸੈਸ਼ਨ ਜੱਜ  ਐਨ.ਐੱਸ. ਗਿੱਲ ਦੀ ਅਦਾਲਤ ਨੇ ਸਫ਼ਾਈ ਧਿਰ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਤੇ ਜਗਮੋਹਣ ਸਿੰਘ ਸੈਣੀ ਦੀਆਂ ਦਲੀਲਾਂ ਨਾਲ ਸਹਿਮਤ ਹੰੁਦਿਆਂ ਦਰਸ਼ਨ ਸਿੰਘ, ਜਗਮੋਹਣ ਸਿੰਘ ਵਾਸੀ ਬਸੀ ਪਠਾਣਾ, ਗੁਰਜੰਟ ਸਿੰਘ, ਦਲਜੀਤ ਸਿੰਘ ਤੇ ਅਮਰਜੀਤ ਸਿੰਘ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

rulda-1

ਰੁਲਦਾ ਸਿੰਘ ਕਤਲ ਕੇਸ ਵਿੱਚ ਨਾਮਜ਼ਦ ਪੰਜ  ਸਿੱਖ ਅਦਾਲਤ  ਨੇ ਕੀਤੇ ਬਾਇਜ਼ਤ ਬਰੀ

ਇਸ ਕੇਸ ਵਿੱਚ ਥਾਈਲੈਡ ਤੋ ਗ੍ਰਿਫਤਾਰ ਕਰਕੇ ਭਾਰਤ ਲਿਆਂਦੇ ਭਾਈ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਦੇ ਖ਼ਿਲਾਫ਼ ਅਜੇ ਕੇਸ ਚੱਲਣਾ ਬਾਕੀ ਹੈ।

ਇਸ ਸਬੰਧ ‘ਚ ਥਾਣਾ ਤਿ੍ਪੜੀ ਵਿਖੇ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 302,341 ਅਤੇ ਅਸਲਾ ਕਾਨੂੰਨ ਦੀ ਧਾਰਾ 25 ਅਧੀਨ ਕੇਸ ਰੁਲਦਾ ਸਿੰਘ ਦੇ ਪੁੱਤਰ ਰਜਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਸੀ।    ਰੁਲਦਾ ਸਿੰਘ ਦੇ 28 ਜੁਲਾਈ ਦੀ ਰਾਤ ਨੂੰ ਕਥਿਤ ਹਮਲਾ ਹੋਇਆ ਸੀ ਜਦੋਂ ਉਹ ਅਨਾਜ ਮੰਡੀ ਵਿਖੇ ਆਪਣੀ ਕਾਰ ਖੜੀ ਕਰਕੇ ਘਰ ਦਾ ਮੁੱਖ ਦਰਵਾਜ਼ਾ ਬੰਦ ਕਰ ਰਿਹਾ ਸੀ ।

ਰੁਲਦਾ ਸਿੰਘ ਨੂੰ ਜ਼ਖਮੀ ਹਾਲਤ ‘ਚ ਪਹਿਲਾਂ ਰਜਿੰਦਰਾ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ ਤੇ ਬਾਅਦ ‘ਚ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਸੀ ਜਿੱਥੇ 15 ਅਗਸਤ 2009 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ ।  ਇਸ ਕੇਸ ‘ਚ ਸਫ਼ਾਈ ਧਿਰ ਨੇ ਸਰਕਾਰੀ ਧਿਰ ਵੱਲੋਂ ਦਰਜ ਕੀਤੇ ਕੇਸ ਤੇ ਕਈ ਕਿਸਮ ਦੇ ਨੁਕਤੇ ਉਠਾਏ ।

ਸ: ਸੋਢੀ ਨੇ ਆਖਿਆ ਕਿ ਰੁਲਦਾ ਸਿੰਘ ਦੇ ਜਵਾਈ ਗੁਰਮੀਤ ਸਿੰਘ ਦਾ ਬਿਆਨ ਹੈ ਕਿ ਰਜਿੰਦਰਾ ਹਸਪਤਾਲ ਵਿਖੇ ਰੁਲਦਾ ਸਿੰਘ ਨੇ ਉਸ ਦੇ ਕੰਨ ‘ਚ ਇਹ ਗੱਲ ਦੱਸੀ ਸੀ ਕਿ ਉਸ ‘ਤੇ ਹਮਲਾ ਕਰਨ ਵਾਲੇ ਉਪਰੋਕਤ ਪੰਜ ਹੀ ਹਨ।  ਸਫ਼ਾਈ ਧਿਰ ਨੇ ਨੁਕਤਾ ਉਠਾਇਆ ਕਿ ਡਾਕਟਰਾਂ ਨੇ ਰੁਲਦਾ ਸਿੰਘ ਨੂੰ ਅਣਫਿੱਟ ਕਰਾਰ ਦਿੱਤਾ ਹੋਇਆ ਸੀ ਤਾਂ ਗੁਰਮੀਤ ਸਿੰਘ ਨੂੰ ਕਿਵੇਂ ਦੱਸ ਦਿੱਤਾ। ਦਲੀਲਾਂ ਦੇ ਅੰਤਰ ਨੂੰ ਦੇਖਦਿਆਂ  ਅਦਾਲਤ ਨੇ ਸਫ਼ਾਈ ਧਿਰ ਦੇ ਸੀਨੀਅਰ ਵਕੀਲ ਸ: ਸੋਢੀ ਤੇ ਸ: ਸੈਣੀ ਨਾਲ ਸਹਿਮਤ ਹੁੰਦਿਆਂ ਪੰਜਾਂ ਨੂੰ ਬਰੀ ਕਰ ਦਿੱਤਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,