December 20, 2010 | By ਸਿੱਖ ਸਿਆਸਤ ਬਿਊਰੋ
– ਅਜਮੇਰ ਸਿੰਘ*
(12 ਅਕਤੂਬਰ 2010 ਨੂੰ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਿਖੇ ਯੂ ਜੀ ਸੀ ਦੁਆਰਾ ਕਰਵਾਏ ਗਏ ਸੈਮੀਨਾਰ ਵਿਚ ਪੜ੍ਹੇ ਗਏ ਪਰਚੇ ਦਾ ਮੂਲ ਪਾਠ)
ਕੌਮੀ ਆਜ਼ਾਦੀ ਲਈ ਸੰਘਰਸ਼ ਦਾ ਦੌਰ ਕੌਮਾਂ ਦੇ ਇਤਿਹਾਸ ਦਾ ਗੌਰਵਸ਼ਾਲੀ ਕਾਂਡ ਗਿਣਿਆ ਜਾਂਦਾ ਹੈ। ਇਸ ਸੰਘਰਸ਼ ਦੇ ਨਾਇਕ ‘ਕੌਮੀ ਗੌਰਵ’ ਦੇ ਪ੍ਰਤੀਕ ਹੋ ਨਿਬੜਦੇ ਹਨ, ਜਿਨ੍ਹਾਂ ਪ੍ਰਤਿ ਲੋਕਾਂ ਦੇ ਮਨਾਂ ਅੰਦਰ ਪਿਆਰ ਤੇ ਸ਼ਰਧਾ ਦੇ ਗਾੜ੍ਹੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ। ਅਜਿਹੇ ਕੌਮੀ ਨਾਇਕਾਂ ਦੀ ਸੰਖਿਆ ਇਕ ਤੋਂ ਬਹੁਤੀ ਹੋ ਸਕਦੀ ਹੈ, ਪ੍ਰੰਤੂ ਇਨ੍ਹਾਂ ਵਿਚੋਂ ਕੋਈ ਇਕ ਜਣਾ ‘ਮਹਾਂ-ਨਾਇਕ’ ਦਾ ਰੁਤਬਾ ਹਾਸਲ ਕਰ ਲੈਂਦਾ ਹੈ। ਸਮੁੱਚੇ ਭਾਰਤ ਦੇ ਪ੍ਰਸੰਗ ਵਿਚ ਗੱਲ ਕਰਨੀ ਹੋਵੇ ਤਾਂ ਇਹ ਰੁਤਬਾ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਮੱਲਿਆ ਹੋਇਆ ਹੈ। ਪਰ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਮਨ ਨੇ ਕਦੇ ਵੀ ਗਾਂਧੀ ਨੂੰ ‘ਮਹਾਂ-ਨਾਇਕ’ ਵਜੋਂ ਪਰਵਾਨ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੇ ਇਹ ਮਾਣ ਸ਼ਹੀਦ ਭਗਤ ਸਿੰਘ ਨੂੰ ਬਖ਼ਸਿ਼ਆ ਹੈ।
ਕੌਮੀ ਆਜ਼ਾਦੀ ਲਈ ਸੰਘਰਸ਼ ਕਦੇ ਵੀ ਖਾਲੀ ਸੱਤਾ ਲਈ ਸੰਘਰਸ਼ ਨਹੀਂ ਹੁੰਦਾ। ਕੌਮੀ ਆਜ਼ਾਦੀ ਲਈ ਜੂਝ ਰਹੇ ਆਗੂਆਂ ਦਾ ਇਕ ਖਾਸ ‘ਵਿਜ਼ਨ’ (ਦ੍ਰਿਸ਼ਟੀ) ਹੁੰਦਾ ਹੈ, ਜਿਸ ਵਿਚ ਕੌਮ ਦੇ ਭਵਿੱਖ ਦੀ ਤਦਵੀਰ ਦਾ, ਗੂੜ੍ਹਾ ਜਾਂ ਧੁੰਦਲਾ, ਖਾਕਾ ਸਮੋਇਆ ਹੁੰਦਾ ਹੈ। ਇਸ ਕਰਕੇ ਆਜ਼ਾਦੀ ਦੇ ਸੰਗਰਾਮ ਦੇ ਮਹਾਂ-ਨਾਇਕ ਦਾ ਵਿਚਾਰਧਾਰਕ ਪੱਖ ਕੇਂਦਰੀ ਅਹਿਮੀਅਤ ਹਾਸਲ ਕਰ ਲੈਦਾ ਹੈ। ਇਸ ਸੰਦਰਭ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾ
Related Topics: Ajmer Singh, Indian Nationalism, Indian Satae, Shaheed Bhagat Singh